ਪਤਨੀ ਨਾਲ ਹਲਕੀ ਜਿਹੀ ਨੋਕ ਚੋਕ ਹੋਣ ਕਰਕੇ ਇਕਦਮ ਗੁੱਸੇ ਵਿੱਚੋ ਘਰੋ ਬਾਹਰ ਨਿਕਲ ਆਇਆ। ਪਤਾ ਨਹੀ ਕੀ ਬੁੜਬੜਾਉਦਾ ਹੋਇਆ ਚਲਾ ਜਾ ਰਿਹਾ ਸੀ। ਹਰ ਨਿੱਕੀ-੨ ਗੱਲ ਤੇ ਸਾਡੇ ਦੋਵਾ ਜਿਆ ਵਿਚਕਾਰ ਲੜਾਈ ਝਗੜਾ ਹੋ ਜਾਦੀ ਸੀ ਪਰ ਅੱਜ ਤਾ ਕੁਝ ਜਿਆਦਾ ਹੀ ਵੱਧ ਗਿਆ ਸੀ।
ਬਿਨਾ ਕੁਝ ਖਾਦੇ ਪੀਤੇ ਬਾਹਰ ਨਿਕਲ ਗਿਆ। ਮਗਰੋ ਆਵਾਜਾ ਮਾਰਦੀ ਰੋਕਦੀ ਰਹੀ ਪਰ ਗੁੱਸੇ ਦਾ ਭਰਾ-ਪੀਤਾ ਮੁੜ ਉਸ ਵੱਲ ਦੇਖਿਆ ਨਹੀ। ਬੱਸ ਸਟੈਂਡ ਦੇ ਕੋਲ ਦੋਸਤ ਦੇ ਇਕ ਹੋਟਲ ਵਿੱਚ ਜਾ ਬੈਠਾ ਕੋਈ ਜਰੂਰੀ ਕੰਮ ਕਰਕੇ ਉਹ ਹੋਟਲ ਨੂੰ ਮੇਰੇ ਹਵਾਲੇ ਕਰ ਚਲਾ ਗਿਆ।
ਦਿਲੋ ਦੀਮਾਗ ਵਿੱਚ ਅਜੇ ਵੀ ਉਹੀ ਸਭ ਚੱਲ ਰਿਹਾ ਸੀ ਥੋੜੀ ਦੇਰ ਬਾਦ ਇਕ ਬਜੁਰਗ ਜੋੜਾ ਉਮਰ ਤਕਰੀਬਨ ਸੱਠ ਦੇ ਕਰੀਬ ਹੋਵੇਗੀ ਦੋਵੇ ਜੀ ਅੰਦਰ ਆ ਗਏ। ਮੈ ਉਹਨਾ ਨੂੰ ਦੂਰੋ ਹੀ ਕਹਿ ਦਿੱਤਾ ਹੋਲਟ ਦਾ ਮਾਲਿਕ ਅਜੇ ਬਾਹਰ ਕੰਮ ਤੇ ਗਿਆ ਹੋਇਆ ਹੈ।
ਮੇਰੀ ਗੱਲ ਸੁਣ ਉਹ ਦੋਵੇਂ ਜਾਣੇ ਫਿਰ ਵੀ ਮੇਰੇ ਕੋਲ ਆ ਗਏ।ਪਤਾ ਨਹੀ ਕਿਵੇਂ ਉਹਨਾ ਨੇ ਮੇਰੇ ਚੇਹਰੇ ਦੀ ਬੇਚੈਨੀ ਨੂੰ ਪੜ ਲਿਆ ਫਿਰ ਮਾਤਾ ਜੀ ਬੋਲੇ ਕਿ ਗੱਲ ਆ ਪੁੱਤ ਬੜੇ ਬੇਚੈਨ ਜੇ ਨਜਰ ਆ ਰਹੇ ਓ.."?
ਅੱਗੋ ਗੱਲ ਬਦਲ ਦੇ ਨੇ ਕਿਹਾ... "ਨਹੀ ਮਾਤਾ ਜੀ ਕੁਝ ਨਹੀ ਹੋਇਆ ਮੈ ਗੱਲ ਬਦਲਣ ਦੀ ਕੋਸਿਸ਼ ਕਰ ਰਿਹਾ ਸੀ ਪਰ ਉਹ ਵਾਰ-੨ ਮੇਰੇ ਤੋ ਇਹ ਸਭ ਪੁੱਛ ਰਹੇ ਸਨ ਫਿਰ ਅਚਾਨਕ ਥੱਕ ਹਾਰ ਕੇ ਦੱਸ ਦਿੱਤਾ..." ਕੰਮ ਤੋ ਘਰ ਆ ਕੇ ਪਤਨੀ ਤੋ ਪਾਣੀ ਦਾ ਗਿਲਾਸ ਮੰਗਿਆ ਸੀ ਪਰ ਉਸਨੇ ਮਨਾ ਕਰ ਦਿੱਤਾ ਮੈ ਸਾਰਾ ਦਿਨ ਗਧੇ ਵਾਂਗੂ ਕੰਮ ਕਰਦਾ ਹਾ ਪਰ ਅਫਸੋਸ ਉਸ ਨੂੰ ਇਸ ਨਾਲ ਕੋਈ ਮਤਲਬ ਨਹੀ।
ਇਕ ਛੋਟੀ ਉਮਰ ਦੇ ਬੱਚਿਆ ਵਾਗ ਉਹਨਾ ਸਾਹਮਣੇ ਆਪਣੀ ਪਤਨੀ ਦੀਆ ਸ਼ਿਕਾਇਤਾ ਲਗਾ ਰਿਹਾ ਸੀ। ਕੁਝ ਬੋਲਦਾ ਤਾ ਅੱਗੋ ਇਕਦਮ..."ਮਾਤਾ ਜੀ ਨੇ ਕਿਹਾ.."ਨਹੀ ਪੁੱਤਰ ਪਤੀ ਪਤਨੀ ਜਿੰਦਗੀ ਦੀ ਗੱਡੀ ਦੇ ਦੋ ਟਾਇਰ ਨੇ ਇਕ ਦੂਜੇ ਬਿਨਾ ਇਹ ਜਿੰਦਗੀ ਅੱਗੇ ਨਹੀ ਵੱਧ ਦੀ।
ਤੂੰ ਆਪਣੀ ਪਤਨੀ ਨੂੰ ਕਦੇ ਗੌਰ ਨਾਲ ਦੇਖੀ ਤੈਨੂੰ ਫਿਰ ਮਹਿਸੂਸ ਹੋਵੇਗਾ ਕਿ ਉਹ ਤੇਰੇ ਨਾਲੋ ਕੀਤੇ ਜਿਆਦਾ ਕੰਮ ਕਰਦੀ ਹੈ ਤੈਨੂੰ ਤਾ ਕੰਮ ਤੋ ਛੁੱਟੀ ਵੀ ਹੋ ਜਾਦੀ ਹੈ ਪਰ ਉਸ ਵਿਚਾਰੀ ਨੇ ਤਾ ਕਦੇ ਛੁੱਟੀ ਨਹੀ ਲਈ।
ਤੇਰੇ ਬਿਨਾ ਕਦੇ ਰੋਟੀ ਨੀ ਖਾਦੀ ਹਮੇਸ਼ਾ ਤੇਰੇ ਆਉਣ ਦਾ ਇੰਤਜਾਰ ਕੀਤਾ ਹੈ ਅੱਧੀ ਰਾਤ ਨੂੰ ਤੈਨੂੰ ਗਰਮ ਰੋਟੀ ਦਿੰਦੀ ਹੈ ਇਕ ਪਤਨੀ ਵੀ ਇਨਸਾਨ ਆ ਉਹ ਵੀ ਥਕਾਵਟ ਮਹਿਸੂਸ ਕਰਦੀ ਹੈ ਉਹ ਵੀ ਆਰਾਮ ਚਾਹੁੰਦੀ ਹੈ ਪਰ ਅਫਸੋਸ ਉਹਨਾ ਵੱਲ ਕੋਈ ਧਿਆਨ ਹੀ ਨਹੀ ਦਿੰਦਾ।
ਉਹਨਾ ਦੀਆ ਕਹੀਆ ਹਰ ਇੱਕ ਗੱਲਾ ਮੇਰੇ ਦਿਲ ਦਿਮਾਗ ਤੇ ਗਹਿਰਾ ਅਸਰ ਪਾ ਰਹੀਆ ਸਨ ਉਹਨਾ ਦੀ ਇਹ ਗੱਲ ਤੇ ਮੈਂ ਪਹਿਲਾ ਕਦੇ ਗੌਰ ਨਹੀ ਕੀਤੀ ਸੀ।
ਪਰ ਇਹ ਵੀ ਸੱਚ ਸੀ ਕਦੇ ਆਪਣੀ ਪਤਨੀ ਵੱਲ ਉਦਾ ਧਿਆਨ ਹੀ ਨਹੀ ਦਿੱਤਾ ਸੀ ਅਕਸਰ ਸੋਚਦਾ ਇਹ ਤਾ ਬਸ ਘਰ ਦਾ ਕੰਮ ਕਰਦੀ ਹੈ ਜਦੋ ਕੀ ਮੈਨੂੰ ਦੁਨੀਆਂ ਭਰ ਦੇ ਕੰਮ ਕਰਨੇ ਪੈਦੇ ਸਨ।
ਪਰ ਉਹਨਾ ਬਜੁਰਗ ਜੋੜੇ ਦੀ ਗੱਲ ਨੇ ਮੈਨੂੰ ਸੋਚਣ ਤੇ ਮਹਿਸੂਸ ਕਰ ਦਿੱਤਾ ...ਗਲਤੀ ਮਹਿਸੂਸ ਹੋਈ ਬੜਾ ਗੁੱਸਾ ਆਇਆ ਖੁਦ ਉੱਤੇ ...ਫਿਰ ਉਹਨਾ ਦਾ ਸ਼ੁਕਰੀਆ ਅਦਾ ਕਰ ਵਾਪਸ ਚਲਾ ਗਿਆ।
ਘਰ ਵੜਦੇ ਮੈਨੂੰ ਦੇਖ ਉਹ ਇਕਦਮ ਮੇਰੇ ਕੋਲ ਆਈ ਤੇ ਮਾਫੀਆ ਮੰਗਣ ਲੱਗ ਪਈ ਇੰਝ ਲੱਗਾ ਜਿਵੇਂ ਉਸ ਨੇ ਕੋਈ ਬਹੁਤ ਵੱਡੀ ਗਲਤੀ ਕਰ ਦਿੱਤੀ ਹੋਵੇ। ਫਿਰ ਰੋਦੀ ਨੂੰ ਕਲਾਵੇ ਵਿੱਚ ਲੈ ਲਿਆ ਤੇ ਚੁੱਪ ਕਰਵਾਉਦੇ ਹੋਏ ਖੁਦ ਮਾਫੀ ਵੀ ਮੰਗੀ।
ਫਿਰ ਰੋਟੀ ਗਰਮ ਕਰਕੇ ਲਿਆਈ ਤੇ ਮੇਰੇ ਨਾਲ ਬੈਠ ਕੇ ਹੀ ਇਕੱਠਿਆ ਖਾਦੀ। ਉਸ ਵਕਤ ਮੈਨੂੰ ਇਹਸਾਸ ਹੋਇਆ ਪਤਨੀ ਜਿਹੜੀ ਕਦੇ ਆਰਾਮ ਨਹੀ ਚਾਹੁੰਦੀ ਉਹ ਤਾ ਬਸ ਆਪਣੇ ਹਮਸਫਰ ਨਾਲ ਰਾਤ ਦੀ ਸੁਕੂਨ ਭਰੀ ਰੋਟੀ ਅਤੇ ਨੀਦ ਚਾਹੁੰਦੀ ਹੈ ਜਿਸ ਨਾਲ ਉਸ ਦੀ ਦਿਨ ਭਰ ਦੀ ਥਕਾਵਟ ਦੂਰ ਹੋ ਜਾਦੀ ਹੈ।
Comments
Post a Comment