ਪਿਆਰੇ ਦੋਸਤੋ ਇਹ ਬਜੁਰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਨਿੰਬੂ-ਲੈਮਨ ਦੀ ਰੇਹੜੀ ਲਗਾਉਂਦਾ ਹੈ,
ਪਿਆਰੇ ਦੋਸਤੋ ਇਹ ਬਜੁਰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਨਿੰਬੂ-ਲੈਮਨ ਦੀ ਰੇਹੜੀ ਲਗਾਉਂਦਾ ਹੈ,
ਮੈਂ ਪੁੱਛਿਆ ਕਿ ਬਾਪੂ ਜੀ ਤੁਸੀ ਪਿਛਲੇ ਸਾਲ ਵੀ ਇਸੇ ਥਾਂ ਤੇ ਗੰਨੇ ਦੇ ਰਸ ਦੀ ਰੇਹੜੀ ਲਗਾਉਂਦੇ ਸੀ ਅਤੇ ਤੁਹਾਡੇ ਨਾਲ ਬੇਬੇ ਵੀ ਹੁੰਦੀ ਸੀ, ਇਸ ਵਾਰ ਗੰਨੇ ਕਿਓਂ ਨਹੀ ਰੱਖੇ ਅਤੇ ਬੇਬੇ ਵੀ ਨਹੀਂ ਦਿਸਦੀ,
ਬਾਪੂ ਨੇ ਕੰਬਦੀ ਜਿਹੀ ਅਵਾਜ ਵਿੱਚ ਕਿਹਾ-
ਕਿ ਪੁੱਤ ਇਸ ਵਾਰ ਤੇਰੀ ਬੇਬੇ ਬਹੁਤ ਜਿਆਦਾ ਬਿਮਾਰ ਹੈ ਅਤੇ ਮੇਰੇ ਤੋ ਇਕੱਲੇ ਤੋਂ ਗੰਨੇ ਉਠਾਏ ਨਹੀ ਜਾਂਦੇ,
ਕੋਈ ਸਹਾਰਾ ਨਾਂ ਹੋਣ ਕਰਕੇ ਮੈਂ ਲੈਮਨ ਦੀ ਰੇਹੜੀ ਲਗਾ ਲਈ,
ਫਿਰ ਮੈਂ ਪੁੱਛਿਆ ਕਿ ਇੱਕ ਦਿਨ ਦੀ ਕਿੰਨੀ ਕੁ ਦਿਹਾੜੀ ਬਣ ਜਾਂਦੀ ਹੈ,
ਬਾਪੂ ਦਾ ਜਵਾਬ ਸੀ ਕਿ ਪੁੱਤ ਜਿੰਨੇ 'ਕੁ ਬਣਦੇ ਹਨ ਉਨਾ ਨਾਲ ਤੇਰੀ ਬੇਬੇ ਦੀ ਦਵਾਈ ਆ ਜਾਂਦੀ ਹੈ,
ਕਈ ਵਾਰ ਤਾਂ ਸਾਰਾ-ਸਾਰਾ ਦਿਨ ਐਨੀ ਧੁੱਪ ਦੇ ਵਿੱਚ ਖੜ ਕੇ ਵੀ ਦੋ ਟਾਇਮ ਦੀ ਰੱਜਵੀਂ ਰੋਟੀ ਵੀ ਨਸੀਬ ਨਹੀ ਹੁੰਦੀ ।।
ਸੋ ਯੂਨੀਵਰਸਿਟੀ ਵਿੱਚ ਪੜ ਰਹੇ ਜਾਂ ਨੌਕਰੀ ਕਰ ਰਹੇ ਸਾਰੇ ਵੀਰ-ਭੈਣਾ ਨੂੰ ਮੇਰੀ ਹੱਥ ਬੰਨਕੇ ਬੇਨਤੀ ਹੈ ਕਿ ਬਾਪੂ ਜੀ ਵੱਲ ਜਰੂਰ ਧਿਆਨ ਦੇਣ ,
ਕਿਉਂਕਿ ਇਸ ਉਮਰ ਵਿੱਚ ਇਹ ਬਜੁਰਗ ਅਮੀਰ ਹੋਣ ਲਈ ਨਹੀ ਕਮਾਉਂਦਾ, ਸਿਰਫ ਦੋ ਵਕਤ ਦੀ ਰੋਟੀ ਲਈ ਹੀ ਕਮਾਉਂਦਾ ਹੈ ।।
ਮੈਨੂੰ ਲੱਗਦੈ ਬਾਕੀ ਫੋਟੋਆਂ ਤੋ ਜਰੂਰੀ ਇਹ ਪੋਸਟ ਸੀ ਤਾਂ ਸ਼ੇਅਰ ਕਰ ਦਿੱਤੀ ।
(ਦੋਸਤੋ ਗਰੀਬ ਬੰਦੇ ਤੋਂ ਖਰੀਦਦਾਰੀ ਜਰੂਰ ਕਰਿਆ ਕਰੋ).
Comments
Post a Comment