Thought the group 95 ਸਾਲ ਦੀ ਉਮਰ ਚ ਅਬਦਾਲੀ ਨੂੰ ਟੱਕਰ ਦੇਣ ਵਾਲਾ ਸਿੰਘ ਸੂਰਮਾ ਬਾਬਾ ਨੌਧ ਸਿੰਘ,,,,,
13 ਨਵੰਬਰ 1757 ਵਾਲੇ ਦਿਨ ਬਾਬਾ ਨੌਧ ਸਿੰਘ ਚੱਬੇ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਹੋ ਗਏ। ਸ਼ਹੀਦ ਬਾਬਾ ਨੌਧ ਸਿੰਘ ਜੀ ਦਾ ਜਨਮ 1662 ਈ: ਨੂੰ ਪਿੰਡ ਚੀਚਾ ਜਿਲ੍ਹਾ ਅੰਮ੍ਰਿਤਸਰ ਵਿੱਖੇ ਪਿਤਾ ਨੰਬਰਦਰ ਬਾਬਾ ਲੱਧਾ ਜੀ ਦੇ ਗ੍ਰਹਿ ਵਿਖੇ ਹੋਇਆ। 29 ਮਾਰਚ 1748 ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਸਰਬੱਤ ਖ਼ਾਲਸਾ ਹੋਇਆ, ਜਿੱਥੇ ਸਿੱਖਾਂ ਦੇ 65 ਜੱਥਿਆਂ ਨੂੰ 11 ਮਿਸਲਾਂ ਵਿੱਚ ਵੰਡਣ ਦਾ ਗੁਰਮਤਾ ਕੀਤਾ ਗਿਆ।ਇਸੇ ਦਿਨ ਦਿਨ ਸ਼ਹੀਦ ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਦੇ, ਅਤੇ ਬਾਬਾ ਨੌਧ ਸਿੰਘ ਸ਼ੁੱਕਰਚੱਕੀਆ ਮਿਸਲ ਦੇ, ਮੁਖੀ ਥਾਪੇ ਗਏ। ਬਾਬਾ ਨੌਧ ਸਿੰਘ ਜੀ ਨੇ ਸ਼ੁੱਕਰਚੱਕੀਆ ਮਿਸਲ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਸਰਦਾਰ ਗੁਰਬਖਸ਼ ਸਿੰਘ, ਸਰਦਾਰ ਭਾਗ ਸਿੰਘ,ਸਰਦਾਰ ਆਗਿਆ ਸਿੰਘ ਅਤੇ ਬਾਬਾ ਅੱਕਾ ਸਿੰਘ ਨੂੰ ਸੌਂਪ ਦਿੱਤੀ।
ਆਪ ਸ਼ਹੀਦੀ ਪਾਉਣ ਦੇ ਚਾਅ ਦੇ ਨਾਲ ਬਾਬਾ ਦੀਪ ਸਿੰਘ ਜੀ ਪਾਸ ਸ੍ਰੀ ਦਮਦਮਾ ਸਾਹਿਬ ਵਿਖੇ ਆ ਗਏ। ਬਾਬਾ ਦੀਪ ਸਿੰਘ ਜੀ, ਬਾਬਾ ਨੌਧ ਸਿੰਘ ਜੀ ਦੇ ਨਾਲ ਬਹੁਤ ਸਨੇਹ ਕਰਦੇ ਸਨ। ਆਪ ਉਨ੍ਹਾਂ ਦੀਆਂ ਕੌਮ ਪ੍ਰਤੀ ਨਿਭਾਈਆਂ ਸੇਵਾਵਾਂ ਤੋਂ ਬਹੁਤ ਖੁਸ਼ ਸਨ।ਇਸ ਲਈ ਕੌਮ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਦਾ ਮੂੰਹਤੋੜ ਜਵਾਬ ਦੇਣ ਦੇ ਲਈ ਆਪ ਨੇ ਬਾਬਾ ਨੌਧ ਸਿੰਘ ਨੂੰ ਆਪਣੀ ਮਿਸਲ ਸ਼ਹੀਦਾਂ ਦਾ ਮੀਤ ਜਥੇਦਾਰ ਥਾਪ ਦਿੱਤਾ। ਜਦੋਂ ਬਾਬਾ ਸਾਹਿਬ ਬਾਬਾ ਦੀਪ ਸਿੰਘ ਅਤੇ ਬਾਬਾ ਸਾਹਿਬ ਬਾਬਾ ਨੌਧ ਸਿੰਘ ਜੀ ਨੂੰ ਅਬਦਾਲੀ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਹਮਲੇ ਬਾਰੇ ਪਤਾ ਲੱਗਾ ਤਾਂ, ਦਸ ਹਜ਼ਾਰ ਲੜਾਕੂਆਂ ਦੀ ਫੌਜ ਦੇ ਨਾਲ ਉਨ੍ਹਾਂ ਨੇ ਦਮਦਮਾ ਸਾਹਿਬ ਤੋਂ ਕੂਚ ਕੀਤਾ। ਦੋਵੇਂ ਫ਼ੌਜਾਂ ਗੋਹਲਵਰ ਦੇ ਮੈਦਾਨ ਵਿੱਚ ਟਕਰਾਈਆਂ। ਅਬਦਾਲੀ ਦੀਆਂ ਫ਼ੌਜਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਕੱਢਣ ਦੇ ਲਈ ਹੋਈ ਲੜਾਈ ਦੇ ਦੌਰਾਨ 9,000 ਦੇ ਕਰੀਬ ਸਿੰਘਾਂ ਦੀ ਫੌਜ ਨੇ ਅਬਦਾਲੀ ਦੀ 28,000 ਤੋਂ ਵੀ ਵੱਧ ਮਜਬੂਤ ਫੌਜ ਨੂੰ ਭਾਂਜ ਪਾ ਦਿੱਤੀ। ਇਥੇ ਹੀ ਬਾਬਾ ਨੌਧ ਸਿੰਘ ਨੇ ਚੱਬੇ ਦੇ ਮੈਦਾਨ ਵਿੱਚ 13 ਨਵੰਬਰ 1757 ਵਾਲੇ ਦਿਨ ਸ਼ਹਾਦਤ ਪ੍ਰਾਪਤ ਕੀਤੀ। ਸੋ ਇੰਜ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨ ਤਾਰਨ ਦੇ ਅੱਧ ਵਿਚ ਪਿੰਡ ਗੋਹਲਵਰ ਦੇ ਮੈਦਾਨ ਵਿਚ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੜਦਿਆਂ ਹੋਇਆਂ ਬਾਬਾ ਨੌਧ ਸਿੰਘ ਨੇ ਕਰੀਬਨ 95 ਵਰ੍ਹੇ ਦੀ ਉਮਰ ਵਿਚ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਬਾਬਾ ਨੌਧ ਸਿੰਘ ਦੇ ਸ਼ਹੀਦੀ ਅਸਥਾਨ ਨੂੰ ਅੰਮ੍ਰਿਤਸਰ-ਤਰਨਤਾਰਨ ਰੋਡ ‘ਤੇ ਸਥਿਤ’ ਬਾਬਾ ਨੌਧ ਸਿੰਘ ਦੀ ਸਮਾਧ ‘ਵੀ ਕਿਹਾ ਜਾਂਦਾ ਹੈ।
Comments
Post a Comment