ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਤਾਂ ਉਹਨਾਂ ਨੂੰ ਲਾਹੌਲ ਦੇ ਨਖਾਸ ਚੌਕ ਵਿੱਚ ਬੇੈਠਾ ਕੇ ਜਦੋ ਜੱਲਾਦ ਭਾਈ ਸਾਹਿਬ ਜੀ ਦਾ ਹੱਥ ਵੱਢਣ ਲੱਗਾ
ਜਦੋ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਤਾਂ ਉਹਨਾਂ ਨੂੰ ਲਾਹੌਲ ਦੇ ਨਖਾਸ ਚੌਕ ਵਿੱਚ ਬੇੈਠਾ ਕੇ ਜਦੋ ਜੱਲਾਦ ਭਾਈ ਸਾਹਿਬ ਜੀ ਦਾ ਹੱਥ ਵੱਢਣ ਲੱਗਾ ਤਾਂ ਭਾਈ ਸਾਹਿਬ ਨੇ ਕਿਹਾ ਨਹੀਂ ਜਲਾਦ ਇਸ ਤਰ੍ਹਾਂ ਨਹੀਂ ਤੈਨੂੰ ਬੰਦ ਬੰਦ ਕੱਟਣ ਲਈ ਕਿਅਾ ਹੈ ਲੱਗਦਾ ਤੈਨੂੰ ਸਰੀਰ ਦੇ ਬੰਦਾਂ ਦਾ ਪਤਾ ਨੀ ਸੁਣ ਮੈਂ ਦੱਸਦਾ ਉਂਗਲ ਦੇ ਤਿੰਨ ਬੰਦ ਹੁੰਦੇ ਨੇ ਇੱਕ ਉਂਗਲ ਨੂੰ ਤਿੰਨ ਥਾਵਾਂ ਤੋਂ ਵੱਢ
ਏਦਾ ਉਂਗਲਾਂ ਸਾਰੀਆਂ ਵੱਢ ਕੇ ਫਿਰ ਗੁੱਟ ਕੁੂਣੀਆਂ ਫਿਰ ਮੋਢੇ ਵੱਡੀ ਇਸੇ ਤਰ੍ਹਾਂ ਪੈਰਾਂ ਦੀਆਂ ਉਂਗਲਾਂ ਵੱਡੀ ਫਿਰ ਪੈਰ ਤੇ ਲੱਤਾਂ ਭਾਈ ਸਾਹਿਬ ਇਸ ਤਰ੍ਹਾਂ ਸਮਝਾ ਰਹੇ ਸੀ ਜਿਵੇ ਕੋਈ ਤਰਖਾਣ ਦੇ ਕੋਲੋ ਕਹਿ ਕਹਿ ਕੇ ਲੱਕੜਾਂ ਚਰਵਾ ਰਿਆ ਹੋਵੇ
ਭਾਈ ਸਾਹਿਬ ਦਾ ਇਸ ਤਰ੍ਹਾਂ ਦਾ ਸਿਦਕ ਦੇਖ ਜਲਾਦ ਵੀ ਕੰਬ ਉੱਠਿਆ ਕੋਲ ਖੜ੍ਹੇ ਬਹੁਤ ਸਾਰੇ ਲੋਕ ਕੋਈ ਵਾਹ ਵਾਹ ਕਰ ਰਿਹਾ ਸੀ ਕੋਈ ਹਾਏ ਹਾਏ ਕੋਈ ਤੌਬਾ ਤੌਬਾ ਜੱਲਾਦ ਨੂੰ ਸਮਝਾ ਕੇ ਭਾਈ ਸਾਹਿਬ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ
ਪਾਠ ਸੁਖਮਨੀ ਮੁੱਖੋ ਉਚਰੇੈ
ਸਰੀਰ ਦਾ ਬੰਦ ਬੰਦ ਕੱਟ ਦਿਆਂ ਭਾਈ ਸਾਹਿਬ ਸੁਖਮਨੀ ਸਾਹਿਬ ਪੜ੍ਹਦੇ ਰਹੇ ਰਤਨ ਸਿੰਘ ਭੰਗੁੂ ਜੀ ਨੇ ਚੌਦਵੀਂ ਅਸ਼ਟਪਦੀ ਦਾ ਜ਼ਿਕਰ ਕੀਤਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਜਦੋਂ ਸਿਰ ਕਲਮ ਕੀਤਾ ਉਸ ਵੇਲੇ ਮੁੱਖ ਤੇ
ਵਾਹਿਗੁਰੂ ਜੀ ਕੀ ਫ਼ਤਿਹ ਸੀ
ਸ: ਰਤਨ ਸਿੰਘ ਭੰਗੂ ਏ ਵੀ ਲਿਖਦੇ ਨੇ ਕਿ ਜਦੋਂ ਮਨਸੂਰ ਨੂੰ ਮਾਰਨ ਦਾ ਹੁਕਮ ਹੋਇਆ ਤਾਂ ਉਸ ਦੇ ਪਹਿਲਾਂ ਦੋਵੇ ਹੱਥ ਵੱਢੇ ਗਏ ਫਿਰ ਲੱਤਾਂ ਬਾਹਾਂ ਕੱਟ ਕੇ ਸਿਰ ਕਲਮ ਕੀਤਾ ਸੀ ਪਰ ਇਹ ਸਿੱਖੀ ਦਾ ਮਨਸੂਰ ਭਾਈ ਮਨੀ ਸਿੰਘ ਉਸ ਮਨਸੂਰ ਤੋਂ ਵੀ ਉੱਪਰ ਲੰਘ ਗਿਆ ਜਿਨ੍ਹਾਂ ਦੇ ਦੋਵੇਂ ਹੱਥ ਇਕੱਠੇ ਨਹੀਂ ਬਲਕਿ ਇਕ ਇਕ ਬੰਦ ਕੱਟਿਆ ਗਿਆ ਤੇ ਕਟਵਾਇਆ ਵੀ ਆਪ ਦੱਸ ਦੱਸ
ਭਾਈ ਮਨੀ ਸਿੰਘ ਜੇ ਸ਼ਹੀਦਾਂ ਦੇ ਸਰਦਾਰ ਤੇ ਸਾਹਿਬਜ਼ਾਦਿਆਂ ਦੇ ਡਿਓੜੀ ਬਰਦਾਰ ਹੋ ਗਏ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
Comments
Post a Comment