ਬੀਮਾਰ ਮੰਜੇ ਉੱਤੇ ਬੇਵੱਸ ਪਈ ਉਹ ਮਾ ਇਕ ਪੁੱਤ ਵਿਆਹਿਆ ਹੋਇਆ ਘਰ ਵਿੱਚਕਾਰ ਇਕ ਕੰਧ ਜਿਸ ਨੂੰ ਦੇਖ-੨ ਉਹ ਦਿਨੋ ਦਿਨ ਅੰਦਰੋ ਅੰਦਰੀ ਟੁੱਟਦੀ ਜਾ ਰਹੀ ਸੀ।
ਇਕੋ ਢਿੱਡ ਦੇ ਜਾਏ ਫਿਰ ਵੀ ਆਪਸ ਵਿੱਚ ਕਦੇ ਨਾ ਬਣੀ ਹਮੇਸ਼ਾ ਮਾੜੀ ਜਿਹੀ ਗੱਲ ਤੇ ਲੜਾਈ ਵੱਧ ਜਾਦੀ ਇਕ ਦੂਜੇ ਨੂੰ ਮਾਰਨ ਤੱਕ ਜਾਇਆ ਕਰਦੇ ਮਸਾ ਆਢ-ਗੁਆਢ ਦੇ ਲੋਕ ਆ ਕੇ ਛੁਡਾਇਆ ਕਰਦੇ।
ਬੁੱਢਾ ਬਾਪ ਅਕਸਰ ਆਪਣੇ ਇਕ ਪੁਰਾਣੇ ਮਿੱਤਰ ਨੂੰ ਆਖਿਆ ਕਰਦਾ ਪਤਾ ਨਹੀ ਇਹ ਕੰਧ ਜੋ ਘਰ ਵਿਂਚ ਨੀ ਬਲਕਿ ਇਹਨਾ ਦੀ ਜਿੰਦਗੀ ਅਤੇ ਰਿਸ਼ਤਿਆ ਵਿੱਚ ਨਿਕਲ ਚੁੱਕੀ ਹੈ ਦੂਰੀ ਵਧਾ ਰੱਖੀ ਆ ਨੂੰਹ ਨੂੰ ਕਈ ਵਾਰ ਸਮਝਾਇਆ ਪਰ ਉਸ ਦੇ ਤਾ ਕੰਨ ਤੇ ਜੁੰ ਨਹੀ ਸਰਕਦੀ।
ਦੋਸਤ ਨੇ ਕਿਹਾ..."ਮੇਹਰ ਸਿਆ ਤੂੰ ਆਪਣੇ ਛੋਟੇ ਪੁੱਤ ਨੂੰ ਵੀ ਵਿਆਹ ਦੇ ਕੀ ਪਤਾ ਉਹ ਹੀ ਕੁਝ ਕਰ ਦੇਵੇ.."? ਉਸ ਦੀ ਗੱਲ ਸੁਣ ਮੇਹਰ ਸਿੰਘ ਬੋਲਿਆ ਨਾ ਯਾਰ ਹੁਣ ਤਾ ਡਰ ਲੱਗਦਾ ਪਤਾ ਨਹੀ ਸਾਡੇ ਬਾਦ ਇਹਨਾ ਦਾ ਕੀ ਬਣੇਗਾ।
ਖੈਰ ਮਿੱਤਰ ਦੇ ਵਾਰ-੨ ਕਹਿਣ ਤੇ ਮਿਹਰ ਸਿੰਘ ਨੇ ਇਸ ਗੱਲ ਤੇ ਆਪਣੀ ਨਾਲ ਦੀ ਨਾਲ ਸਲਾਹ ਲੈਣ ਵਾਰੇ ਕਿਹਾ ਘਰ ਜਾ ਕੇ ਉਸ ਨੇ ਜਦੋ ਨਾਲ ਦੀ ਨਾਲ ਆਪਣੇ ਦੂਸਰੇ ਪੁੱਤ ਦੇ ਵਿਆਹ ਦੀ ਗੱਲ ਆਖੀ ਤਾ ਉਹ ਪਹਿਲਾ ਡਰ ਗਈ ਫਿਰ ਸੋਚ ਵਿਚਾਰ ਕੇ ਹਾਮੀ ਭਰ ਦਿੱਤੀ।
ਮੇਹਰ ਸਿੰਘ ਦੇ ਦੋਸਤ ਨੇ ਇਕ ਰਿਸ਼ਤੇ ਦੀ ਦੱਸ ਪਾ ਦਿੱਤੀ ਦੋਵਾ ਨੇ ਇਕ ਦੂਜੇ ਨੂੰ ਪਸੰਦ ਕਰ ਲਿਆ ਖੈਰ ਤਹਿ ਵਕਤ ਤੇ ਦੋਵਾ ਦਾ ਵਿਆਹ ਕਰ ਦਿੱਤਾ ਨਵੀ ਆਈ ਨੇ ਕੁਝ ਮਹੀਨਿਆ ਵਿੱਚ ਹੀ ਘਰ ਨੂੰ ਆਪਣਾ ਬਣਾ ਲਿਆ।
ਉਹ ਦੂਸਰੀ ਨੂੰਹ ਦੇ ਬਿਲਕੁਲ ਉਲਟ ਸਿ ਉਹ ਹਰ ਵਾਰ ਕੋਸ਼ਿਸ ਕਰਦੀ ਕਿ ਇਹ ਦੀਵਾਰ ਜੋ ਉਹਨਾ ਵਿਹੜੇ ਵਿੱਚ ਖੜੀ ਸੀ ਢਹਿ ਜਾਵੇ ਪੇਕਿਆ ਦੁਆਰਾ ਮਿਲੇ ਗੁਣਾ ਕਰਕੇ ਉਸ ਨੇ ਸਭ ਤੋ ਆਪਣਾ ਬਣਾ ਲਿਆ।
ਨਫਰਤਾਂ ਅੱਗੇ ਪਿਆਰ ਜਿੱਤ ਰਿਹਾ ਸੀ ਉਹ ਦਿਨ ਵੀ ਦੂਰ ਨਾ ਰਹੇ ਜਦੋ ਦੋ ਵੱਖਰੇ ਭਰਾਵਾਂ ਨੂੰ ਉਸ ਇਕੱਲੀ ਨੇ ਫਿਰ ਇਕ ਕਰ ਦਿੱਤਾ ਚਿਰਾ ਤੋ ਖੜੀ ਵਿਹੜੇ ਵਿੱਚਲੀ ਉਹ ਕੰਧ ਨੂੰ ਦੋਵੇਂ ਭਰਾ ਮਿਲ ਕੇ ਢਾਹੁਣ ਲੱਗ ਪਏ।
ਮੰਜੇ ਉੱਤੇ ਬੇਵੱਸ ਪਈ ਉਹ ਮਾ ਅੱਜ ਖੁਸੀ ਦੇ ਹੰਝੂ ਰੋ ਰਹੀ ਸੀ ਨਿੱਕੀ ਨੂੰਹ ਨੂੰ ਕੋਲ ਬੁਲਾ ਕੇ ਜਦੋ ਉਸ ਨੇ ਇਹ ਸਭ ਬਾਰੇ ਪੁੱਛਾ ਤਾ ਉਸ ਨੇ ਸਿਰਫ ਇਹਨਾ ਕਿਹਾ.…"ਮੇਰੀ ਮਾ ਅਕਸਰ ਕਿਹਾ ਕਰਦੀ ਸੀ ਪੁੱਤ ਅਗਲਾ ਘਰ ਜੋੜਣ ਜਾਣਾ ਕੁਝ ਵੀ ਕਰੀ ਉਸ ਘਰ ਨੂੰ ਜੋੜ ਕੇ ਰੱਖਣਾ ਤੇਰਾ ਪਹਿਲਾ ਫਰਜ ਆ ਮੈ ਤਾ ਬਸ ਆਪਣਾ ਉਹ ਫਰਜ ਨਿਭਾ ਰਹੀ ਹਾ।
ਰੋਦੀ ਉਸ ਮਾ ਨੇ ਨਿੱਕੀ ਨੂੰਹ ਨੂੰ ਆਪਣੇ ਕਲਾਵੇ ਵਿੱਚ ਭਰਦੇ ਹੋਏ ਕਿਹਾ..."ਧੰਨ ਆ ਉਹ ਮਾ ਜਿਸ ਨੇ ਤੈਨੂੰ ਇਹੋ ਜਿਹੀ ਤਹਿਜ਼ੀਬ ਦਿੱਤੀ ਹੈ ਤੇ ਧੰਨ ਅਸੀ ਹਾ ਜੋ ਤੂੰ ਸਾਡੇ ਘਰ ਆਈ ਸਭ ਨੂੰ ਫਿਰ ਇੱਕ ਦਿੱਤਾ।
ਸੋ ਦੋਸਤੋ ਕਿਸੇ ਨੇ ਸੱਚ ਹੀ ਕਿਹਾ ਹੈ ਜਿੰਨਾ ਨੂੰ ਪੇਕੇ ਘਰੋ ਚੰਗੀ ਤਹਿਜ਼ੀਬ ਮਿਲੀ ਹੁੰਦੀ ਹੈ ਉਹ ਲੜੇ ਭਰਾਵਾਂ ਨੂੰ ਵੀ ਇਕ ਦਿਨ ਇੱਕ ਕਰ ਦਿੰਦੀ ਹੈ ਪਰ ਜਿਸ ਨੂੰ ਚੰਗੀ ਤਹਿਜ਼ੀਬ ਨਾ ਮਿਲੀ ਹੋਵੇ ਉਹ ਇਕ ਹਸਦੇ ਵਸਦੇ ਪਰਿਵਾਰ ਨੂੰ ਵੀ ਵੱਖ ਕਰ ਦਿੰਦੀ ਹੈ। ਸਾਰੀ ਗੱਲ ਹੀ ਆਖਿਰ ਇਕ ਚੰਗੀ/ਮਾੜੀ ਤਹਿਜ਼ੀਬ ਤੇ ਆ ਕੇ ਮੁੱਕ ਜਾਦੀ ਹੈ।
Comments
Post a Comment