ਵਿਕਟਾਂ ਤੋੜ ਤੋੜ ਸੁੱਟੀਆਂ ਪੰਜਾਬ ਦੇ ਪੁੱਤ ਨੇ, ਹਨੇਰ ਗਰਦ ਮਚਾ ਦਿੱਤਾ , ਪਰ ਚਵਲਾਂ ਨੇ ਸਾਰੇ ਅਵਾਰਡ ਦੁੱਕੀ ਤਿੱਕੀ ਨੂੰ ਦੇ ਦਿੱਤੇ
ਵਿਕਟਾਂ ਤੋੜ ਤੋੜ ਸੁੱਟੀਆਂ ਪੰਜਾਬ ਦੇ ਪੁੱਤ ਨੇ, ਹਨੇਰ ਗਰਦ ਮਚਾ ਦਿੱਤਾ , ਪਰ ਚਵਲਾਂ ਨੇ ਸਾਰੇ ਅਵਾਰਡ ਦੁੱਕੀ ਤਿੱਕੀ ਨੂੰ ਦੇ ਦਿੱਤੇ ।
ਜਿਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ।
ਸਿਰਫ ਪਰਪਲ ਟੋਪੀ ਹਿੱਸੇ ਆਈ ।
ਮਤਲਬ ਫਿਰ ਟੋਪੀ ਪਾ ਗਏ ਅਗਲੇ ।
ਅਵਾਰਡ ਦਿੰਦੇ ਵੀ ਕਿਵੇਂ ਇਕ ਹੈ ਵੀ ਸਰਦਾਰ ਓਧਰੋ ਲੱਤਾਂ ਵੀ ਅੰਬਾਨੀ ਦੀਆਂ ਹੀ ਭੰਨੀਆ ਸੀ । ਭਾਵੇਂ ਵਿਕਟਾਂ ਟੁੱਟ ਰਹੀਆਂ ਸੀ ਪਰ ਅਸਲ ਚ ਪੰਜਾਬ ਅੰਬਾਨੀ ਦੇ ਗਿੱਟੇ ਭੰਨ ਰਿਹਾ ਸੀ । ਐਨੇ ਰੋਹ ਚ ਖੇਡ ਰਿਹਾ ਸੀ ਸਾਡਾ ਸਰਦਾਰ । ਐਵਾਰਡ ਕੋਈ ਵੀ ਨਾਂ ਦੇ ਕੇ ਅਰਸ਼ਦੀਪ ਨੂੰ ਐਵੇਂ ਲੱਗਦਾ ਜਿਵੇਂ ਉਹ ਹੌਸਲਾਂ ਤੋੜਨਾ ਚਾਹੁੰਦੇ ਹੋਵਣ ।
ਜਦੋਂ ਇਕ ਤੋਂ ਇਕ ਬਾਅਦ ਇਕ ਵਿਕਟ ਟੁੱਟ ਰਹੀ ਸੀ ਉਹ ਵੀ ਵਿਚਕਾਰ ਵਾਲੀ ਤਾਂ ਮੈਦਾਨ ਚ ਜਿਵੇਂ ਮਾਤਮ ਛਾ ਗਿਆ ਸੀ । ਜਿਵੇਂ ਕੋਈ ਪੱਤ ਲੁੱਟ ਕੇ ਲੈ ਗਿਆ ਹੋਵੇ ।
ਸਾਰਿਆਂ ਦੀਆਂ ਅੱਖਾਂ ਖੁਲੀਆ ਅਤੇ ਮੂੰਹ ਅੱਡੇ ਸਨ । ਅਵਾਰਡ ਦੇ ਕੇ ਉਹ ਆਪਣੇ ਜਖਮਾਂ ਉੱਤੇ ਲੂਣ ਛਿੜਕ ਲੈਂਦੇ । ਪਰ ਜਿਊਂਦਾ ਰਹਿ ਸਰਦਾਰਾ ਤੇਰੀਆਂ ਬਾਤਾਂ ਪੈ ਰਹੀਆਂ ਜਹਾਨ ਵਿੱਚ । ਸਹੀ ਮਾਅਨਿਆ ਵਿੱਚ ਪੰਜਾਬ ਦਾ ਪੁੱਤ ਆ 💪💪💪✌✌🙏🙏
Comments
Post a Comment