Skip to main content

ਹੱਥੋਂ ਖੁੰਝਿਆ ਵੇਲਾ

 ਹੱਥੋਂ ਖੁੰਝਿਆ ਵੇਲਾ


ਜਿਸ ਦਿਨ ਤੋਂ ਮੈਂ ਸੁਰਤ ਸੰਭਾਲੀ ਸੀ ਉਸ ਦਿਨ ਤੋਂ ਹੀ ਗਰੀਬੀ ਵਿਚ ਪਲ ਰਿਹਾ ਸਾਂ,ਇੱਕ ਦਿਨ ਮੈਂ ਮੇਰੇ ਬਾਪੂ ਨੂੰ ਪੁੱਛਿਆ ਵੀ ਬਾਪੂ ਕੋਈ ਹੋਰ ਕੰਮ ਹੈਨੀ ਤੇਰੇ ਕੋਲ ਕਿਓਂ ਸਰਦਾਰਾਂ ਦੇ ਘਰ ਜਾ ਜਾ ਕੇ ਗੋਲਪੁਣਾ ਕਰਦਾ ਏਂ ? ਬਾਪੂ ਕਿਹਾ ਕਰੇ ਪੁੱਤ ਮੈਂ ਕੋਈ ਜਿਆਦਾ ਪੜਿਆ ਨਹੀਂ ਕਿਥੇ ਕਰਾਂ ਕੰਮ ਦੀ ਮੰਗ ? ਪਰ ਮੈਂ ਇਮਾਨਦਾਰੀ ਦੀ ਕਮਾਈ ਹੀ ਕਰਦਾ ਹਾਂ ਕਿਰਤ ਕਰ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹਾਂ, ਕੋਈ ਤੈਨੂੰ ਆਖ ਨਹੀਂ ਸਕਦਾ ਵੀ ਤੇਰਾ ਪਿਓ ਹੱਕ ਦੀ ਕਮਾਈ ਨਹੀਂ ਕਰਦਾ,ਜਦੋਂ ਤੂੰ ਵੱਡਾ ਹੋ ਗਿਆ ਉਦੋਂ ਤੂੰ ਵਧੀਆ ਕੰਮ ਲੱਭ ਲਵੀਂ ਪੜ ਲਿੱਖ ਕੇ...ਬਾਪੂ ਹੱਸ ਪਿਆ,ਸਾਡੇ ਕੋਲ ਦੋ ਹੀ ਕੋਠੇ ਸੰਨ ਦੋਹਾਂ ਕੋਠਿਆਂ ਵਿਚ ਥੋੜਾ ਬਹੁਤ ਸਮਾਨ ਸੀ,ਇਹ ਕੋਠੇ ਵੀ ਮੇਰੇ ਬਾਪੂ ਅਤੇ ਬੇਬੇ ਨੇ ਬਹੁਤ ਮੁਸ਼ਕਿਲ ਨਾਲ ਪਾਏ ਸੀ,ਉਮਰ ਲੰਘਦੀ ਗਈ ਕੋਲਜ ਵਿਚ ਇੱਕ ਕੁੜੀ ਮੇਰੇ ਨਾਲ ਪੜਦੀ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਉਹਨੂੰ ਕਦੋਂ ਤੋਂ ਪਸੰਦ ਕਰਨ ਲੱਗ ਪਿਆ...ਉਹ ਵੀ ਮੈਨੂੰ ਪਸੰਦ ਕਰਨ ਲੱਗ ਪਈ ਕੁੜੀ ਵਾਲੇ ਕਹਿੰਦੇ ਪਹਿਲੋਂ ਕੁਝ ਬਣਕੇ ਆ ਫਿਰ ਸੋਚਾਂਗੇ,ਮੈਂ ਆਪਣੇ ਘਰ ਗੱਲ ਕਰਨੀ ਜਰੂਰੀ ਨਹੀਂ ਸਮਝੀ ਐਵੇਂ ਹੀ ਬਿਨਾ ਗੱਲ ਤੋਂ ਬਾਪੂ ਨੇ ਗਿਆਨ ਦੇਣ ਲੱਗ ਜਾਣਾ ਸੀ,ਇੱਕ ਦਿਨ ਦੁਪਹਿਰ ਨੂੰ ਮੇਰਾ ਮਿੱਤਰ ਪਾਲੀ ਆਇਆ ਕਹਿੰਦਾ ਵਧਾਈਆਂ ਬਾਈ ਤੈਨੂੰ ਤੇ ਸਾਰੇ ਪਰਿਵਾਰ ਨੂੰ...ਮੈਂ ਕਿਹਾ ਵੀ ਕੀ ਹੋਇਆ ? ਕਹਿੰਦਾ ਤੂੰ ਡਾਕਟਰ ਬਣ ਗਿਆ ਆ ਸਰਕਾਰੀ,ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ ਬੇਬੇ ਬਾਪੂ ਮੇਰੇ ਗਲ ਲੱਗੇ ਖੁਸ਼ੀਆਂ ਛਾਅ ਗਈਆਂ ਸੰਨ ਚਾਰੇ ਪਾਸੇ,ਮੈਂ ਮਿਠਾਈ ਦਾ ਡਿੱਬਾ ਲੈ ਕੇ ਕੁੜੀ ਵਾਲਿਆਂ ਦੇ ਘਰ ਗਿਆ ਅਤੇ ਸਾਰੀ ਕਹਾਣੀ ਦੱਸੀ ਉਹ ਸੱਭ ਖੁਸ਼ ਹੋ ਗਏ ਵਿਆਹ ਲਈ ਵੀ ਰਾਜ਼ੀ ਹੋ ਗਏ,ਕੁਝ ਸਮੇ ਬਾਅਦ ਵਿਆਹ ਵੀ ਹੋ ਗਿਆ ਘਰ ਦਾ ਵਿਹੜਾ ਖੁਸ਼ੀਆਂ ਨਾਲ ਭਰ ਗਿਆ ਸੀ,ਕੁਝ ਸਮੇ ਬਾਅਦ ਘਰਵਾਲੀ ਨੇ ਮੈਨੂੰ ਕਿਹਾ ਕੇ ਆਪਾਂ ਵਿਦੇਸ਼ ਰਹਿਣ ਚਲੀਏ ? ਮੈਂ ਕਿਹਾ ਐਥੇ ਆਪਣੇ ਕੋਲ ਕੀ ਕਮੀ ਆ ਦੱਸ ? ਘਰਵਾਲੀ ਕਹਿੰਦੀ ਮੈਨੂੰ ਤੇਰੇ ਬੇਬੇ ਬਾਪੂ ਨਹੀਂ ਪਸੰਦ,ਆ ਘਰ ਨਹੀਂ ਪਸੰਦ,ਮੈਨੂੰ ਬਹੁਤ ਗੁੱਸਾ ਆਇਆ ਪਰ ਘਰਵਾਲੀ ਦੀ ਇਸ ਗੱਲ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ,ਮੰਨ ਖੁਸ਼ ਸੀ ਵਿਦੇਸ਼ ਜਾਵਾਂਗੇ ਜ਼ਿੰਦਗੀ ਨੂੰ ਜੀਅ ਭਰ ਕੇ ਜਿਉਵਾਂਗੇ,ਪਰ ਘਰ ਕਿਵੇਂ ਗੱਲ ਕਰੀਏ ਇਹ ਚਿੰਤਾ ਸਤਾ ਰਹੀ ਸੀ ? ਨਾਲੇ ਸਰਕਾਰੀ ਨੌਕਰੀ ਵੀ ਜਾਊਗੀ,ਘਰਵਾਲੀ ਕਹਿੰਦੀ ਆਪਾਂ ਆਖ ਦੇਵਾਂਗੇ ਕਿ ਅਸੀਂ ਇਕ ਹਫਤੇ ਲਈ ਬਾਹਰ ਜਾ ਰਹੇ ਹਾਂ, ਮੇਰੇ ਵੀ ਗੱਲ ਜੱਚ ਗਈ ਸੀ,ਅਸੀਂ ਘਰ ਗੱਲ ਕੀਤੀ ਤੇ ਬਾਪੂ ਉਠ ਕੇ ਕਹਿੰਦਾ ਪੁੱਤ ਨਵਾਂ ਵਿਆਹ ਹੋਇਆ ਆ ਸਾਡੇ ਕੋਲ ਦੋ ਕੁ ਦਿਨ ਹੋਰ ਰਹਿ ਲਵੋ ਤੁਹਾਨੂੰ ਦੋਵਾਂ ਨੂੰ ਵੇਖ ਕੇ ਦਿੱਲ ਖੁਸ਼ ਰਹਿੰਦਾ ਆ ਮੇਰਾ,ਪਰ ਮੈਂ ਜਿਦ ਕੀਤੀ,ਬਾਪੂ ਕੋਲ ਆ ਗਿਆ ਆਖੇ ਨਹੀਂ ਪੁੱਤ ਹੁਣ ਤੇਰਾ ਵਿਆਹ ਹੋ ਗਿਆ ਆ ਹੁਣ ਬੱਚਿਆਂ ਵਾਂਗੂੰ ਜਿਦ ਨਾ ਕਰਿਆ ਕਰ ,ਮੈਨੂੰ ਗੁੱਸਾ ਆ ਗਿਆ ਤੇ ਮੈਂ ਗੁੱਸੇ ਵਿਚ ਬਾਪੂ ਦੀ ਛਾਤੀ ਤੇ ਜ਼ੋਰ ਨਾਲ ਹੱਥ ਮਾਰਿਆ ਤੇ ਬਾਪੂ ਭੁੰਜੇ ਡਿੱਗ ਪਿਆ ਪੱਗ ਲੱਥ ਗਈ ਨਾਲੇ ਰੋਵੇ ਨਾਲੇ ਆਖੇ ਪੁੱਤ ਕਿੰਨੀ ਕੁ ਵੱਡੀ ਗੱਲ ਸੀ ਦੱਸ? ਆ ਪੱਗ ਤੇਰੇ ਪਿਓ ਨੇ ਕਦੀ ਕਿਸੇ ਤੋਂ ਨਹੀਂ ਸੀ ਉਤਰਵਾਈ ਜੋ ਤੂੰ ਇੱਕ ਸਕਿੰਟ ਵਿਚ ਲਾਹ ਕੇ ਪਰੇ ਮਾਰੀ, ਅਖੀਰ ਗੱਪ ਮਾਰ ਕੇ ਹਮੇਸ਼ਾ ਲਈ ਅਸੀਂ ਭਾਰਤ ਛੱਡ ਕੇ ਵਿਦੇਸ਼ ਚਲੇ ਗਏ, ਰੱਬ ਹੀ ਜਾਣੇ ਬੇਬੇ ਬਾਪੂ ਹੁਣਾ ਨੇ ਕਿਵੇਂ ਐਨੇ ਅਉਖੇ ਦਿਨ ਕੱਢੇ ਹੋਣੇ ਨੇ,ਸਮਾਂ ਅਪਣੀ ਚਾਲ ਚੱਲਦਾ ਗਿਆ ਦਿਨ ਤੋਂ ਮਹੀਨੇ ਮਹੀਨਿਆ ਤੋਂ ਸਾਲ ਲੰਘ ਗਏ,ਘਰਵਾਲੀ ਦੇ ਕੋਈ ਬੱਚਾ ਨਾ ਹੋਣ ਕਾਰਨ ਅਤੇ ਘਰਵਾਲੀ ਦੀਆਂ ਇੱਛਾਵਾਂ ਬਹੁਤ ਜਿਆਦਾ ਹੋਣ ਕਾਰਨ ਮੇਰੇ ਤੋਂ ਪੂਰੀਆਂ ਨਾ ਹੋਈਆਂ ਘਰ ਦੀ ਸ਼ਾਂਤੀ ਕਲੇਸ਼ ਵਿਚ ਬਦਲ ਗਈ ਅਖੀਰ ਅੱਕ ਥੱਕ ਕੇ ਅਸੀਂ ਤਲਾਕ ਲੈ ਲਿਆ,ਇੱਕ ਦਿਨ ਮੈਂ ਬੈਠਾ ਸੋਚਿਆ ਵੀ ਅੱਜ 20-22 ਸਾਲ ਹੋ ਗਏ ਨੇ ਦੇਸ ਤੋਂ ਆਏ ਨੂੰ ਨਾ ਕੁਝ ਖਟਿਆ ਗਿਆ ਨਾ ਕੁਝ ਬਣਿਆ ਘਰ ਵੀ ਉਜਾੜ ਲਿਆ,ਹੁਣ ਬੇਬੇ ਬਾਪੂ ਕੋਲ ਵੀ ਕਿਹੜਾ ਮੂੰਹ ਲੈ ਕੇ ਜਾਵਾਂਗਾ,ਅਖੀਰ ਹਿੰਮਤ ਕਰ ਕੇ ਸਮਾਨ ਪੈਕ ਕਰ ਲਿਆ ਤੇ ਭਾਰਤ ਆ ਗਿਆ,ਪਿੰਡ ਦੀ ਫਿਰਨੀ ਵੇਖਦੇ ਹੀ ਸੁਕੂਨ ਜਾ ਮਿਲ ਰਿਹਾ ਸੀ ਤੇ ਘਬਰਾਹਟ ਵੀ ਹੋ ਰਹੀ ਸੀ,ਘਰ ਦੇ ਬੂਹੇ ਤੇ ਆਇਆ ਤਾਂ ਅੱਖਾਂ ਵਿਚ ਪਾਣੀ ਕਦ ਆ ਗਿਆ ਪਤਾ ਹੀ ਨਹੀਂ ਲੱਗਾ,ਇਤਨੀ ਸਖ਼ਤ ਮਿਹਨਤ ਕਰ ਕੇ ਮੇਰੇ ਬਾਪੂ ਜੀ ਨੇ ਜੋ ਘਰ ਬਣਾਇਆ ਸੀ ਅੱਜ ਉਸ ਦੀ ਹਾਲਤ ਬਹੁਤ ਬੁਰੀ ਸੀ,ਘਰ ਦਾ ਦਰਵਾਜਾ ਟੁੱਟ ਕੇ ਕੌਲੇ ਕੋਲ ਡਿੱਗਾ ਹੋਇਆ ਸੀ



,ਵਿਹੜੇ ਵਿਚ ਗੰਦ ਖ਼ਿਲਰਿਆ ਹੋਇਆ ਸੀ,ਮੈਂ ਅੱਗੇ ਗਿਆ ਤਾਂ ਸਾਡੇ ਘਰ ਵਾਲੇ ਕੋਠੇ ਡੂੰਗੇ ਸੰਨ ਮੈਂ ਅੰਦਰ ਗਿਆ ਤਾਂ ਮਾਂ ਬੋਲੀ ਆ ਗਿਆ ਮੇਰਾ ਸੋਹਣਾ ਪੁੱਤ,ਮਾਂ ਨਾਲ ਐਨੀ ਨਾਰਾਜ਼ਗੀ ਪੁੱਤ,ਤੂੰ ਕਿੰਨੇ ਹੀ ਸਾਲ ਲਾ ਦਿੱਤੇ ਆਉਣ ਵਿਚ,ਮੇਰੀ ਕੀਮਤੀ ਸ਼ਰਟ ਮੇਰੇ ਹੰਝੂਆਂ ਨਾਲ ਭਿੱਜ ਚੁੱਕੀ ਸੀ,ਮੈਂ ਬੇਬੇ ਦੇ ਪੈਰੀਂ ਹੱਥ ਲਾਏ ਤੇ ਅਪਣੇ ਕੀਤੇ ਦੀ ਮਾਫੀ ਮੰਗੀ,ਮਾਂ ਆਖੇ ਪੁੱਤ ਕੋਈ ਗੱਲ ਨੀ ਨਿਆਣੇ ਕਰਦੇ ਹੀ ਹੁੰਦੇ ਆ ਪਰ ਪੁੱਤ ਤੇਰੇ ਬਾਪ ਨੇ ਕਦੀ ਕਿਸੇ ਤੋਂ ਓਏ ਨਹੀਂ ਸੀ ਅੱਖਵਾਈ ਤੂੰ ਉਸਦੀ ਪੱਗ ਇੱਕ ਝਟਕੇ ਵਿਚ ਹੀ ਲਾਹ ਦਿੱਤੀ ਉਹ ਵੀ ਤੇਰੇ ਤੋਂ ਨਰਾਜ਼ ਹੋਇਆ ਬੈਠਾ,ਮੈਂ ਕਿਹਾ ਬੇਬੇ ਬਹੁਤ ਵੱਡਾ ਪਾਪ ਹੋਇਆ ਆ ਮੇਰੇ ਤੋਂ ਕਿੱਥੇ ਆ ਬਾਪੂ ਮੈਂ ਇੱਕ ਵਾਰ ਮਾਫੀ ਤੇ ਮੰਗ ਲਵਾਂ,ਮਾਂ ਨੇ ਦੱਸਿਆ ਪੁੱਤ ਜਿਸ ਵੇਲੇ ਤੂੰ ਤੇਰੇ ਬਾਪੂ ਦੀ ਛਾਤੀ ਤੇ ਹੱਥ ਨਾਲ ਧੱਕਾ ਮਾਰਿਆ ਸੀ ਤੇ ਪੱਗ ਲਾਹੀ ਸੀ ਉਹ ਤਾਂ ਵਿਚਾਰਾ ਉਸੇ ਦਿਨ ਹੀ ਮਰ ਗਿਆ ਸੀ,ਪਰ ਹੁਣ ਕੁਝ ਕੁ ਸਾਲ ਹੋ ਗਏ ਨੇ ਰੱਬ ਘਰ ਗਏ ਨੂੰ ਉਹਦੇ ਮਗਰੋਂ ਪੁੱਤ ਮੇਰੀ ਕਿਸੇ ਨੇ ਸਾਰ ਵੀ ਨਹੀਂ ਲਈ ਤੇਰੇ ਬਾਪੂ ਦੇ ਸਸਕਾਰ ਲਈ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਸੀ ਬਹੁਤ ਅਉਖਾ ਦੌਰ ਹੰਢਾਇਆ ਆ ਮੈਂ ਪੁੱਤ,ਮੈਂ ਮਾਫੀਆਂ ਹੀ ਮੰਗੀ ਜਾਵਾਂ ਮਾਂ ਕੋਲੋਂ ਵੀ ਆ ਕੀ ਪਾਪ ਕਰ ਬੈਠਾ ਮੈਂ,ਮੈਂ ਮਾਂ ਨੂੰ ਕਿਹਾ ਮਾਂ ਮੈਨੂੰ ਦੱਸ ਮੈਂ ਇਹੋ ਜਿਹਾ ਕੀ ਕਰਾਂ ਜਿਸ ਨਾਲ ਮੇਰੇ ਸਿਰੋਂ ਪਾਪ ਲਹਿ ਜਾਵੇ ਤੇ ਤੈਨੂੰ ਸ਼ਾਂਤੀ ਮਿਲ ਜਾਵੇ ? ਮਾਂ ਕਹਿੰਦੀ ਪੁੱਤ ਕੁਝ ਵੀ ਨਹੀਂ ਕਰਨਾ ਵਸ ਜਿਵੇਂ ਤੂੰ ਛੋਟਾ ਹੁੰਦਾ ਮੇਰੇ ਨਾਲ ਸੌਂ ਜਾਂਦਾ ਸੀ ਅੱਜ ਵੀ ਉਸੇ ਤਰਾਂ ਮੇਰੇ ਨਾਲ ਸੌਂਜਾ,ਮੈਂ ਕਿਹਾ ਠੀਕ ਹੈ ਮਾਂ,ਪਤਾ ਨਹੀਂ ਕਿਹੜੇ ਚੰਗੇ ਕਰਮ ਕੀਤੇ ਸੀ ਮੈਂ ਜੋ ਅੱਜ ਫਿਰ ਕਿਤਨੇ ਹੀ ਸਾਲਾਂ ਬਾਅਦ ਮਾਂ ਦੇ ਹੱਥਾਂ ਦੀਆਂ ਰੋਟੀਆਂ ਨਸੀਬ ਹੋਈਆਂ,ਰੋਟੀ ਖਾ ਕੇ ਮਾਂ ਦੇ ਨਾਲ ਸੌਂ ਗਿਆ ਮਾਂ ਨੇ ਮੇਰਾ ਸਿਰ ਅਪਣੀ ਬਾਂਹ ਉਤੇ ਰੱਖਿਆ ਗਲਵਕੜੀ ਪਾਈ ਤੇ ਲੱਗੀ ਸਮਝਾਉਣ ਵੀ ਪੁੱਤ ਤੂੰ ਵਾਲਾ ਭੋਲਾ ਆ,ਕਿੰਨੇ ਹੀ ਸਾਲ ਲੰਘ ਗਏ ਤੈਨੂੰ ਇੱਕ ਵਾਰ ਵੀ ਯਾਦ ਨਾ ਆਈ ਮਾਂ ਦੀ,ਪੁੱਤ ਇੰਝ ਨਾ ਕਰਿਆ ਕਰ,ਮੈਂ ਕਿਹਾ ਮਾਂ ਅੱਜ ਤੋਂ ਬਾਅਦ ਇਹੋ ਜਿਹੀ ਗ਼ਲਤੀ ਨਹੀਂ ਹੋਵੇਗੀ,ਮਾਂ ਕਹਿੰਦੀ ਪੁੱਤ ਇੱਕ ਆਪਣਾ ਗੁੱਸਾ ਘਟਾ ਅੱਗੇ ਆਉਣ ਵਾਲੀ ਜ਼ਿੰਦਗੀ ਤੂੰ ਇਕੱਲੇ ਨੇ ਹੀ ਕੱਢਣੀ ਹੈ ਦਾਹੜੀ ਚਿੱਟੀ ਹੋਗੀ ਤੇਰੀ ਮਾਂ ਨੇ ਹੱਸਦੀ ਨੇ ਕਿਹਾ,ਮੈਂ ਵੀ ਥੋੜਾ ਥੋੜਾ ਮੁਸਕੁਰਾਇਆ,ਮਾਂ ਕਹਿੰਦੀ ਚੱਲ ਹੁਣ ਸੋਂ ਜਾ ਪੁੱਤ ਰਾਤ ਬਹੁਤ ਹੋਗੀ ਏ,ਅੱਜ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਸੰਨ ਮਾਂ ਦੇ ਨਾਲ ਪੈ ਕੇ,ਸਵੇਰ ਹੋਈ ਮੈਂ ਮਾਂ ਨੂੰ ਕਿਹਾ ਮਾਂ ਲੈ ਤੇਰੀ ਸੇਵਾ ਕਰਾਂ ਤੇਰੀਆਂ ਲੱਤਾਂ ਘੁਟ ਦੇਵਾਂ,ਪਰ ਮਾਂ ਕੋਈ ਜਵਾਬ ਨਾ ਦੇਵੇ ਜਦ ਮੈਂ ਨਬਜ਼ ਵੇਖੀ ਤਾਂ ਮਾਂ ਮੇਰੀ ਸਦਾ ਲਈ ਅਲਵਿਦਾ ਕਹਿ ਗਈ,ਕਿਸੇ ਚੰਗੇ ਕਰਮਾਂ ਸਦਕੇ ਮਾਂ ਦੇ ਨਾਲ ਗਲਵਕੜੀ ਪਾ ਕੇ ਸੌਣ ਦਾ ਮੌਕਾ ਮਿਲਿਆ ਪਰ ਵੇਲਾ ਹੱਥੋਂ ਖੁੰਝ ਗਿਆ,ਮੈਂ ਜ਼ਿੰਦਗੀ ਦੇ ਉਸ ਮੌੜ ਤੇ ਆ ਖਲੋਤਾ ਜਿਥੇ ਰੋਣ ਅਤੇ ਪਛੁਤਾਵੇ ਦੇ ਸਿਵਾ ਕੁਝ ਨਹੀਂ ਸੀ ਮੇਰੇ ਕੋਲ |



Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।