ਇਕ ਸਾਮ ਘਰ ਵਾਪਸ ਆਉਦੇ ਹੋਏ ਸੜਕ ਦੇ ਕਿਨਾਰੇ ਚਾਦਰ ਉਪਰ ਕੁਝ ਕੁ ਆਲੂ ਤੇ ਥੋੜੀ ਬਹੁਤ ਹੋਰ ਸਬਜੀ ਰੱਖ ਨਾਲ ਹੀ ਇਕ ਛੋਟੀ ਜਿਹੀ ਉਮਰ ਦਾ ਲੜਕਾ ਬੈਠਾ ਪੜ ਰਿਹਾ ਸੀ।
ਇਹ ਸਭ ਨਜਾਰਾ ਦੇਖਣ ਵਾਲਾ ਸੀ ਉਸ ਨੂੰ ਦੇਖ ਆਪਣੇ -ਆਪ ਉਸ ਕੋਲ ਜਾ ਕੇ ਮੋਟਰਸਾਇਕਲ ਰੋਕ ਲਿਆ। ਆਪਣੀ ਪੜਾਈ ਵਿੱਚ ਮਸਰੂਫ਼ ਉਹ ਲੜਕੇ ਨੇ ਕਿਤਾਬ ਨੂੰ ਇਕ ਪਾਸੇ ਰੱਖ ਦਿੱਤਾ ਅੱਗੋ ਸਤਿਕਾਰ ਨਾਲ ਬੋਲਿਆ..."ਹਾਜੀ ਅੰਕਲ ਜੀ ਕੀ ਚਾਹੀਦਾ... "?
ਭਾਵੇਂ ਸਬਜੀ ਤਾ ਮੈ ਪਹਿਲਾ ਹੀ ਖਰੀਦ ਰੱਖੀ ਸੀ ਪਰ ਫਿਰ ਪਤਾ ਨਹੀ ਦਿਲ ਵਿੱਚ ਕੀ ਆਇਆ ਕਿਹਾ..." ਇਕ ਕਿਲੋ ਸਾਰਾ ਕੁਝ ਤੋਲ ਦੇ ਮੇਰੀ ਗੱਲ ਸੁਣ ਉਸਦੇ ਚਿਹਰੇ ਉੱਤੇ ਹਲਕਾ ਜਿਹਾ ਹਾਸਾ ਫੁੱਟ ਆਇਆ।
ਸਬਜੀ ਪਾਉਦੇ ਤੋ ਪੁੱਛਿਆ..."ਘਰ ਕੋਣ ਕੋਣ "? ਅੱਗੋ ਆਲੂ ਲਿਫਾਫੇ ਵਿੱਚ ਪਾਉਦੇ ਹੋਏ ਬੋਲਿਆ..." ਘਰ ਮਾਤਾ-ਪਿਤਾ ਇਕ ਛੋਟੀ ਭੈਣ ਆ ਬਾਪ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਉਹਨਾ ਮੰਜਾ ਫੜ ਲਿਆ।
ਘਰ ਦਾ ਪੂਰਾ ਖਰਚ ਮੈ ਹੀ ਚੁੱਕਦਾ ਪਹਿਲਾ ਸਕੂਲ ਪੜਣ ਜਾਦਾ ਹਾ ਫਿਰ ਸਾਮ ਨੂੰ ਸਬਜੀ ਵੇਚਦਾ ਹਾ ਪਹਿਲਾ ਇਹ ਕੰਮ ਪਿਤਾ ਜੀ ਕਰਦੇ ਸਨ। "ਇਕੱਲੀ ਸਬਜੀ ਨਾਲ ਘਰ ਦਾ ਖਰਚ ਨਿਕਲ ਜਾਦਾ ਹੈ"?
ਅੱਗੋ ਹਲਕਾ ਜਿਹਾ ਮੁਸਕਰਾ ਕੇ ਬੋਲਿਆ..." ਹਾਜੀ ਅੰਕਲ ਜੀ ਬਸ ਚੱਲੀ ਜਾਦਾ। ਮੈਨੂੰ ਪੜਨ ਦਾ ਬਹੁਤ ਸ਼ੌਕ ਆ ਮੈ ਆਪਣੀ ਪੜਾਈ ਨਹੀ ਛੱਡਣੀ ਪਿਤਾ ਜੀ ਮੈਨੂੰ ਕੁਝ ਬਣਿਆ ਦੇਖਣਾ ਚਾਹੁੰਦੇ ਨੇ ਮੈ ਕੁਝ ਕਰ ਲਵਾ ਬਸ ਏਹੀ ਉਹਨਾ ਦੀ ਜਿੰਦਗੀ ਦਾ ਇਕੋ ਇਕ ਸੁਪਨਾ ਇਸੇ ਕਰਕੇ ਮੈ ਆਪਣੇ ਮਾ-ਬਾਪ ਦੇ ਇਸ ਸੁਪਨੇ ਨੂੰ ਪੁਰਾ ਕਰਾਗਾ ਮੈਨੂੰ ਪਤਾ ਇਹ ਏਨਾ ਆਸਾਨ ਨਹੀ ਹੈਗਾ ਪਰ ਮੈ ਕੋਸ਼ਿਸ ਕਰਾਂਗਾ।
ਏਨੀ ਛੋਟੀ ਉਮਰ ਵਿੱਚ ਜਿੰਦਗੀ ਵਿੱਚ ਕੁਝ ਕਰ ਦਿਖਾਉਣ ਦੇ ਜਜਬੇ ਨੂੰ ਦੇਖ ਦਿਲ ਬੜਾ ਖੁਸ ਹੋਇਆ। ਸਬਜੀ ਵਾਲਾ ਲਿਫਾਫਾ ਫੜਦੇ ਹੋਏ ਪੁੱਛਿਆ..."ਪੁੱਤ ਕਿੰਨੇ ਪੈਸੇ ਹੋ ਗਏ।
ਅੱਗੋ ਆਖਿਆ..."ਅੰਕਲ ਜੀ ਤੁਹਾਡੇ ਸੌ ਰੁਪਏ ਹੋ ਗਏ।
ਨਾ-ਨਾ ਕਰਦੇ ਦੇ ਹੱਥ ਪੰਜ ਸੌ ਰੁਪਏ ਦਾ ਨੋਟ ਰੱਖ ਦਿੱਤਾ ਇਹ ਰਕਮ ਮੇਰੇ ਲਈ ਭਾਵੇਂ ਜਿਆਦਾ ਵੱਡੀ ਨਹੀ ਸੀ ਪਰ ਉਸ ਬੱਚੇ ਲਈ ਇਹ ਉਸ ਦੀ ਕਮਾਈ ਸੀ। ਜਾਦੀ ਵਾਰ ਉਸ ਨੂੰ ਕਿਹਾ..."ਪੁੱਤ ਪੜਾਈ ਨਾ ਛੱਡੀ ਸੱਚੇ ਦਿਲੋ ਕੀਤੀ ਮਿਹਨਤ ਜਰੂਰ ਰੰਗ ਲਿਆਉਦੀ ਹੈ।
ਨਾਲੇ ਇਕ ਗੱਲ ਹੋਰ ਕਾਮਯਾਬੀ ਦਾ ਰਾਸਤਾ ਆਸਾਨ ਨਹੀ ਹੁੰਦਾ ਪਰ ਇਹਦਾ ਮਤਲਬ ਇਹ ਨਹੀ ਕੀ ਕਾਮਯਾਬੀ ਹਾਸਿਲ ਨਹੀ ਜਾ ਸਕਦੀ। ਖੈਰ ਜਿਆਦਾ ਦੇਰ ਹੋ ਰਹੀ ਆਲਵਿਦਾ ਆਖ ਮੈ ਵਾਪਸ ਚਲ ਪਿਆ ਮੁੜ ਕੇ ਦੇਖਿਆ ਤਾ ਉਹ ਮੁੜ ਪੜਣ ਵਿੱਚ ਮਸਰੂਫ਼ ਹੋ ਗਿਆ ਸੀ।
"ਮੇਰਾ ਯਕੀਨ ਮੰਨੋ ਦੋਸਤੋ ਜੇਕਰ ਤੁਸੀ ਆਪਣੇ ਮਾਤਾ-ਪਿਤਾ ਦੇ ਸੁਪਨਿਆ ਦੀ ਸੱਚੇ ਦਿਲੋ ਫਿਕਰ ਕਰਦੇ ਹੋ ਤਾ ਤੁਸੀਂ ਇਕ ਦਿਨ ਪੱਕਾ ਕਾਮਯਾਬ ਹੋਵੋਗੇ।
Comments
Post a Comment