Skip to main content

Posts

Showing posts from January, 2022

#ਸਾਖੀ_ਰੋਗੀ_ਦਾ_ਰੋਗ_ਕੱਟਣ_ਦੀ #ਧੰਨ_ਗੁਰੂ_ਨਾਨਕ_ਦੇਵ_ਜੀ_ਅਤੇ_ਭਾਈ_ਮਰਦਾਨਾ_ਜੀ

 #ਸਾਖੀ_ਰੋਗੀ_ਦਾ_ਰੋਗ_ਕੱਟਣ_ਦੀ  #ਧੰਨ_ਗੁਰੂ_ਨਾਨਕ_ਦੇਵ_ਜੀ_ਅਤੇ_ਭਾਈ_ਮਰਦਾਨਾ_ਜੀ  ਦੁਨੀਆਂ ਨੂੰ ਤਾਰਦੇ ਹੋਏ ਦੇਸ਼ ਦੇਸ਼ਾਂਤਰਾਂ ਦੇ ਭ੍ਰਮਣ ਕਰਦੇ ਇਕ ਪਿੰਡ ਦੇ ਬਾਹਰ ਪਹੁੰਚੇ। ਉਸ ਪਿੰਡ ਦੇ ਬਾਹਰ ਇਕ ਛੋਟੀ ਟੁੱਟੀ ਜਿਹੀ ਕੁਟੀਆ ਵਿੱਚੋਂ ਕਿਸੇ ਦੇ ਕੁਰਲਾਹੁਣ ਦੀ ਆਵਾਜ਼ ਸੁਣਾਈ ਦਿੱਤੀ। ਅੱਗੇ ਹੋਕੇ ਦੇਖਿਓ ਸੂ ਤਾਂ ਇਕ ਕੋਹੜ ਦਾ ਰੋਗੀ ਰੋਗ ਦੀ ਪੀੜਾ ਕਾਰਨ ਵਿਲਕ ਰਿਹਾ ਸੀ। ਸੁਖ ਮੈਂ ਬਹੁਤ ਆਨ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ।। ਬਿਪਤੁ ਪਰੀ ਸਭ ਹੀ ਸੰਗ ਛਾਡਤ ਕੋਊ ਨਾ ਆਵਤ ਨੇਰੈ।। ਦੇ ਮਹਾਂਵਾਕਾਂ ਅਨੁਸਾਰ ਇਸ ਦੇ ਘਰ ਪਰਿਵਾਰ ਵਾਲੇ ਜਿਹੜੇ ਕਿ ਸੁਖ ਵੇਲੇ ਇਸ ਦੇ ਨਾਲ ਲੱਗੇ ਰਹਿੰਦੇ ਸਨ। ਕੋਈ ਇਸ ਨੂੰ ਪਿਤਾ ਪਿਤਾ ਕੋਈ ਪਤੀ ਪਤੀ ਤੇ ਕੋਈ ਪੁੱਤਰ ਪੁੱਤਰ ਕਹਿੰਦਾ ਨਹੀਂ ਸੀ ਥੱਕਦਾ ਪਰ ਅੱਜ ਅਜਿਹੇ ਅਸਾਧ ਰੋਗ ਲੱਗ ਜਾਣ ਕਾਰਨ ਇਸ ਨੂੰ ਇਕੱਲੇ ਨੂੰ ਪਿੰਡ ਦੇ ਬਾਹਰ ਛਨ ਪਾਕੇ ਛੱਡ ਗਏ। ਕੁਝ ਚਿਰ ਰੋਟੀ ਪਾਣੀ ਦਿੰਦੇ ਰਹੇ ਪਰ ਬਾਅਦ ਵਿੱਚ ਉਹ ਵੀ ਬੰਦ ਹੋ ਗਿਆ। ਰੋਗੀ ਨੇ ਵਿਲਕ ਵਿਲਕ ਕੇ ਆਪਣੀ ਵਿਥਿਆ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ। ਮਿਹਰਾਂ ਦੇ ਦਾਤੇ ਤਰਸ ਦੇ ਘਰ ਵਿੱਚ ਆਏ ਤੇ ਫ਼ੁਰਮਾਇਆ ਸੂ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਮਰਦਾਨੇ ਨੇ ਰਬਾਬ ਛੇੜੀ ਤਾਂ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ। ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬਿਕਾਰ।। ਜੈ ਤਨ ਬਾਣੀ ਵਿਸਰੁ ਜਾਏ ਜਿਉਂ ਪਕਾ ਰੋਗੀ ਵਿਲਲਾਇ।। ਜਿਉਂ ਜਿਉਂ ਗੁਰੂ ਸਾਹਿਬ ਸ਼ਬਦ ਉਚਾਰਨ ਰੋਗੀ ਦ

ਕਿਸੇ ਵਸਤੂ ਨੂੰ ਸੁੱਟਣ ਦੀ ਬਜਾਏ ਵਰਤੋ ਚ ਲਿਆਓ

 ਇੱਕ ਸਾਲ ਗਰਮੀ ਦੀਆਂ ਛੁੱਟੀਆਂ ਦਾ ਲਾਹਾ ਖੱਟਦੇ ਹੋਏ ਅਸੀਂ ਘਰੇ ਰੰਗ ਰੋਗਣ ਕਰਾਉਣ ਦਾ ਫੈਸਲਾ ਕੀਤਾ। ਕੁਲ ਚਾਰ ਪੈਂਟਰ ਸੀ। ਸਿਉਂਕ ਤੋਂ ਬਚਣ ਲਈ ਸਾਨੂੰ ਪੇਂਟ ਵਿਚ ਕੁਝ ਕੈਮੀਕਲ ਮਿਲਾਉਣ ਦਾ ਮਸ਼ਵਰਾ ਦਿੱਤਾ। ਜਿਸ ਦਾ ਅਸਰ ਸਿਉਂਕ ਤੇ ਹੋਇਆ ਨਾ ਹੋਇਆ ਪਰ ਪੈਂਟਰਾਂ ਤੇ ਜਲਦੀ ਹੋ ਗਿਆ। ਪੈਂਟਰ ਜਰੂਰ ਝੂਲਣ ਲੱਗ ਪਏ। ਫਿਰ ਅਸੀਂ ਉਹਨਾਂ ਨੂੰ ਦਿਨ ਵਿੱਚ ਤਿੰਨ ਵਾਰ ਸ਼ਿਕੰਜਮੀ ਪਿਲਾਉਣੀ ਸ਼ੁਰੂ ਕਰ ਦਿੱਤੀ। ਇਸ ਕਰਕੇ ਤਕਰੀਬਨ ਅੱਧਾ ਕਿਲੋ ਨਿੰਬੂ ਰੋਜ ਨਿਛੋੜੇ ਜਾਂਦੇ। ਅਸੀਂ ਨੁਚੜੇ ਹੋਏ ਨਿੰਬੂਆਂ ਦੇ ਛਿਲਕੇ ਡਸਟ ਬਿੰਨ ਵਿੱਚ ਸੁੱਟ ਦਿੰਦੇ। ਦੂਸਰੇ ਹੀ ਦਿਨ ਸਾਡੀ ਕੋਈ ਅੰਟੀ ਆਈ ਤੇ ਕਹਿਣ ਲੱਗੀ "ਭੈਣ ਇਹ ਛਿਲਕੇ ਸੁੱਟਿਆ ਨਾ ਕਰੋ। ਨਮਕ ਮਿਰਚ ਪਾਕੇ ਕਿਸੇ ਮਰਤਬਾਨ ਵਿੱਚ ਪਾ ਦਿਆ ਕਰੋ। ਵਧੀਆ ਆਚਾਰ ਬਣੇਗਾ।" ਉਸ ਦੀ ਦਿੱਤੀ ਮੱਤ ਨੂੰ ਅਸੀਂ ਮੰਨ ਲਿਆ। ਕੁਝ ਹੀ ਦਿਨਾਂ ਵਿਚ ਪੂਰਾ ਆਚਾਰ ਦਾ ਡਿੱਬਾ ਭਰ ਗਿਆ। ਬਹੁਤ ਸਵਾਦੀ ਆਚਾਰ ਬਣਿਆ। ਪੂਰਾ ਸਿਆਲ ਅਸੀਂ ਚਟਕੋਰੇ ਲੈ ਕੇ ਖਾਧਾ। ਅਸੀਂ ਉਹ ਛਿਲਕਿਆਂ ਦਾ ਆਚਾਰ ਆਏ ਮਹਿਮਾਨ ਨੂੰ ਬਿਨਾਂ ਸ਼ਰਮ ਕੀਤੇ ਪਰੋਸ ਦਿੰਦੇ। ਅਗਲਾ ਵਾਧੂ ਤਾਰੀਫ ਕਰਦਾ। ਕਈ ਮਜ਼ਾਕ ਵੀ ਉਡਾਉਂਦੇ। ਕਈਆਂ ਨੇ ਇਸੇ ਕੰਮ ਦੀ ਰੀਸ ਵੀ ਕੀਤੀ । ਅਤੇ ਸਵਾਦੀ ਆਚਾਰ ਦਾ ਮਜ਼ਾ ਚੱਖਿਆ। ਗੱਲ ਬੇਕਾਰ ਛਿਲਕਿਆਂ ਦੀ ਨਹੀਂ ਗੱਲ ਟੇਸਟ ਦੀ ਹੈ। ਕਿਸੇ ਵਸਤੂ ਦੀ ਯੋਗ ਵਰਤੋਂ ਚ ਕਾਹਦੀ ਸ਼ਰਮ।

Fitness workouts

 ਫਿਟਨੈਸ ਇੱਕ ਸ਼ਬਦ ਹੈ ਜੋ ਲਾਤੀਨੀ ਭਾਸ਼ਾ "ਫਿੱਟ, ਚੰਗੀ" ਤੋਂ ਆਇਆ ਹੈ ਅਤੇ ਇਸਦਾ ਅਰਥ ਹੈ ਚੰਗੀ ਸਿਹਤ ਵਿੱਚ ਹੋਣ ਦੀ ਸਥਿਤੀ।  ਫਿਟਨੈਸ ਉਦਯੋਗ ਇੱਕ ਘਾਤਕ ਦਰ ਨਾਲ ਵਧ ਰਿਹਾ ਹੈ.  ਫਿਟਨੈਸ ਦੀ ਦੁਨੀਆ ਵਿੱਚ ਹਰ ਰੋਜ਼ ਨਵੀਆਂ ਕਾਢਾਂ ਬਾਰੇ ਸੁਣਨਾ ਆਮ ਗੱਲ ਹੈ।  ਤੰਦਰੁਸਤੀ ਕੰਮ ਜਾਂ ਗਤੀਵਿਧੀ ਲਈ ਆਮ ਸਰੀਰਕ ਤਿਆਰੀ ਦੀ ਸਥਿਤੀ ਹੈ;  ਤੰਦਰੁਸਤੀ ਦੀ ਘਾਟ ਦਾ ਮਤਲਬ ਹੈ ਸਰੀਰਕ ਵਿਕਾਸ ਜਾਂ ਸਿਹਤ ਦੀ ਘਾਟ, ਸਿਖਲਾਈ ਦੀ ਘਾਟ, ਜਾਂ ਅਨਿਯਮਿਤ ਕਸਰਤ ਦੀ ਵਿਧੀ।  ਤੰਦਰੁਸਤੀ ਆਮ ਤੌਰ 'ਤੇ ਸਿਰਫ਼ ਕਸਰਤ ਤੋਂ ਵੱਧ ਹੁੰਦੀ ਹੈ;  ਇਸ ਵਿੱਚ ਸਹੀ ਨੀਂਦ, ਪੋਸ਼ਣ, ਅਤੇ ਤਣਾਅ ਪ੍ਰਬੰਧਨ ਵੀ ਸ਼ਾਮਲ ਹੈ।  ਫਿੱਟ ਹੋਣ ਦੇ ਕਈ ਤਰੀਕੇ ਹਨ ਜਿਵੇਂ ਕਿ ਦੌੜਨਾ, ਤੈਰਾਕੀ, ਸਾਈਕਲ ਚਲਾਉਣਾ ਆਦਿ  ਫਿੱਟ ਰਹਿਣ ਨਾਲ ਜੁੜੇ ਕੁਝ ਫਾਇਦੇ ਹਨ:  - ਬਲੱਡ ਪ੍ਰੈਸ਼ਰ ਨੂੰ ਘਟਾਇਆ - ਕੋਲੇਸਟ੍ਰੋਲ ਦੇ ਪੱਧਰਾਂ ਵਿੱਚ ਸੁਧਾਰ - ਟਾਈਪ 2 ਸ਼ੂਗਰ ਦੇ ਵਿਕਾਸ ਲਈ ਘੱਟ ਜੋਖਮ - ਲੰਬੀ ਉਮਰ ਵਿੱਚ ਸੁਧਾਰ -  -  ਸਰੀਰਕ ਤੰਦਰੁਸਤੀ ਸਰੀਰਕ ਤੰਦਰੁਸਤੀ ਅਤੇ ਸਿਹਤ ਦੇ ਪੱਧਰ ਦਾ ਮਾਪ ਹੈ।  ਇਹ ਮਜ਼ਬੂਤ, ਸਿਹਤਮੰਦ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਨਾਲ-ਨਾਲ ਸਰੀਰ ਦੀ ਚਰਬੀ ਦੀ ਇੱਕ ਸਵੀਕਾਰਯੋਗ ਰਚਨਾ ਦੀ ਸਥਿਤੀ ਹੈ।  ਚੰਗੀ ਸਰੀਰਕ ਤੰਦਰੁਸਤੀ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਵਿੱਚ ਰੋਜ਼ਾਨਾ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੈ - ਸ਼ਾਪਿੰਗ ਬੈਗ ਚੁੱਕਣ ਤੋਂ ਲੈ ਕੇ 10 ਕ

ਬਚਪਨ

 ਬਚਪਨ ਵਾਲੇ ਦਿਨ ਦੱਸੋ ਕਿੱਦਾਂ ਮੋੜ ਲਿਆਈਏ ਰੋਂਦੇ ਦਿਲ ਚੰਦਰੇ ਨੂੰ ਦੱਸੋ ਕਿੱਦਾਂ ਹੁਣ ਸਮਝਾਈਏ ਇੱਕ ਹੁੰਦਾ ਸੀ ਵਿਹੜਾ ਤੇ ਇਕ ਥਾਲੀ ਹੁੰਦੀ ਸੀ ਹਰ ਇਕ ਦੇ ਮੂੰਹ ਵਿੱਚ ਗੱਲ ਪਿਆਰੀ ਹੁੰਦੀ ਸੀ ਰਿਹਾ ਨਾ ਉਹ ਵੇਲਾ ਨਾ ਉਹ ਪਿਆਰ ਰਹਿ ਗਿਆ ਏ  ਭੁੱਲ ਗਏ ਆਪਣੇ ਸਾਰੇ ਮੋਹ ਪੈਸੇ ਨਾਲ ਪੈ ਗਿਆ ਏ ਪ੍ਰੀਤ ਦਿਊਲ ਬੱਸ ਰਿਸ਼ਤਾ ਮਤਲਬ ਲਈ ਰਹਿ ਗਿਆ ਏ

ਅੰਗਰੇਜਾਂ ਕੋਇਲੇ ਵਾਲੀ ਗੱਡੀ ਚਲਾਈ ਤਾਂ ਮਸੀਤ ਦਾ ਇੱਕ ਮੌਲਵੀ ਜੀ ਰੋਜ ਪਟੜੀ ਦੇ ਕੋਲ ਗੱਡੀ ਵੇਖਣ ਚਲਾ ਜਾਇਆ ਕਰਦਾ..ਮੁਰੀਦਾਂ ਪੁੱਛਿਆ ਏਦਾਂ ਕਿਓਂ ਕਰਦੇ ਓ..ਆਖਣ ਲੱਗੇ ਮੈਨੂੰ ਧੂੰਆਂ ਕੱਢਦੇ ਇੰਝਣ ਨਾਲ ਮੁਹੱਬਤ ਹੋ ਗਈ ਏ..!

 ਅੰਗਰੇਜਾਂ ਕੋਇਲੇ ਵਾਲੀ ਗੱਡੀ ਚਲਾਈ ਤਾਂ ਮਸੀਤ ਦਾ ਇੱਕ ਮੌਲਵੀ ਜੀ ਰੋਜ ਪਟੜੀ ਦੇ ਕੋਲ ਗੱਡੀ ਵੇਖਣ ਚਲਾ ਜਾਇਆ ਕਰਦਾ..ਮੁਰੀਦਾਂ ਪੁੱਛਿਆ ਏਦਾਂ ਕਿਓਂ ਕਰਦੇ ਓ..ਆਖਣ ਲੱਗੇ ਮੈਨੂੰ ਧੂੰਆਂ ਕੱਢਦੇ ਇੰਝਣ ਨਾਲ ਮੁਹੱਬਤ ਹੋ ਗਈ ਏ..! ਮੁਰੀਦਾਂ ਵਜਾ ਪੁੱਛੀ ਤਾਂ ਆਖਣ ਲੱਗੇ ਬੜੀਆਂ ਖੂਬੀਆਂ ਨੇ ਇਸ ਕਾਲੇ ਮੂੰਹ ਵਾਲੇ ਵਿਚ..ਆਪਣੀ ਮੰਜਿਲ ਤੇ ਅੱਪੜ ਕੇ ਹੀ ਸਾਹ ਲੈਂਦਾ ਏ..! ਖੁਦ ਅੱਗ ਨਿਗਲਦਾ..ਗੁਬਾਰ ਕੱਢਦਾ ਪਰ ਮਗਰ ਬੈਠੀਆਂ ਸਵਾਰੀਆਂ ਨੂੰ ਤਕਲੀਫ ਨੀ ਹੋਣ ਦਿੰਦਾ..! ਪਿੱਛੇ ਲੱਗੇ ਹਰ ਡੱਬੇ ਨੂੰ ਨਾਲ ਲੈ ਕੇ ਹੀ ਤੁਰਦਾ..ਰਾਹ ਵਿੱਚ ਰੁਕਾਵਟ ਆ ਜਾਵੇ ਤਾਂ ਵੀ ਘਬਰਾਉਂਦਾ ਨਹੀਂ..ਆਪਣੇ ਤਹਿ ਸ਼ੁਦਾ ਰਾਹ ਤੋਂ ਰੱਤੀ ਭਰ ਵੀ ਏਧਰ ਓਧਰ ਨਹੀਂ ਭਟਕਦਾ! ਆਪਣੇ ਪਿੱਛੇ ਲੱਗੇ ਹਰ ਡੱਬੇ ਨੂੰ ਵਾਜਿਬ ਜਗਾ ਤੇ ਰੱਖ ਮੰਜਿਲ ਵੱਲ ਵਧਦਾ..! ਅਲਾਹ ਅੱਗੇ ਦੁਆ ਕਰਦਾ ਹਾਂ ਕੇ ਸਾਡੀ ਕੌਂਮ ਦੇ ਸਾਰੇ ਲੀਡਰ ਇਸ ਇੰਜਣ ਵਰਗੇ ਹੋ ਜਾਣ..! ਦੋ ਸੌ ਸਾਲ ਪੂਰਾਣਾ ਕਿੱਸਾ ਸੁਣ ਇੱਕ ਅਜੋਕਾ ਪੰਥਕ ਲੀਡਰ ਵੀ ਰੇਲ ਲਾਈਨ ਤੇ ਆਣ ਖਲੋਤਾ..ਅਖ਼ੇ ਮੈਂ ਵੀ ਇੰਜਣ ਵੇਖਣਾ..! ਕੋਲ ਖਲੋਤੇ ਨੇ ਹੌਲੀ ਜਿਹੀ ਆਖਿਆ..ਜਥੇਦਾਰ ਜੀ ਉਹ ਕੋਇਲੇ ਵਾਲੇ ਤੇ ਕਦੋਂ ਦੇ ਬੰਦ ਹੋ ਗਏ..ਹੁਣ ਤੇ ਬਿਜਲੀ ਨਾਲ ਚਲਦੀਆਂ ਸਾਰੀਆਂ ਗੱਡੀਆਂ ਨਾਗਪੁਰੋਂ ਮਿਲਦੀਆਂ ਹਿਦਾਇਤਾਂ ਮੁਤਾਬਿਕ ਹੀ ਹਿਲਦੀਆਂ ਜੁੱਲਦੀਆਂ..ਆਪਣੇ ਵੱਸ ਤੇ ਕੁਝ ਵੀ ਨਹੀਂ ਰਿਹਾ ਹੁਣ ਇਹਨਾਂ ਦੇ..! ਆਖਣ ਲੱਗਾ ਕਮਲਿਆਂ ਅਸਾਂ ਕੀ ਲੈਣਾ ਇਹ ਜਾਣ ਕੇ ਕੇ ਇਸ

ਬੀਬੀ_ਰਾਮੋ_ਜੀ

 #ਬੀਬੀ_ਰਾਮੋ_ਜੀ  ਬੀਬੀ ਰਾਮੋ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਾਲੀ ਸੀ , ਪਰ ਬੀਬੀ  ਜੀ ਇਸ ਰਿਸ਼ਤੇ ਨੂੰ ਜੀਜੇ ਸਾਲੀ ਦਾ ਰਿਸ਼ਤਾ ਨਹੀਂ ਸਮਝਦੀ । ਉਹ ਇਸ ਰਿਸ਼ਤੇ ਨੂੰ ਬੜਾ ਪਾਕ ਪਵਿੱਤਰ ਸਮਝਿਆ ਕਰਦੀ ਸੀ । ਕਦੇ ਸਾਲੀਆਂ ਵਾਂਗ ਮਖੌਲ ਨਹੀਂ ਸੀ ਕੀਤਾ ਸਗੋਂ ਗੁਰੂ ਤੇ ਚੇਲਿਆਂ ਵਾਲਾ ਰਿਸ਼ਤਾ ਬਣਾਈ ਰੱਖਿਆ । ਸਾਂਈਦਾਸ ਗੁਰੂ ਦੇ ਵੱਡੇ ਸਾਂਢੂ ਸਨ । ਇਹ ਦੋਵੇਂ ਜੀ ਆਪਣੇ ਧੰਨ ਭਾਗ ਸਮਝਦੇ ਸਨ ਕਿ ਇਨ੍ਹਾਂ ਦਾ ਗੁਰੂ ਘਰ ਨਾਲ ਰਿਸ਼ਤਾ ਜੁੜ ਗਿਆ ਹੈ । ਇਨ੍ਹਾਂ ਹੀ ਆਪਣੇ ਪਿਤਾ ਨਰਾਇਨ ਦਾਸ ਨੂੰ ਕਹਿ ਕੇ ਇਹ ਰਿਸ਼ਤਾ ਕਰਾਇਆ ਸੀ । ਨਰਾਇਣ ਦਾਸ ਖੱਤਰੀ ਡਰੋਲੀ ਦੇ ਰਹਿਣ ਵਾਲਾ । ਆਪ ਦੇ ਦਾਦਾ ਜੀ ਭਾਈ ਪਾਰੋ ਜੀ ਗੁਰੂ ਅਮਰਦਾਸ ਜੀ ਦਾ ਅਨਿਨ ਸਿੱਖ ਸੀ । ਇਸ ਨੂੰ ਇਕ ਮੰਜੀ ਬਖਸ਼ੀ ਹੋਈ ਸੀ ਤੇ ਗੁਰਸਿੱਖ ਪ੍ਰਵਾਰ ਵਿਚੋਂ ਸਨ । ਗੁਰੂ ਅਮਰਦਾਸ ਜੀ ਨੇ ਕਿਸੇ ਵੇਲੇ ਕੋਈ ਵਾਕ ਕੀਤਾ ਸੀ ਕਿ ਭਾਈ ਪਾਰੋ ਦੀ ਸੰਤਾਨ ਦਾ ਗੁਰੂ ਘਰ ਨਾਲ ਰਿਸ਼ਤਾ ਬਣੇਗਾ । ਸੋ ਭਾਈ ਨਾਰਾਇਣ ਦੇ ਦੋ ਲੜਕੀਆਂ ਸਨ । ਵੱਡੀ ਸੀ ਰਾਮੋ ਤੇ ਛੋਟੀ ਦਮੋਦਰੀ । ਬੀਬੀ ਰਾਮੋ ਜੀ ਦਾ ਵਿਆਹ ਭਾਈ ਸਾਂਈ ਦਾਸ ਡਲੇ ਨਿਵਾਸੀ ਨਾਲ ਕਰ ਦਿੱਤਾ । ਇਸ ਪਿੰਡ ਵਿਚ ਵੀ ਮੰਜੀ ਪ੍ਰਚਾਰ ਹਿੱਤ ਤੀਜੇ ਪਾਤਸ਼ਾਹ ਨੇ ਸਥਾਪਤ ਕੀਤੀ ਸੀ । ਇਥੇ ਵੀ ਸਿੱਖੀ ਦਾ ਬੜਾ ਬੋਲਬਾਲਾ ਸੀ । ਸੋ ਸਾਂਈਂ ਦਾਸ ਵੀ ਗੁਰਸਿੱਖ ਸੀ । ਭਾਈ ਨਾਰਾਇਣ ਦਾਸ ਦੇ ਲੜਕਾ ਕੋਈ ਨਹੀਂ । ਸਾਈਂਦਾਸ ਨਾਲ ਬਹੁਤ ਪਿਆਰ ਕਰਦੇ ਸਨ । ਇਨ੍ਹਾਂ ਨੂੰ ਇਸ

ਮਾਈ ਦੌਲਤਾਂ ਜੀ ਜਿੰਨਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਸਨ । ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਮੁਖੜੇ '

 #ਦੌਲਤਾਂ_ਦਾਈ ਆਓ ਗੁਰਮੁੱਖ ਪਿਆਰਿਓ ਅੱਜ ਸਿੱਖ ਇਤਿਹਾਸ ਦੇ ਸੁਨਹਿਰੀ ਇਤਿਹਾਸ ਵਿੱਚ ਦਰਜ ਇੱਕ ਹੋਰ ਸਿੱਖ ਬੀਬੀ ਦਾਈ ਦੌਲਤਾਂ ਦੇ ਜੀਵਨ ਤੇ ਪ੍ਰਾਪਤੀਆਂ ਦੇ ਪੰਨੇ ਫਰੋਲੀਏ। ਇਹਨਾਂ ਬੀਬੀਆਂ ਦੇ ਜੀਵਨ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ। ਦਾਈ ਦੌਲਤਾਂ ਦੇ ਪਿਤਾ ਜੀ ਦਾ ਨਾਮ ਇਕਬਾਲ ਖਾਨ ਸੀ ,  ਦੌਲਤਾਂ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਅਣਗਿਣਤ ਬੱਚਿਆਂ ਨੂੰ ਜਨਮ ਦਿਵਾਇਆ ਹੋਵੇਗਾ। ਅਤੇ ਅੱਜ ਤੱਕ ਅਣਗਿਣਤ ਦਾਈਆਂ ਆਪਣੇ ਇਸ ਕਾਰਜ ਨੂੰ ਕਰਦਿਆਂ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਈਆਂ ਹੋਣਗੀਆਂ। ਪ੍ਰੰਤੂ ਸਿੱਖ ਇਤਿਹਾਸ ਦੇ ਬੇਸ਼ਕੀਮਤੀ ਪੰਨਿਆਂ ਤੇ ਕੇਵਲ ਦਾਈ ਦੌਲਤਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਰਹਿੰਦੀ ਦੁਨੀਆਂ ਤੱਕ ਪੁੰਨਿਆ ਦੇ ਚੰਨ ਦੀ ਨਿਆਈਂ ਚਮਕਦਾ ਰਹੇਗਾ। ਦਾਈ ਦੌਲਤਾਂ ਦੇ ਮੁਕੱਦਰ ਦੇ ਸਿਤਾਰੇ ਉਦੋਂ ਜਾਗੇ, ਜਿਸ ਦਿਨ ਆਪ ਕਰਤਾਰ ਨੇ ਪਿਤਾ ਕਾਲੂ ਜੀਆਂ ਅਤੇ ਮਾਤਾ ਤ੍ਰਿਪਤਾ ਜੀਆਂ ਦੇ ਗ੍ਰਹਿ ਵਿੱਚ ਪੁੱਤਰ ਰੂਪ ਵਿੱਚ ਆਉਣਾ ਕੀਤਾ। ਕਤੱਕ ਦੀ ਪੂਰਨਮਾਸ਼ੀ ਵਾਲੀ ਸੋਹਣੀ ਰਾਤ ਨੂੰ ਕੁਝ ਇਤਿਹਾਸਕਾਰ ਵੈਸਾਖ ਵਿੱਚ ਦਸਦੇ ਹਨ  ਜਦ ਆਪ ਨਿਰੰਕਾਰ ਨੇ ਸੰਸਾਰ ਨੂੰ ਤਾਰਨ ਹਿਤ ਮਾਤਾ ਤ੍ਰਿਪਤਾ ਜੀਆਂ ਦੀ ਪਾਵਨ ਕੁੱਖ ਤੋਂ ਜਨਮ ਲਿਆ ਤਾਂ ਸਾਰੇ ਜਗਤ ਨੂੰ ਰੁਸ਼ਨਾਉਣ ਵਾਲੀ ਕਰਤਾਰ ਦੇ ਪਰਗਟ ਹੋਣ ਦੀ ਗਵਾਹੀ ਭਰਦੀ ਜਗਤ ਨੂੰ ਰੁਸ਼ਨਾਉਣ ਵਾਲੀ ਪਹਿਲੀ ਕਿਰਨ ਦਾਈ ਦੌਲਤਾਂ ਨੂੰ ਨਸੀਬ ਹੋਈ। ਉਹ ਭਾਗਾਂ ਭਰੇ ਹੱਥ ਵੀ ਦਈ ਦੌਲਤਾਂ ਦੇ ਹੀ ਸਨ ਜਿਹਨਾਂ ਨੇ ਨਿਰੰ

ਸ੍ਰੀ_ਗੁਰੂ_ਹਰ_ਰਾਇ_ਸਾਹਿਬ

 #ਸ੍ਰੀ_ਗੁਰੂ_ਹਰ_ਰਾਇ_ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਤੇ ਬਾਬਾ ਗੁਰਦਿੱਤਾ ਜੀ ਦੇ ਸਪੁਤਰ ਸਨ  । ਆਪ ਜੀ ਦਾ ਜਨਮ ਮਾਤਾ ਨਿਹਾਲ ਕੌਰ ਦੀ ਕੁਖੋਂ, ਸੀਸ਼ ਮਹਿਲ, ਕੀਰਤਪੁਰ, ਜ਼ਿਲਾ ਰੂਪ ਨਗਰ, ਵਿਚ ਹੋਇਆ  ਉਨ੍ਹਾ ਦਾ ਜੀਵਨ ਬੜਾ ਥੋੜਾ, ਸਿਰਫ 31 ਸਾਲ ਦਾ ਸੀ। ਓਨ੍ਹਾਂ  ਦਾ ਜਨਮ ਕਾਫੀ ਅਸ਼ਾੰਤ ਵਾਤਾਵਰਣ ਵਿਚ ਹੋਇਆ। ਗੁਰੂ ਹਰਗੋਬਿੰਦ ਸਾਹਿਬ ਪਹਿਲੇ ਯੁਧਾਂ ਵਿਚ ਤੇ ਫਿਰ ਪਰਿਵਾਰਕ ਉਲਝਨਾ ਵਿਚ ਫਸੇ ਹੋਏ ਸਨ। 1628 ਵਿਚ ਅਟਲ ਰਾਇ, 1631 ਵਿਚ ਮਾਤਾ ਦਮੋਦਰੀ ਤੇ ਫਿਰ 1638 ਵਿਚ  ਬਾਬਾ ਗੁਰਦਿਤਾ ਜੀ ਰਬ ਨੂੰ ਪਿਆਰੇ ਹੋ ਚੁਕੇ ਸਨ। ਅਨੀ ਰਾਇ ਨੂੰ  ਵੈਸੇ ਵੀ ਗਦੀ  ਦਾ ਕੋਈ ਹਾਖਰਾ ਨਹੀਂ ਸੀ  ਮਸਤ ਮਲੰਗ ਤੇ ਮੋਜੀ ਤਬੀਅਤ ਦੇ ਇਨਸਾਨ ਸੀ। ਗੁਰੂ ਤੇਗ ਬਹਾਦਰ ਜੀ ਦੁਨਿਆ ਤੋ ਉਪਰਾਮ, ਹਮੇਸ਼ਾ ਸਮਾਧੀ ਵਿਚ ਜੁੜੇ ਰਹਿਣਾ, ਲਗਦਾ ਸੀ ਕਿਸੇ ਵਡੇ ਕਾਰਜ ਦੀ ਤਿਆਰੀ ਕਰ ਰਹੇ ਸਨ। ਸੂਰਜ ਮਲ ਦੁਨੀਆ ਦਾਰ ਜਿਆਦਾ ਸਨ ਉਨ੍ਹਾ  ਦਾ ਸਜ੍ਸੀ ਸੁਭਾ ਗੁਰਗਦੀ ਲਈ ਰੁਕਾਵਟ ਬਣ ਗਿਆ ।  ਬਾਬਾ ਗੁਰਦਿਤਾ ਦੇ ਚਲਾਣੇ ਤੋ ਬਾਅਦ ਹਰ ਰਾਇ ਸਾਹਿਬ 10 ਸਾਲ ਗੁਰੂ ਹਰਗੋਬਿੰਦ ਸਾਹਿਬ ਦੀ ਦੇਖ ਰੇਖ ਵਿਚ ਪਲੇ ਸਨ ਗੁਰੂ ਹਰਿਗੋਬਿੰਦ ਸਾਹਿਬ ਨੇ ਜਿਥੇ ਹਰ ਰਾਇ ਸਾਹਿਬ ਦੀ ਪੜਾਈ -ਲਿਖਾਈ ਵਲ ਵਿਸ਼ੇਸ਼ ਧਿਆਨ ਦਿਤਾ, ਉਥੇ ਸ਼ਸ਼ਤਰ ਵਿਦਿਆ ,ਘੋੜ ਸਵਾਰੀ ਤੇ ਸਰੀਰਕ ਕਸਰਤ ਵੀ ਆਪਣੀ ਨਿਗਰਾਨੀ ਹੇਠ ਕਰਾਂਦੇ ਰਹੇ । ਬਚਪਨ ਤੋ ਹੀ ਗੁਰੂ ਹਰ ਰਾਇ ਸਾਹਿਬ ਸੰਤ ਸੁਭਾ ਦੇ ਸਨ ਤ

ਅਰਦਾਸ ਦੀ ਤਾਕਤ

 ਇਕ ਵਾਰ ਇਕ ਹਿਰਨੀ ਆਪਣੇ ਬੱਚਿਆ ਨਾਲ ਜੰਗਲ ਦੇ ਰਸਤੇ ਪਾਣੀ ਦੀ ਤਲਾਸ ਵਾਸਤੇ ਜਾ ਰਹੀ ਸੀ । ਸ਼ਿਕਾਰੀ ਦੀ ਨਿਗ੍ਹਾ ਹਿਰਨੀ ਤੇ ਉਸ ਦੇ ਬੱਚਿਆ ਉਤੇ ਪਈ ਉਸ ਨੇ ਬਹੁਤ ਤੇਜੀ ਨਾਲ ਹਿਰਨੀ ਤੇ ਉਸ ਦੇ ਬੱਚਿਆ ਨੂੰ ਫੜਨ ਵਾਸਤੇ ਜੰਗਲ ਦੇ ਇਕ ਪਾਸੇ ਜਾਲ ਲਗਾ ਦਿੱਤਾ । ਦੂਸਰੇ ਪਾਸੇ ਆਪਣਾ ਕੁੱਤਾ ਖੜਾ ਕਰ ਦਿੱਤਾ ਤੇ ਤੀਸਰੇ ਪਾਸੇ ਝਾੜੀਆ ਨੂੰ ਅੱਗ ਲਗਾ ਦਿੱਤੀ ਤੇ ਆਪ ਚੌਥੇ ਪਾਸੇ ਆਪ ਬੰਦੂਕ ਫੜ ਕੇ ਖਲੋ ਗਿਆ । ਜਦੋ ਹਿਰਨੀ ਨੇ ਚਾਰੇ ਪਾਸਿਆ ਵੱਲ ਤੱਕਿਆ ਤਾ ਦੇਖਿਆ ਹੁਣ ਮੇਰਾ ਤੇ ਮੇਰੇ ਬੱਚਿਆ ਦਾ ਬੱਚ ਕੇ ਨਿਕਲਣਾ ਮੁਸ਼ਕਲ ਹੈ । ਹੁਣ ਇਹ ਸ਼ਿਕਾਰੀ ਮੇਰੇ ਬੱਚਿਆ ਨੂੰ ਤੇ ਮੈਨੂੰ ਮਾਰ ਦੇਵੇਗਾ ।  ਇਕ ਦਮ ਰੱਬ ਨੂੰ ਚੇਤੇ ਕੀਤਾ ਤੇ ਪਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੇ ਸਭ ਦੀ ਰੱਖਿਆ ਕਰਨ ਵਾਲੇ ਪਰਮੇਸ੍ਵਰ ਹੁਣ ਮੇਰਾ ਤੇ ਮੇਰੇ ਬੱਚਿਆ ਦਾ ਇਸ ਘੇਰੇ ਵਿੱਚੋ ਨਿਕਲਣਾ ਬਿਲਕੁਲ ਮੁਸ਼ਕਲ ਹੈ । ਹੇ ਪ੍ਰਮਾਤਮਾ ਹੁਣ ਮੈ ਤੇਰੀ ਸ਼ਰਨ ਆਈ ਹਾ ਮੇਰਾ ਨਹੀ ਤੇ ਇਹਨਾ ਮਾਸੂਮ ਬੱਚਿਆ ਦਾ ਵਾਸਤਾ ਸਾਡੀ ਹੁਣ ਤੂੰ ਹੀ ਰੱਖਿਆ ਕਰ ਸਕਦਾ ਹੈ । ਬਾਕੀ ਤੇ ਹੋਰ ਕੋਈ ਚਾਰਾ ਜਾ ਆਸਰਾ ਨਹੀ ਰਿਹਾ ਬੱਚ ਕੇ ਨਿਕਲਣ ਦਾ , ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਿਰੀਰਾਗ ਵਿੱਚ ਸ਼ਬਦ ਦਰਜ ਕੀਤਾ ਹੈ । ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮੁ

ਮਾਤਾ_ਸਾਹਿਬ_ਕੌਰ_ਜੀ ਆਉ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਇਤਿਹਾਸ ਦੀ ਸਾਂਝ ਪਾਈਐ।

 #ਮਾਤਾ_ਸਾਹਿਬ_ਕੌਰ_ਜੀ  ਆਉ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ  ਇਤਿਹਾਸ ਦੀ ਸਾਂਝ ਪਾਈਐ।  ਭਾਈ ਰਾਮਾ ਜੀ ਰੁਹਤਾਸ ਨਗਰ ਜਿਲਾ ਜਿਹਲਮ ਬੱਸੀ.ਖਤਰੀ ਦੇ ਘਰ ਮਾਤਾ ਜੱਸ ਦੇਵੀ ਜੀ ਦੀ ਕੁੱਖੋਂ ਇਕ ਬੱਚੀ 18 ਕੱਤਕ 1681 : ਨੂੰ ਜਨਮੀ ਜਿਸ ਦਾ ਨਾਂ ਸਾਹਿਬ ਦੇਵੀ ਰੱਖਿਆ । ਬੀਬੀ ਸਾਹਿਬ ਦੇਵੀ ਇਕ ਚੰਗੇ ਧਾਰਮਿਕ ਵਾਤਾਵਰਣ ਵਾਲੇ ਘਰ ਵਿੱਚ ਪੈਦਾ ਹੋਣ ਕਰਕੇ ਪੂਰਨ ਧਾਰਮਿਕ ਵਿਚਾਰਾਂ ਨੂੰ ਗ੍ਰਹਿਣ ਕਰ ਪੂਰਨ ਗੁਰਮਤਿ ਵਿਚ ਪਰਪੱਕ ਹੋ ਗਈ । ਚੰਗੀ ਸੁੰਦਰ ਸ਼ਕਲ , ਖੁੱਲੇ ਹੱਡ ਪੈਰ , ਖੁੱਲਾ ਮਿਲਾਪੜਾ ਸੁਭਾਅ , ਨੂਰਾਨੀ ਮੁੱਖੜਾ । ਸਾਰੇ ਨਗਰ ਦੀ ਹਰਮਨ ਪਿਆਰੀ , ਮਿਠਬੋਲੜੀ , ਹਸਮੁੱਖ , ਸਹਿਣਸ਼ੀਲ , ਸਿਦਕ ਸਬੂਰੀ ਤੇ ਨਿਮਰਤਾ ਦੀ ਮੂਰਤ , ਘਰ ਵਿਚੋਂ ਗੁਰਮੁੱਖੀ ਪੜ ਜਪੁ ਜੀ , ਰਹਿਰਾਸ ਤੇ ਕੀਰਤਨ ਸੋਹਿਲਾ ਤੇ ਹੋਰ ਸ਼ਬਦ ਜਬਾਨੀ ਯਾਦ ਕਰ ਲਏ । ਬਚਪਨ ਤੋਂ ਹੀ ਸਾਹਿਬ ਦੇਵੀ ਪ੍ਰਮਾਤਮਾ ਦੀ ਭਗਤੀ ਵਿਚ ਮਗਨ ਰਹਿੰਦੀ ਹਰ ਵਕਤ ਸਿਮਰਨ ਕਰਦੀ ਰਹਿੰਦੀ ਬੋਲਦੀ ਘੱਟ । ਪਿੰਡ ਦੀ ਧਰਮਸ਼ਾਲਾ ਵਿੱਚ ਜਦੋਂ ਸਿੱਖ ਸੰਗਤ ਇਕੱਤਰ ਹੁੰਦੀ ਸ਼ਬਦ ਕੀਰਤਨ ਕਰਦੀ ਨਾਮ ਸਿਮਰਨ ਕਰਦੀ । ਇਲਾਕੇ ਦਾ ਮਸੰਦ ਧਰਮ ਪ੍ਰਚਾਰ ਕਰਦਾ ਬੀਬੀ ਸਾਹਿਬ ਦੇਵੀ ਸੰਗਤ ਲਈ ਲੰਗਰ ਤਿਆਰ ਕਰਦੀ।ਲੰਗਰ ਛੱਕਾ ਬਰਤਨ ਮਾਂਜਦੀ ਝਾੜੂ ਫੇਰਦੀ । ਸਾਰੀ ਸੰਗਤ ਦੁੱਖ ਸੁੱਖ ਵੇਲੇ ਇਕ ਦੂਜੇ ਦੇ ਭਾਈਵਾਲ ਹੁੰਦੀ ਇਸ ਨਗਰ ਵਿੱਚ ਪਹਿਲੇ ਗੁਰੂ ਸਾਹਿਬ ਤੋਂ ਦਸਮੇਸ਼ ਪਿਤਾ ਜੀ ਤੱਕ ਦੇ ਸ਼ਰਧਾਲੂ ਤੁਰੇ ਆਉਂਦੇ ਸਨ । ਇਥੋਂ ਪਹਿਲ

ਯੂਰਪ ਦੀ ਡੌਂਕੀ" ਕੱਲ ਆਪਾਂ ਗੱਲ ਕੀਤੀ ਸੀ ਕੇ ਕਿੱਦਾਂ ਏਜੰਟ ਮੁੰਡਿਆ ਨੂੰ ਸੱਚ ਦੱਸਣ ਦੀ ਬਜਾਏ ਮਿੱਠੇ ਮਿੱਠੇ ਝੂਠ ਮਾਰ ਕੇ ਫਸਾ ਲੈਂਦੇ ਨੇ ਤੇ ਫੇਰ

 "ਯੂਰਪ ਦੀ ਡੌਂਕੀ" ਕੱਲ ਆਪਾਂ ਗੱਲ ਕੀਤੀ ਸੀ ਕੇ ਕਿੱਦਾਂ ਏਜੰਟ ਮੁੰਡਿਆ ਨੂੰ ਸੱਚ ਦੱਸਣ ਦੀ ਬਜਾਏ ਮਿੱਠੇ ਮਿੱਠੇ ਝੂਠ ਮਾਰ ਕੇ ਫਸਾ ਲੈਂਦੇ ਨੇ ਤੇ ਫੇਰ ਮਗਰੋਂ ਪਛਤਾਉਂਦੇ ਹਨ..ਇੱਕ ਗੱਲ ਹੋਰ ਸੁਣਾ ਦਵਾ ਸਾਰੇ ਦੋਸਤਾਂ ਮਿੱਤਰਾਂ ਨੂੰ ਸਰਬੀਆ ਤੋਂ ਗ੍ਰੀਸ ਦੀ ਡੌਂਕੀ ਬਾਰੇ ਗੱਲ ਕੋਈ ਜਾਦਾ ਪੁਰਾਣੀ ਨਹੀਂ ਸਗੋਂ 3 ਜਨਵਰੀ 2022  ਦੀ ਹੈ, ਮੇਰਾ ਸਟੇਅ ਦੁਬਈ ਏਅਰਪੋਰਟ ਸੀ ਜਿੱਥੋਂ ਮੇਰੀ ਦਿੱਲੀ ਦੀ connecting ਫਲਾਇਟ ਸੀ terminal 2 ਤੇ ਮੈਂ ਬੈਠਾ ਸੀ ਤੇ ਆਪਣੀ ਦਿੱਲੀ ਦੀ ਫਲਾਇਟ ਉਡੀਕ ਰਿਹਾ ਸੀ ਗੇਟ ਨੰਬਰ 4 ਤੇ ਬੈਠਾ ਗੇਟ ਖੁੱਲਣ ਚ ਹਜੇ ਦੋ ਘੰਟੇ ਪਏ ਸੀ..ਦੁਬਈ ਏਅਰਪੋਰਟ ਬਹੁਤ ਜਾਦਾ ਬੀਜੀ ਰਹਿੰਦਾ ਹੈ ਏਸ ਕਰਕੇ ਭੀੜ ਵੀ ਬਹੁਤ ਹੁੰਦੀ ਹੈ ਮਿੰਟ ਮਿੰਟ ਤੇ ਜਹਾਜ take off ਤੇ ਲੈਂਡ ਕਰ ਰਹੇ ਹੁੰਦੇ.. ਏਸੇ ਤਰਾ ਇਧਰ-ਉਧਰ ਘੁੰਮਦਿਆਂ ਮੇਰੀ ਨਜ਼ਰ ਇਕ ਮੁੰਡੇ ਤੇ ਪਈ ਜਿਸ ਦੀ ਹਾਲਤ ਵੇਖ ਕੇ ਏਦਾਂ ਲੱਗ ਰਿਹਾ ਸੀ ਕੇ ਜਿਵੇਂ ਇਸਦੇ ਨਾਲ ਬਹੁਤ ਭੈੜਾ ਸਲੂਕ ਕੀਤਾ ਗਿਆ ਹੋਵੇ. ਮੇਰਾ ਦਿਲ ਕੀਤਾ ਕੇ ਜਾਕੇ ਗੱਲਬਾਤ ਕਰਾ ਫੇਰ ਸੋਚਿਆ ਕੀ ਪਤਾ ਅਗਲਾ ਕਿਹੜੇ ਮੂੰਹ ਨਾਲ ਗੱਲ ਕਰਦਾ ਏਸ ਤਰਾ ਅੱਧਾ ਕੁ ਘੰਟਾ ਲੰਘਿਆ ਤੇ ਮੇਰੇ ਤੋ ਰਿਹਾ ਨਾ ਗਿਆ ਤੇ ਮੈਂ ਜਾਕੇ ਉਸ ਮੁੰਡੇ ਨੂੰ ਬੁਲਾ ਹੀ ਲਿਆ ਸੱਤ ਸ੍ਰੀ ਅਕਾਲ ਹੋਈ ਤੇ ਹਾਲ ਚਾਲ ਪੁੱਛਿਆ ਤਾਂ ਉਸਦਾ ਜਵਾਬ ਕੋਈ ਚੰਗਾ ਨਹੀਂ ਆਇਆ.. ਮੈਂ ਉਸ ਨੂੰ ਪੁੱਛਿਆ ਕੇ ਕਿਥੋਂ ਆ ਰਿਹਾ ਹੈ ਤਾਂ ਉਹ ਚੁੱਪ ਕਰ ਗਿਆ ਤ

ਬਾਬਾ_ਬੁੱਢਾ_ਸਾਹਿਬ_ਜੀ_ਦਾ_ਇਕ_ਅਹਿਮ_ਪੱਖ

 #ਬਾਬਾ_ਬੁੱਢਾ_ਸਾਹਿਬ_ਜੀ_ਦਾ_ਇਕ_ਅਹਿਮ_ਪੱਖ ਬਾਬਾ ਬੁੱਢਾ ਸਾਹਿਬ ਜੀ ਦਾ ਇਕ ਅਹਿਮ ਪੱਖ ਅੱਜ ਸੰਗਤ ਨਾਲ ਸਾਝਾਂ ਕਰਨ ਲੱਗਾ ਜੋ ਹਮੇਸ਼ਾ ਤੋ ਹੀ ਸੰਗਤ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ । ਬਾਬਾ ਬੁੱਢਾ ਸਾਹਿਬ ਜੀ ਨੂੰ ਹਮੇਸ਼ਾ ਤਸਵੀਰਾਂ ਜਾ ਇਤਿਹਾਸ ਵਿੱਚ ਗੰਡੇ ਭੰਨਦੇ ਜਾ ਪੁੱਤਰਾ ਦੇ ਵਰ ਦੇਦੇ ਹੀ ਦਿਖਾਇਆ ਗਿਆ ਹੈ । ਠੀਕ ਹੈ ਗੁਰੂ ਘਰ ਵਿੱਚ ਦੁੱਧ ਪੁੱਤ ਸਭ ਕੁਝ ਮਿਲਦਾ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਦਾ ਇਕ ਹੀ ਪੱਖ ਸਾਹਮਣੇ ਰੱਖਣਾ ਵੀ ਠੀਕ ਨਹੀ ਹੈ । ਬਾਬਾ ਬੁੱਢਾ ਸਾਹਿਬ ਜੀ ਜਿਥੇ ਸੇਵਾ ਸਿਮਰਨ ਦੀ ਮੂਰਤ ਸਨ ਉਥੇ ਉਹ ਮਹਾਨ ਯੋਧੇ ਤਲਵਾਰ ਦੇ ਧਨੀ ਘੋੜ ਸਵਾਰ ਏਹੋ ਜਹੇ ਕਿ ਕੋਈ ਕੀ ਮੁਕਾਬਲਾ ਕਰ ਸਕਦਾ ਸੀ ਉਹਨਾ ਦਾ । ਤੀਰ ਅੰਦਾਜ ਏਹੋ ਜਹੇ ਸਨ ਕਿ ਪਾਂਡਵ ਅਰਜਨ ਵਰਗੇ ਵੀ ਉਹਨਾ ਦੇ ਸਾਹਮਣੇ ਨਾ ਟਿਕ ਸਕਦੇ ।  ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿੰਨ ਗੁਰੂ ਸਾਹਿਬਾਨ ਤੇ ਹੋਰ ਕਈ ਸਿੱਖਾ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਸਿਖਾਈ । ਬਾਬਾ ਬੁੱਢਾ ਸਾਹਿਬ ਜੀ ਏਨੇ ਬਹਾਦਰ ਤੇ ਤੇਗ ਦੇ ਧਨੀ ਸਨ ਕਿ ਅੱਖ ਦੇ ਫੜਕੇ ਨਾਲ ਹੀ ਕਿਸੇ ਨੂੰ ਵੀ ਸ਼ਸਤਰ ਹੀਨ ਕਰ ਦੇਦੇ ਸਨ । ਗੁਰੂ ਰਾਮਦਾਸ ਸਾਹਿਬ ਜੀ ਦੇ ਕਹਿਣ ਉਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ

ਵਿਕਾਸ......?

 😭😭😭😭ਆ ਵਿਕਾਸ ਸਾਡੇ ਪਿੰਡ ਨਥਾਣਾ ਜਿਲਾ ਬਠਿਡਾ ਵਾਰਡ ਨੰਬਰ 3 ਗਲੀਆ ਦਾ ਐਮ ਲੈ ਪ੍ਰੀਤਮ ਸਿੰਘ ਕੋਟਭਾਈ ਦਾ ਹਲਕਾ ਸਾਡੇ ਪਿੰਡ ਦਾ ਪ੍ਰਧਾਨ ਸੁਖਮੰਦਰ ਸਿੰਘ ਵਿਕਾਸ ਦੀਆ ਗਂਲਾ ਕਰਦਾ ਇਸ ਕਰਕੇ ਮੈਨੂੰ ਪਿੰਡ ਛਂਡ ਕੇ ਬਰਨਾਲੇ ਸਹਿਰ ਵਿਚ ਰੈਨਾ ਪਿਆ ਇਹ ਮੂੰਹ ਬੋਲਦੀਆ ਤਸਵੀਰਾ ਮੇਰੇ ਘਰ ਨੂੰ ਜਾਦੇ ਰਸਤੇ ਦੀਆ ਮੇਰਾ ਨੰਬਰ 9876704201 ਆ ਜੇ ਕਿਸੇ ਨੂੰ ਸਕ ਹੋਵੇ ਤਾ ਫੋਨ ਕਰ ਸਰਦੇ ਹੋ ਧੰਨਵਾਦ ਜੀ
All Format HD YouTube Video Downloader All HD Format YouTube Free Video Downloader Enter YouTube Video Link: Select Video Format: Select Video Formate Mp3 144 Mp4 360 Mp4 480 Mp4 720 Mp4 1080 Mp4 4k Mp4 8k Mp4 Download Click Here   Download free all format YouTube HD videos with our free online YouTube HD video downloader, y
Xoom Free Logo Maker Online A simple tool for create stylish logo & favicon online Icon: address-book ? address-card ? adjust ? air-freshener ? align-center ? align-justify ? align-left ? align-right ? allergies ? ambulance ? american-sign-language-interpreting ? anchor ? angle-double-down ? angle-double-left ? angle-double-right ? angle-double-up ? angle-down ? angle-left ? angle-right ? angle-up ? angry ? ankh ? apple-alt ? archive ? archway ? arrow-alt-circle-down ? arrow-alt-circle-left ? arrow-alt-circle-right ? arrow-alt-circle-up ? arrow-circle-down ? arrow-circle-left ? arrow-circle-right ? arrow-circle-up ? arrow-down ? arrow-left ? arrow-right ? arrow-up ? arrows-alt ? arrows-alt-h ? arrows-alt-v ? assistive-listening-systems