"ਸਰ ਜੀ ਆਪ ਨਾਰਾਜ਼ ਮਤ ਹੋਣਾ। ਆਪ ਪੰਜਾਬੀ ਲੋਗ ਹਮਾਰੀ ਲੇਬਰ ਕੋ ਬਿਗਾੜ ਰਹੇ ਹੋ।" ਉਹ ਮੇਰੇ ਤੇ ਥੋੜਾ ਔਖਾ ਜਿਹਾ ਸੀ।
"ਕਿਆ ਹੂਆ। ਕਿਆ ਕਰ ਦੀਆ ਹਮ ਪੰਜਾਬੀਓ ਨੇ।" ਮੈਂ ਹਲੀਮੀ ਨਾਲ਼ ਪੁੱਛਿਆ।
"ਜਬ ਭੀ ਮੈਂ ਕੋਈ ਆਦਮੀ ਆਪ ਕੇ ਘਰ ਭੇਜਤਾ ਹੂੰ। ਆਪ ਉਸੇ ਚਾਏ ਪਿਲਾਣੇ ਲਗ ਜਾਤੇ ਹੋ। ਦਸ ਮਿੰਟ ਕਾਮ ਕੇ ਲੀਏ ਭੇਜਾ ਆਦਮੀ ਆਧਾ ਘੰਟਾ ਲਗਾ ਕਰ ਆਤਾ ਹੈ। ਉਸਨੇ ਬੀਸ ਕਾਮ ਔਰ ਭੀ ਕਰਨੇ ਹੋਤੇ ਹੈ। ਹਮ ਤੋ ਆਪ ਕੀ ਮਹਿਮਾਨ ਨਿਵਾਜੀ ਸੇ ਦੁਖੀ ਹੈ। ਪਲੀਜ ਆਗੇ ਸੇ ਮਕੈਨਿਕ ਕੋ ਜਲਦੀ ਵਾਪਿਸ ਭੇਜ ਦੀਆ ਕਰੇ।" ਹੁਣ ਉਹ ਦੁਕਾਨਦਾਰੀ ਵਾਲੀ ਗੱਲ ਕਰ ਰਿਹਾ ਸੀ।
"ਬੁਰਾ ਮਤ ਮਾਨਣਾ ਭਾਈ ਸਾਹਿਬ। ਹਮ ਤੋਂ ਖਿਲਾਤੇ ਪਿਲਾਤੇ ਹੀ ਹੈ। ਪਰ ਆਪ ਕੇ ਯੂ ਪੀ ਬਿਹਾਰ ਵਾਲੋਂ ਨੇ ਤੋਂ ਹਮਾਰੇ ਪੰਜਾਬ ਕੋ ਤਬਾਹ ਕਰ ਦੀਆ।" ਮੈਂ ਆਪਣੀ ਗੱਲ ਵਿੱਚ ਉਸਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ।
"ਵੋ ਕੈਸੇ।" ਉਹ ਮੇਰੀ ਗੱਲ ਤੋਂ ਹੈਰਾਨ ਸੀ।
"ਹਮਾਰੇ ਪੰਜਾਬ ਹਰਿਆਣਾ ਮੇੰ ਹਮ ਆਪਣਾ ਕਾਮ ਖੁਦ ਕਰਤੇ ਥੇ। ਸਭੀ ਕੇ ਪਾਸ ਰੋਜ਼ਗਾਰ ਥਾ। ਆਪ ਕੇ ਲੋਗ ਜਬ ਹਮਾਰੇ ਯਹਾਂ ਆਨੇ ਲਗੇਂ ਤੋਂ ਵੋ ਆਧੇ ਦਾਮ ਪਰ ਕਾਮ ਕਰਨੇ ਲਗੇਂ। ਰਿਕਸ਼ੇ ਭਾੜਾ ਆਧਾ ਲੈਣੇ ਲਗੇਂ। ਧੀਰੇ ਧੀਰੇ ਆਪ ਲੋਗੋਂ ਨੇ ਹਮਾਰੇ ਰਿਕਸ਼ਾ ਚਲਾਣੇ ਕੇ ਕਾਮ ਪਰ ਕਬਜ਼ਾ ਕਰ ਲੀਆ। ਫਲ ਸਬਜ਼ੀ ਕੀ ਰੇਹੜੀ ਪਰ ਭੀ ਅਬ ਆਪ ਯੂ ਪੀ ਬਿਹਾਰ ਵਾਲੋਂ ਕ਼ਾ ਕਬਜ਼ਾ ਹੈ। ਮਿਸਤਰੀ ਲੇਬਰ ਟਾਈਲ ਪੱਥਰ ਲਗਾਣੇ ਵਾਲੇ ਸਭ ਆਪ ਕੇ ਹੀ ਆਦਮੀ ਹੈ। ਆਪ ਨੇ ਚਾਈਨਾ ਕੇ ਮਾਲ ਕੀ ਤਰਾਂ ਸਸਤੀ ਲੇਬਰ ਭੇਜ ਕਰ ਹਮਾਰੇ ਵਾਲੇ ਲੋਗੋ ਕ਼ਾ ਸਾਰਾ ਰੋਜ਼ਗਾਰ ਛੀਨ ਲੀਆ। ਹਮਾਰੇ ਵਾਲੇ ਲੋਗ ਬੇਕਾਰ ਹੋ ਗਏ। ਖਾਲੀ ਮੇੰ ਵੋ ਨਸ਼ਾ ਕਰਤੇ ਹੈ। ਕਾਮ ਨਹੀਂ ਮਿਲਨੇ ਕੇ ਕਾਰਣ ਅਬ ਵੋ ਬਾਹਰਲੇ ਮੁਲਕੋ ਕੋ ਜਾ ਰਹੇ ਹੈ। ਹਮਾਰਾ ਪੰਜਾਬ ਦਾ ਯੂਥ ਬਾਹਰ ਚਲਾ ਗਿਆ ਹੈ। ਹਮ ਪੰਜਾਬੀ ਹੈ ਕਿਸੀ ਕ਼ਾ ਬੁਰਾ ਨਹੀਂ ਕਰਤੇ। ਮਹਿਮਾਨ ਨਿਵਾਜੀ ਹਮਾਰੇ ਖੂਨ ਮੇੰ ਹੈ। ਇਨਸਾਨ ਕੋ ਪਿਆਰ ਕਰਨਾ ਹੀ ਹਮੇ ਸਿਖਾਇਆ ਗਿਆ ਹੈ। ਹਮਾਰੀ ਚੀਨ ਜੈਸੀ ਫਿਤਰਤ ਨਹੀਂ ਹੈ। ਮਨ ਮੇੰ ਖੋਟ ਨਹੀ ਹੈ।"
ਉਹ ਮੇਰੀਆਂ ਗੱਲਾਂ ਤੋਂ ਸੰਤੁਸ਼ਟ ਸੀ। ਤੇ ਉਹ ਠੰਡਾ ਵੀ ਹੋ ਗਿਆ ਸੀ। ਮੇਰੇ ਵੀ ਮਨ ਦੀ ਭੜਾਸ ਨਿਕਲ ਗਈ ਸੀ।
Comments
Post a Comment