Skip to main content

ਮੱਸਾ ਰੰਗੜ, ਇੱਕ ਵਾਰ ਜਰੂਰ ਪੜੋ?

 ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ ਬੁਲਾਉਂਦੇ ਸਨ– ਚੌਧਰੀ  ‘ਮੱਸਾ ਰੰਘੜ’।  ੧੭੪੦ ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਸੀ ।

ਜ਼ਕਰੀਆ ਖਾਨ ਨੂੰ ਕਿਸੇ ਵੇਲੇ ਨਾਦਰ ਨੇ ਕਿਹਾ ਸੀ ਕਿ ‘ਸਿੱਖਾਂ ਕੋਲੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ, ਐਸੀ ਕੌਮ ਨੂੰ ਜਿੱਤਣਾ ਵੀ ਮੁਸ਼ਕਿਲ ਹੈ, ਜਿਸਨੂੰ ਅਲਾਹ ਦੀ ਟੇਕ ਹੈ: ਜ਼ਕਰੀਆਂ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੋੜੇ ਵਾਂਗ ਵਾਰ ਕਰ ਰਹੇ ਸਨ। ਉਹ ਰਾਤ ਦਿਨ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਬਾਰੇ ਸੋਚਾਂ ਸੋਚਦਾ ਰਹਿੰਦਾ ਸੀ। ਜ਼ਕਰੀਆਂ ਖਾਨ ਨੂੰ ਇਹ ਡਰ ਲਗਾਤਾਰ ਸਤਾ ਰਿਹਾ ਸੀ ਕਿ ਜੇ ਉਸਦੇ ਰਾਜ਼ ਨੂੰ ਕੋਈ ਖਤਰਾ ਹੈ ਤਾਂ ਉਹ ਸਿੱਖਾਂ ਕੋਲੋਂ ਹੈ। ਜ਼ਕਰੀਆਂ ਖਾਨ ਨੇ ਆਪਣੇ ਸਾਰੇ ਚੌਧਰੀਆਂ, ਸੂਬੇਦਾਰਾਂ ਤੇ ਫੋਜਦਾਰਾਂ ਨੂੰ ਸੁਨੇਹੇ ਭੇਜੇ ਕਿ ਸਿੱਖਾਂ ਨੂੰ ਹਰ ਹਾਲਤ ਵਿੱਚ ਖਤਮ ਕਰ ਦਿਉ। ਤਹਿਮਸ ਤਸਕੀਨ ਲਿੱਖਦਾ ਹੈ ਕਿ ‘ਸਿੱਖਾਂ ਦੇ ਸਿਰਾਂ ਦੇ ਮੁੱਲ ਵਧਾ ਦਿੱਤੇ ਗਏ ਚਾਲੀ ਰੁਪਏ ਤੋਂ ਅੱਸੀ ਰੁਪਏ ਤੱਕ ਜਾ ਪੁੱਜੇ। ਜ਼ਕਰੀਆਂ ਖਾਨ ਨੇ ਇਹ ਫੁਰਮਾਨ ਵੀ ਜਾਰੀ ਕਰ ਦਿੱਤਾ ਕਿ ਸਿੱਖਾਂ ਕੋਲੋਂ ਲੁੱਟਿਆ ਹੋਇਆ ਮਾਲ ਲੁੱਟਣ ਵਾਲੇ ਦਾ ਹੀ ਹੋਵੇਗਾ। ਸਿੱਖਾਂ ਨੂੰ ਮਾਰਨਾ ਉਸਨੇ ਆਪਣੇ ਕਾਨੂੰਨ ਵਿੱਚ ਸ਼ਾਮਿਲ ਕਰ ਲਿਆ ਸੀ। ਸਿੰਘਾਂ ਨੂੰ ਦੂਰ ਦੁਰਾਡੇ ਜਾ ਕੇ ਲੁਕਣਾ ਪਿਆ। ਪ੍ਰਾਚੀਨ ਪੰਥ ਪ੍ਰਕਾਸ਼ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ:

ਜੋ ਸਿੰਘਨ ਕੋ ਦਸੈ ਗ੍ਰਾਮ। ਤਾਂਕੋ ਦੇਵੇ ਬਹੁਤ ਇਨਾਮ।

ਸਿੰਘਨ ਖੂਨ ਮਾਫ ਹਮ ਕੀਨੇ। ਜਿਤ ਲਭੈ ਤਿਤ ਮਾਰਹੁ ਚੀਨੈ।

ਲੂਟ ਕੂਟ ਉਸ ਮਾਫ ਹਮ ਕਰੀ। ਹਮਰੀ ਲਿਖਤ ਏ ਜਾਨੋ ਖਰੀ।

ਅੰਮ੍ਰਿਤ ਸਰੋਵਰ ਨੂੰ ਪੂਰਨ ਦਾ ਫੁਰਮਾਨ ਜਾਰੀ ਕੀਤਾ ਗਿਆ। ਅੰਮ੍ਰਿਤਸਰ ਜਿਲ੍ਹੇ ਦੇ ਮੰਡਿਆਲੇ ਪਿੰਡ ਦੇ ਚੌਧਰੀ ਮਸਾਲ-ਉਲ-ਦੀਨ (ਮੱਸਾ ਰੰਗੜ) ਨੂੰ ਇਹ ਹੁਕਮ ਕੀਤਾ ਗਿਆ ਕਿ ਸਿੱਖਾਂ ਦੇ ਹਰਮਿੰਦਰ ਦੀ ਉਹ ਰੱਜ ਕੇ ਬੇਅਦਬੀ ਕਰੇ। ਉਸ ਪਾਪੀ ਨੇ ਹਰਿਮੰਦਰ ਸਾਹਿਬ ਅੰਦਰ ਸ਼ਰਾਬ ਤੇ ਹੁੱਕੇ ਦੇ ਦੌਰ ਚਲਾ ਦਿੱਤੇ।ਦਰਬਾਰ ਵਿੱਚ ਕੰਜ਼ਰੀਆ ਵੇਸਵਾਵਾਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ। ਪਿੰ: ਸਤਿਬੀਰ ਸਿੰਘ ਲਿੱਖਦੇ ਹਨ ਕਿ ਗੁਰਦੁਆਰੇ ਸਿੱਖੀ ਦਾ ਸੋਮਾ ਹਨ। ਹਰਿਮੰਦਰ ਸਾਹਿਬ ਸੋਮਿਆਂ ਦਾ ਸੋਮਾ ਹੈ। ਗੁਰੂ ਸਹਿਬਾਨ ਦੇ ਵੇਲਿਆਂ ਤੋਂ ਹੀ ਇਸ ਸੋਮੇ ਨੂੰ ਬੰਦ ਕਰਨ ਦੀਆ ਵਿਉਂਤਾਂ ਹੋਣ ਲੱਗੀਆ ਸਨ। ਸੁਲਹੀ ਖਾਨ, ਸੁਲਭੀ ਖਾਨ, ਬੀਰਬਲ ਤੇ ਫਿਰ ਆਪ ਜਹਾਂਗੀਰ ਨੇ ਵੀ ਯਤਨ ਕੀਤੇ। ਜ਼ਕਰੀਆਂ ਖਾਨ ਨੇ ਇਸ ਸੋਮੇ ਨੂੰ ਬੰਦ ਕਰਨ ਦੀ ਠਾਣ ਲਈ ਸੀ। ਉਸਨੇ ਕਈ ਹੁਕਮ ਚਾੜ੍ਹੇ। ਭਾਈ ਰਤਨ ਸਿੰਘ ਭੰਗੂ ਜਿੰਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ ਵਰਗੀ ਮਹਾਨ ਪੁਸਤਕ ਲਿਖੀ। ਉਹ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿੱਖਦੇ ਹਨ ਕਿ ਜ਼ਕਰੀਆਂ ਖਾਨ ਨੇ ਹੁਕਮ ਚਾੜ੍ਹ ਦਿੱਤਾ ਕਿ ਦਰਬਾਰ ਸਾਹਿਬ ਸਰੋਵਰ ਨੂੰ ਪੂਰ ਦਿੱਤਾ ਜਾਏ।ਸਿੱਖਾਂ ਨੂੰ ਲੱਭ-ਲੱਭ ਕੇ ਸ਼ਹੀਦ ਕੀਤਾ ਜਾਣ ਲੱਗਾ। ਇਸ ਬੇਅਦਬੀ ਦੀ ਖਬਰ ਭਾਈ ਬੁਲਾਕਾ ਸਿੰਘ ਨਾਂਅ ਦੇ ਇਕ ਸਿੰਘ ਨੇ ਜੈਪੁਰ ਪਹੁੰਚ ਕੇ ਜਥੇਦਾਰ ਬੁੱਢਾ ਸਿੰਘ ਜੀ ਦੇ ਜਥੇ ਕੋਲ ਪਹੁੰਚਾਈ।(ਕਈ ਵਿਦਵਾਨਾਂ ਨੇ ਜੈੇਪੁਰ ਲਿਖਿਆ ਹੈ ਤੇ ਕਈਆਂ ਨੇ ਬੀਕਾਨੇਰ ਲਿਖਿਆ ਹੈ) ਪੰਜਾਬ ਤੋਂ ਆਇਆ ਜਾਣ ਕੇ ਜਥੇਦਾਰ ਬੁੱਢਾ  ਸਿੰਘ ਨੇ ਹਰਿਮੰਦਰ ਸਾਹਿਬ ਦਾ ਹਾਲ-ਚਾਲ ਪੁੱਛਿਆ। ਭਾਈ ਬੁਲਾਕਾ ਸਿੰਘ ਦੀਆਂ ਅੱਖਾਂ ਭਰ ਆਈਆਂ, ਪਰ ਫਿਰ ਜਿਗਰਾ ਤਕੜਾ ਕਰਕੇ ਹਰਿਮੰਦਰ ਸਾਹਿਬ ਦਾ ਸਾਰਾ ਹਾਲ ਸੁਣਾਇਆ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮੱਸਾ ਰੰਗੜ ਪਲੰਘ ਉਪਰ ਬੈਠ ਕੇ, ਜੁੱਤੀਆਂ, ਹੁੱਕਿਆਂ ਸਮੇਤ ਮਜਲਸ ਲਗਾ ਕੇ ਕੰਜ਼ਰੀ ਦਾ ਨਾਚ ਦੇਖਦਾ ਹੈ, ਜਿਹੜੇ ਕੰਮ ਨਹੀ ਕਰਨੇ ਸੋ ਕਰਦਾ ਹੈ।ਇੰਨ੍ਹੀ ਗੱਲ ਸੁਣਦੇ ਸਾਰ ਹੀ ਭਾਈ ਮਹਿਤਾਬ ਸਿੰਘ ਭੰਗੂ ਬੋਲਿਆ ਕਿ ‘ਤੂੰ ਉਸਦਾ ਸਿਰ ਕਿਉਂ ਨਾ ਵੱਢ ਲਿਆਇਆ? ਦਰਬਾਰ ਦੀ ਐਡੀ ਵੱਡੀ ਬੇਅਦਬੀ ਦੇਖ ਕੇ ਤੂੰ ਜਿਊਂਦਾ ਕਿਵੇਂ ਚੱਲਿਆਂ ਆਇਆ।’ ਭਾਈ ਬੁਲਾਕਾ ਸਿੰਘ ਨੇ ਆਖਿਆ ਕਿ 



ਜੇ ਮੈ ਉਥੇ ਸ਼ਹੀਦ ਹੋ ਜਾਂਦਾ ਤੁਹਾਡੇ ਤਕ ਖਬਰ ਕਿਸ ਨੇ ਪਹੁੰਚੌਣੀ ਸੀ । ਇਹ ਸੁਣ ਕੇ ਜਥੇਦਾਰ ਬੁੱਢਾ ਸਿੰਘ ਨੇ ਤਲਵਾਰ ਸਭਾ ਵਿੱਚ ਰੱਖ ਦਿੱਤੀ ਤੇ ਆਖਿਆ ਕਿ ‘ਹੈ ਕੋਈ ਐਸਾ ਸਿੰਘ ,ਜੋ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ।’ ਇੰਨ੍ਹਾਂ ਸੁਣ ਕੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਦੋਵੇਂ ਉਠ ਖੜੇ ਹੋਏ, ਤਲਵਾਰਾਂ ਚੁੱਕ ਕੇ ਅਕਾਲ-ਅਕਾਲ ਦੇ ਜੈਕਾਰੇ ਗਜਾਏ। ਕਹਿੰਦੇ ਹਨ ਕਿ ਜੇ ਅਣਖ ਨੂੰ ਵੰਗਾਰ ਪੈ ਜਾਏ ਤਾਂ ਸਿੱਖ ਨਹੀ ਟਿਕਦਾ। ਦੋਵੇਂ ਸਿੱਖ ਸ਼ਸਤਰਾਂ ਨਾਲ ਲੈਸ ਹੋ ਕੇ ਅਰਦਾਸਾ ਸੋਧ ਕੇ, ਫਤਿਹ ਬੁਲਾ ਕੇ ਤੇ ਜਥੇਦਾਰ ਕੋਲੋਂ ਆਗਿਆ ਲੈ ਕੇ ਪਾਪੀ ਦਾ ਅੰਤ ਕਰਨ ਲਈ ਤੁਰ ਪਏ। ਤਰਨਤਾਰਨ ਸਾਹਿਬ  ਪਹੁੰਚ ਕੇ ਉਹਨਾਂ ਨੇ ਵਿਉਂਤ ਬਣਾਈ। ਠੀਕਰੀਆਂ ਦੀਆਂ ਦੋ ਵੱਡੀਆਂ ਥੈਲੀਆਂ ਭਰ ਲਈਆਂ। ਆਪਣੇ ਮੂੰਹ ਕੱਪੜੇ ਨਾਲ ਢੱਕ ਲਏ। ਇੰਝ ਲੱਗੇ ਕਿ ਕਿਸੇ ਪਿੰਡ ਦੇ ਕੋਈ ਲੰਬਰਦਾਰ ਮਾਮਲਾ ਤਾਰਨ ਆਏ ਹਨ। ਵਾਹੋ-ਦਾਹੀ ਘੋੜੇ ਭਜਾਉਂਦੇ ਹੋਏ, ਉਹ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪੁੱਜ ਗਏ। ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ‘ ਹੇ! ਸੱਚੇ ਪਾਤਸ਼ਾਹ ਜੀ, ਨਿਮਾਣਿਆਂ ਦੀ ਲਾਜ ਰੱਖਣੀ ਤੇ ਹਿੰਮਤ ਬਖਸ਼ਣੀ ਕਿ ਇਸ ਪਾਪੀ ਮੱਸੇ ਰੰਗੜ ਦਾ ਸਿਰ ਕੱਟ ਕੇ  ਵਾਪਸ ਜਾ ਸਕੀਏ।’ ਭਾਈ ਰਤਨ ਸਿੰਘ ਭੰਗੂ ਲਿੱਖਦੇ ਹਨ ਕਿ:

ਕ੍ਰਿਪਾ ਕਰੋ, ਕੋਈ ਸਤਿਗੁਰੂ! ਬਾਤ ਬਨਾਉ।

ਜਾਇ ਮਸੈ ਕੋ ਸਿਰ ਕਟੈ, ਨਹਿ ਰਸਤੇ ਹੁਇ ਅਟਕਾਉ।

ਘੋੜਿਆਂ ਤੋਂ ਉਤਰ ਕੇ ਲਾਚੀ ਬੇਰ ਨਾਲ ਬੰਨ੍ਹ ਦਿੱਤੇ ਤੇ ਆਪ ਮੂੰਹ ਢੱਕ ਕੇ ਦਰਸ਼ਨੀ ਡਿਊਢੀ ਕੋਲ ਨੇਜ਼ੇ ਰੱਖ ਕੇ ਰਵਾਂ-ਰਵੀਂ ਅੰਦਰ ਦਰਬਾਰ ਵਿੱਚ ਜਾ ਦਾਖਲ ਹੋਏ। ਅੰਦਰ ਦਾ ਹਾਲ ਦੇਖ ਕੇ ਸਿੰਘ ਰੋਹ ਵਿੱਚ ਆ ਗਏ, ਪਰ ਚੁੱਪ ਰਹੇ। ਮੱਸੇ ਰੰਗੜ ਨੂੰ ਕਿਹਾ ਕਿ ‘ਮਾਮਲਾ ਲੈ ਕੇ ਆਏ ਹਾਂ, ਕਿੱਥੇ ਰੱਖੀਏ? ਜਦ ਮੱਸਾ ਰੰਗੜ ਧੋਣ ਨੀਵੀਂ ਕਰਕੇ ਦੱਸਣ ਲੱਗਾ ਕਿ ਪਲੰਘ ਥੱਲੇ ਰੱਖ ਦਿਉਂ ਤਾਂ ਭਾਈ ਮਹਿਤਾਬ ਸਿੰਘ ਨੇ ਅੱਖ ਝਪਕਣ ਦੀ ਜਿੰਨ੍ਹੀਂ ਦੇਰੀ ਵਿੱਚ ਤਲਵਾਰ ਨਾਲ ਮੱਸੇ ਦਾ ਸਿਰ ਧੜ੍ਹ ਤੋਂ ਅਲੱਗ ਕਰ ਦਿੱਤਾ ਜਿਵੇਂ ਘੁਮਿਆਰ ਚੱਕ ਤੋਂ ਭਾਡਾਂ ਉਤਾਰ ਕੇ ਪਾਸੇ ਰੱਖ ਦਿੰਦਾ ਹੈ ਜਾਂ ਵੇਲ ਨਾਲੋਂ ਖਿੱਚ ਕੇ ਕੱਦੂ ਉਤਾਰ ਲਈਦਾ ਹੈ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਵੇਲੇ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ:

ਝੁਕ ਕਰ ਝਾਤ ਜਬ ਮਸੈ ਪਾਈ, ਥੈਲੀ ਦਿਸ ਤਬਹੀ ਮਤਾਬ ਸਿੰਘ ਵਖਤ ਵਿਚਾਰਯੋ।

ਖੈਂਚ ਤਲਵਾਰ ਮਾਰ ਮਸੈ ਕਾ ਉਤਾਰ ਸਿਰ ਡਾਰਯੋ,ਘੁਮਯਾਰ ਜਿਮ ਬਧਨਾ ਉਤਾਰਯੋ।

ਮਸੈ ਕੋ ਇਸ ਸੀਸ ਉਤਾਰਯੋ, ਜਨ ਕਰ ਬੇਲੋਂ ਕਦੂਯਾ ਟਾਰਯੋ।

ਨੇਜ਼ੇ ਤੇ ਸਿਰ ਟੰਗ ਕੇ ਸਿੰਘ ਜੀ ਉਹ ਗਏ, ਉਹ ਗਏ। ਵਾਟ ਕਰਕੇ ਜੈਪੁਰ ਪੁੱਜ ਕੇ ਜਥੇਦਾਰ ਮੂਹਰੇ ਪਾਪੀ ਦਾ ਕੱਟਿਆਂ ਹੋਇਆ ਸਿਰ ਰੱਖ ਦਿੱਤਾ।ਸਿੰਘਾਂ ਨੇ ਜੈਕਾਰੇ ਗਜਾਏ।ਇਸ ਗੱਲ ਦਾ ਪਤਾ ਜਦ ਜ਼ਕਰੀਆਂ ਖਾਨ ਨੂੰ ਲੱਗਿਆ ਤਾਂ ਉਸਨੇ ਹੁਕਮ ਚਾੜ੍ਹ ਦਿੱਤੇ ਕਿ ਇਹ ਦੋਵੇਂ ਜਿੰਦਾ ਜਾਂ ਮੁਰਦਾ ਮੇਰੇ ਸਾਹਮਣੇ ਪੇਸ਼ ਕਰੋ। ਹਰਿਭਗਤ ਜੰਡਿਆਲੇ ਵਾਲੇ ਨੇ ਭਾਈ ਮਹਿਤਾਬ ਸਿੰਘ ਦੇ ਮੀਰਾਂਕੋਟ ਜਾ ਘਰ ਨੂੰ ਘੇਰਾ ਪਾ ਲਿਆ। ਭਾਈ ਸਾਹਬ ਦਾ ਬੇਟਾ ਜੋ ਅਜੇ ਛੋਟਾ ਸੀ, ਜਾਣ ਲੱਗਿਆਂ ਭਾਈ ਸਾਹਬ ਨੱਥੇ ਨੰਬਰਦਾਰ ਨੂੰ ਉਸਦੀ ਬਾਂਹ ਫੜਾ ਗਏ ਸਨ, ਕਿ ਇਸ ਦਾ ਖਿਆਲ ਰੱਖਣਾ। ਨੱਥੇ ਨੰਬਰਦਾਰ ਨੇ ਬੋਲ ਪਗਾਉਣ ਖਾਤਿਰ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਉਸ ਬੱਚੇ ਸਮੇਤ ਪੰਜ ਜਣੇ ਭੱਜ ਨਿਕਲੇ। ਪਰ ਫੋਜਾਂ ਪਿੱਛਾਂ ਕਰਦੀਆਂ ਹੋਈਆਂ ਮਗਰ ਲੱਗ ਤੁਰੀਆਂ। ਥੋੜ੍ਹੀ ਦੂਰ ਜਾ ਕੇ ਲੜਾਈ ਸ਼ੁਰੂ ਹੋ ਗਈ।ਭਾਈ ਸਾਹਬ ਦਾ ਛੋਟਾ ਬੱਚਾ ਭਾਈ ਰਾਇ ਸਿੰਘ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ। ਨੱਥਾ ਨੰਬਰਦਾਰ ਤੇ ਸਾਥੀ ਵੀ ਲ਼ੜਦੇ ਸ਼ਹੀਦ ਹੋਏ ਸ਼ਹੀਦ ਹੋ ਗਏ। ਇੰਨ੍ਹਾਂ ਸਾਰਿਆਂ ਨੂੰ ਮਰਿਆ ਸਮਝ ਕੇ ਉਥੇ ਛੱਡ ਫੋਜ ਚਲੀ ਗਈ। ਉਸ ਬੱਚੇ ਨੂੰ ਇੱਕ ਮਾਈ ਆਪਣੇ ਘਰ ਲੈ ਗਈ। ਇਲਾਜ ਕੀਤਾ ਤੇ ਉਹ ਬੱਚਾ ਠੀਕ ਹੋ ਗਿਆ।ਉਹ ਬੱਚਾ ਰਤਨ ਸਿੰਘ ਭੰਗੂ ਦਾ ਪਿਤਾ ਰਾਇ ਸਿੰਘ ਸੀ।ਭਾਈ ਮਹਿਤਾਬ ਸਿੰਘ ਜੀ ਦੀ ਸ਼ਹੀਦੀ ਬਾਰੇ ਗਿ. ਗਿਆਨ ਸਿੰਘ ‘ਤਵਾਰੀਖ ਗੁਰੂ ਖਾਲਸਾ’ ਵਿੱਚ ਲਿੱਖਦੇ ਹਨ ਕਿ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਜਿਸ ਨੇ ਮੱਸੇ ਰੰਗੜ ਨੂੰ ਮਾਰਿਆ ਸੀ, ਜੰਡਿਆਲੇ ਵਾਲੇ ਚੁਗਲਾਂ ਦਾ ਫੜਾਇਆ ਹੋਇਆਂ, ਜਦ ਨਾਜ਼ਮ ਦੇ ਸਾਹਮਣੇ ਆਇਆ ਤਾਂ ਸਿੰਘ ਨੇ ਗੱਜ ਕੇ ਫਤਿਹ ਬੁਲਾਈ। ਜਿਸ ਤੇ ਹਾਕਮ ਨੇ ਬਹੁਤ ਬੁਰਾ ਮੰਨਿਆ ਤੇ ਸੂਲੀ ਚਾੜ੍ਹ ਦਿੱਤਾ। ਭਾਈ ਕਾਹਨ ਸਿੰਘ ਨਾਭਾ ਲਿੱਖਦੇ ਹਨ ਕਿ ਸੰਮਤ 1802 ਵਿੱਚ ਲਾਹੌਰ ਦੇ ਹਾਕਿਮ ਨੇ ਇਸ ਸੂਰਮੇ ਨੂੰ ਚਰਖੜ੍ਹੀ ਤੇ ਚਾੜ੍ਹ ਕੇ ਸ਼ਹੀਦ ਕੀਤਾ ਸੀ।ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਜ਼ਾਲਿਮ ਹਕੂਮਤ ਨਾਲ ਜੂਝਦੇ ਹੋਏ ਸੰਮਤ 1810 ਵਿੱਚ ਦੁਰਾਨੀਆਂ ਦੀ ਫੋਜ ਨਾਲ ਲੜ੍ਹ ਕੇ ਰਾਵੀ ਦੇ ਕਿਨਾਰੇ ਲਾਹੌਰ ਪਾਸ ਸ਼ਹੀਦ ਹੋ ਗਏ ਸਨ।

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏