Skip to main content

Posts

Showing posts from October, 2021

ਪੁੱਤ ਹੁਣ ਯਾਦ ਆਉਂਦੀ ਹੈ ਨਾ?

 ਜਦੋਂ ਮੈਂ ਬਾਹਰੋਂ ਆਇਆ ਤਾਂ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ। ਮੈ ਰੋਟੀ ਪਾਉਣ ਦਾ ਕਹਿ ਦਿੱਤਾ। "ਕੀ ਸਬਜੀ ਬਣਾਈ ਹੈ?"  "ਕੱਦੂ ਬਣਾਏ ਹਨ।" "ਚੰਗਾ ਰੋਟੀ ਪਾ ਦੇ।"  ਮੈ ਚੁੱਪ ਕਰਕੇ ਰੋਟੀ ਖਾ ਲਈ। ਕੁਰਲੀ ਕਰਕੇ ਹੱਥ ਧੋਕੇ ਬੈਡ ਤੇ ਬੈਠ ਗਿਆ।  ਸਾਹਮਣੇ ਡਰਾਇੰਗ ਰੂਮ ਦੇ ਸ਼ੀਸ਼ੇ ਤੇ ਲੱਗੀ ਮੇਰੀ ਮਾਂ ਦੀ ਤਸਵੀਰ ਮੈਨੂੰ  ਹੱਸਦੀ ਲੱਗੀ।  ਇਓਂ ਲੱਗਿਆ ਮੇਰੀ ਮਾਂ ਮੇਰੇ ਤੇ ਹੀ ਹੱਸ ਰਹੀ ਹੈ।  ਯਾਦ ਆਇਆ ਇਕ ਦਿਨ ਮੈ ਬਾਹਰੋ ਆਇਆ।  "ਮਾਤਾ ਰੋਟੀ ਪਾ ਦੇ। ਮੈ ਆਖਿਆ। ਮਾਂ ਨੇ ਰੋਟੀ ਪਾ ਦਿਤੀ ।  "ਕੀ ਬਣਾਇਆ ਹੈ?" ਮੈ ਪੁੱਛਿਆ। "ਕੱਦੂ ...........।" ਮਾਂ ਦੇ ਆਖਣ ਦੀ ਦੇਰ ਸੀ ਮੈ ਥਾਲੀ ਚਲਾਕੇ ਮਾਰੀ। ਰੋਟੀਆਂ ਸਬਜੀ ਸਲਾਦ ਆਚਾਰ ਸਭ ਫਰਸ਼ ਤੇ ਖਿੰਡ ਗਿਆ।  "ਕੱਦੂ ਤੋ ਬਿਨਾਂ ਹੋਰ ਸਬਜੀਆਂ ਨੂੰ ਅੱਗ ਲਗ ਗਈ।" ਮੈ ਗੁੱਸੇ ਚ ਭੜਕ ਪਿਆ। "ਤੈਨੂੰ ਸੋ ਵਾਰੀ ਆਖਿਆ ਹੈ ਕੱਦੂ ਨਾ ਬਣਾਇਆ ਕਰ। ਮੈਨੂੰ ਕੱਦੂ ਪਸੰਦ ਨਹੀ।" "ਚੰਗਾ ਫੇਰ ਘਿਓ ਸ਼ੱਕਰ ਪਾ ਦਿੰਦੀ ਹਾਂ। ਚੂਰੀ ਕੁੱਟ ਦਿੰਦੀ ਹਾਂ। ਪਿਆਜ਼ ਟਮਾਟਰ ਦੀ ਚਟਨੀ ਕੁੱਟ ਦਿੰਦੀ ਹਾਂ।" ਮਾਤਾ ਨੇ ਕਈ ਬਦਲ ਸੁਝਾਏ।  "ਮੈ ਨਹੀ ਖਾਣੀ।" ਮੈ ਰੁੱਸ ਗਿਆ। " ਨਾ ਪੁੱਤ ਅੰਨ ਦੀ ਬੇਕਦਰੀ ਨਹੀ ਕਰਦੇ।" ਮਾਤਾ ਨੇ ਮੈਨੂੰ ਵਲਚਾਕੇ ਰੋਟੀ ਖੁਆ ਦਿੱਤੀ। ਤੇ ਫੇਰ ਕਦੇ ਘਰੇ ਕੱਦੂ ਨਾ ਬਣਾਇਆ...

ਬਚਪਨ

  ਇਹ ਕੋਈ ਕੋਰੀ ਮੇਰੀ ਲਿਖਤ ਨਹੀਂ ਹੈ। ਇਹਤਾਂ ਆਪਣੇ ਸਭ ਦੇ ਬਚਪਨ ਵਿਚ ਜਾਕੇ ਹੱਡਬੀਤੀਆਂ  ਨੂੰ ਦੁਹਰਾਇਆ ਗਿਆ ਹੈ।  ਸੱਠਾਂ ਸੱਤਰਾਂ ਦੇ ਦਹਾਕਿਆਂ ਵਿਚ ਆਹੀ ਕੁੱਝ ਪੜ੍ਹਿਆ ਸੀ ਤੇ ਆਹੀ ਕੁਝ ਵਾਪਰਦਾ ਸੀ। ਪਰ ਯਾਦ ਹੈ ਭੋਰਾ ਭੋਰਾ। ਕੋਈ ਰੱਟਾ ਫਿਕੇਸ਼ਨ ਨਹੀਂ। ਕੋਈ ਸ਼ਬਦੀ ਗਿਆਨ ਨਹੀਂ। ਓਦੋਂ ਦੀ ਸੋਚ ਤੇ ਸਮਝ ਹੀ ਇੰਨੀ ਵਧੀਆ ਸੀ। ਬਚਪਨ ਦੇ ਦਿਨ ਸੁਨਹਿਰੀ ਸਨ। ਸਕੂਲ ਜਾਣ ਦਾ ਮਤਲਬ ਪੜ੍ਹਾਈ ਹੀ ਹੁੰਦਾ ਸੀ ਤੇ ਮੰਦਿਰ ਗੁਰਦਵਾਰੇ ਜਾਣ ਦਾ ਮਤਲਬ ਕੇਵਲ ਪੂਜਾ ਅਰਚਨਾ ਹੀ। ਪੜ੍ਹਦੇ ਸਮੇ ਸਿਆਹੀ ਦੇ ਡੋਬੇ ਦੀ ਵੀ ਉਧਾਰ ਨਹੀਂ ਸੀ ਕਰੀਦੀ। ਜੇ ਕਰ ਵੀ ਲੈਂਦੇ ਤਾਂ ਅਗਲੇ ਦਿਨ ਡੋਬਾ ਵਾਪਿਸ ਲੈਣਾ ਨਹੀਂ ਸੀ ਭੁਲਦੇ। ਉਂਜ ਯਾਰੀ ਪੱਕੀ ਹੁੰਦੀ ਸੀ ਪਰ ਸਿਆਹੀ ਆਪੋ ਆਪਣੀ। ਇੱਕ ਦਿਨ ਸਿਆਹੀ ਲਵੋ ਪਰ ਅਗਲੇ ਦਿਨ ਮੋੜ ਦਿਓਂ। ਇੱਕ ਚੱਕੀ ਤਾਂ ਬੇਲੀ ਤਿੰਨ ਪੈਸਿਆਂ ਦੇ ਲਏ ਅਮਰੂਦ ਦੇ ਵੀ ਵੱਡ ਲੈਂਦੇ ਸੀ। ਓਦੋਂ ਸਾਰੀਆਂ ਕੁੜੀਆਂ ਭੈਣਾਂ ਹੀ ਹੁੰਦੀਆਂ ਸੀ। ਤੇ ਟੀਚਰਾਂ ਭੈਣਜ਼ੀਆਂ। ਪਰ ਸੋਹਣੀਆਂ ਕੁੜੀਆਂ ਬਹੁਤ  ਚੰਗੀਆਂ ਲਗਦੀਆਂ ਸੀ।ਤੇ ਜੀਅ ਪੱਕੀ ਭੈਣ ਬਣਾਉਣ ਨੂੰ ਕਰਦਾ। ਉਹਨਾਂ ਨਾਲ ਬੋਲਣ ਦੇ ਬਹਾਨੇ ਭਾਲਦੇ ਸੀ। ਉਹ ਵੀ ਦੰਦਾਂ ਵਿੱਚ ਚੁੰਨੀ ਟੁੱਕ ਕੇ ਵੀਰਾ ਵੀਰਾ ਆਖਕੇ ਗੱਲ ਕਰਦੀਆਂ। ਦਿਲ ਤੇ ਖਿਆਲ ਸਾਫ਼ ਸਨ ਪਰ ਜਦੋ ਸ਼ਰਮਾਉਂਦੀਆਂ ਤਾਂ ਹੋਰ ਵੀ ਸੋਹਣੀਆਂ ਲਗਦੀਆਂ। ਮਨ ਵਿੱਚ ਭੋਰਾ ਮੈਲ ਨਹੀਂ ਸੀ ਹੁੰਦੀ। ਕਾਪੀ ਮੰਗਣ ਜਾਣਾ ਜਾ ਸਕੂਲ ਦਾ ਕੰਮ ਪੁੱ...
 ਰਿਟਾਇਰਡ ਮੇਜਰ ਜਨਰਲ, ਜੋ ਤੁਰਨ ਤੋਂ ਅਸਮਰੱਥ ਸੀ, ਨੂੰ ਆਪਣੇ ਘਰ ਦੇ ਇੱਕ ਕਮਰੇ ਵਿੱਚ ਫਰਸ਼ 'ਤੇ ਗੱਦਾ ਦਿੱਤਾ ਗਿਆ ਸੀ, ਅਤੇ ਨੌਕਰ ਨੂੰ ਕਿਹਾ ਕਿ ਉਸਦੀ ਪੂਰੀ ਦੇਖਭਾਲ ਕਰੋ, ਸਾਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਪੁੱਤਰਾਂ ਦੇ ਨਵੇਂ ਵਿਆਹ ਹੋਏ ਸਨ। ਇੱਕ ਨੇ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਫਰਾਂਸ ਜਾਣ ਦਾ ਪ੍ਰੋਗਰਾਮ ਬਣਾਇਆ, ਦੂਜਾ ਲੰਡਨ ਅਤੇ ਤੀਜਾ ਪੈਰਿਸ ਹੈ।  ਨੌਕਰ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਅਸੀਂ ਤਿੰਨ ਮਹੀਨਿਆਂ ਬਾਅਦ ਵਾਪਸ ਆਵਾਂਗੇ। ਤੁਸੀਂ ਪਿਤਾ ਦਾ ਪੂਰਾ ਖਿਆਲ ਰੱਖਣਾ, ਉਸਨੂੰ ਸਮੇਂ ਸਿਰ ਭੋਜਨ ਦੇਣਾ।  ਨੌਕਰ  ਕਹਿੰਦਾ ਠੀਕ ਹੈ ਸਰ! ਹਰ ਕੋਈ ਚਲਾ ਗਿਆ। ਉਹ ਪਿਤਾ ਘਰ ਦੇ ਕਮਰੇ ਵਿੱਚ ਇਕੱਲਾ ਸਾਹ ਲੈਂਦਾ ਰਿਹਾ, ਨਾ ਤਾਂ ਉਹ ਤੁਰ ਸਕਦਾ ਸੀ ਅਤੇ ਨਾ ਹੀ ਉਹ ਆਪਣੇ ਆਪ ਕੁਝ ਮੰਗ ਸਕਦਾ ਸੀ।  ਨੌਕਰ ਨੇ ਘਰ ਨੂੰ ਤਾਲਾ ਲਗਾ ਦਿੱਤਾ ਅਤੇ ਬਾਜ਼ਾਰ ਤੋਂ ਸਮਾਨ ਖਰੀਦਣ ਚਲਾ ਗਿਆ। ਰਸਤੇ ਵਿੱਚ ਨੌਕਰ ਹਾਦਸੇ ਦਾ ਸ਼ਿਕਾਰ ਹੋ ਗਿਆ।  ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ ਅਤੇ ਉਹ ਕੋਮਾ ਵਿੱਚ ਚਲਾ ਗਿਆ। ਨੌਕਰ ਕੋਮਾ ਤੋਂ ਹੋਸ਼ ਵਿੱਚ ਨਹੀਂ ਆ ਸਕਿਆ। ਪੁੱਤਰਾਂ ਨੇ ਨੌਕਰ ਨੂੰ ਸਿਰਫ ਪਿਤਾ ਦੇ ਕਮਰੇ ਦੀਆਂ ਚਾਬੀਆਂ ਦਿੱਤੀਆਂ ਅਤੇ ਘਰ ਦੀਆਂ ਬਾਕੀ ਚਾਬੀਆਂ ਵੀ ਨਾਲ ਲੈ ਗਏ ਸਨ।ਨੌਕਰ ਨੇ ਕਮਰੇ ਨੂੰ ਤਾਲਾ ਲਗਾ ਦਿੱਤਾ ਸੀ ਅਤੇ ਚਾਬੀ ਆਪਣੇ ਨਾਲ ਲੈ ਲਈ ਸੀ।  ਹੁਣ ਉਹ ਬੁੱਢਾ ਸੇਵਾਮੁਕਤ ਮੇਜਰ ਜ...

ਵਾਹਿਗੁਰੂ ਜੀ

  ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ ॥ ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ ॥ ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩ll 🌹ਅਰਥ-- ਸਦਾ ਥਿਰ ਪ੍ਰਭੂ ਦਾ ਨਾਮ ਜਿਨ੍ਹਾਂ ਮਨੁੱਖਾਂ ਦੀ ਆਤਮਕ ਖ਼ੁਰਾਕ ਬਣ ਗਿਆ ਹੈ, ਪ੍ਰਭੂ ਦਾ ਨਾਮ ਹੀ ਜਿਨ੍ਹਾਂ ਦੀ ਪੁਸ਼ਾਕ ਹੈ (ਆਦਰ-ਸਤਕਾਰ ਹਾਸਲ ਕਰਨ ਦਾ ਵਸੀਲਾ ਹੈ), ਜਿਨ੍ਹਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਹੀ ਜੁੜੀ ਰਹਿੰਦੀ ਹੈ, ਜੋ ਮਨੁੱਖ ਸਦਾ-ਥਿਰ ਪ੍ਰਭੂ ਦੀ ਸਦਾ ਸਿਫਤਿ-ਸਾਲਾਹ ਕਰਦੇ ਰਹਿੰਦੇ ਹਨ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਸ਼ਬਦ ਵਿਚ ਜਿਨ੍ਹਾਂ ਦਾ ਮਨ ਟਿਕਿਆ ਰਹਿੰਦਾ ਹੈ, ਉਹਨਾਂ ਨੇ ਹਰ ਥਾਂ ਸਰਬ ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣ ਲਿਆ ਹੈ, ਗੁਰੂ ਦੀ ਮੱਤ ਤੇ ਤੁਰ ਕੇ ਉਹਨਾਂ ਦੀ ਸੁਰਤ ਅੰਤਰ ਆਤਮੇ ਟਿਕੀ ਰਹਿੰਦੀ ਹੈ ॥੩॥