ਅਮਰੀਕਾ ਵਾਲਾ ਦੋਸਤ..
ਬੰਤਾ ਦਾ ਘਰ ਪਿੰਡੋਂ ਬਾਹਰ ਖੇਤਾਂ ਵੁੱਚ ਸੀ। ਇੱਕ ਦਿਨ ਬੰਤਾ ਦੋ ਮੁਰਗੇ ਲੇਕੇ ਆਇਆ ਤੇ ਆਪਣੇ ਬਈਐ ਨੂੰ ਕਹਿੰਦਾ "ਬਈਆ ਇਹ ਦੋਵੇ ਮੁਰਗੇ ਵੱਢਕੇ ਬਣਾਕੇ ਰੱਖ ਅੱਜ ਮੇਰਾ ਬਚਪਨ ਦਾ ਦੋਸਤ ਜੋ ਅਮਰੀਕਾ ਰਹਿੰਦਾ ਹੈ। ਵੀਹ ਸਾਲ ਬਆਦ ਮੈਂਨੂੰ ਮਿਲਣ ਆ ਰਿਹਾ ਹੈ ਨਾਲ ਬਾਹਰ ਦੀ ਦਾਰੂ ਸਕੋਚ ਲੇਕੇ ਆਵੇਗਾ ਤੈਨੂੰ ਵੀ ਦਿਖਉਂਦੇ ਅੱਜ ਬਾਹਰ ਦੀ ਦਾਰੂ ਦਾ ਸਵਾਦ।
ਬਈਆ ਬਾਹਰ ਦੀ ਦਾਰੂ ਦਾ ਨਾਂ ਸੁਣਕੇ ਕੁੱਝ ਜਿਆਦਾ ਹੀ ੲਕਸਾਇਟਡ ਹੋ ਗਿਆ। ੲਕਸਾਇਟਮੈਂਟ ਚ ਮੁਰਗਿਆ ਨੂੰ ਛੱਡਕੇ ਅੰਦਰੋਂ ਮੁਰਗੇ ਵੱਢਣ ਲਈ ਦਾਤਰ ਲੈਣ ਚਲਾ ਗਿਆ, ਜਦ ਤੱਕ ਬਈਆ ਦਾਤਰ ਲੈਕੇ ਵਾਪਸ ਆਇਆ ਤਾ ਦੋਵੇ ਮੁਰਗੇ ਭੱਜਕੇ ਖੇਤਾ ਵਿੱਚ ਚਲੇ ਗਏ।
ਬਈਐ ਨੈ ਸੋਚਿਆ ਕਿ ਸਰਦਾਰ ਜੀ ਹੁਣ ਬਹੁਤ ਗੁੱਸੇ ਹੋਣਗੇ। ਬਈਆ ਦਾਤਰ ਲੈਕੇ ਓਥੇ ਹੀ ਬੈਠਾ ਸੋਚ ਰਹਿ ਸੀ ਕਿ ਕੁੱਝ ਦੇਰ ਮਗਰੋਂ ਬੰਤੇ ਨੇ ਅਵਾਜ ਲਗਾਈ "ਬਈਆ ਤੁਨੇ ਮੁਰਗੋ ਕੋ ਵਾਡ ਦਿਆ ਹੈ" ਅੱਗੋਂ ਬਈਆ ਡਰਿਆ-ਡਰਿਆ ਬੋਲਿਆ, "ਸਰਦਾਰ ਜੀ ਕੈਸੇ ਕਾਟੂ ਦਾਤਰ ਕਾ ਧਾਰ ਨਹੀਂ ਹੈ।
ਬੰਤਾ ਬੋਲਿਆ "ਦਾਤਰ ਨੂੰ ਮੇਰੇ ਕੋਲ ਲੇਕੇ ਆ ਤੈਨੂੰ ਤਿੱਖਾ ਕਰਕੇ ਦਿੰਨਾ ਆਂ, ਬਈਐ ਨੇ ਦਾਤਰ ਲਿਆਕੇ ਬੰਤੇ ਨੂੰ ਫੜਾ ਦਿੱਤਾ। ਬੰਤਾ ਘਰਦੇ ਪਿੱਛੇ ਪਏ ਪੱਥਰ ਉੱਤੇ ਦਾਤਰ ਨੂੰ ਰਗੜ ਕੇ ਤਿੱਖਾ ਕਰਨ ਲੱਗ ਪਿਆ।
ਏਨੇ ਨੂੰ ਬੰਤੇ ਦਾ ਅਮਰੀਕਾ ਵਾਲਾ ਦੋਸਤ ਵੀ ਹੱਥ ਚ ਸਕੋਚ ਵਾਲਾ ਝੋਲਾ ਫੜੀ ਘਰ ਆ ਵੜਿਆ, ਬੰਤੇ ਦੇ ਦੋਸਤ ਨੂੰ ਵੇਖਕੇ ਬਈਆ ਭੱਜਕੇ ਉਸਦੇ ਕੋਲ ਗਿਆ।
ਬਈਐ ਨੂੰ ਦੇਖਕੇ ਬੰਤੇ ਦਾ ਦੋਸਤ ਬੋਲਿਆ ਕਿੱਥੇ ਆ ਮੇਰਾ ਯਾਰ, ਬਇਆ ਅੱਗਿਓ ਕਹਿੰਦਾ "ਸਰਦਾਰ ਜੀ ਤੋਂ ਪਿਛੇ ਦਾਤਰ ਤਿੱਖਾ ਕਰ ਰਹੇ ਹੈ। ਕਬਸੇ ਬੋਲ ਰਹੇ ਹੈ ਉਨਕਾ ਕੋਈ ਅਮਰੀਕਾ ਵਾਲਾ ਦੋਸਤ ਆ ਰਹਾ ਹੈ, ਆਜ ਉਸਕੀ ਦੋਨੋ ਲਾਤ ਕਾਟਣੀ ਹੈ। ਬੰਤੇ ਦਾ ਦੋਸਤ ਕਹਿੰਦਾ ਅਮਰੀਕਾ ਵਾਲਾ ਦੋਸਤ ਤਾ ਮੈਂ ਹੀ ਹਾਂ। ਬਇਆ ਅਗਰ ਅਮਰੀਕਾ ਵਾਲੇ ਦੋਸਤ ਆਪ ਹੈ ਤੋਂ ਆਪਨੇ ਸਰਦਾਰ ਜੀ ਕੇ ਸਾਥ ਐਸਾ ਕਿਆ ਕੀਆ ਥਾ ਕਿ ਸਰਦਾਰ ਜੀ ਅਪਕੀ ਦੋਨੋ ਲਾਤ ਕਾਟਨਾ ਚਾਹਤੇ ਹੈ।
ਬੰਤੇ ਦਾ ਦੋਸਤ ਅੱਗਿਓ ਦੱਸਦਾ ਕਿ "ਇੱਕ ਵਾਰ ਉਸਨੇ ਉਸਨੂੰ ਸਕੂਲੋ ਛਿੱਤਰ ਪਵਾਏ ਸੀ ਉਸਦਾ ਗੁੱਸਾ ਇਸਨੂੰ ਅੱਜ ਤੱਕ ਹੈ ਪਰ ਏਨਾ ਗੁੱਸਾ ਹੋਵੇਗਾ ਇਹ ਉਸਨੂੰ ਪਤਾ ਨਹੀਂ ਸੀ।
ਏਨੇ ਨੂੰ ਬੰਤਾ ਵੀ ਦਾਤਰ ਤਿੱਖਾ ਕਰਕੇ ਸਾਮਣੇਓ ਤੁਰਿਆ ਆਵੇ। ਬੰਤੇ ਦੇ ਹੱਥ ਚ ਦਾਤਰ ਵੇਖਕੇ ਅਮਰੀਕਾ ਵਾਲੇ ਦੋਸਤ ਨੇ ਬਾਹਰ ਵੱਲ ਨੂੰ ਦੌੜ ਲਗਾ ਦਿੱਤੀ।
ਬੰਤੇ ਨੇ ਬਈਐ ਨੂੰ ਪੁੱਛਿਆ ਇਹਨੂੰ ਕਿ ਹੋਇਆ ਇਹ ਦੋੜ ਕਿਉਂ ਗਿਆ। ਬਈਆ ਬੋਲਿਆ "ਸਰਦਾਰ ਜੀ ਇਹ ਦੋਨੋ ਮੁਰਗੇ ਲੈਕੇ ਦੋੜ ਗਿਆ ਹੈ। ਬਈਐ ਦੀ ਏਨੀ ਗੱਲ ਸੁਣਕੇ ਬੰਤਾ ਵੀ ਆਪਣੇ ਦੋਸਤ ਦੇ ਪਿੱਛੇ ਦੌੜਿਆ। ਅਮਰੀਕਾ ਵਾਲਾ ਦੋਸਤ ਅੱਗੇ-ਅੱਗੇ ਅਤੇ ਬੰਤਾ ਪਿੱਛੇ-ਪਿੱਛੇ।
ਦੌੜੇ ਜਾਂਦੇ ਦੋਸਤ ਨੂੰ ਬੰਤੇ ਨੇ ਪਿੱਛਿਓ ਅਵਾਜ਼ ਲਗਾਈ "ਓਏ ਰੁਕਜਾ ਇੱਕ ਮੈਨੂੰ ਵੱਡ ਲੈਣ ਦੇ ਤੇ ਇੱਕ ਤੂੰ ਲੈਜਾ"।
ਬੰਤੇ ਦੀ ਏਨੀ ਗੱਲ ਸੁਣਕੇ ਅਮਰੀਕਾ ਵਾਲੇ ਦੋਸਤ ਨੇ ਆਪਣੀ ਸਪੀਡ ਹੋਰ ਵਧਾ ਦਿੱਤੀ।
ਸਾਹੋ-ਸਾਹੀ ਹੋਇਆ ਬੰਤਾ ਵਾਪਸ ਘਰ ਆ ਗਿਆ। ਘਰ ਆਕੇ ਬੰਤਾ ਬਈਐ ਨੂੰ ਕਹਿੰਦਾ "ਲੱਗਦਾ ਅਮਰੀਕਾ ਚ ਮੁਰਗੇ ਨਹੀਂ ਮਿਲਦੇ, ਜੇ ਇਹਨੇ ਲੇਕੇ ਜਾਣੇ ਸੀ ਤਾਂ ਮੈਨੂੰ ਪੁੱਛ ਲੈਂਦਾ ਮੈਂ ਕਹਿੜਾ ਮਨਾ ਕਰਨਾ ਸੀ।
ਫਿਰ ਬੰਤੇ ਨੇ ਇੱਕ ਮੁਰਗਾ ਹੋਰ ਲਿਆਕੇ ਬਈਐ ਨੂੰ ਦਿੱਤਾਂ ਦੋਹਾ ਨੇ ਫਿਰ ਮੁਰਗੇ ਨਾਲ ਦੇਸੀ ਦਾਰੂ ਪੀਤੀ। ਬਈਆ ਦੇਸੀ ਦੇ ਪੈੱਗ ਲਗਾ ਰਿਹਾ ਸੀ ਨਾਲੇ ਕਹਿ ਰਿਹਾ ਸੀ।
"ਸਰਦਾਰ ਜੀ ਆਪ ਤੋਂ ਆਜ ਮੁਝਕੋ ਵਦੇਸ਼ੀ ਦਾਰੂ ਪੀਲਾਨੇ ਵਾਲੇ ਥੇ।😁😁😁
Comments
Post a Comment