--== ਦੀਪ ==--
ਪਤਾ ਨਹੀਂ ਬੁਝਿਆ ਜਾਂ, ਬੁਝਾ ਦਿੱਤਾ ਉਹ ਦੀਪ
ਜੋ ਅਜੇ ਪੂਰੀ ਤਰ੍ਹਾਂ ਵੀ, ਨਹੀਂ ਸੀ ਰੁਸ਼ਨਾਇਆ
ਗੱਲ ਕਰਦਾ ਸੀ, ਕਦਰਾਂ ਕੀਮਤਾਂ ਤੇ ਸਿਧਾਂਤਾਂ ਦੀ
ਵਾਸਤਾ ਪੰਜਾਬੀਅਤ ਦਾ, ਹਮੇਸ਼ਾ ਉਹਨੇ ਪਾਇਆ
ਇਕ ਵੱਖਰਾ ਜਨੂੰਨ ਸੀ, ਉਹਦੀ ਗੱਲਬਾਤ ਵਿੱਚ
ਤੁਰ ਗਿਆ ਰਾਹੀਂ, ਜਿੱਥੋਂ ਮੁੜ ਨਾ ਕੋਈ ਆਇਆ
ਦਿੰਦਾ ਰਿਹਾ ਦੁਹਾਈ, ਸੱਭਿਆਚਾਰ ਦੀ ਰਾਖੀ ਦੀ
ਖੇਤੀ, ਪਾਣੀ, ਮਾਂ-ਬੋਲੀ ਦੇ ਮੁੱਦਿਆਂ ਨੂੰ ਉਠਾਇਆ
"ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ"
ਚਿਣਗ ਆਸ ਵਾਲੀ ਨੂੰ, ਮੁੜ ਤੋਂ ਉਸਨੇ ਜਗਾਇਆ
ਪਤਾ ਨਹੀਂ ਬੁਝਿਆ ਜਾਂ, ਬੁਝਾ ਦਿੱਤਾ ਉਹ ਦੀਪ
ਜੋ ਅਜੇ ਪੂਰੀ ਤਰ੍ਹਾਂ ਵੀ, ਨਹੀਂ ਸੀ ਰੁਸ਼ਨਾਇਆ...🙏🙏🙏
✍️....
Comments
Post a Comment