ਜੱਟ ਕੌਮ ਭਾਵੇਂ ਅਨਪੜ੍ਹ ਰਹੀ ਹੈ ਪਰ ਇਨ੍ਹਾਂ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਮਕਾਨ ਤੇ ਪੈਸਾ ਘੱਟ ਹੀ ਲਾਇਆ ਅਤੇ ਜ਼ਮੀਨ ਤੇ ਜ਼ਿਆਦਾ ਲਾਇਆ ਹੈ
ਜੱਟਾਂ ਦੇ ਕੋਠੇ ਗਾਡਰਾਂ ਬਾਲਿਆਂ ਵਾਲੇ ਹੁੰਦੇ ਬਰਸਾਤੀ ਮੌਸਮ ਚ ਚੌਦੇ ਹੀ ਰਹਿੰਦੇ ਸਨ।
ਕੋਠੇ ਦੀ ਛੱਤ ਪਾਉਣ ਨਾਲੋਂ ਇਹ ਜ਼ਮੀਨ ਦਾ ਕਿੱਲਾ ਖ਼ਰੀਦਣਾ ਚੰਗਾ ਸਮਝਦੇ ਸੀ ।
ਇਸ ਵਕਤ ਪੂਰੀ ਦੁਨੀਆ ਚ ਰੀਅਲ ਅਸਟੇਟ ਅਤੇ ਜ਼ਮੀਨ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ
ਜ਼ਮੀਨ ਹੀ ਸਭ ਤੋਂ ਵਧੀਆ ਅਤੇ ਸਦਾ ਰਹਿਣ ਵਾਲੀ ਪ੍ਰਾਪਰਟੀ ਮੰਨੀ ਜਾਂਦੀ ਹੈ
ਬਜ਼ੁਰਗ ਕਹਿੰਦੇ ਹੁੰਦੇ ਸੀ , ਜਮੀਨ ਔਰਤ ਦਾ ਦੂਜਾ ਸੁਹਾਗ ਹੁੰਦੀ ਹੈ ਜੇ ਮਰਦ ਕਿਤੇ ਦੁਨੀਆਂ ਚ ਨਾ ਵੀ ਰਹੇ ਉਹ ਜਮੀਨ ਉਸਦਾ ਬਾਲ ਬੱਚਾ ਪਾਲ ਸਕਦੀ ਹੈ,
ਪੰਜਾਬ ਚ ਬਹੁਤ ਘਰਾਂ ਚ ਮਰਦਾਂ ਨਾਲ ਦੁਰਘਟਨਾ ਵਾਪਰੀਆਂ ਹੋਣਗੀਆਂ ।ਪਿਛੇ ਜਮੀਨ ਠੇਕੇ ਤੇ ਦੇ ਉਨ੍ਹਾਂ ਦੀਆਂ ਘਰਵਾਲੀ ਨੇ ਜਵਾਕ ਪੜ੍ਹਾ ਲਿਖਾਕੇ ਕਾਬਿਲ ਬਣਾ ਦਿਤੇ ।
ਜੇ ਤੁਹਾਡੇ ਘਰ ਦਾ ਕੀਮਤੀ ਗਹਿਣਾ ਸਮਾਨ ਵੇਚਕੇ ਵੀ ਜਮੀਨ ਮਿਲਦੀ ਹੈ ਤਾਂ ਖਰੀਦ ਲੋ ਗਹਿਣੇ ਥੋੜ੍ਹੇ ਥੋੜ੍ਹੇ ਕਰਕੇ ਫੇਰ ਵੀ ਬਣ ਜਾਣਗੇ , ਜਮੀਨ ਦੁਨੀਆਂ ਦੀ ਸਭਤੋਂ ਅਸਲੀ ਪ੍ਰਪਟੀ ਹੈ।
ਭਾਰਤ ਚ ਸਭ ਕੋਲ ਜਮੀਨ ਸੀ, ਪਰ ਸਾਰਿਆਂ ਨੇ ਜਮੀਨ ਸਾਨੂੰ ਜੱਟਾਂ ਨੂੰ ਵੇਚ ਦਿੱਤੀ ।
ਕਿਊਕਿ ਜਮੀਨ ਤੇ ਉਸ ਵਕਤ ਖੇਤੀਬਾੜੀ ਅਸਾਨ ਨਹੀ ਸੀ ਤੇ ਖੇਤ ਵੀ ਉੱਚੇ ਨੀਵੇਂ ਸਨ ਟਿੱਬੇ ਸਨ ਖਾਈਆਂ ਸਨ , ਜੋ ਵੀ ਹੁਣ ਜਮੀਨਾਂ ਦਾ ਸਿਸਟਮ ਨਜਰ ਆ ਰਿਹਾ ਹੈ ਇਹ ਤਿੰਨ ਚਾਰ ਪੀੜ੍ਹੀਆਂ ਦੀ ਮਹਿਨਤ ਨਾਲ ਹੀ ਬਣਿਆ ਹੈ।
Comments
Post a Comment