ਅੰਗਰੇਜਾਂ ਕੋਇਲੇ ਵਾਲੀ ਗੱਡੀ ਚਲਾਈ ਤਾਂ ਮਸੀਤ ਦਾ ਇੱਕ ਮੌਲਵੀ ਜੀ ਰੋਜ ਪਟੜੀ ਦੇ ਕੋਲ ਗੱਡੀ ਵੇਖਣ ਚਲਾ ਜਾਇਆ ਕਰਦਾ..ਮੁਰੀਦਾਂ ਪੁੱਛਿਆ ਏਦਾਂ ਕਿਓਂ ਕਰਦੇ ਓ..ਆਖਣ ਲੱਗੇ ਮੈਨੂੰ ਧੂੰਆਂ ਕੱਢਦੇ ਇੰਝਣ ਨਾਲ ਮੁਹੱਬਤ ਹੋ ਗਈ ਏ..!
ਅੰਗਰੇਜਾਂ ਕੋਇਲੇ ਵਾਲੀ ਗੱਡੀ ਚਲਾਈ ਤਾਂ ਮਸੀਤ ਦਾ ਇੱਕ ਮੌਲਵੀ ਜੀ ਰੋਜ ਪਟੜੀ ਦੇ ਕੋਲ ਗੱਡੀ ਵੇਖਣ ਚਲਾ ਜਾਇਆ ਕਰਦਾ..ਮੁਰੀਦਾਂ ਪੁੱਛਿਆ ਏਦਾਂ ਕਿਓਂ ਕਰਦੇ ਓ..ਆਖਣ ਲੱਗੇ ਮੈਨੂੰ ਧੂੰਆਂ ਕੱਢਦੇ ਇੰਝਣ ਨਾਲ ਮੁਹੱਬਤ ਹੋ ਗਈ ਏ..!
ਮੁਰੀਦਾਂ ਵਜਾ ਪੁੱਛੀ ਤਾਂ ਆਖਣ ਲੱਗੇ ਬੜੀਆਂ ਖੂਬੀਆਂ ਨੇ ਇਸ ਕਾਲੇ ਮੂੰਹ ਵਾਲੇ ਵਿਚ..ਆਪਣੀ ਮੰਜਿਲ ਤੇ ਅੱਪੜ ਕੇ ਹੀ ਸਾਹ ਲੈਂਦਾ ਏ..!
ਖੁਦ ਅੱਗ ਨਿਗਲਦਾ..ਗੁਬਾਰ ਕੱਢਦਾ ਪਰ ਮਗਰ ਬੈਠੀਆਂ ਸਵਾਰੀਆਂ ਨੂੰ ਤਕਲੀਫ ਨੀ ਹੋਣ ਦਿੰਦਾ..!
ਪਿੱਛੇ ਲੱਗੇ ਹਰ ਡੱਬੇ ਨੂੰ ਨਾਲ ਲੈ ਕੇ ਹੀ ਤੁਰਦਾ..ਰਾਹ ਵਿੱਚ ਰੁਕਾਵਟ ਆ ਜਾਵੇ ਤਾਂ ਵੀ ਘਬਰਾਉਂਦਾ ਨਹੀਂ..ਆਪਣੇ ਤਹਿ ਸ਼ੁਦਾ ਰਾਹ ਤੋਂ ਰੱਤੀ ਭਰ ਵੀ ਏਧਰ ਓਧਰ ਨਹੀਂ ਭਟਕਦਾ!
ਆਪਣੇ ਪਿੱਛੇ ਲੱਗੇ ਹਰ ਡੱਬੇ ਨੂੰ ਵਾਜਿਬ ਜਗਾ ਤੇ ਰੱਖ ਮੰਜਿਲ ਵੱਲ ਵਧਦਾ..!
ਅਲਾਹ ਅੱਗੇ ਦੁਆ ਕਰਦਾ ਹਾਂ ਕੇ ਸਾਡੀ ਕੌਂਮ ਦੇ ਸਾਰੇ ਲੀਡਰ ਇਸ ਇੰਜਣ ਵਰਗੇ ਹੋ ਜਾਣ..!
ਦੋ ਸੌ ਸਾਲ ਪੂਰਾਣਾ ਕਿੱਸਾ ਸੁਣ ਇੱਕ ਅਜੋਕਾ ਪੰਥਕ ਲੀਡਰ ਵੀ ਰੇਲ ਲਾਈਨ ਤੇ ਆਣ ਖਲੋਤਾ..ਅਖ਼ੇ ਮੈਂ ਵੀ ਇੰਜਣ ਵੇਖਣਾ..!
ਕੋਲ ਖਲੋਤੇ ਨੇ ਹੌਲੀ ਜਿਹੀ ਆਖਿਆ..ਜਥੇਦਾਰ ਜੀ ਉਹ ਕੋਇਲੇ ਵਾਲੇ ਤੇ ਕਦੋਂ ਦੇ ਬੰਦ ਹੋ ਗਏ..ਹੁਣ ਤੇ ਬਿਜਲੀ ਨਾਲ ਚਲਦੀਆਂ ਸਾਰੀਆਂ ਗੱਡੀਆਂ ਨਾਗਪੁਰੋਂ ਮਿਲਦੀਆਂ ਹਿਦਾਇਤਾਂ ਮੁਤਾਬਿਕ ਹੀ ਹਿਲਦੀਆਂ ਜੁੱਲਦੀਆਂ..ਆਪਣੇ ਵੱਸ ਤੇ ਕੁਝ ਵੀ ਨਹੀਂ ਰਿਹਾ ਹੁਣ ਇਹਨਾਂ ਦੇ..!
ਆਖਣ ਲੱਗਾ ਕਮਲਿਆਂ ਅਸਾਂ ਕੀ ਲੈਣਾ ਇਹ ਜਾਣ ਕੇ ਕੇ ਇਸਦੀਆਂ ਤਾਰਾਂ ਕਿਥੋਂ ਹਿੱਲਦੀਆਂ..ਅਸਾਂਂ ਤੇ ਵਿਖਾਵਾ ਕਰ ਵੋਟਾਂ ਲੈਣੀਆਂ..ਤੇ ਜਾਂ ਫੇਰ ਹਮਦਰਦੀ..!
ਕੋਲ ਹੀ ਬੋਲੇ ਸੋ ਨਿਹਾਲ ਦੀਆਂ ਉੱਚੀਆਂ ਅਵਾਜਾਂ ਨਾਲ ਪੰਡਾਲ ਗੂੰਝ ਉਠਿਆ!..Harpreet Singh Jawanda
Comments
Post a Comment