ਯੂਰਪ ਦੀ ਡੌਂਕੀ" ਕੱਲ ਆਪਾਂ ਗੱਲ ਕੀਤੀ ਸੀ ਕੇ ਕਿੱਦਾਂ ਏਜੰਟ ਮੁੰਡਿਆ ਨੂੰ ਸੱਚ ਦੱਸਣ ਦੀ ਬਜਾਏ ਮਿੱਠੇ ਮਿੱਠੇ ਝੂਠ ਮਾਰ ਕੇ ਫਸਾ ਲੈਂਦੇ ਨੇ ਤੇ ਫੇਰ
"ਯੂਰਪ ਦੀ ਡੌਂਕੀ" ਕੱਲ ਆਪਾਂ ਗੱਲ ਕੀਤੀ ਸੀ ਕੇ ਕਿੱਦਾਂ ਏਜੰਟ ਮੁੰਡਿਆ ਨੂੰ ਸੱਚ ਦੱਸਣ ਦੀ ਬਜਾਏ ਮਿੱਠੇ ਮਿੱਠੇ ਝੂਠ ਮਾਰ ਕੇ ਫਸਾ ਲੈਂਦੇ ਨੇ ਤੇ ਫੇਰ ਮਗਰੋਂ ਪਛਤਾਉਂਦੇ ਹਨ..ਇੱਕ ਗੱਲ ਹੋਰ ਸੁਣਾ ਦਵਾ ਸਾਰੇ ਦੋਸਤਾਂ ਮਿੱਤਰਾਂ ਨੂੰ ਸਰਬੀਆ ਤੋਂ ਗ੍ਰੀਸ ਦੀ ਡੌਂਕੀ ਬਾਰੇ ਗੱਲ ਕੋਈ ਜਾਦਾ ਪੁਰਾਣੀ ਨਹੀਂ ਸਗੋਂ 3 ਜਨਵਰੀ 2022 ਦੀ ਹੈ, ਮੇਰਾ ਸਟੇਅ ਦੁਬਈ ਏਅਰਪੋਰਟ ਸੀ ਜਿੱਥੋਂ ਮੇਰੀ ਦਿੱਲੀ ਦੀ connecting ਫਲਾਇਟ ਸੀ terminal 2 ਤੇ ਮੈਂ ਬੈਠਾ ਸੀ ਤੇ ਆਪਣੀ ਦਿੱਲੀ ਦੀ ਫਲਾਇਟ ਉਡੀਕ ਰਿਹਾ ਸੀ ਗੇਟ ਨੰਬਰ 4 ਤੇ ਬੈਠਾ ਗੇਟ ਖੁੱਲਣ ਚ ਹਜੇ ਦੋ ਘੰਟੇ ਪਏ ਸੀ..ਦੁਬਈ ਏਅਰਪੋਰਟ ਬਹੁਤ ਜਾਦਾ ਬੀਜੀ ਰਹਿੰਦਾ ਹੈ ਏਸ ਕਰਕੇ ਭੀੜ ਵੀ ਬਹੁਤ ਹੁੰਦੀ ਹੈ ਮਿੰਟ ਮਿੰਟ ਤੇ ਜਹਾਜ take off ਤੇ ਲੈਂਡ ਕਰ ਰਹੇ ਹੁੰਦੇ.. ਏਸੇ ਤਰਾ ਇਧਰ-ਉਧਰ ਘੁੰਮਦਿਆਂ ਮੇਰੀ ਨਜ਼ਰ ਇਕ ਮੁੰਡੇ ਤੇ ਪਈ ਜਿਸ ਦੀ ਹਾਲਤ ਵੇਖ ਕੇ ਏਦਾਂ ਲੱਗ ਰਿਹਾ ਸੀ ਕੇ ਜਿਵੇਂ ਇਸਦੇ ਨਾਲ ਬਹੁਤ ਭੈੜਾ ਸਲੂਕ ਕੀਤਾ ਗਿਆ ਹੋਵੇ. ਮੇਰਾ ਦਿਲ ਕੀਤਾ ਕੇ ਜਾਕੇ ਗੱਲਬਾਤ ਕਰਾ ਫੇਰ ਸੋਚਿਆ ਕੀ ਪਤਾ ਅਗਲਾ ਕਿਹੜੇ ਮੂੰਹ ਨਾਲ ਗੱਲ ਕਰਦਾ ਏਸ ਤਰਾ ਅੱਧਾ ਕੁ ਘੰਟਾ ਲੰਘਿਆ ਤੇ ਮੇਰੇ ਤੋ ਰਿਹਾ ਨਾ ਗਿਆ ਤੇ ਮੈਂ ਜਾਕੇ ਉਸ ਮੁੰਡੇ ਨੂੰ ਬੁਲਾ ਹੀ ਲਿਆ ਸੱਤ ਸ੍ਰੀ ਅਕਾਲ ਹੋਈ ਤੇ ਹਾਲ ਚਾਲ ਪੁੱਛਿਆ ਤਾਂ ਉਸਦਾ ਜਵਾਬ ਕੋਈ ਚੰਗਾ ਨਹੀਂ ਆਇਆ.. ਮੈਂ ਉਸ ਨੂੰ ਪੁੱਛਿਆ ਕੇ ਕਿਥੋਂ ਆ ਰਿਹਾ ਹੈ ਤਾਂ ਉਹ ਚੁੱਪ ਕਰ ਗਿਆ ਤੇ ਕੁਝ ਨਾ ਬੋਲਿਆ ਮੈਂ ਫੇਰ ਉਸਦੇ ਨਾਲ ਦੀ ਕੁਰਸੀ ਤੇ ਬਹਿ ਕੇ ਫੇਰ ਪੁੱਛਿਆ ਕੇ ਕੀ ਗੱਲ ਹੈ ਯਾਰ ਚੁੱਪ ਕਿਉ ਹੋ ਗਿਆ ਤਾਂ ਉਹਦੀਆਂ ਅੱਖਾਂ ਚ ਅੱਥਰੂ ਆ ਗਏ ਜਦੋ ਉਸਦੇ ਅੱਥਰੂ ਵੇਖੇ ਤਾਂ ਮੇਰਾ ਵੀ ਮਨ ਦੁਖੀ ਜਿਹਾ ਹੋ ਗਿਆ.. ਮੇਰੇ ਜ਼ੋਰ ਦੇਣ ਤੇ ਉਸਨੇ ਦੱਸਿਆ ਕੇ ਉਹ
ਸੁਲਤਾਨਪੁਰ ਲੋਧੀ -(ਜਿਲ੍ਹਾ ਕਪੂਰਥਲਾ) ਲਾਗੇ ਉਸਦਾ ਪਿੰਡ ਹੈ ਤੇ ਉਹ 10 ਦਿਨ ਪਹਿਲਾਂ ਹੀ ਦਿੱਲੀ ਤੋਂ ਸਰਬੀਆ ਗਿਆ ਸੀ..ਉਸਨੇ ਦੱਸਿਆ ਕੇ ਏਜੰਟ ਨਾਲ ਗੱਲ ਤਿੰਨ ਲੱਖ ਦੀ ਹੋਈ ਸੀ ਸਰਬੀਆ ਤੱਕ ਦੀ ਤੇ ਫੇਰ Serbia ਤੋਂ ਗ੍ਰੀਸ ਦਾ ਪੰਜ ਲੱਖ ਗ੍ਰੀਸ ਪੰਹੁਚ ਕੇ ਦੇਣੇ ਸੀ. ਪਰ ਉਸ ਤੋਂ ਪਹਿਲਾ ਹੀ ਉਸ ਨੂੰ ਏਅਰਪੋਰਟ ਤੇ ਰੋਕ ਲਿਆ ਤੇ ਉਸ ਨੂੰ ਇਕ ਕਮਰੇ ਵਿੱਚ ਲੈ ਗਏ ਜਿੱਥੇ ਉਸ ਤੋਂ ਸਵਾਲ ਜਵਾਬ ਕੀਤੇ ਤੇ ਉਸਨੇ ਦੱਸਿਆ ਕੇ ਏਅਰਪੋਰਟ ਇਮੀਗ੍ਰੇਸ਼ਨ ਵੀ ਉਸਦੇ ਨਾਲ ਗੂਗਲ translate ਰਾਹੀ ਗੱਲ ਕਰਦੇ ਸੀ ਕਿਉ ਕੇ ਉਸ ਨੂੰ ਇੰਗਲਿਸ਼ ਜਾਦਾ ਨਹੀਂ ਆਉਂਦੀ ਸੀ.. ਸਵਾਲ ਜਵਾਬ ਤੋਂ ਬਾਅਦ ਇਮੀਗ੍ਰੇਸ਼ਨ ਵਾਲੇ ਉਸ ਨੂੰ ਜੇਲ੍ਹ ਚ ਲੈ ਗਏ ਤੇ ਜਿੱਥੇ ਉਸ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਗਿਆ ਤੇ ਰੂਮ ਹੀਟਰ ਬੰਦ ਕਰਕੇ ਉਸ ਨੂੰ ਕਮਰੇ ਵਿਚ ਸੁੱਟ ਦਿੱਤਾ ਤੇ ਉਸ ਸਮੇਂ Serbia ਦਾ ਤਾਪਮਾਨ - 12 ਤੋਂ - 18 ਚੱਲ ਰਿਹਾ ਸੀ. ਤੁਸੀਂ ਖੁਦ ਹਿਸਾਬ ਲਗਾ ਲਓ ਕੇ ਕੀ ਹਾਲਤ ਹੁੰਦੀ ਹੋਣੀ ਬੰਦੇ ਦੀ.. ਉਸਨੇ ਇਕ ਗੱਲ ਹੋਰ ਦੱਸੀ ਕੇ ਦੂਜੇ ਕਮਰੇ ਵਿਚ 3 ਪੰਜਾਬੀ ਕੁੜੀਆਂ ਵੀ ਸੀ ਜਿਨਾਂ ਦੀ ਹਾਲਤ ਹੋਰ ਜਾਦਾ ਬੁਰੀ ਸੀ.. ਉਹਨਾਂ ਕੁੜੀਆ ਨੂੰ ਓਥੇ ਇਕ ਮਹੀਨਾ ਹੋ ਗਿਆ ਸੀ ਜੇਲ੍ਹ ਵਿੱਚ ਤੇ ਨਾ ਕਿਸੇ ਨੇ ਸਾਰ ਲਈ.. ਏਸ ਮੁੰਡੇ ਨੇ 7 ਦਿਨ ਜੇਲ੍ਹ ਵਿੱਚ ਲਾਏ ਇਸਦੀ ਕਿਸਮਤ ਚੰਗੀ ਲਗਾ ਲਓ ਜਾ ਇਸਨੇ ਚੰਗੇ ਕਰਮ ਕੀਤੇ ਸੀ ਕੇ ਏਹ ਆਪਣੇ ਨਾਲ ਰਿਟਰਨ ਟਿਕਟ ਲੈਕੇ ਗਿਆ ਸੀ ਜਿਸ ਕਰਕੇ ਇਸ ਨੂੰ ਏਸ ਦੀ ਵਾਪਸੀ ਵਾਲੇ ਦਿਨ ਹੀ deport ਕਰ ਦਿੱਤਾ.. ਜਦੋ ਉਹ ਗੱਲ ਸੁਣਾ ਰਿਹਾ ਸੀ ਤੇ ਨਾਲ ਨਾਲ ਰੋਈ ਵੀ ਜਾਵੇ ਤੇ ਨਾਲ ਨਾਲ ਹੌਕੇ ਵੀ ਲਏ ਤੇ ਕਹੇ ਵੀਰ ਜੀ ਮੈਂ ਏਹੀ ਅਰਦਾਸ ਕਰਦਾ ਰਿਹਾ ਕੇ ਸੱਚੇ ਪਾਤਸ਼ਾਹ ਇਕ ਵਾਰ ਪੰਜਾਬ ਪੰਹੁਚਾ ਦੇ ਦੁਬਾਰਾ ਕਦੀ ਮੂੰਹ ਨਾ ਕਰੂ ਬਾਹਰ ਵਲ ਨੂੰ ਪਾਣੀ ਏਨਾ ਠੰਡਾ ਸੀ ਜੇਲ੍ਹ ਵਿੱਚ ਕੇ ਪਾਣੀ ਥੱਲੇ ਹੱਥ ਕਰਦਾ ਸੀ ਤਾਂ ਹੱਥ ਸੁੰਨ ਹੋ ਜਾਂਦੇ ਸੀ ਤੇ ਨਾ ਪਤਾ ਲੱਗਦਾ ਸੀ ਦਿਨ ਹੈ ਕੇ ਰਾਤ toilet ਵਾਲਾ ਪਾਣੀ ਪੀ ਪੀ ਕੇ ਬਹੁਤ ਜਾਣਿਆ ਦੀ ਤਾਂ ਸਿਹਤ ਵੀ ਖਰਾਬ ਹੋ ਚੁੱਕੀ ਹੈ ਜਦੋ ਮੈਂ ਪੁੱਛਿਆ ਕੇ ਤੈਨੂੰ ਏਜੰਟ ਨਾਲ ਕਿਸ ਨੇ ਮਿਲਾਇਆ ਸੀ ਤਾਂ ਉਸ ਨੇ ਦਸਿਆ ਮੇਰਾ ਯਾਰ ਏਸੇ ਏਜੰਟ ਦੇ ਰਾਹੀ ਏਸੇ ਤਰਾ ਡੌਂਕੀ ਲਗਾ ਕੇ ਗ੍ਰੀਸ ਗਿਆ ਸੀ ਤੇ ਏਸ ਕਰਕੇ ਮੈਂ ਵੀ ਉਹਦੀਆਂ ਗੱਲਾਂ ਚ ਆ ਗਿਆ.. ਹੁਣ ਤੁਸੀਂ ਸੋਚੋ ਕੇ ਸਰਬੀਆ ਤੱਕ ਦੇ 3 ਲੱਖ ਬੰਦਾ ਏਅਰਪੋਰਟ ਤੋਂ ਬਾਹਰ ਆ ਗਿਆ ਤੇ ਤਿੰਨ ਲੱਖ ਲੈ ਲੈਣਾ ਨਹੀਂ ਆਇਆ ਤਾਂ ਕਹਿਣਾ ਜੀ ਤੁਹਾਡੇ ਮੁੰਡੇ ਨੂੰ ਗੱਲ ਨਹੀਂ ਕਰਨੀ ਆਈ ਓਥੇ ਉਸਨੇ ਸਵਾਲਾਂ ਦੇ ਜਵਾਬ ਗ਼ਲਤ ਦੇ ਦਿੱਤੇ ਮਤਲਬ ਏਹ ਕੇ ਤੁਸੀਂ ਭਾਵੇਂ ਫੜੇ ਜਾਓ ਜਾ ਮਾਰੇ ਜਾਓ ਏਜੰਟ ਦਾ ਕੁਝ ਨਹੀਂ ਜਾਣਾ ਏਜੰਟ ਆਪ ਤਾਂ ਆਪਣੇ ਪੈਸੇ ਖਰੇ ਕਰਦੇ ਤੇ ਆਰਾਮ ਨਾਲ ਟੱਬਰ ਨਾਲ ਬਹਿ ਰੋਟੀ ਖਾਂਦੇ ਤੇ ਨੌਜਵਾਨ ਮੁੰਡੇ ਕੁੜੀਆਂ ਜੇਲ੍ਹਾਂ ਚ ਰੁਲਣ ਦਏ ਹੁੰਦੇ ਉਹਨਾਂ ਨੂੰ ਕੋਈ ਲੱਥੀ ਚੜੀ ਨਹੀਂ .. ਇਕ ਗੱਲ ਦਾ ਹੋਰ ਜ਼ਿਕਰ ਕਰਦਾ ਕੇ ਉਸਨੇ ਦੱਸਿਆ ਕੇ ਵੀਰ ਜੀ ਆਪਣੇ ਲੋਕ ਕੁੜੀਆਂ ਨੂੰ ਕਿਉ ਏਸ ਤਰਾ ਦੋ ਨੰਬਰ ਵਿਚ ਵਿਦੇਸ਼ ਭੇਜੀ ਰਹੇ ਹਨ.. ਉਹਨੇ ਆਪਣੀ ਅੱਖੀਂ ਵੇਖਿਆ ਹਾਲ ਦੱਸਿਆ ਕੇ ਮੈਂ ਦਸ ਨਹੀਂ ਸਕਦਾ ਕੇ ਕੁੜੀਆ ਨਾਲ ਓਥੇ ਕੀ ਹੋ ਰਿਹਾ..ਉਸਦੇ ਦੱਸਣ ਅਨੁਸਾਰ ਰੋਜ਼ਾਨਾ ਦਿੱਲੀ ਜਾ ਦੁਬਈ ਤੋਂ ਸੈਕੜਿਆਂ ਦੀ ਹਿਸਾਬ ਨਾਲ ਮੁੰਡੇ ਕੁੜੀਆ serbis, Albania ਪੰਹੁਚ ਰਹੇ ਹਨ.. ਕਾਰਨ ਸਿਰਫ ਤੇ ਸਿਰਫ ਅੱਗੇ ਯੂਰਪ ਨੂੰ ਨਿਕਲਣਾ ਕਿਸੇ ਵੀ ਤਰੀਕੇ ਨਾਲ ਫੇਰ ਚਾਹੇ ਉਹ ਰਾਹ ਮੌਤ ਵਲ ਜਾਂਦਾ ਹੋਵੇ.. ਮੇਰਾ ਏਹ ਗੱਲਾਂ ਦੱਸਣ ਦਾ ਮਕਸਦ ਸਿਰਫ ਏਹੀ ਆ ਕੇ ਕੋਈ ਵੀ ਭੈਣ ਭਰਾ ਇਹਨਾਂ ਧੋਖੇਬਾਜ਼ ਏਜੰਟਾਂ ਤੋਂ ਬਚੋ ਜਿਨਾਂ ਬਚ ਸੱਕਦੇ ਹੋ ਬਚੋ. ਅੱਜਕਲ ਹਰ ਚੀਜ਼ ਦੀ ਜਾਣਕਾਰੀ ਮੋਬਾਈਲ ਫੋਨ ਵਿਚ ਮੌਜੂਦ ਹੈ. ਕਿਸੇ ਵੀ ਏਜੰਟ ਕੋਲ ਫੱਸਣ ਤੋਂ ਪਹਿਲਾ ਗੂਗਲ ਜਾ YouTube ਤੇ ਉਸ ਦੇਸ਼ ਬਾਰੇ ਸਾਰੀ ਜਾਣਕਾਰੀ ਹਾਸਿਲ ਕਰ ਲਿਆ ਕਰੋ ਆਪਣੀ ਜਾਨ ਖਤਰੇ ਚ ਪਾ ਕੇ ਤੇ ਪਿੱਛੇ ਮਾਂ ਬਾਪ ਨੂੰ ਦੁੱਖਾਂ ਚ ਸੁਟਣ ਨਾਲੋ ਚੰਗਾ ਪੂਰੀ ਪੜਤਾਲ ਕਰਕੇ ਕੋਈ ਕਦਮ ਪੁੱਟਿਆ ਕਰੋ.. ਬਾਕੀ ਅਖੀਰ ਵਿਚ ਉਸ ਮੁੰਡੇ ਦੀ ਤਕਲੀਫ਼ ਵੇਖ ਕੇ ਮੇਰਾ ਵੀ ਦਿਲ ਧੂਹ ਅੰਦਰ ਤੱਕ ਹਿੱਲ ਗਿਆ ਤੇ ਇਕ ਹੀ ਗੱਲ ਮੂੰਹ ਵਿਚੋਂ ਨਿਕਲੀ ਮੇਹਰ ਕਰੀ ਸੱਚੇ ਪਾਤਸ਼ਾਹ.. ਬਾਕੀ ਅਗਲੇ ਹਿੱਸੇ ਚ ਦੱਸਦਾ Montenegro, Kosovo ਤੇ ਬੋਸਨੀਆ ਵਿਚ ਕੀ ਹਾਲ ਕਰਦੇ ਏਜੰਟ..
Comments
Post a Comment