ਖੇਤੋ ਘਰ ਆਉਦੇ ਹੋਏ ਕੱਚੀ ਪਹੀ ਦੇ ਇਕ ਪਾਸੇ ਉਹ ਕਾਲੇ ਰੰਗ ਦਾ ਕਤੂਰਾ ਜਖਮੀ ਹਾਲਤ ਵਿੱਚ ਪਿਆ ਸੀ ਸਾਇਦ ਕਿਸੇ ਦੂਸਰੇ ਕੁੱਤੇ ਦੁਆਰਾ ਉਸ ਨੂੰ ਕੱਟ ਲਿਆ ਸੀ ਜਾ ਕਿਸੇ ਵਾਹਨ ਵਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ।
ਕਿੰਨੇ ਹੀ ਉਸ ਪਹੀ ਦੇ ਕੋਲ ਦੀ ਲੰਘੇ ਪਰ ਉਸ ਦੀਆ ਚੀਕਾ ਦਾ ਉਹਨਾ ਮੁਸਾਫਿਰਾ ਉਪਰ ਕੋਈ ਅਸਰ ਨਹੀ ਹੋਇਆ ਸੀ ਚੋਲੇ ਵਿੱਚੋ ਇਕ ਪਰਨਾ ਕੱਢ ਉਸ ਨੂੰ ਲਪੇਟ ਲਿਆ ਫਿਰ ਕਾਹਲੇ ਕਦਮਾ ਨਾਲ ਘਰ ਵੱਲ ਚਲ ਪਿਆ।
ਘਰ ਪਹੁੰਚਦੇ ਹੀ ਹੱਥ ਵਿੱਚ ਚੁੱਕੇ ਕਤੂਰੇ ਨੂੰ ਦੇਖ ਨਾਲ ਦੀ ਨੇ ਪੁੱਛਿਆ..."ਇਹ ਕਿੱਥੋ ਚੁੱਕ ਲਿਆਏ.."? ਅੱਗੋ ਹਲਕਾ ਜਿਹਾ ਮੁਸਕਰਾ ਕੇ ਕਿਹਾ.."ਕੋਈ ਟੱਕਰ ਮਾਰ ਗਿਆ ਵਿਚਾਰੇ ਨੂੰ ਜਖਮੀ ਤੇ ਉਪਰੋ ਕਈ ਦਿਨਾ ਦਾ ਭੁੱਖਾ ਵੀ ਲੱਗ ਰਿਹਾ ਸੀ ਹੋਰਾ ਨੂੰ ਦਿਖਿਆ ਹੋਣਾ ਪਰ ਉਹਨਾ ਪਤਾ ਨਹੀ ਕਿਉ ਉਸ ਨੂੰ ਦੇਖਿਆ ਨਹੀ।
ਨਾਲਦੀ ਨੇ ਕਿਹਾ..."ਜੀ ਦਿਖਿਆ ਤਾ ਸਭ ਨੂੰ ਹੋਣਾ ਪਰ ਉਹਨਾ ਨੇ ਨਜਰ ਅੰਦਾਜ ਕਰ ਦਿੱਤਾ ਤੁਹਾਡੇ ਤੋ ਹੋਇਆ ਨੀ ਖੈਰ ਨਹਾ ਕੇ ਉਸ ਦੀ ਮਰਹਮ ਪੱਟੀ ਕੀਤੀ ਫਿਰ ਇਕ ਭਾਡੇ ਵਿੱਚ ਦੁੱਧ ਪਾ ਦਿੱਤਾ ਤੇ ਨਾਲ ਹੀ ਕੁਝ ਰੋਟੀਆ ਰੱਖ ਦਿੱਤੀਆ।
ਚਿਰਾ ਤੋ ਭੁੱਖਾ ਉਹ ਦੁੱਧ ਅਤੇ ਰੋਟੀਆਂ ਉਪਰ ਟੁਟ ਕੇ ਪੈ ਗਿਆ ਮਿੰਟਾ ਵਿੱਚ ਹੀ ਉਸ ਨੇ ਦੁੱਧ ਵਾਲਾ ਬਰਤਨ ਖਾਲੀ ਕਰ ਦਿੱਤਾ ਰੋਟੀਆਂ ਖਾ ਫਿਰ ਇਕ ਪਾਸੇ ਜਾ ਕੇ ਸੋ ਗਿਆ।
ਇਹ ਪਹਿਲੀ ਵਾਰ ਸੀ ਸਾਇਦ ਜਿਹੜਾ ਉਹ ਏਨੀ ਸੁਕੂਨ ਭਰੀ ਨੀਦ ਸੋ ਪਾਇਆ ਸੀ। ਸਾਮ ਨੂੰ ਉੱਠ ਥੋੜਾ ਸੰਭਲ ਗਿਆ ਇਧਰ ਉਧਰ ਭੱਜਣ ਲੱਗਾ ਨਾਲਦੀ ਨੇ ਕਿਹਾ ਹੁਣ ਕੱਲ ਇਸ ਨੂੰ ਵਾਪਸ ਛੱਡ ਆਉਣਾ ਹਾਲਾ ਕਿ ਸਾਡੀ ਕੋਈ ਔਲਾਦ ਨਹੀ ਸੀ ਉਸ ਨਾਲ ਅਜੀਬ ਜਿਹਾ ਲਗਾਅ ਹੋ ਗਿਆ ਸੀ।
ਜਦੋ ਬਿਲਕੁਲ ਠੀਕ ਹੋ ਗਿਆ ਫਿਰ ਉਸ ਨੂੰ ਵਾਪਸ ਛੱਡਣ ਚਲਾ ਗਿਆ ਉਸੇ ਜਗਹ ਛੱਡ ਕੇ ਅਜੇ ਘਰ ਪਹੁੰਚਾ ਹੀ ਸੀ ਕਿ ਉਹ ਮੇਰੇ ਨਾਲੋ ਵੀ ਪਹਿਲਾ ਘਰ ਬੈਠਾ ਸੀ ਵਾਰ-੨ ਛੱਡਣ ਤੇ ਉਹ ਫਿਰ ਘਰ ਆ ਜਾਦਾ। ਖੈਰ ਪਤਨੀ ਦੇ ਕਹਿਣ ਤੇ ਉਸ ਨੂੰ ਘਰ ਹੀ ਰੱਖ ਲਿਆ।
ਉਸ ਦੇ ਆਉਣ ਨਾਲ ਘਰ ਵਿੱਚ ਰੌਣਕ ਆ ਗਈ ਇੰਝ ਲੱਗਾ ਜਿਵੇ ਉਸ ਨੂੰ ਰੱਬ ਨੇ ਕਿਸੇ ਤਰੀਕੇ ਨਾਲ ਘਰ ਭੇਜਿਆ ਹੈ ਇਕ ਛੋਟੇ ਬੱਚੇ ਦੀ ਤਰ੍ਹਾਂ ਉਹ ਘਰ ਵਿੱਚ ਪੂਰੀ ਭੱਜ ਦੌੜ ਕਰਦਾ ਉਸ ਨੂੰ ਦੇਖ ਦੋਵਾ ਜਿਆ ਦੇ ਚੇਹਰੇ ਉੱਤੇ ਹਾਸਾ ਫੁੱਟ ਆਉਦਾ।
ਚਿਰਾ ਤੋ ਜੋ ਇਕ ਔਲਾਦ ਦੀ ਕਮੀ ਸਾਨੂੰ ਪਰੇਸ਼ਾਨ ਕਰ ਰਹੀ ਇਸ ਦੇ ਆਉਣ ਨਾਲ ਪੂਰੀ ਹੋ ਗਈ ਸੀ ਬੱਚਿਆ ਵਾਗ ਉਹ ਸਾਰਾ ਦਿਨ ਚੋੜ ਕਰਨ ਲੱਗ ਜਾਦਾ।
ਸੱਚਮੁੱਚ ਖੁਸ਼ੀਆ ਅੱਜ ਵੀ ਸਸਤੀਆਂ ਨੇ ਇਹ ਰਾਸਤੇ ਵਿੱਚ ਕੀਤੋ ਵੀ ਮਿਲ ਸਕਦੀਆ ਨੇ ਇਹਨਾ ਨੂੰ ਮਹਿੰਗੀਆਂ ਥਾਵਾਂ ਤੇ ਲੱਭਣਾ ਠੀਕ ਨਹੀ ਇਹ ਤਾ ਕਿਸੇ ਰੂਪ ਵਿੱਚ ਤੁਹਾਨੂੰ ਮਿਲ ਸਕਦੀਆ ਨੇ।
Comments
Post a Comment