Skip to main content

Posts

Showing posts from April, 2024

punjabi boliyan

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੱਲੀਆਂ । ਉੱਥੋਂ ਦੇ ਦੋ ਬਲਦ ਸੁਣੀਂਦੇ, ਗਲ ਵਿੱਚ ਉਨ੍ਹਾਂ ਦੇ ਟੱਲੀਆਂ। ਭੱਜ-ਭੱਜ ਕੇ ਉਹ ਮੱਕੀ ਬੀਜਦੇ ਗਿੱਠ-ਗਿੱਠ ਲੱਗੀਆਂ ਛੱਲੀਆਂ ਮੇਲਾ ਮੁਕਸਰ ਦਾ, ਦੋ ਮੁਟਿਆਰਾਂ ਚੱਲੀਆ । ਗਿੱਧਾ ਗਿੱਧਾ ਕਰੇਂ ਮੇਲਣੇਂ, ਗਿੱਧਾ ਪਊ ਬਥੇਰਾ । ਨਜ਼ਰ ਮਾਰ ਕੇ ਵੇਖ ਮੇਲਣੇਂ, ਭਰਿਆ ਪਿਆ ਬਨੇਰਾ । ਸਾਰੇ ਪਿੰਡ ਦੇ ਲੋਕੀ ਆ ਗਏ, ਕੀ ਬੁਢੜਾ ਕੀ ਠੇਰਾ, ਮੇਲਣੇ ਨੱਚਲੈ ਨੀ, ਦੇ ਲੈ ਸ਼ੌਕ ਦਾ ਗੇੜਾ, ਮੇਲਣੇ ਨੱਚਲੈ ਨੀ, ਦੇ ਲੈ ਸ਼ੌਕ ਦਾ ਗੇੜਾ । ਵਿੱਚ ਗਿੱਧੇ ਦੇ ਪਾਉਣ ਬੋਲੀਆਂ, ਇਕੋ ਜਿਹੀਆਂ ਮੁਟਿਆਰਾਂ ਵਾਰੋ-ਵਾਰੀ ਮਾਰਨ ਗੇੜੇ, ਹੁਸਨ ਦੀਆਂ ਸਰਕਾਰਾਂ ਚਾਰੇ ਪਾਸੇ ਝੁੰਡ ਕੁੜੀਆਂ ਦੇ, ਪਏ ਹੁੰਗਾਰੇ ਭਰਦੇ। ਘੱਗਰੇ ਵੀਹ ਗਜ਼ ਦੇ, ਬਹਿਜਾ ਬਹਿਜਾ ਕਰਦੇ ਘੱਗਰੇ ਵੀਹ ਗਜ਼ ਦੇ - -- ਪਟਿਆਲੇ ਤੋਂ ਲਿਆ ਦੁਪੱਟਾ, ਅੰਬਰਸਰ ਤੋਂ ਕੁੜਤੀ ਚੰਡੀਗੜੋਂ ਸਲਵਾਰ ਸਵਾਈ,ਮੁਕਸਰੋਂ ਲੈ ਲੀ ਕਢਵੀਂ ਜੁੱਤੀ, ਹਰੀਆਂ ਨੋਕਾਂ ਫੁਲ ਗੁਲਾਬੀ ਸਾਹਵੇ ਬਣ ਕੇ ਹੀਰ ਕੁੜੇ, ਮੈਂ ਚਲੀ ਆਂ ਮੁਕਲਾਵੇ।...  ਮੁੰਡਿਆ ਤੂੰ ਮੈਨੂੰ ਨਾਲ ਲੈ ਜਾਣਾ, ਆ ਜੇ ਜੇ ਮੁੰਡਿਆ ਤੂੰ ਮੈਨੂੰ ਨਾਲ ਲੈ ਜਾਣਾ ਮਾਂ ਦਾ ਡਰ ਦੇ ਚੱਕ ਮੁੰਡਿਆ ਵੇ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ ਵੇ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ ਵੇ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ, ਕੱਚ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ, ਜਿਉਂਦੇ ਰਹਿਣ ਮਾਪੇ ਧੀਆਂ ਪੁੱਤਾਂ ਵਾਂਗ ਪਾ