ਉੱਠ ਬੋਲ ਪੰਜਾਬ ਸਿਆਂ .. ਨਹੀਓਂ ਹਾਰਦਾ ਹਾਲੇ ਤਾਂ ਯਾਰ ਪੂਰਾ ਕੈਮ ਐ ਗੁਰੂ ਘਰੋਂ ਹੋਕਾ ਆਉਣ ਵੇਲੇ ਸਭੈਕੇ ਸਾਫਾ ਝਾੜਕੇ ਬੰਦਾ ਦੁਬਾਰੇ ਬੰਨ ਲੈਂਦਾ ਵੀ ਕਿਤੇ ਕੂਚ ਹੀ ਨਾ ਕਰਨਾ ਪੈਜੇ ਕਿਤੇ ਔਖੀ ਘੜੀ ਵੱਲ ਨੂੰ
ਉੱਠ ਬੋਲ ਪੰਜਾਬ ਸਿਆਂ .. ਨਹੀਓਂ ਹਾਰਦਾ ਹਾਲੇ ਤਾਂ ਯਾਰ ਪੂਰਾ ਕੈਮ ਐ ❗️
ਗੁਰੂ ਘਰੋਂ ਹੋਕਾ ਆਉਣ ਵੇਲੇ ਸਭੈਕੇ ਸਾਫਾ ਝਾੜਕੇ ਬੰਦਾ ਦੁਬਾਰੇ ਬੰਨ ਲੈਂਦਾ ਵੀ ਕਿਤੇ ਕੂਚ ਹੀ ਨਾ ਕਰਨਾ ਪੈਜੇ ਕਿਤੇ ਔਖੀ ਘੜੀ ਵੱਲ ਨੂੰ.....
ਅਖੰਡ ਪਾਠ ਚ ਕੋਈ ਪੱਕੀ ਨੌਕਰੀ ਵਰਗੀ ਡਿਓਟੀ ਥੋੜੀ ਲਗਦੀ ਆ ਕਿਸੇ ਦੀ, ਬੱਸ ਪਰਸ਼ਾਦਾ ਦੇਗਾਂ ਪੱਕ ਵੀ ਜਾਂਦਾ, ਵਰਤ ਵੀ, ਦੇਗੇ ਥਾਲ ਮਾਂਝੇ ਵੀ ਤੇ ਸਾਂਭੇ ਬੀ...
ਪਿੰਡ ਕੰਨਿਆ ਦੇ ਵਿਆਹ ਤੇ ਦੁੱਧ ਆਲੇ ਡੋਲੂ, ਕੇਨੀਆਂ ਦੇ ਮੂੰਹ ਸਭੈਕੇ ਹੀ ਟੈਂਟ ਕੰਨੀ ਹੋ ਜਾਂਦੇ ਨੇ... ਕੋਈ ਧੱਕਾ ਥੋੜਾ ਕਰਦਾ ਹੁੰਦਾ ਵੀ ਫੜਾਕੇ ਜਾਣਾ ਹੀ ਪਊ..
ਖੇਤਾਂ ਆਲੀ ਮੋਟਰ ਕੋਲੇ ਮਿੱਠੇ ਚੌਲਾਂ ਦੀ ਅਰਦਾਸ ਕਰਕੇ ਬੋਰ ਦਾ ਪਾਣੀ ਮਿੱਠਾ ਥੋੜਾ ਹੋ ਜਾਂਦਾ... ਬੱਸ ਸ਼ਰਧਾ ਫੁੱਲ ਬਣਾ ਦਿੰਦੀ ਆ ਪਾਣੀ ਦੀ ਧਾਰ ਨੂੰ,
ਹਰ ਮੋੜ ਤੇ ਸ਼ਬੀਲ ਲਾਕੇ ਸਾਰੇ ਜੱਗ ਦੀ ਪਿਆਸ ਮਾਰਨਾਂ ਪੰਜਾਬੀਆਂ ਦੇ ਹਿੱਸੇ ਹੀ ਆਇਆ ...... ਇਸ ਕਰਕੇ ਰਜਾ ਚ ਰਾਜੀ ਰਹਿਣਾ ਭਲੀ ਭਾਂਤ ਆਉਂਦਾ...
ਸਮਾਨ ਲੱਦ ਲੈਣਾ ਵੀ ਉਜਾੜੇ ਦੀ ਇੱਕ ਬਰਾਂਚ ਹੀ ਆ ਚਾਹੇ ਪਰ ਟਰਾਲੀ ਦੀ ਬਾਂਹ ਤੇ ਖੁਣਿਆ "ਚੜਦੀਕਲਾ" ਮੋਡੇ ਥਾਪੜੀ ਤੁਰਿਆ ਆਉਂਦਾ... ਜੇਹੜੀ ਧਰਤੀ ਦੀ ਹਿੱਕ ਤੇ ਦਰਿਆ ਨੱਚਦੇ ਰਹੇ ਹੋਣ ਓਥੇ ਏਹ ਵਰਤਾਰੇ ਕੁਦਰਤ ਨੇ ਅੱਕ ਕੇ ਹੀ ਦਖਾਏ ਹੋਣ ਸ਼ੈਦ... ਨੁਕਸਾਨ ਤਾਂ ਦੇਖਿਆ ਨੀ ਜਾਂਦਾ... ਪਰ ਦਾਤੇ ਦੀਆਂ ਰਮਜਾਂ ਨਹੀਂ ਪੱਲੇ ਪੈਂਦੀਆਂ ਹੁੰਦੀਆਂ...
ਬਾਕੀ ਭਰਾਵੋ ਆਵਦੇ ਗੁਵਾਂਡ, ਪਿੰਡ, ਇਲਾਕੇ ਸਾਂਭਕੇ ਫੇਰ ਜਿੱਥੇ ਲੋੜ ਆ ਓਥੇ ਖੜ ਜਾਣਾ ਸੰਗਤ ਨੇ.... ਕਿਉਂਕਿ ਜਿੱਥੇ ਵੀ ਏਹ ਹੜ ਵਗਣ ਓਥੇ ਪੰਜਾਬੀ ਮਦਦ ਆਲੇ ਵੀ ਹੜ ਲਿਆ ਛੱਡਦੇ ਨੇ .... ਏਹ ਸਮਾਂ ਪੁਰਾਣੇ ਨਵੇਂ ਲੀਡਰਾਂ ਜਾਂ ਸੰਸਥਾਵਾਂ ਨੂੰ ਮੇਹਣੇ ਮਾਰਨ ਆਲਾ ਨੀ .. ਨਾ ਡਰੌਣ ਆਲਾ.. ਬਾਂਹਾਂ ਫੜਨ ਚ ਮਸ਼ਹੂਰ ਗੁਰੂ ਦੇ ਲਾਡਲੇ ਸਬ ਆਪੋ ਆਪਣਾ ਫਰਜ ਨਿਭਾ ਰਹੇ ਨੇ ... ਬਾਕੀ ਕਈ ਵਲੌਗਰਾਂ, ਤੇ ਪੱਤਰਕਾਰਾਂ ਲਈ ਤਾਂ ਲਗਦਾ ਏਹ ਹੜ ਵੀ blockbuster film ਬਣਕੇ ਆਏ ਨੇ ਅੰਦੋਲਨ ਵਾਂਗੂ... ਤੁਸੀਂ ਜਰ ਕਿਉਂ ਹਰ ਵਾਰ ਕਰਤੂਤ ਖਿੰਡੌਂਦੇ ਹੁੰਨੇ ਓਂ... ਲੋਕਾਂ ਨੂੰ ਜਾਗਰੂਕ ਕਰੀਦਾ ਕੇ ਡਰਾਈਦਾ 50-50 ਵੀਡੀਓਆਂ ਪਾਕੇ ਨਾਲ ਮਸ਼ੂਹਰੀਆਂ.... ਖੈਰ ਏਨਾਂ ਨੂੰ ਛੱਡੋ ਕੀ ਕਹੀਏ ਹੈ ਤਾਂ ਸਾਡੇ ਆਵਦੇ ਹੀ ਬੱਸ ਦਮਾਗ ਪੱਥਰ ਦੇ ਹੋਗੇ... ਇੱਕ ਦੂਜੇ ਦੀ ਬਾਂਹ ਫੜਕੇ ਚੀਨ ਦੀ ਦਵਾਰ ਬਣਨਾ ਸਾਡੇਆਲੇਆਂ ਨੂੰ ਆਉਂਦਾ ਬੱਸ ਪਰਮਾਤਮਾ ਮੇਹਰ ਰੱਖੇ.. ਸਬ ਦੀ ਛੱਤ, ਮੱਤ ਰਾਜੀ ਰੱਖੀਂ ਮਾਲਕਾ.... ਰੱਬ ਰਾਖਾ
Comments
Post a Comment