1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ ਤੇ ਬੋਲਣਾ ਸ਼ੁਰੂ ਕੀਤਾ ( ਕਹਿਣ ਲੱਗੇ ਪਹਿਲਾਂ ਕਿੱਥੇ ਗਿਆ ਸੀ ) 2. ਸ਼ੰਭੂ ਕਿਸਾਨੀ ਮੋਰਚਾ ਲਾਇਆ ( ਕਹਿੰਦੇ ਕੌਮ ਨੂੰ ਦੋ ਫਾੜ ਕਰ ਰਿਹਾ ਹੈ ) 3. ਕਿਸਾਨ ਮੋਰਚੇ ਵਿੱਚ ਦਿੱਲੀ ਬੋਲਣਾ ਸ਼ੁਰੂ ਕੀਤਾ ( ਕਹਿੰਦੇ ਰਾਜਨੀਤੀ ਕਰਨ ਆਇਆ ) 4. 25 ਜਨਵਰੀ ਨੂੰ ਲੋਕਾਂ ਦੇ ਕਹਿਣ ਤੇ ਸਟੇਜ ਤੇ ਚਲਾ ਗਿਆ ( ਲੋਕਾਂ ਨੂੰ ਭੜਕਾ ਗਿਆ ) 5. 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਚਲਾ ਗਿਆ ( ਕੌਮ ਦਾ ਗ਼ਦਾਰ ਐਲਾਨ ਦਿੱਤਾ ) 5. ਲਾਲ ਕਿਲ੍ਹੇ ਵਾਲੀ ਘਟਨਾ ਵਿੱਚ ਪਰਚਾ ਹੋ ਗਿਆ (ਕਹਿੰਦੇ ਓਹ ਤਾਂ ਸਾਡਾ ਬੰਦਾ ਹੀ ਨਹੀਂ )
1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ ਤੇ ਬੋਲਣਾ ਸ਼ੁਰੂ ਕੀਤਾ
( ਕਹਿਣ ਲੱਗੇ ਪਹਿਲਾਂ ਕਿੱਥੇ ਗਿਆ ਸੀ )
2. ਸ਼ੰਭੂ ਕਿਸਾਨੀ ਮੋਰਚਾ ਲਾਇਆ
( ਕਹਿੰਦੇ ਕੌਮ ਨੂੰ ਦੋ ਫਾੜ ਕਰ ਰਿਹਾ ਹੈ )
3. ਕਿਸਾਨ ਮੋਰਚੇ ਵਿੱਚ ਦਿੱਲੀ ਬੋਲਣਾ ਸ਼ੁਰੂ ਕੀਤਾ
( ਕਹਿੰਦੇ ਰਾਜਨੀਤੀ ਕਰਨ ਆਇਆ )
4. 25 ਜਨਵਰੀ ਨੂੰ ਲੋਕਾਂ ਦੇ ਕਹਿਣ ਤੇ ਸਟੇਜ ਤੇ ਚਲਾ ਗਿਆ
( ਲੋਕਾਂ ਨੂੰ ਭੜਕਾ ਗਿਆ )
5. 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਚਲਾ ਗਿਆ
( ਕੌਮ ਦਾ ਗ਼ਦਾਰ ਐਲਾਨ ਦਿੱਤਾ )
5. ਲਾਲ ਕਿਲ੍ਹੇ ਵਾਲੀ ਘਟਨਾ ਵਿੱਚ ਪਰਚਾ ਹੋ ਗਿਆ
(ਕਹਿੰਦੇ ਓਹ ਤਾਂ ਸਾਡਾ ਬੰਦਾ ਹੀ ਨਹੀਂ )
6. ਅੰਡਰਗਰਾਊਂਡ ਹੋਇਆ ਭਾਵਕ ਹੋ ਕੇ ਰੋਇਆ
( ਕਹਿੰਦੇ ਨਾਟਕ ਕਰਦਾ )
7. ਗਰਿਫ਼ਤਾਰ ਹੋ ਗਿਆ
( ਕਹਿੰਦੇ ਲੋਕਾਂ ਤੋਂ ਬਚਾਉਣ ਲਈ ਅੰਦਰ ਕੀਤਾ )
8. ਜੇਲ ਵਿੱਚ ਸੀ ਤਾਂ
( ਕਹਿੰਦੇ ਓਹਦੇ ਤਾਂ ਚਿਹਰੇ ਤੇ ਰੌਣਕ ਹੈ ਸੇਵਾ ਬਹੁਤ ਕਰਦੇ ਆ )
9. ਜੇਲ ਤੋਂ ਜ਼ਮਾਨਤ ਹੋ ਗਈ
( ਕਹਿੰਦੇ ਏਨੀ ਛੇਤੀ ਇਕੱਲੇ ਨੂੰ ਕਿਵੇਂ ਮਿਲੀ ਜ਼ਮਾਨਤ )
10. ਦਰਬਾਰ ਸਾਹਿਬ ਮੱਥਾ ਟੇਕਣ ਗਿਆ
( ਕਹਿੰਦੇ ਸੁਖਬੀਰ ਬਾਦਲ ਨੂੰ ਮਿਲਣ ਗਿਆ )
11. ਕੁਝ ਚਿਰ ਲਈ ਬੰਬੇ ਚਲਾ ਗਿਆ
( ਕਹਿੰਦੇ ਮੈਦਾਨ ਛੱਡ ਕੇ ਭੱਜ ਗਿਆ )
12. ਪੰਜਾਬ ਦੇ ਹੱਕਾਂ ਲਈ ਇੱਕ ਜੱਥੇਬੰਦੀ ਬਣਾਈ
( ਕਹਿੰਦੇ ਕਿਹਾ ਸੀ ਰਾਜਨੀਤੀ ਕਰੇਗਾ )
13. ਸਭ ਕੁਝ ਸਹਿਕੇ ਗ਼ਦਾਰ ਅਖਵਾਉਣ ਦੇ ਬਾਵਜੂਦ ਦਿਲ ਤੇ ਪੱਥਰ ਰੱਖ ਕੇ ਕੌਮ ਦੇ ਹੱਕਾਂ ਦੀ ਗੱਲ ਨਿਰਸਵਾਰਥ ਹੋ ਕੇ ਕਰਦਾ ਕਰਦਾ ਦੁਨੀਆਂ ਤੋਂ ਕੂਚ ਕਰ ਗਿਆ। ਹੁਣ ਸਭ ਕਹਿਣ ਲੱਗ ਪਏ ਹੀਰਾ ਸੀ! ਵਾਹ ਓਏ ਪੰਜਾਬੀਓ, ਦੁਨੀਆਂ ਛੱਡ ਜਾਣ ਤੋਂ ਬਾਅਦ ਬੰਦੇ ਤੇ ਭਰੋਸਾ ਕਰਨਾ ਕਿੱਥੋਂ ਸਿੱਖਿਆ ਤੁਸੀਂ? ਜਿਊਂਦੇ ਜੀਅ ਨਾਲ ਖੜ੍ਹ ਜਾਇਆ ਕਰੋਂ ਤਾਂ ਸ਼ਾਇਦ ਇਹ ਗੁਲਾਮੀ ਦੇ ਸੰਗਲ਼ ਸਾਡੇ ਗਲ਼ਾਂ ਵਿੱਚੋਂ ਲਹਿ ਜਾਣ ਤੇ ਤੁਹਾਡਾ ਕਦੇ ਝਾੜੂ ਵੱਲ ਤੇ ਕਦੇ ਭਾਜਪਾ ਵੱਲ ਝਾਕਣਾ ਬੰਦ ਹੋ ਜਾਵੇ। ਕਿੰਨੇ ਕੁ ਮਾਵਾਂ ਦੇ ਪੁੱਤਾਂ ਦੀ ਕੁਰਬਾਨੀ ਲਵੋਂਗੇ! ਦੁਸ਼ਮਣਾਂ ਤੇ ਬੜੀ ਛੇਤੀ ਭਰੋਸਾ ਕਰਕੇ ਇੱਕ ਮੌਕਾ ਦੇਣ ਦੀਆਂ ਗੱਲਾਂ ਕਰਨ ਲੱਗ ਪੈਂਦੇ ਓ, ਆਪਣਿਆਂ ਤੇ ਭਰੋਸਾ ਕਰਨਾ ਕਦੋਂ ਸਿੱਖੋਂਗੇ?
Comments
Post a Comment