ਦਰਬਾਰ ਸਾਹਿਬ ਦੀ ਆਪਣੀ ਮਰਿਆਦਾ ਹੈ। ਜਦੋਂ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਤਾਂ ਸੈਰ ਸਪਾਟਾ ਨਾ ਬਣਾਓ। ਵਾਹਗੇ ਤੋਂ ਯਾਤਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਉਣ ਤਾਂ ਦਰਬਾਰ ਸਾਹਿਬ ਦੀ ਆਬਾ ਮੰਡਲ ਦਾ ਖਿਆਲ ਰੱਖਣ।
ਦਰਬਾਰ ਸਾਹਿਬ ਦੀ ਆਪਣੀ ਮਰਿਆਦਾ ਹੈ। ਜਦੋਂ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਤਾਂ ਸੈਰ ਸਪਾਟਾ ਨਾ ਬਣਾਓ। ਵਾਹਗੇ ਤੋਂ ਯਾਤਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਉਣ ਤਾਂ ਦਰਬਾਰ ਸਾਹਿਬ ਦੀ ਆਬਾ ਮੰਡਲ ਦਾ ਖਿਆਲ ਰੱਖਣ।
ਸਾਦਾ ਪਹਿਰਾਵਾ, ਹਲੀਮੀ ਸਭ ਦਾ ਖਿਆਲ ਰੱਖਣ ਵਿੱਚ ਕੀ ਹਰਜ ਹੈ ? ਮੱਥਾ ਟੇਕਣ ਵਾਲੇ ਲਈ ਦਰਸ਼ਨ ਕਰਨਾ ਜ਼ਰੂਰੀ ਹੈ ਜਾਂ ਮੂੰਹ ਤੇ ਉਕਰਿਆ ਤਿਰੰਗਾ ?
ਜੇ ਕੋਈ ਅੰਦਰ ਪਾਕਿਸਤਾਨ, ਕਨੇਡਾ,ਅਮਰੀਕਾ ਦਾ ਝੰਡਾ ਵੀ ਲਾਕੇ ਆਵੇ ਤਾਂ ਵੀ ਨਹੀਂ ਆਉਣ ਦਿੱਤਾ ਜਾਂਦਾ। ਇਸ ਵਿੱਚ ਕਿਸੇ ਦੇਸ਼ ਦਾ ਅਪਮਾਨ ਕਿਵੇਂ ਹੋ ਜਾਂਦਾ ਹੈ ?
ਦੇਸ਼ ਪ੍ਰਤੀ ਸਨਮਾਨ ਵਿਖਾਉਣ ਦੇ ਬਹੁਤ ਮੌਕੇ ਹਨ। ਰੋਕਣ ਦਾ ਅਰਥ ਝੰਡੇ ਦਾ ਅਪਮਾਨ ਕਿਵੇਂ ਹੋ ਸਕਦਾ ਹੈ ? ਐਵੇਂ ਵਾਧੂ ਦਾ ਮਸਲਾ ਬਣਾ ਦਿੱਤਾ ਹੈ। ਅਜਿਹਾ ਹੀ ਸਿਨੇਮਾ ਹਾਲ ਅੰਦਰ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ ਗਾਨ ਦਾ ਮਸਲਾ ਸੀ। ਜੋ ਫ਼ਿਲਹਾਲ ਬੰਦ ਕਰ ਦਿੱਤਾ ਹੈ। ਹਰ ਥਾਂ ਦਾ ਆਪਣਾ ਮਾਹੌਲ ਅਤੇ ਖਿਆਲ ਹੁੰਦਾ ਹੈ।
ਬਾਕੀ ਹੁਣ ਅਜਬ ਸਨਕ ਹੈ ਅਤੇ ਜਿੱਦਬਾਜ਼ੀ ਹੈ। ਪਿਆਰ ਸਹਿਜ ਨਾਲ ਮਾਹੌਲ ਨੂੰ ਪਰਭਾਸ਼ਿਤ ਕਰਨ ਨਾਲ ਦੇਸ਼ ਵਧੇਰੇ ਸੋਹਣਾ ਹੋਵੇਗਾ।
Comments
Post a Comment