Skip to main content

Amritvela Hukamnama Sahib Sachkhand Sri Darbar Sahib Harmandir Sahib Sri Amritsar,(Ang:735)

 🙏🌹🌷🌻ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ।।

ਅੰਮ੍ਰਿਤ ਵੇਲਾ ਹੁਕਮਨਾਮਾ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ,(ਅੰਗ:੭੩੫)*੧੯ ਮੱਘਰ,ਸੰਮਤ ੫੫੪ ਨਾਨਕਸ਼ਾਹੀ*

Amritvela Hukamnama Sahib Sachkhand Sri Darbar Sahib Harmandir Sahib Sri Amritsar,(Ang:735)

*04-December-2022 At;05:30AM.*🌻🌷🌹🙏



ਸੂਹੀ ਮਹਲਾ ੪ ਘਰੁ ੭ 

ੴ ਸਤਿਗੁਰ ਪ੍ਰਸਾਦਿ ॥

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ਮੈ ਹਰਿ ਹਰਿ ਨਾਮੁ ਧਰ ਸੋਈ ॥ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥


सूही महला ४ घरु ७ ੴ सतिगुर प्रसादि ॥

तेरे कवन कवन गुण कहि कहि गावा तू साहिब गुणी निधाना ॥तुमरी महिमा बरनि न साकउ तूं ठाकुर ऊच भगवाना ॥१॥मै हरि हरि नामु धर सोई ॥जिउ भावै तिउ राखु मेरे साहिब मै तुझ बिनु अवरु न कोई ॥१॥रहाउ ॥मै ताणु दीबाणु तूहै मेरे सुआमी मै तुधु आगै अरदासि ॥मै होरु थाउ नाही जिसु पहि करउ बेनंती मेरा दुखु सुखु तुझ ही पासि ॥२॥विचे धरती विचे पाणी विचि कासट अगनि धरीजै ॥बकरी सिंघु इकतै थाइ राखे मन हरि जपि भ्रमु भउ दूरि कीजै ॥३॥हरि की वडिआई देखहु संतहु हरि निमाणिआ माणु देवाए ॥जिउ धरती चरण तले ते ऊपरि आवै तिउ नानक साध जना जगतु आणि सभु पैरी पाए ॥४॥१॥१२॥


ਵਿਆਖਿਆ :


ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥

ਹੇ ਸਭ ਤੋਂ ਉੱਚੇ ਭਗਵਾਨ ! ਤੂੰ ਸਭ ਦਾ ਮਾਲਕ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ । ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ?ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ।੧।ਹੇ ਹਰੀ ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ ।ਹੇ ਮੇਰੇ ਮਾਲਕ ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ । ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ।੧।ਰਹਾਉ।ਹੇ ਮੇਰੇ ਮਾਲਕ ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ । ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ ।ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ । ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ।੨।ਹੇ ਮੇਰੇ ਮਨ ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ,(ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ । ਹੇ ਮਨ ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ।੩।ਹੇ ਸੰਤ ਜਨੋ ! ਵੇਖੋ ਪਰਮਾਤਮਾ ਦੀ ਵੱਡੀ ਤਾਕਤ ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ ।ਹੇ ਨਾਨਕ ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ।੪।੧।੧੨।


Soohee, Fourth Mehl, Seventh House: One Universal Creator God. By The Grace Of The True Guru:

Which, which of Your Glorious Virtues should I sing and recount, Lord? You are my Lord and Master, the treasure of excellence.I cannot express Your Glorious Praises. You are my Lord and Master, lofty and benevolent. ||1||The Name of the Lord, Har, Har, is my only support.If it pleases You, please save me, O my Lord and Master; without You, I have no other at all. ||1||Pause||You alone are my strength, and my Court, O my Lord and Master; unto You alone I pray.There is no other place where I can offer my prayers; I can tell my pains and pleasures only to You. ||2||Water is locked up in the earth, and fire is locked up in wood.The sheep and the lions are kept in one place; O mortal, meditate on the Lord, and your doubts and fears shall be removed. ||3||So behold the glorious greatness of the Lord, O Saints; the Lord blesses the dishonored with honor.As dust rises from underfoot, O Nanak, so does the Lord make all people fall at the feet of the Holy. ||4||1||12||


ਵਾਹਿਗੁਰੂ ਜੀ ਕਾ ਖ਼ਾਲਸਾ

ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏