ਅੱਜ ਓਲੰਪਿਕ ਦੀ ਇਕਲੌਤੀ ਔਰਤ ਵਿਜੇਤਾ ਆਪਣਾ ਮੈਡਲ ਗੰਗਾ ਵਿੱਚ ਸੁੱਟਕੇ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕਰਕੇ ਜਾ ਰਹੀ ਆ।
ਇਹ ਤੰਤਰ ਇਹ ਸਰਕਾਰਾਂ ਕਿਸ ਕੰਮ ਦੀਆਂ ਜਿਹੜੀਆਂ ਇੱਕ ਧੀ ਦਾ ਮਾਣ ਨਾ ਰੱਖ ਸਕੀਆਂ। ਕਿਸ ਔਖੇ ਸਮੇਂ ਵਿਚੋਂ ਉਹਨਾਂ ਨੇ ਇਹ ਫੈਸਲਾ ਕੀਤਾ ਹੋਵੇਗਾ ਕਿ ਜਿਹੜੇ ਮੈਡਲ ਲਈ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਮਿਹਨਤ ਲਗਾ ਦਿੱਤੀ ਅੱਜ ਉਹ ਤਗਮਾ ਜਦੋਂ ਗੰਗਾ ਨਦੀ ਵਿੱਚ ਸੁੱਟਿਆ ਜਾਵੇਗਾ ਤਾਂ ਸਾਨੂੰ ਸਾਰਿਆਂ ਨੂੰ ਸੋਚਣ 'ਤੇ ਮਜਬੂਰ ਕਰ ਦੇਵੇਗਾ।
ਜਿਸ ਗੰਗਾ ਨੂੰ ਅਸੀਂ ਹਜ਼ਾਰਾਂ ਕਰੋੜਾਂ ਰੁਪਏ ਲਗਾਕੇ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ, ਜਿਸਨੂੰ ਇਨਸਾਨਾਂ ਵੱਲੋਂ ਫੈਲਾਈ ਗੰਦਗੀ ਨੇ ਦੂਸ਼ਿਤ ਕੀਤਾ ਹੈ ਸ਼ਾਇਦ ਅੱਜ ਇੱਕ ਮਿਹਨਤਕਸ਼ ਬੇਟੀ ਆਪਣੀ ਜ਼ਿੰਦਗੀ ਦੀ ਕਮਾਈ 'ਆਪਣਾ ਮੈਡਲ' ਉਸ ਵਿੱਚ ਵਿਸਰਜਿਤ ਕਰਕੇ ਉਸਨੂੰ ਤਾਂ ਪਵਿੱਤਰ ਕਰ ਦੇਵੇਗੀ ਪਰ ਮਾਨਸਿਕ ਤੌਰ ਤੇ ਜੋ ਅਸੀਂ ਬੀਮਾਰ ਹੋ ਚੁੱਕੇ ਹਾਂ ਅਤੇ ਆਪਣੀ ਆਤਮਾਂ ਨੂੰ ਮਾਰ ਚੁੱਕੇ ਹਾਂ ਕੀ ਇਹ ਸਾਡੀ ਆਤਮਾ ਨੂੰ ਝੰਜੋੜੇਗਾ? ਜੇਕਰ ਇਸ ਨਾਲ ਸਾਨੂੰ ਕੋਈ ਫ਼ਰਕ ਨਾ ਪਿਆ ਤਾਂ ਇਹ ਮੰਨਣਾ ਪਵੇਗਾ ਕਿ ਸਾਡੀ ਇਨਸਾਨੀਅਤ ਮਰ ਚੁੱਕੀ ਹੈ।
Comments
Post a Comment