ਕਿਸੇ ਟਾਈਮ ਦਿਲਜੀਤ ਕੌਰ ਨੂੰ ਪੰਜਾਬੀ ਸਿਨੇਮੇ ਦੀ ਹੇਮਾ ਮਾਲਿਨੀ ਕਿਹਾ ਜਾਂਦਾ ਸੀ ,ਉਹਨਾਂ ਦਾ ਦਿਹਾਂਤ ਹੋ ਗਿਆ diljit kaur
ਕਿਸੇ ਟਾਈਮ ਦਿਲਜੀਤ ਕੌਰ ਨੂੰ ਪੰਜਾਬੀ ਸਿਨੇਮੇ ਦੀ ਹੇਮਾ ਮਾਲਿਨੀ ਕਿਹਾ ਜਾਂਦਾ ਸੀ ,ਉਹਨਾਂ ਦਾ ਦਿਹਾਂਤ ਹੋ ਗਿਆ । ਲੁਧਿਆਣਾ ਦੀ ਜੰਮ ਪਲ ਦਿਲਜੀਤ ਕੌਰ ਨੇ ਪੂਨਾ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਵਿਚ ਬਾਲੀਵੁੱਡ ਵਿਚ ਛਲਾਂਗ ਲਾਈਂ। 1976 ਵਿਚ ਆਈ ਇੰਦਰਜੀਤ ਹਸਨਪੁਰੀ ਦੀ ਫਿਲਮ ‘ਦਾਜ’ ਦਿਲਜੀਤ ਦੀ ਪਹਿਲੀ ਪੰਜਾਬੀ ਫ਼ਿਲਮ ਸੀ। ਫਿਲਮ ਦੇ ਰਿਲੀਜ਼ ਹੁੰਦਿਆਂ ਹੀ ਦਿਲਜੀਤ ਦੇ ਸੁਹੱਪਣ ਨੇ ਸਮੁੱਚੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕੀਲ ਲਿਆ, ਤੇ ਉਸ ਦੇ ਦਰ ਤੇ ਨਿਰਮਾਤਾਵਾਂ ਦੀ ਲਾਈਨ ਲੱਗ ਗਈ। ਪੂਰੇ ਦੋ ਦਹਾਕੇ ਦਿਲਜੀਤ ਨੇ ਪੰਜਾਬੀ ਸਿਨਮੇ ਤੇ ਰਾਜ ਕੀਤਾ।
ਲੱਗਭਗ ਚਾਰ ਦਰਜਨ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਦਿਲਜੀਤ ਦੀਆਂ ਸਭ ਪੰਜਾਬੀ ਐਕਟਰਾਂ ਤੋਂ ਵੱਧ ਸਿਲਵਰ ਜੁਬਲੀ ਹਿੱਟ ਫ਼ਿਲਮਾਂ ਹਨ। ਉਸ ਦੀਆਂ ਕੁਝ ਵਰਣਨਯੋਗ ਨਾਮ ਹਨ: ਦਾਜ, ਗਿੱਧਾ, ਸੈਦਾਂ ਜੋਗਣ, ਪੁੱਤ ਜੱਟਾਂ ਦੇ, ਬਟਵਾਰਾ, ਗੋਰਖ ਧੰਦਾ, ਨਿੰਮੋ, ਮਾਮਲਾ ਗੜਬੜ ਹੈ, ਵੈਰੀ ਜੱਟ, ਕੀ ਬਣੂ ਦੁਨੀਆ ਦਾ, ਲਾਜੋ, ਰੂਪ ਸ਼ੁਕੀਨਣ ਦਾ, ਇਸ਼ਕ ਨਿਮਾਣਾ, ਸੋਹਣੀ ਮਹੀਵਾਲ, ਅਣਖ ਜੱਟਾਂ ਦੀ, ਮਾਹੌਲ ਠੀਕ ਹੈ, ਜੀ ਆਇਆਂ ਨੂੰ, ਪੁੱਤ ਜੱਟਾਂ ਦੇ ਜੱਟ ਬੁਆਏਜ਼ ਅਤੇ ਸਿੰਘ ਵਰਸਿਜ਼ ਕੌਰ । ਉਸਨੇ ਲੱਗਭਗ ਇਕ ਦਰਜਨ ਹਿੰਦੀ ਫ਼ਿਲਮਾਂ ਵਿਚ ਵੀ ਕੰਮ ਕੀਤਾ ।
Comments
Post a Comment