ਜਿੱਥੇ ਮੈਂ ਪਾਉਣੀ ਸੀ ਪਾਤੀ।
ਜਿੱਥੇ ਤੂੰ ਪਾਉਣੀ ਸੀ ਪਾਤੀ।
ਆਜਾ ਮੁੜ ਤੋਂ ਕੱਠੇ ਬਹੀਏ।
ਮੈਂ ਤੇਰਾ ਤੂੰ ਮੇਰਾ ਸਾਥੀ।
ਵੋਟਾਂ ਦੀ ਕੜਵਾਹਟ ਛੱਡੀਏ,
ਝੰਡੀਆਂ ਵਾਲ਼ੀ ਸਜਾਵਟ ਛੱਡੀਏ।
ਭਾਈਚਾਰੇ ਨੂੰ ਕਾਇਮ ਕਰਦਿਆਂ
ਮਨ ਵਿੱਚੋਂ ਭੜਕਾਹਟ ਕੱਢੀਏ।
ਆਪੋ ਵਿੱਚ ਹੁਣ ਵੈਰ ਨਾ ਕੋਈ,
ਵਿੱਚ ਮਨਾਂ ਦੇ ਜ਼ਹਿਰ ਨਾ ਕੋਈ।
ਪਿੰਡ ਸ਼ਹਿਰ ਮੁੜ ਰਹਿਣ ਇੱਕਠੇ,
ਸਭ ਆਪਣੇ ਨੇ ਗ਼ੈਰ ਨਾ ਕੋਈ।
ਦੁੱਖ ਸੁੱਖ ਦੇ ਵਿੱਚ ਨਾਲ਼ ਖੜ੍ਹਾਂਗੇ,
ਮੀਰ ਪੁਰੀ ਬਣ ਢਾਲ ਖੜ੍ਹਾਂਗੇ।
ਵੋਟਾਂ, ਚਾਰ ਦਿਨਾਂ ਦਾ ਮੇਲਾ,,
ਆਪਣਿਆਂ ਨਾਲ਼ ਹਰ ਹਾਲ ਖੜ੍ਹਾਂਗੇ।
🙏🏻🙏🏻🙏🏻🙏🏻
Comments
Post a Comment