ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਜਾਣਦੇ ਹੋ ਕਿ ਵਿਆਹ ਕਿਉਂ ਸਫ਼ਲ ਨਹੀਂ ਹੋ ਰਹੇ 15- 20 ਸਾਲ ਪਹਿਲਾਂ ਕੀ ਸੀ ਜਿਹੜਾ ਅੱਜ ਨਹੀਂ ਹੈ। ਰਿਸ਼ਤਿਆਂ ਵਿੱਚ ਉਹ ਮਿਠਾਸ ਨਹੀਂ ਜਿਹੜੀ ਪਹਿਲਾਂ ਸੀ ...ਜੀਵਨ ਵਿੱਚ ਸਭ ਹੁੰਦੇ ਹੋਏ ਖ਼ਾਲੀਪਣ ਕਿਉਂ ਲਗਦਾ ਹੈ ...
ਹੋਰ 'ਪੁਰਾਣੇ 'ਕਾਰਨਾਂ ਦੇ ਨਾਲ ਨਾਲ ਕੁਝ ਕਾਰਨ ਇਹ ਵੀ ਹਨ....
15-20 ਸਾਲ ਪਹਿਲਾਂ ਅਸੀਂ ਰਾਤ ਦੇ 2 ਵਜੇ ਤੱਕ ਆਪਣੇ ਪੁਰਾਣੇ ਭੁੱਲੇ ਵਿਸਰੇ ਪਿਆਰ ਨੂੰ ਵੱਟਸਐਪ ਉੱਤੇ ਚੈਟਸ ਨਹੀਂ ਕਰਦੇ ਸੀ।
ਅਸੀਂ ਮੁੰਡੇ ਕੁੜੀ ਵਿੱਚ ਫ਼ਰਕ ਨਾ ਰੱਖ ਕੇ 'ਫ੍ਰੇਂਡ ' ਨਾਮ ਤੇ ਉਹਨਾਂ ਨੂੰ ਤੱਤੀਆਂ ਠੰਡੀਆਂ ਸੈਲਫੀਆਂ ਨਹੀਂ ਭੇਜਦੇ ਸੀ।
ਅਸੀਂ ਆਪਣੇ ਪਾਰਟਨਰ ਨਾਲ ਸੋਫੇ 'ਤੇ ਬੈਠਕੇ ਗੱਪਾਂ ਮਾਰਨ ਦੀ ਬਜਾਏ ਆਪਣੇ ਫ਼ੋਨ ਉੱਤੇ ਬਿਨ੍ਹਾਂ ਫਜ਼ੂਲ ਤੋਂ 10-15 ਲੋਕਾਂ ਨਾਲ ਚੈਟਸ ਨਹੀਂ ਕਰਦੇ ਸੀ।
ਅਸੀਂ ਅਣਜਾਣ ਲੋਕਾਂ ਨਾਲ ਉਹਨਾਂ ਮੁੱਦਿਆਂ ਨਾਲ ਬਿਨ੍ਹਾਂ ਸਿਰ ਪੈਰ ਤੋਂ ਬਹਿਸ ਨਹੀਂ ਕਰਦੇ ਸੀ ਤੇ ਵਕਤ ਬਰਬਾਦ ਨਹੀਂ ਸੀ ਕਰਦੇ, ਜਿਸਦਾ ਅੰਤ ਜ਼ੀਰੋ ਹੀ ਹੁੰਦਾ ਹੈ।
ਸਾਡੇ ਕੋਲ ਸਾਡਾ ਅਗਲਾ "ਆਪਸ਼ਨ" ਤਿਆਰ ਨਹੀਂ ਹੁੰਦਾ ਸੀ ਜਦੋਂ ਸਾਡਾ ਅਪਣਾ ਪਾਰਟਨਰ ਨਿੱਜੀ ਰਿਸ਼ਤੇ ਕਿਸੇ ਚੀਜ਼ ਲਈ ਇਨਕਾਰ ਕਰ ਦਿੰਦਾ ਸੀ।
ਅਸੀਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸਿਸ਼ ਕਰਦੇ ਸੀ ਬਜਾਏ ਕਿ ਉਹਨੂੰ ਮੁੱਦਾ ਬਣਾ ਕੇ ਕੰਮ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੀ ਬਜਾਏ।
ਸੋਸ਼ਲ ਮੀਡੀਆ ਤੇ ਪੋਸਟ ਕਰਕੇ ਹਰ ਖੁਸ਼ੀ ਗਮੀ ਨੂੰ ਅਸੀਂ ਪਬਲਕਿਲੀ ਐਨਾ ਖਿਲਾਰ ਲਿਆ ਕਿ ਆਪਣੇ ਆਸ ਪਾਸ ਦੇ ਅਸਲ ਲੋਕਾਂ ਨਾਲੋ ਅਣਜਾਣ ਲੋਕਾਂ ਦੀ ਰਾਏ ਜਿਆਦਾ ਚੰਗੀ ਲੱਗਣ ਲਗਦੀ। ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵਿਆਹ ਸਫ਼ਲ ਹੋਏ ਰਿਸ਼ਤੇ ਚੰਗੇ ਨਿਭਣ ?
ਤਾਂ ਆਪਣੇ ਜੀਵਨ ਦੀ, ਜੀਵਨ ਸਾਥੀ ਦੀ ਤੁਲਨਾ ਸੋਸ਼ਲ ਮੀਡੀਆ ਤੇ ਤਿਆਰ ਆਦਰਸ਼ ਜੀਵਨ ਤੇ ਲੋਕਾਂ ਨਾਲ ਨਾ ਕਰੋ।
ਉਸ ਵਿੱਚੋ ਬਹੁਤਾ ਕੁਝ ਫ਼ੇਕ ਹੈ, ਅਸਲੀਅਤ ਉਹੀ ਹੈ ਜਿਹੜੀ ਤੁਸੀਂ ਆਪਣੇ ਆਪ ਤੇ ਆਪ ਆਸ ਪਾਸ ਦੇਖ ਰਹੇ ਹੋ...
Comments
Post a Comment