ਭਾਗ ਪਹਿਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਤੇ ਸ਼ਹਾਦਤਾਂ ਦੇ ਦਿਹਾੜੇ ਆ ਰਹੇ ਹਨ ਚਲੋ ਆਪਾ ਵੀ ਅੱਜ ਤੋ 16 ਕੁ ਦਿਨ ਦਾ ਲੜੀਵਾਰ ਇਤਿਹਾਸ ਸੁਰੂ ਕਰ ਕੇ ਹਾਜਰੀ ਲਗਵਾਈਏ ਜੀ । ਅੱਜ ਇਸ ਇਤਿਹਾਸ ਦਾ ਭਾਗ ਪਹਿਲਾ ਸੁਰੂ ਕਰਦੇ ਹਾ ਜੀ ਜਰੂਰ ਆਪਣੇ ਪੇਜਾਂ ਜਾ ਵਡਸਐਪ ਤੇ ਸੇਅਰ ਕਰ ਕੇ ਸਭ ਸੰਗਤਾਂ ਨਾਲ ਸਾਂਝ ਪਾਈਏ ਜੀ ।
ਭਾਗ ਪਹਿਲਾ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਤੇ ਸ਼ਹਾਦਤਾਂ ਦੇ ਦਿਹਾੜੇ ਆ ਰਹੇ ਹਨ ਚਲੋ ਆਪਾ ਵੀ ਅੱਜ ਤੋ 16 ਕੁ ਦਿਨ ਦਾ ਲੜੀਵਾਰ ਇਤਿਹਾਸ ਸੁਰੂ ਕਰ ਕੇ ਹਾਜਰੀ ਲਗਵਾਈਏ ਜੀ । ਅੱਜ ਇਸ ਇਤਿਹਾਸ ਦਾ ਭਾਗ ਪਹਿਲਾ ਸੁਰੂ ਕਰਦੇ ਹਾ ਜੀ ਜਰੂਰ ਆਪਣੇ ਪੇਜਾਂ ਜਾ ਵਡਸਐਪ ਤੇ ਸੇਅਰ ਕਰ ਕੇ ਸਭ ਸੰਗਤਾਂ ਨਾਲ ਸਾਂਝ ਪਾਈਏ ਜੀ ।
23 ਅਤੇ 24 ਦਸੰਬਰ ਦੀ ਰਾਤ ਸੀ । ਹਨੇਰੀ ਰਾਤ । ਠੰਡੀ ਰਾਤ । ਕਹਿਰ ਦੀ ਰਾਤ । ਹਵਾ ਤੇਜ਼ ਤੇ ਬਦਲੀਆਂ ਤੁਰੀਆਂ ਜਾਂਦੀਆਂ ਤਾਰਿਆਂ ਨੂੰ ਕੱਜ ਲੈਂਦੀਆਂ ਸਨ । ਕਦੀ ਤਾਰੇ ਟਿਮਟਿਮਾਉਣ ਲੱਗ ਪੈਂਦੇ ਸਨ । ਕੁੱਕੜ ਬਾਂਗਾਂ ਦੇਣ ਲੱਗੇ । ਉਹਨਾਂ ਦੀਆਂ ਬਾਂਗਾਂ ਕਾਹਲੀਆਂ ਹੋਣੀਆਂ ਇਸ ਗੱਲ ਦੀ ਸੂਚਨਾ ਸਨ ਕਿ ਦਿਨ ਚੜ੍ਹਨ ਵਿਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਸੀ । ਧਰਤੀ ਗਿੱਲੀ ਸੀ — ਰਾਤ ਠਰੀ ਹੋਈ ਤੇ ਹਵਾ ਬਰਫ਼ ਦਾ ਰੂਪ । ਇਹ ਚੰਗੀ ਰੇਤਲੀ ਧਰਤੀ ਹੋਣ ਕਰਕੇ ਚਿੱਕੜ ਨਹੀਂ ਸੀ ਪਰ ਜੰਗਲ ਦਾ ਇਲਾਕਾ , ਝਾੜੀਆਂ ਕੰਡਿਆਂ ਵਾਲੀਆਂ ਸਨ । ਹਨੇਰੀ ਨਾਲ ਕੰਡੇ ਝੜੇ ਬੇ – ਤਰਤੀਬੇ ਪਏ ਸਨ । ਕੰਡੇ ਵੀ ਕਿੱਕਰ ਦੇ , ਲੰਮੀਆਂ ਸੂਲਾਂ ਮਰਦ ਇਕੱਲਾ – ਗੁਰੂ ਗੋਬਿੰਦ ਸਿੰਘ ਉਸ ਹਨੇਰੇ ਵਿਚ ਚਮਕੌਰੋਂ ਤੁਰਿਆ ਸੀ — ਆਪਣਾ ਸਭ ਕੁਝ ਖ਼ਾਲਸੇ ਪੰਥ ਤੋਂ ਕੁਰਬਾਨ ਕਰ ਕੇ । ਦੋ ਜਵਾਨ ਪੁੱਤਰ ਸ਼ਹੀਦ ਕਰਵਾ ਕੇ , ਇਕੱਲਾ ਚਮਕੌਰੋਂ ਪੱਛਮ ਵੱਲ ਤੁਰਿਆ ਜਾ ਰਿਹਾ ਸੀ , ਸਿਰਫ਼ ਇਕ ਕ੍ਰਿਪਾਨ ਕੋਲ ਸੀ , ਉਹ ਵੀ ਲਹੂ ਨਾਲ ਰੰਗੀ । ਪੈਰ ਨੰਗੇ ਸਨ , ਕੰਡੇ ਵੱਜਦੇ , ਕੋਈ ਵੱਡੀ ਸੂਲ ਵੱਜਦੀ ਤਾਂ ਪੁੱਟ ਲੈਂਦੇ , ਨਿੱਕੇ ਮੋਟੇ ਕੰਡੇ ਜਾਂ ਬੁੱਥੇ ਦਾ ਖ਼ਿਆਲ ਨਾ ਕਰਦੇ । ਸ਼ੂਕਦੇ ਬੇਲੇ ਵਿਚੋਂ ਦੀ ਜਾ ਰਹੇ ਸਨ । ਕਦੀ ਉੱਚਾ ਟਿੱਬਾ ਚੜ੍ਹਦੇ ਤੇ ਕਦੀ ਹੇਠਾਂ ਉਤਰ ਜਾਂਦੇ । ਕੁੱਤੇ ਭੌਂਕਦੇ , ਕੁੱਕੜ ਬੋਲੇ ਤੇ ਗਾੜ੍ਹਾ ਹਨੇਰਾ ਦਿਸਿਆ | ਜਿਵੇਂ ਕਾਲਾ ਪਹਾੜ ਹੁੰਦਾ ਹੈ ਤਾਂ ਅਨੁਮਾਨ ਲਾਇਆ , “ ਆ ਗਿਆ ਪਿੰਡ ਬਲੋਲ । ” ਅੱਗੇ ਹੋਏ । ਸੱਚ ਹੀ ਪਿੰਡ ਬਲੋਲ ਸੀ , ਪੱਕਾ ਪਿੰਡ , ਕਸਬਾ ਬਲੋਲ ਲੋਧੀ ਦਾ ਵਸਾਇਆ ਸ਼ਹਿਰ । ਕੁੱਕੜ ਬਾਂਗ ਦੇਈ ਜਾਂਦੇ ਸਨ । ਕੁੱਤੇ ਕਿਤੇ ਦੂਰ ਭੌਂਕਦੇ ਸਨ । ਅਜੇ ਚਾਨਣ ਹੋਣ ਵਿਚ ਦੇਰ ਸੀ । “ ਰਾਮ ! ਸੀਤਾ ਰਾਮ ! ਰਾਮ ! ” ਜ਼ਬਾਨੋਂ ਬੋਲਦਾ ਹੋਇਆ ਬੰਦਾ ਪਿੰਡ ਨਿਕਲਿਆ – ਉਹ ਕੋਈ ਰਾਮ ਭਗਤ ਸੁਚੇਤੇ ਜਾ ਰਿਹਾ ਸੀ । ‘ ਰਾਮ ਭਗਤ ” ਗੁਰੂ ਜੀ ਨੇ ਆਵਾਜ਼ ਦਿੱਤੀ , ਉਹ ਖਲੋ ਗਿਆ । ਉਸ ਨੇ ਨੇੜੇ ਆ ਕੇ ਪੁੱਛਿਆ , “ ਕੌਣ ਹੈਂ ਭਾਈ ? ” “ ਇਹ ਕਿਹੜਾ ਪਿੰਡ ਹੈ ? ” ” ਬਲੋਲ ( “ ਏਥੇ ਪੂਰਨ ਮਸੰਦ ਹੈ । ” ਕਿਸ ਦਾ ਮਸੰਦ ? ” “ ਅਨੰਦਪੁਰ ਵਾਲੇ ਗੁਰੂ ਦਾ । ” ‘ ‘ ਪੂਰਨ …..। ” ਜੀ ! ” “ ਤੁਸਾਂ ਉਸ ਨੂੰ ਮਿਲਣਾ ਹੈ ? ” “ ਘਰ ਜਾਣਾ ਹੈ । ” “ ਆਓ ਮੇਰੇ ਨਾਲ । ” ਆਖ ਕੇ ਰਾਮ ਭਗਤ ਚੱਲ ਪਿਆ । ਉਸ ਦੇ ਪਿੱਛੇ ਚੱਲ ਪਿਆ ਮਰਦ ਅਗੰਮੜਾ , ਗੁਰੂ ਗੋਬਿੰਦ ਸਿੰਘ । ਗਲੀ ਵਿਚ ਵੜੇ ਤੋਂ ਇਕ ਘਰ ਆ ਗਿਆ । ਵੱਡਾ ਦਰਵਾਜ਼ਾ , ਪੱਕੀ ਡਿਉੜੀ ਤੇ ਰਾਮ ਭਗਤ ਨੇ ਬੂਹਾ ਖੜਕਾ ਕੇ ਆਵਾਜ਼ ਦਿੱਤੀ : ‘ ਓ ਜੀਊਣੇ । ਕੌਣ ਹੈ ? ” ਅੱਗੋਂ ਆਵਾਜ਼ ਆਈ । “ ਬੂਹਾ ਖੋਲ੍ਹ ! ਤੁਸਾਂ ਦਾ ਪ੍ਰਾਹੁਣਾ ਹੈ । ” ਬੂਹਾ ਖੁੱਲ੍ਹਿਆ , “ ਆਉ । ” ਅੱਗੋਂ ਆਗਿਆ ਮਿਲੀ | ਗੁਰੂ ਜੀ ਅੱਗੇ ਹੋਏ ਤੇ ਰਾਮ ਭਗਤ ਪਿੱਛੇ ਮੁੜ ਗਿਆ । ਉਹ ਸਦਰ ਦਰਵਾਜ਼ਾ ਮੁੜ ਬੰਦ ਹੋ ਗਿਆ । ਦਰਬਾਨ ਜੀਊਣੇ ਨੇ ਦੀਵਾ ਜਗਾਇਆ ਤੇ ਮੰਜੀ ਉੱਤੇ ਬੈਠਣ ਲਈ ਕਿਹਾ । ਗੁਰੂ ਜੀ ਮੰਜੀ ਉੱਤੇ ਬੈਠ ਗਏ । ਦੀਵੇ ਦੀ ਲੋਅ ਵਿਚ ਜੀਊਣੇ ਨੇ ਗੁਰੂ ਜੀ ਵੱਲ ਤੱਕਿਆ । ਇਕ ਦਮ ਤਬਕ ਗਿਆ । ਨੰਗੇ ਪੈਰ , ਉਹ ਵੀ ਮਿੱਟੀ ਲਿੱਬੜੇ । ਪਜਾਮਾ ਵੀ ਦਾਗ਼ੋ – ਦਾਗ਼ੀ , ਪਾਣੀ ਤੇ ਮਿੱਟੀ ਦੀਆਂ ਛਿੱਟਾਂ ਨਾਲ ਜਾਮਾ ਲਿੱਬੜਿਆ , ਹੱਥ ਵਿਚ ਕ੍ਰਿਪਾਨ , ਚਿਹਰੇ ਉੱਤੇ ਨੂਰ , ਸਿਰ ਦੀ ਗੋਲ ਦਸਤਾਰ , ਗੁਰੂ – ਪੀਰ ਦੀ ਨਿਸ਼ਾਨੀ ਸੀ । ਉਸ ਨੇ ਸੋਚਿਆ , “ ਜ਼ਰੂਰ ਕੋਈ ਗੁਰੂ ਦਾ ਸਿੱਖ ਹੈ । ” ਇਹ ਨਹੀਂ ਸੀ ਪਤਾ ਕਿ ਉਹੋ ਹੀ ਗੁਰੂ ਮਹਾਰਾਜ ਸਨ । “ ਆਰਾਮ ਕਰਨਾ ਹੈ ਤਾਂ ਮੰਜਾ ਬਿਸਤਰਾ ਦਿਆਂ , ਸੀਤ ਵਿਚੋਂ ਆਏ ਹੋ ? ” ਜੀਊਣੇ ਨੇ ਪੁੱਛਿਆ । ‘ ਪਹਿਲਾਂ ਭਾਈ ਪੂਰਨ ਨੂੰ ਮਿਲਣਾ ਹੈ । ” “ ਉਹ ਤਾਂ ਹਾਲੀ ਸੁੱਤੇ ਹੋਣਗੇ । ” ‘ ਜਗਾ …..। ” “ ਉਠਦੇ ਤਾਂ ਨਹੀਂ ਹੁੰਦੇ …..। ” ਗੁਰੂ ਜੀ ਨੇ ਦੇਖਿਆ , ਸਦਰ ਦਰਵਾਜ਼ੇ ਦਾ ਕੁੰਡਾ ਮਾਰਿਆ ਗਿਆ ਸੀ , ਹੌਲੀ ਜਿਹੀ ਆਖਣ ਲੱਗੇ , “ ਜਾਹ ਆਖ , ਅਨੰਦਪੁਰ ਵਾਲਾ ਗੁਰੂ ਆਇਆ ਹੈ । ’ ’ ‘ ‘ ਗੁਰੂ ਜੀ ! ’ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ , ਉਹ ਚਰਨਾਂ ਉੱਤੇ ਡਿੱਗਾ । ਉਸ ਨੇ ਆਪਣੇ ਕੱਪੜੇ ਨਾਲ ਚਰਨ ਪੂੰਝਣੇ ਚਾਹੇ , ਪਰ ਜਦੋਂ ਵੇਖਿਆ , ਠਰੇ ਹੋਏ ਚਰਨ , ਲਹੂ ਸਿੰਮਦਾ ਤੇ ਭਾਰੇ , ਇਕ ਦਮ ਤ੍ਬਕ ਗਿਆ । ਜੀਊਣਾ ਉੱਠ ਬੈਠਾ । ਉਸ ਨੇ ਸੁੱਕੀਆਂ ਲੱਕੜਾਂ ਲਈਆਂ । ਤੂੜੀ ਦੀ ਮੁੱਠ ਲੈ ਕੇ ਦੀਵੇ ਨਾਲ ਅੱਗ ਲਾਈ ਤੇ ਅੱਗ ਸਿਕਾਉਣ ਲੱਗਾ । ” ਜਾਂ ਤੇ ਪੂਰਨ ਨੂੰ ਸੱਦ । ਅਸੀਂ ਅੱਗ ਸੇਕ ਲੈਂਦੇ ਹਾਂ । ਤੇਰਾ ਭਲਾ ਹੈ । ਠੰਡ ਵਿਚ ਅੱਗ ਸਿਕਾਈ । ਅੱਗ ਸੇਕਣ ਨੂੰ ਮਿਲੀ , ਅੱਗ ਵੀ ਤਾਂ ਜੀਵਨ ਆਸਰਾ ਹੈ । ਜੀਉਦੇ ਦੇ ਮਨ ਵਿਚ ਕਈ ਉਬਾਲ ਉਠੇ , ਗੁਰੂ ਜੀ ਕਿਧਰੋਂ ਆਏ ਘੋੜਾ ਤੇ ਸਿੱਖ ਕਿਸੇ ਪੈਰੀਂ ਜੋੜਾ ਵੀ ਨਹੀਂ । ਇਹ ਮਾਮਲਾ ਕੀ ਹੈ ? ਪਰ ਪੁੱਛੇ ਬਿਨਾਂ ਹੀ ਪੂਰਨ ਦੇ ਵਿਸ਼ੇਸ਼ ਮਹੱਲ ਵੱਲ ਚਲਿਆ ਗਿਆ । ਹਵੇਲੀ ਦੇ ਕੁੱਕੜ ਨੇ ਬਾਂਗ ਦਿੱਤੀ । ਆਵਾਜ਼ ਦਿੱਤੀ । “ ਕਿਉਂ ਜੀਉਣ ” ਅੰਦਰੋਂ ਆਵਾਜ਼ ਆਈ । “ ਬਾਹਰ ਆਉ । ਇਸ ਵਲੋਂ …. ਅਜੇ ਤਾਂ ਰਾਤ ਹੈ । “ ਨਹੀਂ ਦਿਨ ਚੜ੍ਹਨ ਵਾਲਾ ਹੈ । ” ‘ ਗੱਲ ਕੀ ? ” “ ਬਾਹਰ ਆਉ ਤੇ ਛੇਤੀ । ਬਾਹਰ ਆਇਆ , ਤਕੜਾ ਉੱਚਾ ਲੰਮਾ ਤੇ ਭਾਰੇ ਸਰੀਰ ਵਾਲਾ ਮਸੰਦ ਪੂਰਨ । ਕੰਬਲ ਦੀ ਬੁੱਕਲ ਮਾਰੀ ਤੇ ਪੁੱਛਿਆ : “ ਕੀ ਗੱਲ “ ਅਨੰਦਪੁਰ ਵਾਲਾ ਗੁਰੂ ” ਪੂਰਨ ਦਾ ਇਕ ਦਮ ਹੜੱਕਾ ਨਿਕਲ ਗਿਆ : ” ਕਦੋਂ ਆਇਆ ? ” ‘ ਹੁਣੇ । ” ‘ ‘ ਓ ਤੇਰਾ ਭਲਾ ਹੋਏ । ਅਨੰਦਪੁਰ ਵਾਲਾ ਗੁਰੂ ‘ ‘ “ ਹਾਂ ! ਮਾਲਕ , ਨੰਗੇ ਪੈਰ , ਲਿੱਬੜੇ ਤੇ ਠਰੇ ਹੋਏ , ਮੈਂ ਅੱਗ ਬਾਲ ਕੇ ਦੇ ਆਇਆ ਹਾਂ । ” “ ਕਿੰਨੇ ਜਣੇ ਹਨ ? ” .ਇਕੱਲੇ , ਇਕੱਲੇ ” ਹਾਂ .. ਇਕੱਲੇ , ਲੀੜਾ ਵੀ ਖ਼ਾਸ ਉਪਰ ਨਹੀਂ , ਨਾ ਘੋੜਾ ਕੋਲ ਹੈ । ਇਕ ਕ੍ਰਿਪਾਨ ਹੱਥ ਵਿਚ ਹੈ । ਜਾਮਾ ਵੀ ਕਈਆਂ ਥਾਵਾਂ ਤੋਂ ਪਾਟਾ ਹੈ , ਸ਼ਾਇਦ ਝਾੜੀਆਂ ਨਾਲ ਅੜਿਆ ਹੋਵੇ । ” “ ਘਰ ਕੌਣ ਛੱਡ ਕੇ ਗਿਆ ? ” ” ਤੇਜਾ ਮਿਸਰ “ ਉਹ ਚੰਡਾਲ ਰਾਤ ਕਿਧਰ ਫਿਰਦਾ ਸੀ । “ ਤੜਕੇ ਉੱਠ ਕੇ ਬਾਹਰ ਨੂੰ ਜਾਂਦਾ , ਨਹਾਉਂਦਾ ਤੇ ਸੀਤਾ ਰਾਮ ਦਾ ਭਜਨ ਕਰਦਾ ਹੈ । “ ਤੂੰ ਦੱਸ ਦਿੱਤਾ ਕਿ ਮੈਂ ਘਰੇ ਹਾਂ । ” ‘ ਹਾਂ । ‘ ‘ ਬਹੁਤ ਮਾੜਾ ਹੋਇਆ । ” “ ਕਿਉਂ ਮਾਲਕ ….. ? ” “ ਤੈਨੂੰ ਦੱਸਣ ਦਾ ਖ਼ਿਆਲ ਨਾ ਰਿਹਾ ਕਿ ਅਨੰਦਪੁਰ ਦਾ ਕੋਈ ਸਿੱਖ ਆਏ , ਗੁਰੂ ਆਏ , ਘਰ ਨਹੀਂ ਵੜਨ ਦੇਣਾ — ਬੂਹਾ ਨਹੀਂ ਖੋਲ੍ਹਣਾ , ਪਰ ਹੁਣ । ” ਇਹ ਸੁਣ ਕੇ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਉਸ ਦਾ ਸਾਹ ਉਪਰ ਦਾ ਉਪਰ ਤੇ ਹੇਠਾਂ ਦਾ ਹੇਠਾਂ ਰਹਿ ਗਿਆ । , ਕੁਝ ਖਾਣਾ ਉਹ ਹੋਰ ਤਬਕਿਆ , ਜਦੋਂ ਸੁਣਿਆ , “ ਉਹਨਾਂ ਨੂੰ ਆਖ ਪੀਣਾ ਹੈ – ਜਾਂ ਕਿਸੇ ਕੱਪੜੇ ਦੀ ਲੋੜ ਹੈ ਤਾਂ ਲੈ ਜਾਣ । ਹੁਣੇ ਚਲੇ ਜਾਣ । ਦਿਨ ਚੜੇ ਕਿਸੇ ਨੇ ਦੇਖ ਲਿਆ ਤਾਂ ਪਰਲੋ ਆ ਜਾਏਗੀ । ਪਿੰਡ ਦਾ ਨਵਾਬ ਤਾਂ ਕੱਲ੍ਹ ਦਾ ਆਖਦਾ ਫਿਰਦਾ ਹੈ , ਕੋਈ ਕਿਸੇ ਸਿੱਖ ਨੂੰ ਘਰ ਨਾ ਰੱਖੋ । ਜੋ ਰੱਖੇਗਾ , ਘਾਣ ਬੱਚਾ ਪੀੜਿਆ ਜਾਏਗਾ । ਜਾਹ ਆਖ , ਚਲੇ ਜਾਣ । ਸੂਰਜ ਨਹੀਂ ਚੜ੍ਹਨਾ ਚਾਹੀਦਾ | ਤੁਸੀਂ ਆਪ ਦਰਸ਼ਨ ਨਹੀਂ ਕਰਨੇ । ” “ ਮੈਂ ਦਰਸ਼ਨ ਹਾਂ ਮਾਲਕ , ਗੁਰੂ ਜੀ ਹਨ , ਉਹਨਾਂ ਦੇ ਆਸਰੇ ਇਹ ਹਵੇਲੀ , ਜਗੀਰ …. ਦੌਲਤ “ ਕੁੱਤਿਆ ….. ਐਵੇਂ ਕਿਉਂ ਭੌਂਕੀ ਜਾਂਦਾ ਹੈ । ਵੇਲੇ ਵੱਲ ਨਹੀਂ ਦੇਖਦਾ । …… ਬਲੌਲ ਤੁਰਕਾਂ ਦੇ ਲਸ਼ਕਰ ਨਾਲ ਭਰਿਆ ਪਿਆ ਹੈ । ਜੇ ਪਤਾ ਲੱਗ ਗਿਆ , ਜਾਂ ਗੁਰੂ ਏਥੋਂ ਫੜਿਆ ਗਿਆ ਤਾਂ ਇੱਟ ਨਾਲ ਇੱਟ ਖੜਕ ਜਾਏਗੀ । ’ ’ ਪੂਰਨ ਮਸੰਦ ਦੀਆਂ ਗੱਲਾਂ ਸੁਣ ਕੇ ਜੀਊਣਾ ਤਾਂ ਠੰਢਾ ਹੁੰਦਾ ਗਿਆ । ਅੱਠ ਸਾਲ ਦੀ ਨੌਕਰੀ ਪਿੱਛੋਂ ਉਸ ਨੂੰ ਉਸ ਰਾਤ ਪਤਾ ਲੱਗਾ ਕਿ ਪੂਰਨ ‘ ਮਸੰਦ ਕੈਸਾ ਸੀ ? ‘ ਬਗਲ ਮੇਂ ਕੁਰਾਨ ਹਾਥ ਮੇਂ ਛੁਰੀ ਵਾਲੀ ਗੱਲ ਹੋਈ । ਨਿਮਕ ਹਰਾਮ । “ ਜਾਹ , ਉਸ ਨੂੰ ਆਖ ਦੇ । ” ਪੂਰਨ ਨੇ ਜਵਾਬ ਦਿੱਤਾ ਹੈ , ‘ ‘ ਚਲੇ ਜਾਉ ਨਾ ਤੁਸੀਂ ਅਸਾਡੇ ਗੁਰੂ ਤੇ ਨਾ ਅਸੀਂ ਤੁਸਾਂ ਦੇ ਸਿੱਖ । ” ਜੀਊਣਾ ਮਾਯੂਸ ਹੋ ਕੇ , ਉਪਰਲੀ ਛੱਤ ਤੋਂ ਹੇਠਾਂ ਆ ਗਿਆ । ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਹ ਬੁੱਤ ਬਣ ਕੇ ਖਲੋ ਗਿਆ । ਰਾਤ ਦਾ ਸਮਾਂ ਸੀ , ਰਾਤ ਵੇਲੇ ਬੋਲ ਬੜੀ ਦੂਰ ਜਾਂਦਾ ਹੈ । ਪੂਰਨ ਦੇ ਬੋਲੇ ਬੋਲ ਗੁਰੂ...
ਜੀ ਨੇ ਸੁਣ ਲਏ ਸਨ । ਉਹਨਾਂ ਨੇ ਪਹਿਲਾਂ ਤਾਂ ਖ਼ਿਆਲ ਕੀਤਾ ਕਿ ਉਪਰ ਜਾ ਕੇ ਪੂਰਨ ਨੂੰ ਉਹੋ ਸਜ਼ਾ ਦੇਣ , ਜਿਹੜੀ ਖੇੜੀ ਪਿੰਡ ਦੇ ਦੋਂਹ ਭਰਾਵਾਂ ਅਲਫੂ ਤੇ ਗਾਮੂ ਨੂੰ ਦਿੱਤੀ ਸੀ । ਉਹ ਦੋਵੇਂ ਭਰਾ ਗਊਆਂ ਮੱਝਾਂ ਚਾਰਦੇ ਸਨ । ਜਾਤ ਦੇ ਗੁੱਜਰ । ਚਮਕੌਰ ਤੋਂ ਚੱਲ ਕੇ ਜਦੋਂ ਦਿਨ ਚੜ੍ਹਿਆ ਤਦ ਵੀ ਸਤਿਗੁਰੂ ਜੀ ਨੇ ਚੱਲਣਾ ਨਹੀਂ ਸੀ ਛੱਡਿਆ । ਮੁਗ਼ਲਾਂ ਦੇ ਦੱਸੇ ਹੁਲੀਏ — ਢੰਡੋਰਾ ਫਿਰਾਇਆ ਸੀ । ਉਹਨਾਂ ਨੇ ਪਛਾਣ ਲਿਆ ਕਿ ਗੁਰੂ ਜੀ ਜਾ ਰਹੇ ਹਨ , ਉੱਚੀ ਉੱਚੀ ਰੌਲਾ ਪਾ ਦਿੱਤਾ , “ ਸਿੱਖਾਂ ਦਾ ਪੀਰ ਜਾਂਦਾ ….. ਸਿੱਖਾਂ ਦਾ ਗੁਰੂ ਜਾਂਦਾ ਜੇ । ” ਉਹਨਾਂ ਦਾ ਰੌਲਾ ਸੁਣ ਕੇ ਗੁਰੂ ਜੀ ਨੇ ਉਹਨਾਂ ਵੱਲ ਪੰਜ ਪੰਜ ਸੋਨੇ ਦੀਆਂ ਮੋਹਰਾਂ ਸੁੱਟੀਆਂ । ਮੋਹਰਾਂ ਵੀ ਚੁੱਕ ਲਈਆਂ ਤੇ ਰੌਲਾ ਪਾਉਣੋਂ ਵੀ ਨਾ ਰੁਕੇ । ਗੁਰੂ ਜੀ ਖਲੋ ਗਏ । ਉਹਨਾਂ ਨੇ ਦੋਹਾਂ ਨੂੰ ਕੋਲ ਸੱਦ ਕੇ ਆਖਿਆ , “ ਲਓ ਸੋਨੇ ਦੇ ਕੜੇ । ” ਉਹ ਲਾਲਚੀ ਫਿਰ ਵੀ ਰਮਜ਼ ਨਾ ਸਮਝੇ । ਉਹਨਾਂ ਦੀਆਂ ਅੱਖਾਂ ਗਹਿਰੀਆਂ ਦੇਖ ਕੇ ਗੁਰੂ ਜੀ ਨੇ ਇਕ ਨੂੰ ਕੜਾ ਫੜਾਉਣ ਲਈ ਹੱਥ ਅੱਗੇ ਕੀਤਾ । ਜਦੋਂ ਉਹ ਕੜਾ ਫੜਨ ਲੱਗਾ ਤਾਂ ਦੂਸਰੇ ਹੱਥ ਨਾਲ ਐਸਾ ਵਾਰ ਕੀਤਾ , ਉਹਦਾ ਸਿਰ ਧੜ ਨਾਲੋਂ ਵੱਖ ਹੋ ਗਿਆ । ਦੂਸਰਾ ਨੱਠਣ ਲੱਗਾ ਤਾਂ ਉਸ ਨੂੰ ਵੀ ਝਟਕਾ ਦਿੱਤਾ । ਦੋਵੇਂ ਸਦਾ ਲਈ ਚੁੱਪ ਹੋ ਗਏ ਤੇ ਗੁਰੂ ਜੀ ਅੱਗੇ ਨਿਕਲ ਆਏ ਸਨ । ਪਰ ਜੰਗਲ ਵਿਚ ਇਹ ਸਿੱਧਾ ਰਾਹ ਨਹੀਂ ਸੀ , ਦੂਸਰਾ ਚੌਗਿਰਦੇ ਸ਼ਾਹੀ ਲਸ਼ਕਰ ਨੱਠਾ ਫਿਰਦਾ ਸੀ । ਝਾੜੀ ਝਾੜੀ ਵਿਚੋਂ ਆਵਾਜ਼ ਆਉਂਦੀ ਸੁਣਾਈ ਦਿੰਦੀ ਸੀ , “ ਫੜ ਲਉ ! ਔਹ ਗਿਆ ਸਿੱਖਾਂ ਦਾ ਗੁਰੂ ! ਜਾਣ ਨਾ ਦੇਣਾ । ” ਐਵੇਂ ਹੀ ਝਾਉਲੋ ਪੈਂਦੇ ਸਨ । ਗੁਰੂ ਜੀ ਇਕ ਜੰਡ ਹੇਠਾਂ ਲੇਟ ਰਹੇ । ਜਦੋਂ ਮੁੜ ਰਾਤ ਪਈ ਤਾਂ ਅੱਗੇ ਚੱਲੇ । ਪੈਰ ਥੱਕ ਗਏ ਤੇ ਸੁੱਜ ਗਏ ਸਨ । ਪਰ ਗੁਰੂ ਜੀ ਦਾ ਹੌਂਸਲਾ ਬੁਲੰਦ ਸੀ , ਸਰੀਰਕ ਕਸ਼ਟ ਆਤਮਾ ਨੂੰ ਮਾਯੂਸ ਨਹੀਂ ਸਨ ਕਰਦੇ । ਬਲੋਲ ਵਿਚ ਇਕ ਅਮੀਰ ਸ਼ਰਧਾਲੂ ਸੀ ਤੇ ਦੂਸਰਾ ਪੂਰਨ ਮਸੰਦ । ਦੋਹਾਂ ਦੀ ਆਸ ਤੱਕ ਕੇ ਆਏ ਸਨ । ਪਰ ਮੁਗ਼ਲਾਂ ਨੇ ਸਾਰੇ ਕਸਬਿਆਂ ਦੇ ਹਾਕਮਾਂ ਨੂੰ ਲਿਖਿਆ ਹੀ ਨਹੀਂ ਸੀ , ਹੁਕਮ ਦਿੱਤਾ ਸੀ ਕਿ ਉਹ ਗੁਰੂ ਮਹਾਰਾਜ ਦਾ ਪਿੱਛਾ ਕਰਨ , ਜੀਊਂਦੇ ਜਾਂ ਮੋਏ ਨੂੰ ਫੜ ਦਿਖਾਉਣ ਵਾਲੇ ਨੂੰ ਭਾਰੀ ਇਨਾਮ ਮਿਲੇਗਾ । ਜਿਹੜਾ ਕੋਈ ਪਨਾਹ ਦੇਵੇਗਾ , ਕਿਸੇ ਸਿੱਖ ਜ਼ਖ਼ਮੀ ਲਈ ਮਲ੍ਹਮ ਪੱਟੀ ਕਰੇਗਾ , ਉਸ ਨੂੰ ਕਤਲ ਕੀਤਾ ਜਾਏਗਾ । ਘਰ ਘਾਟ ਸਾੜ ਦਿੱਤੇ ਜਾਣਗੇ । ਏਹੋ ਬਾਦਸ਼ਾਹੀ ਹੁਕਮ ਹੈ । ਐਸਾ ਕਰੜਾ ਹੁਕਮ ਸੁਣ ਕੇ ਲਾਲਚੀ ਤੇ ਬੇਈਮਾਨ ਬੰਦੇ ਭਲਾ ਕਿਵੇਂ ਗੁਰੂ ਜੀ ਨੂੰ ‘ ਜੀ ਆਇਆਂ ’ ਆਖ ਸਕਦੇ ਸਨ । “ ਭਾਈ ਜੀਊਣੇ , ਤੂੰ ਜੀਊਂਦਾ ਰਹੋ ! ਅਸਾਂ ਸੁਣ ਲਏ ਤੇਰੇ ਮਾਲਕ ਦੇ ਬੋਲ …. ਸਤਿਗੁਰੂ ਜੀ ਨੇ ਠੀਕ ਹੀ ਤਾਂ ਕਿਹਾ ਸੀ :
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥
ਐਸੇ ਮਸੰਦ ਸਾੜੇ ਸੀ , ਪਰ ਇਹ ਬਚ ਗਿਆ । ਅੱਛਾ ਅਸੀਂ ਚੱਲਦੇ ‘ ਮਹਾਰਾਜ ! ਕੋਈ ਸੇਵਾ । ” “ ਤੇਰੀ ਸੇਵਾ ਸਫਲ ਹੋਈ , ਜੋ ਤੂੰ ਅੱਗ ਬਾਲ ਕੇ ਸਿਕਾ ਦਿੱਤੀ । ਅਸਾਂ ਦੀ ਹਾਮੀ ਭਰੀ , ਅਸੀਂ ਸਭ ਜਾਣ ਗਏ । ” “ ਮਹਾਰਾਜ , ਆਪ ਨੇ ਸਮਝ ਤਾਂ ਜਾਣਾ ਹੀ ਸੀ , ਘਟ ਘਟ ਦੀ ਜਾਨਣਹਾਰ ਹੋ । ‘ ‘ “ ਟਿੰਡ ਵਿਚ ਅੱਗ ਪਾ ਦਿਆਂ , ਕੰਮ ਦੇਵੇਗੀ । ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ , ਪੇਟ ਦਾ ਮਾਰਾ , ਦਾਸ ਹਾਂ । ” “ ਬਲੋਲ ‘ ਤੇ ਪਰਲੋ ਆਏਗੀ । ਤੇਰੀ ਵੇਲ ਵਧੇਗੀ । ‘ ‘ ਗੁਰੂ ਜੀ ਨੇ ਨਿਹਾਲ ਹੋ ਕੇ ਵਰ ਦਿੱਤਾ । ਭਾਈ ਜੀਊਣੇ ਨੇ ਅੱਗ ਬਾਹਰ ਖੜਨ ਵਾਲੀ ਟਿੰਡ ਫੜੀ , ਉਸ ਵਿਚ ਧੁੱਖਦਾ ਗੋਹਾ ਰੱਖਿਆ ਤੇ ਟਿੰਡ ਦਾ ਬੋਕਣਾ ਗੁਰੂ ਜੀ ਨੂੰ ਫੜਾ ਦਿੱਤਾ । ਬੂਹਾ ਖੋਲ੍ਹਿਆ , ਆਪ ਬਾਹਰ ਨਿਕਲਿਆ , ਕੋਈ ਬੰਦਾ ਨਾ ਦੇਖ ਕੇ ਉਸ ਨੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਰਾਹੇ ਪਾਇਆ । ਜੰਗਲ ਦੇ ਰਾਹ , ਜਿਧਰ ਐਸ਼ – ਪ੍ਰਸਤ ਮੁਗ਼ਲ ਨਹੀਂ ਜਾਂਦੇ ਸਨ । ਭਾਵੇਂ ਸ਼ਾਹੀ ਹੁਕਮ ਸੀ , ਫਿਰ ਵੀ ਉਹ ਜਾਨ ਜੋਖਮ ਵਿਚ ਨਹੀਂ ਸਨ ਪਾਉਂਦੇ । ਗੁਰੂ ਜੀ ਹਨੇਰੇ ਵਿਚ ਅਲੋਪ ਹੋ ਗਏ । ਪਰ ਜੀਊਣਾ ਪੂਰਨ ਮਸੰਦ ਦੀ ਡਿਉੜੀ ਦੇ ਸਦਰ ਦਰਵਾਜ਼ੇ ਅੱਗੇ ਹੀ ਖਲੋਤਾ ਰਿਹਾ । ਉਹ ਸੋਚੀ ਜਾਂਦਾ ਸੀ , ਕੈਸੀ ਅਕਾਲ ਪੁਰਖ ਦੀ ਲੀਲ੍ਹਾ ਹੈ , ਹਜ਼ਾਰਾਂ ਨੂੰ ਆਸਰਾ ਦੇਣ ਵਾਲਾ ਨਿਆਸਰਾ ਤੁਰਿਆ ਫਿਰਦਾ ਹੈ , ਚਰਨ ਵੀ ਨੰਗੇ , ਬਸਤਰ ਵੀ ਪਾਟੇ , ਘੋੜਾ ਤੇ ਜੋੜਾ ਨਹੀਂ , ਸੰਗੀ ਸਾਥੀ ਕੋਈ ਨਾਲ ਨਹੀਂ । ਤੇਜਾ ਬਾਹਰੋਂ ਆਇਆ । ਜੀਊਣੇ ਨੂੰ ਖਲੋਤਾ ਦੇਖ ਕੇ ਉਸ ਨੇ ‘ ਸੀਤਾ ਰਾਮ , ਰਾਮ ……….. ਰਾਮ ‘ ਨਾਮ ਦਾ ਜਾਪ ਛੱਡ ਕੇ ਜੀਊਣੇ ਨੂੰ ਪੁੱਛਿਆ , ਜੀਊਣੇ ! ਬਾਹਰ ਖਲੋਤਾ ਹੈਂ , ਠੰਡ ਵਿਚ ? ” “ ਐਵੇਂ ਮਿਸ਼ਰ ਜੀ । ” ਜੀਊਣੇ ਨੇ ਬੇਧਿਆਨੇ ਉੱਤਰ ਦਿੱਤਾ । “ ਆਉਣ ਵਾਲਾ ਕੌਣ ਸੀ ? “ ਕੋਈ ਹੈ ਸੀ ਪ੍ਰਾਹੁਣਾ । ‘ ਦਰਸ਼ਨ ਕਰ ਕੇ ਕੁਝ ਖਿੱਚ ਜਿਹੀ ਪਈ , ਬੋਲ ਮਿੱਠਾ ਸੀ । ” “ ਹਾਂ , ਮਿੱਠੇ ਬੋਲ ਵਾਲਾ । ” “ ਕੌਣ ਸੀ ? ” ਅਨੰਦਪੁਰ ਵਾਲਾ ਗੁਰੂ । ” ‘ ਗੁਰੂ । ” ਹਾਂ ! ਮਿਸ਼ਰ ਜੀ ਅਨੰਦਪੁਰ ਵਾਲਾ ਗੁਰੂ ਆਇਆ ਸੀ । ” “ ਕੀ ਕਰਨ ? “ ਟਿਕਣ ਆਇਆ ਹੋਵੇਗਾ — ਅਨੰਦਪੁਰ ਛੱਡਣ ਤੇ ਚਮਕੌਰ ਜੰਗ ਹੋਣ ਦੀਆਂ ਖ਼ਬਰਾਂ ਤਾਂ ਆਈਆਂ ਸੁਣੀਆਂ ਹਨ । ” “ ਪੂਰਨ ਤਾਂ ਗੁਰੂ ਕਿਆਂ ਦਾ ਹੈ ? ” ਹਲਵਾ ਪੂੜੀ ਤੇ ਖੀਰ ਖਾਣ ਸਮੇਂ ….. ਅੱਜ ਇਕ ਦਮ ਗਿਰਗਿਟ ਵਾਂਗ ਅੱਖਾਂ ਫੇਰ ਗਿਆ । ” “ ਬਿਪਤਾ ਵੇਲੇ ਆਪਣੇ ਪਰਾਏ ਹੋ ਜਾਂਦੇ ਹਨ । ” “ ਭਗਵਾਨ ਤਾਂ ਦੇਖਦਾ ਹੈ । ” “ ਹਾਂ ! ਭਗਵਾਨ ਤਾਂ ਦੇਖਦਾ ਹੈ । ” ਇਹ ਆਖ ਕੇ ਤੇਜਾ ਮਿਸ਼ਰ ‘ ਸੀਤਾ ਰਾਮ , ਰਾਮ ! ” ਆਖਦਾ ਹੋਇਆ ਅੱਗੇ ਨਿਕਲ ਗਿਆ । ਜਿਊਣਾ ਡਿਉੜੀ ਵਿਚ ਹੋਇਆ । ਉਸ ਨੇ ਡਿਉੜੀ ਦਾ ਬੂਹਾ ਬੰਦ ਕਰ ਲਿਆ ਤੇ ਆਪਣੀ ਮੰਜੀ ਉੱਤੇ ਬੈਠ ਕੇ ਅੱਗ ਸੇਕਣ ਹੀ ਲੱਗਾ ਸੀ ਕਿ ਉਪਰੋਂ ਪੂਰਨ ਨੇ ਆਵਾਜ਼ ਦਿੱਤੀ : “ ਜੀਊਣੇ । ” ਜੀਊਣਾ ਬੋਲਿਆ ਨਹੀਂ , ਉਹ ਗ਼ੁੱਸੇ , ਹੈਰਾਨੀ ਤੇ ਗੁਰੂ ਪਿਆਰ ਸ਼ਰਧਾ ਨਾਲ ਕੰਬਦਾ ਹੋਇਆ ਉਪਰ ਗਿਆ । “ ਕਿਥੇ ਹੈ ਗੁਰੂ ? ” ਪੂਰਨ ਨੇ ਪੁੱਛਿਆ । “ ਗੁਰੂ ਮਹਾਰਾਜ ਜੀ ਚਲੇ ਗਏ । ” ਜੀਊਣੇ ਨੇ ਉੱਤਰ ਦਿੱਤਾ , ਪਰ ਉਸ ਦਾ ਕਲੇਜਾ ਮੂੰਹ ਨੂੰ ਆਇਆ । ਤੇਰੇ ਆਖਣ ‘ ਤੇ ਕਿ ਆਪੋ ? ” “ ਆਪੋ …. ਉਹਨਾਂ ਨੇ ਤੁਸਾਂ ਦਾ ਹੁਕਮ ਸੁਣ ਲਿਆ ਸੀ । “ ਕੁਝ ਆਖਦੇ ਤਾਂ ਨਹੀਂ ਸੀ ? ” “ ਆਖਦੇ ਸਨ , ਉਹਨਾਂ ਦਾ ਹਿਰਦਾ ਸਾਗਰ ਵਾਂਗ ਵਿਸ਼ਾਲ । ਸਾਗਰ ਵਿਚ ਜੇ ਕੋਈ ਢੀਮਾਂ ਮਾਰੇ ਤਾਂ ਢੀਮ ਖੁਰ ਜਾਂਦੀ ਹੈ , ਸਾਗਰ ਗੁੱਸਾ ਨਹੀਂ ਕਰਦਾ । ਉਹ ਤਾਂ ਹੈਨ ਹੀ ਦੁਨੀਆਂ ਦੇ ਮਾਲਕ । ” “ ਕੀ ਬਕਦਾ ਹੈਂ ? ” “ ਮੈਂ ਬਕਨਾਂ ਉਹੋ ਕੁਝ ਹਾਂ , ਜੋ ਕੁਝ ਤੁਸੀਂ ਦੱਸਦੇ ਰਹੇ , ਪ੍ਰਚਾਰਦੇ ਰਹੇ । ਇਹੋ ਤਾਂ ਆਖਿਆ ਕਰਦੇ ਸੀ , ਕਲਗੀਧਰ ਪਿਤਾ ਜੀ ਦੀਨ – ਦੁਨੀ ਦੇ ਵਾਲੀ , ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹਨ । ” ‘ ‘ ਅੱਜ ਤੇਰੀ ਬੁੱਧੀ ਕਿਉਂ ਭ੍ਰਿਸ਼ਟ ਹੋ ਗਈ ? ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨਾਲ ਜੱਫੇ ….. ਚੱਲ ਬੈਠ ਹੇਠਾਂ । ” “ ਨਹੀਂ , ਮੈਂ ਜਾ ਰਿਹਾ ਹਾਂ , ਬੂਹਾ ਖੁੱਲ੍ਹਾ ਜੇ , ਲੀੜਾ ਤੇ ਮੰਜਾ ਪਿਆ । ” “ ਕਿਧਰ ਜਾ ਰਿਹਾ ਹੈਂ ? ” “ ਜਿਧਰ ਮੇਰੇ ਗੁਰੂ ਮਹਾਰਾਜ ਗਏ , ਜਿਸ ਘਰ ਵਿਚ ਉਹਨਾਂ ਨੂੰ ਆਸਰਾ ਨਹੀਂ ਮਿਲਿਆ , ਉਸ ਘਰ ਵਿਚ ਮੇਰਾ ਰਹਿਣ ਦਾ ਧਰਮ ਨਹੀਂ – ਕੀ ਪਤਾ ਸਵੇਰੇ ਕੀ ਹੋਣਾ ਹੈ । ਗੁਰੂ ਮਹਾਰਾਜ ਡਿਉੜੀ ਵਿਚ ਬੈਠ ਕੇ ਅੱਗ ਤਾਂ ਸੇਕ ਗਏ ਹਨ ? “ ਅੱਗ ਕਿਸ ਸਿਕਾਈ ?? ‘ ‘ ‘ ਮੈਂ । ’ ’ “ ਤੂੰ ਕੀ ਲੱਗਦਾ ਸੀ , ਇਹ ਕਰਨ ਦਾ ? ” “ ਮੇਰੀ ਮੰਜੀ ‘ ਤੇ ਬਿਰਾਜੇ ਸਨ । ” “ ਕਿਸ ਨੇ ਦੇਖਿਆ ਮੈ “ ਮੈਂ ….. ਮੈ ….. ਤੇਰਾ ਬੇੜਾ ਗਰਕ ਹੋਵੇ । ਇਹ ਕੀ ਲੋਹੜਾ ਮਾਰਿਆ ਨਿਮਕ ਹਰਾਮ । ’ ’ “ ਮੈਂ ਜਾ ਰਿਹਾ ਹਾਂ । ਮੈਂ ਨਿਮਕ ਹਰਾਮ ਨਹੀਂ , ਹਲਾਲ ਹਾਂ । ਕਿਉਂਕਿ ਤੁਸਾ ਨੂੰ ਰੱਬੀ ਕਰੋਪੀ ਤੋਂ ਬਚਾਉਣ ਲਈ ਗੁਰੂ ਜੀ ਨੂੰ ‘ ਜੀ ਆਇਆਂ ’ ਆਖਿਆ । ਸਮਝਦਾ ਹਾਂ ਬਲੋਲ ਪੁਰ ਤੁਰਕਾਂ ਦਾ ਪਿੰਡ ਹੈ । ’ ’ ਮਸੰਦ ਦੀ ਪਤਨੀ ਆ ਗਈ , ਉਸ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਵੀ ਮਸੰਦ ਦੇ ਗਲ ਪੈ ਗਈ , “ ਗੁਰੂ ਮਹਾਰਾਜ ਨੂੰ ਘਰ ਰੱਖਣਾ ਚਾਹੀਦਾ ਸੀ । ਉਹ ਅਕਾਲ ਪੁਰਖ ਦੇ ਬੇਟੇ ਹਨ । ਉਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ….। ” ਜੀਊਣਾ ਚੁੱਪ ਕਰ ਕੇ ਹੇਠਾਂ ਉਤਰ ਗਿਆ । ਪੂਰਨ ਮਸੰਦ ਉਸ ਨੂੰ ਰੋਕਦਾ ਰਿਹਾ ਪਰ ਉਹ ਨਾ ਰੁਕਿਆ । ਉਹ ਪੌੜੀਆਂ ਉਤਰ ਕੇ ਡਿਉੜੀ ਤੋਂ ਬਾਹਰ ਹੋ ਗਿਆ । ਉਸ ਵੇਲੇ ਪਹੁ ਫੁੱਟ ਰਹੀ ਸੀ ।
( ਚਲਦਾ )
Comments
Post a Comment