ਜਦੋਂ ਮੈਂ ਬਾਹਰੋਂ ਆਇਆ ਤਾਂ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ। ਮੈ ਰੋਟੀ ਪਾਉਣ ਦਾ ਕਹਿ ਦਿੱਤਾ। "ਕੀ ਸਬਜੀ ਬਣਾਈ ਹੈ?"
"ਕੱਦੂ ਬਣਾਏ ਹਨ।" "ਚੰਗਾ ਰੋਟੀ ਪਾ ਦੇ।"
ਮੈ ਚੁੱਪ ਕਰਕੇ ਰੋਟੀ ਖਾ ਲਈ। ਕੁਰਲੀ ਕਰਕੇ ਹੱਥ ਧੋਕੇ ਬੈਡ ਤੇ ਬੈਠ ਗਿਆ। ਸਾਹਮਣੇ ਡਰਾਇੰਗ ਰੂਮ ਦੇ ਸ਼ੀਸ਼ੇ ਤੇ ਲੱਗੀ ਮੇਰੀ ਮਾਂ ਦੀ ਤਸਵੀਰ ਮੈਨੂੰ ਹੱਸਦੀ ਲੱਗੀ। ਇਓਂ ਲੱਗਿਆ ਮੇਰੀ ਮਾਂ ਮੇਰੇ ਤੇ ਹੀ ਹੱਸ ਰਹੀ ਹੈ। ਯਾਦ ਆਇਆ ਇਕ ਦਿਨ ਮੈ ਬਾਹਰੋ ਆਇਆ।
"ਮਾਤਾ ਰੋਟੀ ਪਾ ਦੇ। ਮੈ ਆਖਿਆ। ਮਾਂ ਨੇ ਰੋਟੀ ਪਾ ਦਿਤੀ ।
"ਕੀ ਬਣਾਇਆ ਹੈ?" ਮੈ ਪੁੱਛਿਆ। "ਕੱਦੂ ...........।" ਮਾਂ ਦੇ ਆਖਣ ਦੀ ਦੇਰ ਸੀ ਮੈ ਥਾਲੀ ਚਲਾਕੇ ਮਾਰੀ। ਰੋਟੀਆਂ ਸਬਜੀ ਸਲਾਦ ਆਚਾਰ ਸਭ ਫਰਸ਼ ਤੇ ਖਿੰਡ ਗਿਆ।
"ਕੱਦੂ ਤੋ ਬਿਨਾਂ ਹੋਰ ਸਬਜੀਆਂ ਨੂੰ ਅੱਗ ਲਗ ਗਈ।" ਮੈ ਗੁੱਸੇ ਚ ਭੜਕ ਪਿਆ। "ਤੈਨੂੰ ਸੋ ਵਾਰੀ ਆਖਿਆ ਹੈ ਕੱਦੂ ਨਾ ਬਣਾਇਆ ਕਰ। ਮੈਨੂੰ ਕੱਦੂ ਪਸੰਦ ਨਹੀ।"
"ਚੰਗਾ ਫੇਰ ਘਿਓ ਸ਼ੱਕਰ ਪਾ ਦਿੰਦੀ ਹਾਂ। ਚੂਰੀ ਕੁੱਟ ਦਿੰਦੀ ਹਾਂ। ਪਿਆਜ਼ ਟਮਾਟਰ ਦੀ ਚਟਨੀ ਕੁੱਟ ਦਿੰਦੀ ਹਾਂ।" ਮਾਤਾ ਨੇ ਕਈ ਬਦਲ ਸੁਝਾਏ।
"ਮੈ ਨਹੀ ਖਾਣੀ।" ਮੈ ਰੁੱਸ ਗਿਆ।
" ਨਾ ਪੁੱਤ ਅੰਨ ਦੀ ਬੇਕਦਰੀ ਨਹੀ ਕਰਦੇ।" ਮਾਤਾ ਨੇ ਮੈਨੂੰ ਵਲਚਾਕੇ ਰੋਟੀ ਖੁਆ ਦਿੱਤੀ। ਤੇ ਫੇਰ ਕਦੇ ਘਰੇ ਕੱਦੂ ਨਾ ਬਣਾਇਆ। ਪਰ ਅੱਜ ਮੈਨੂੰ ਕੱਦੂ ਨਾਲ ਰੋਟੀ ਖਾਂਦੇ ਨੂੰ ਦੇਖਕੇ ਮੈਨੂੰ ਲਗਿਆ ਕਿ ਮੇਰੀ ਮਾਂ ਮੇਰੇ ਤੇ ਹੱਸਦੀ ਵੀ ਹੋਵੇਗੀ ਤੇ ਅੰਦਰੋ ਰੋਂਦੀ ਵੀ ਹੋਵੇਗੀ।
"ਪੁੱਤ ਹੁਣ ਯਾਦ ਆਉਂਦੀ ਹੈ ਨਾ?
Comments
Post a Comment