Skip to main content

ਬਾਬਾ_ਬੁੱਢਾ_ਸਾਹਿਬ_ਜੀ_ਦਾ_ਇਕ_ਅਹਿਮ_ਪੱਖ

 #ਬਾਬਾ_ਬੁੱਢਾ_ਸਾਹਿਬ_ਜੀ_ਦਾ_ਇਕ_ਅਹਿਮ_ਪੱਖ

ਬਾਬਾ ਬੁੱਢਾ ਸਾਹਿਬ ਜੀ ਦਾ ਇਕ ਅਹਿਮ ਪੱਖ ਅੱਜ ਸੰਗਤ ਨਾਲ ਸਾਝਾਂ ਕਰਨ ਲੱਗਾ ਜੋ ਹਮੇਸ਼ਾ ਤੋ ਹੀ ਸੰਗਤ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ । ਬਾਬਾ ਬੁੱਢਾ ਸਾਹਿਬ ਜੀ ਨੂੰ ਹਮੇਸ਼ਾ ਤਸਵੀਰਾਂ ਜਾ ਇਤਿਹਾਸ ਵਿੱਚ ਗੰਡੇ ਭੰਨਦੇ ਜਾ ਪੁੱਤਰਾ ਦੇ ਵਰ ਦੇਦੇ ਹੀ ਦਿਖਾਇਆ ਗਿਆ ਹੈ । ਠੀਕ ਹੈ ਗੁਰੂ ਘਰ ਵਿੱਚ ਦੁੱਧ ਪੁੱਤ ਸਭ ਕੁਝ ਮਿਲਦਾ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਦਾ ਇਕ ਹੀ ਪੱਖ ਸਾਹਮਣੇ ਰੱਖਣਾ ਵੀ ਠੀਕ ਨਹੀ ਹੈ । ਬਾਬਾ ਬੁੱਢਾ ਸਾਹਿਬ ਜੀ ਜਿਥੇ ਸੇਵਾ ਸਿਮਰਨ ਦੀ ਮੂਰਤ ਸਨ ਉਥੇ ਉਹ ਮਹਾਨ ਯੋਧੇ ਤਲਵਾਰ ਦੇ ਧਨੀ ਘੋੜ ਸਵਾਰ ਏਹੋ ਜਹੇ ਕਿ ਕੋਈ ਕੀ ਮੁਕਾਬਲਾ ਕਰ ਸਕਦਾ ਸੀ ਉਹਨਾ ਦਾ । ਤੀਰ ਅੰਦਾਜ ਏਹੋ ਜਹੇ ਸਨ ਕਿ ਪਾਂਡਵ ਅਰਜਨ ਵਰਗੇ ਵੀ ਉਹਨਾ ਦੇ ਸਾਹਮਣੇ ਨਾ ਟਿਕ ਸਕਦੇ । 


ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿੰਨ ਗੁਰੂ ਸਾਹਿਬਾਨ ਤੇ ਹੋਰ ਕਈ ਸਿੱਖਾ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਸਿਖਾਈ । ਬਾਬਾ ਬੁੱਢਾ ਸਾਹਿਬ ਜੀ ਏਨੇ ਬਹਾਦਰ ਤੇ ਤੇਗ ਦੇ ਧਨੀ ਸਨ ਕਿ ਅੱਖ ਦੇ ਫੜਕੇ ਨਾਲ ਹੀ ਕਿਸੇ ਨੂੰ ਵੀ ਸ਼ਸਤਰ ਹੀਨ ਕਰ ਦੇਦੇ ਸਨ । ਗੁਰੂ ਰਾਮਦਾਸ ਸਾਹਿਬ ਜੀ ਦੇ ਕਹਿਣ ਉਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਦੇ  ਲੋਕਾ ਦੇ ਕਹਿਣ ਤੇ ਜਦ ਕਿਲਾ ਪੁਟਣ ਆਏ ਤਾ ਕੁਝ ਸਰਾਰਤੀ ਮੁੰਡਿਆ ਨੇ ਕਿਲੇ ਦੀ ਥਾ ਤੇ ਇਕ ਰੁੱਖ ਉਤੋ ਵੱਢ ਕੇ ਉਸ ਨੂੰ ਕਿੱਲੇ ਦੇ ਵਰਗਾ ਅਕਾਰ ਦੇ ਕੇ ਗੁਰੂ ਜੀ ਨੂੰ ਪੁੱਟਣ ਵਾਸਤੇ ਆਖਿਆ ਜਦੋ ਗੁਰੂ ਅਰਜਨ ਸਾਹਿਬ ਜੀ ਘੋੜੇ ਤੇ ਚੜ ਕੇ ਹਥ ਵਿਚ ਨੇਜਾ ਫੜਕੇ ਕਿੱਲਾ ਪੁਟਣ ਲਈ ਆਏ ਤਾ ਉਸ ਰੁੱਖ ਨੂੰ ਜੜੋ ਪੁਟ ਸੁਟਿਆ ਇਹ ਕੰਮ ਏਨਾ ਔਖਾ ਸੀ ਕਿ ਬਹੁਤਾ ਜੋਰ ਲਗਣ ਕਾਰਨ ਗੁਰੂ ਸਾਹਿਬ ਜੀ ਦਾ ਘੋੜਾ ਆਪਣਾ ਸਰੀਰ ਛੱਡ ਗਿਆ।  ਪਰ ਗੁਰੂ ਸਾਹਿਬ ਦੀ ਸ਼ਸਤਰ ਵਿਦਿਆ ਦੇਖ ਕੇ ਸਾਰਾ ਇਲਾਕਾ ਹੈਰਾਨ ਰਹਿ ਗਿਆ ਤੇ ਗੁਰੂ ਮਹਾਰਾਜ ਜੀ ਕੋਲੋ ਸਾਰਿਆ ਨੇ ਭੁੱਲ ਬਖਸਾਈ । ਫੇਰ ਜਦੋ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਕੁਝ ਜਵਾਨ ਹੋਏ ਤਾ ਗੁਰੂ ਅਰਜਨ ਸਾਹਿਬ ਜੀ ਨੇ ਹਰਿਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਸ਼ਸਤਰ ਵਿਦਿਆ ਘੋੜ ਸਵਾਰੀ ਤੇ ਸੰਸਾਰੀ ਵਿਦਿਆ ਲੈਣ ਲਈ ਭੇਜਿਆ ਸੀ। ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼ਸਤਰ ਵਿਦਿਆ ਬਾਬਾ ਜੀ ਪਾਸੋ ਲੈ ਕੇ ਆਏ ਤਾ ਕੋਈ ਵੀ ਦੁਸ਼ਮਨ ਗੁਰੂ ਸਾਹਿਬ ਜੀ ਦਾ ਮੁਕਾਬਲਾ ਨਾ ਕਰ ਸਕਿਆ । ਜਦੋ ਮੀਰੀ ਪੀਰੀ ਦੀਆ ਦੋ ਤਲਵਾਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਵਾਉਣ ਦਾ ਸਮਾ ਆਇਆ ਤਾ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹਥੀ ਹੀ ਦੋਵੇ ਤਲਵਾਰਾਂ ਗੁਰੂ ਸਾਹਿਬ ਜੀ ਨੂੰ ਪਵਾਈਆਂ ਸਨ । ਫੇਰ  ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਬਾਬਾ ਬੁੱਢਾ ਜੀ ਕੋਲੋ ਛੇ ਸਾਲ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਲਈ ਭੇਜਿਆ ਛੇ ਸਾਲ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਪਾਸੋ  ਸ਼ਸਤਰ ਵਿਦਿਆ ਤੇ ਘੋੜ ਸਵਾਰੀ ਨੂੰ ਸਿਖਿਆ ਤੇ ਫੇਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਵਿਚ ਐਸੇ ਜੌਹਰ ਦਿਖਾਏ ਕਿ ਗੁਰੂ ਹਰਿਗੋਬਿੰਦ ਜੀ ਨੇ ਤੇਗ ਬਹਾਦਰ ਜੀ ਨੂੰ ਬਹਾਦਰ ਦਾ ਖਿਤਾਬ ਦਿੱਤਾ ਸੀ । ਹੋਰ ਵੀ ਗੁਰੂ ਪੁੱਤਰਾ ਤੇ ਸਿੱਖਾ ਨੂੰ ਬਹਾਦਰ ਬਾਬਾ ਬੁੱਢਾ ਸਾਹਿਬ ਜੀ ਨੇ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਦਿੱਤੀ ਐਸੇ ਸਨ ਬਾਬਾ ਬੁੱਢਾ ਸਾਹਿਬ ਜੀ ।

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏