ਪੂਰੇ ਸਫਰ ਮੇਰੇ ਦਿਲ ਵਿੱਚ ਬਸ ਏਹੋ ਗੱਲਾ ਘੁੰਮਦੀਆ ਰਹਿੰਦੀਆ.."ਏਨਾ ਪੈਸਾ ਫਿਰ ਵੀ ਆਰਾਮ ਨੀ ਪਤਾ ਨਹੀ ਲੋਕਾ ਦੀ ਸੁਤੰਸਟੀ ਕਦੋ ਹੋਵੇਗੀ।
ਮੇਰੇ ਘਰ ਤੋ ਥੋੜੀ ਕੁ ਦੂਰ ਹੀ ਤਾਏ ਮੇਹਰ ਸਿੰਘ ਦਾ ਘਰ ਸੀ ਵੈਸੇ ਸਕਾ ਤਾ ਨਹੀ ਉਦਾ ਤਾਇਆ ਕਹਿ ਕੇ ਹੀ ਬੁਲਾਉਦਾ ਸੀ। ਤਾਏ ਦੀ ਸਹਿਰ ਵਿੱਚ ਜੋੜੇ ਜੁੱਤੀ ਬਣਾਉਣ ਦੀ ਛੋਟੀ ਜਿਹੀ ਦੁਕਾਨ ਸੀ..।
ਇਹ ਦੁਕਾਨ ਪਹਿਲਾ ਉਹਨਾ ਦੇ ਪਿਤਾ ਜੀ ਚਲਾਉਦੇ ਸਨ ਫਿਰ ਤਾਇਆ ਮੇਹਰ ਸਿੰਘ ਨੇ ਇਹ ਕੰਮ ਸਾਭ ਲਿਆ। ਇਕਲੋਤਾ ਪੁੱਤ ਸੀ ਜਿਹੜਾ ਬਾਹਰ ਭੇਜ ਦਿੱਤਾ ਸੀ। ਹੁਣ ਘਰ ਦੋਵੇ ਜੀ ਹੀ ਰਹਿੰਦੇ ਸਨ..।
ਮੇਰੀ ਵੀ ਸਹਿਰ ਵਿੱਚ ਇਕ ਦੁਕਾਨ ਸੀ ਏਹੀ ਵਜਹ ਸੀ ਕੀ ਜਦੋ ਵੀ ਮੈ ਘਰੋ ਮੋਟਰਸਾਇਕਲ ਲੈ ਕੇ ਨਿਕਲਦਾ ਤਾ ਮੈਨੂੰ ਦੇਖ ਤਾਇਆ ਮੇਹਰ ਸਿੰਘ ਆਵਾਜ ਦੇ ਕੇ ਰੋਕ ਲੈਦਾ..।
ਸੱਚ ਦੱਸਾ ਤਾ ਮੈਨੂੰ ਉਹਨਾ ਤੋ ਨਫਰਤ ਸੀ ਕਿਉਕਿ ਇਕਲੋਤਾ ਪੁੱਤ ਬਾਹਰ ਸੈੱਟ ਸੀ ਤੇ ਚੰਗੇ ਪੈਸੇ ਭੇਜਦਾ ਸੀ।
ਫਿਰ ਵੀ ਤਾਇਆ ਮੇਹਰ ਸਿੰਘ ਕੰਮ ਕਰਦਾ ਸੀ ਕਦੇ ਮੂੰਹ ਤੇ ਤਾ ਨਹੀ ਕਿਹਾ ਪਰ ਉਹਨਾ ਨੂੰ ਦੇਖ ਅਕਸਰ ਸੋਚਦਾ..."ਪੁੱਤ ਦੀ ਕਮਾਈ ਥੋੜੀ ਲਗਦੀ ਆ ਜਿਹੜੇ ਹੋਰ ਪੈਸਾ ਕਮਾ ਰਹੇ ਆ।
ਦਿਲ ਤਾ ਬਿਲਕੁਲ ਵੀ ਨਹੀ ਕਰਦਾ ਸੀ ਉਹਨਾ ਨੂੰ ਮੋਟਰਸਾਇਕਲ ਤੇ ਲਿਜਾਣ ਦਾ ਪਰ ਇਹ ਕਦੇ ਕਹਿਣ ਦੀ ਹਿੰਮਤ ਵੀ ਨਾ ਪਈ..।
ਤਾਇਆ ਮੇਹਰ ਸਿੰਘ ਸਵੇਰੇ ਮੇਰੇ ਨਾਲ ਹੀ ਜਾਦਾ ਤੇ ਮੇਰੇ ਨਾਲ ਹੀ ਵਾਪਸ ਮੁੜ ਆਉਦਾ।
ਖੁਦ ਨੂੰ ਬੇਵੱਸ ਹੋਇਆ ਮਹਿਸੂਸ ਕਰਦਾ ਮੈ ਵੀ ਭਰੇ ਜਿਹੇ ਮਨ ਨਾਲ ਤਾਏ ਨੂੰ ਨਾਲ ਲੈ ਜਾਦਾ ਸੀ।
ਪੂਰੇ ਸਫਰ ਮੇਰੇ ਦਿਲ ਵਿੱਚ ਬਸ ਏਹੋ ਗੱਲਾ ਘੁੰਮਦੀਆ ਰਹਿੰਦੀਆ.."ਏਨਾ ਪੈਸਾ ਫਿਰ ਵੀ ਆਰਾਮ ਨੀ ਪਤਾ ਨਹੀ ਲੋਕਾ ਦੀ ਸੁਤੰਸਟੀ ਕਦੋ ਹੋਵੇਗੀ।
ਸਾਰਾ ਦਿਨ ਤਾਇਆ ਵੱਡੇ ਸ਼ੀਸ਼ੇ ਵਾਲੀਆ ਐਨਕਾਂ ਲਾ ਕੇ ਜੋੜੇ ਬਣਾਉਦਾ ਰਹਿੰਦਾ। ਹਮੇਸਾ ਸੋਚਦਾ ਆਖਿਰ ਕਮੀ ਕਿਸ ਗਲ ਦੀ ਹੈ ਜੋ ਇਸ ਉਮਰ ਵਿੱਚ ਪੈਸਾ ਜੋੜ ਰਿਹਾ ਇਕਲੋਤਾ ਪੁੱਤ ਸੀ ਜੋ ਬਾਹਰ ਸੈੱਟ ਆ ਹੁਣ ਕਿਸ ਦੇ ਲਈ ਜੋੜਦੇ ਹੋਣਗੇ ਏਨਾ ਪੈਸਾ..?
ਭਾਵੇ ਇਹ ਸਵਾਲ ਹਰ ਰੋਜ ਮੇਰੇ ਦਿਲੋ ਦਿਮਾਗ ਵਿੱਚ ਘੁੰਮਦਾ ਰਹਿੰਦਾ ਪਰ ਇਹਨਾ ਸਵਾਲਾ ਦੇ ਜਵਾਬ ਜਾਣਨ ਦੀ ਹਿੰਮਤ ਨਾ ਹੋਈ। ਖੈਰ ਏਦਾ ਹੀ ਦਿਨ ਲੰਘਦੇ ਗਏ ਉਹਨਾ ਦੇ ਘਰ ਦੇ ਛੋਟੇ ਮੋਟੇ ਕੰਮ ਵੀ ਮੈਨੂੰ ਹੀ ਕਰਨੇ ਪੈਦੇ ਸਨ...।
ਦਿਲ ਵਿੱਚ ਤਾ ਬਹੁਤ ਵਾਰ ਆਇਆ ਕੀ ਜਵਾਬ ਦੇ ਦਿਆ ਕਰਾ ਮੈ ਏਨਾ ਦਾ ਨੌਕਰ ਥੋੜੀ ਪਰ ਕਦੇ ਇਹ ਕਹਿਣ ਦੀ ਹਿੰਮਤ ਨਾ ਪਈ। ਖੁਦ ਦਾ ਪੁੱਤ ਬਾਹਰ ਸੈੱਟ ਕਰ ਰੱਖਿਆ ਤੇ ਕੰਮ ਲਈ ਮੈ..।
ਏਦਾ ਹੀ ਇਕ ਸਾਮ ਮੈ ਤਾਏ ਨੂੰ ਲੈ ਕੇ ਵਾਪਸ ਪਿੰਡ ਆ ਰਿਹਾ ਸੀ। ਸੋਚਿਆ ਅੱਜ ਇਸ ਨੌਕਰਸਾਹੀ ਤੋ ਅਸਤੀਫਾ ਦੇ ਦੇਣਾ।
ਮੇਰੇ ਘਰ ਤੋ ਪਹਿਲਾ ਤਾਏ ਮੇਹਰ ਸਿੰਘ ਦਾ ਘਰ ਆਉਦਾ ਸੀ ਉਹਨਾ ਨੂੰ ਉਤਾਰ ਕੇ ਅਜੇ ਅੱਗੇ ਵਧਣ ਹੀ ਲੱਗਾ ਸੀ ਕੀ ਤਾਈ ਨੇ ਮੈਨੂੰ ਆਵਾਜ ਮਾਰੀ ਮੋਟਰਸਾਇਕਲ ਸਟੈਂਡ ਤੇ ਲਾ ਕੇ ਅੰਦਰ ਚਲਾ ਗਿਆ।
ਮੇਰੇ ਵੱਲ ਫੋਨ ਵਧਾਉਦੀ ਤਾਈ ਨੇ ਕਿਹਾ...ਵੇ ਪੁੱਤ ਕੁਲਵੰਤ ਨੂੰ ਫੋਨ ਲਾ ਕੇ ਗੱਲ ਕਰਨੀ ਆ ਕਿੰਨੇ ਦਿਨ ਹੋ ਗਏ ਗਲ ਨੀ ਕਰਦਾ ਜਦੋ ਦਾ ਏਥੋ ਗਿਆ ਇਕ ਵਾਰੀ ਵੀ ਫੋਨ ਨੀ ਆਇਆ।
ਤੂੰ ਦੇਖ ਲਾ ਕੇ, ਮੈ ਫੋਨ ਫੜ ਕੇ ਜਿਉ ਹੀ ਨੰਬਰ ਡਾਇਲ ਕਰਨ ਲੱਗਾ ਤਾ ਇਕਦਮ ਤਾਏ ਨੇ ਮੇਰੇ ਹੱਥੋ ਫੋਨ ਫੜ ਪਰਾ ਵਗਾ ਕੇ ਮਾਰਦੇ ਨੇ ਕਿਹਾ..."ਕੋਈ ਲੋੜ ਨੀ ਉਸ ਨੂੰ ਫੋਨ ਕਰਨ ਦੀ ਸਾਰੀ ਉਮਰ ਆਪਾ ਹੀ ਕਿਉ ਉਸ ਦੀ ਫਿਕਰ ਕਰੀਏ ਨਾਲੇ ਉਸ ਦਾ ਵੀ ਤਾ ਇਹ ਫਰਜ ਬਣਦਾ।
ਕੀ ਮੈ ਆਪਣੇ ਮਾ-ਬਾਪ ਨੂੰ ਇਕ ਵਾਰ ਫੋਨ ਨਾਲ ਕੇ ਪੁੱਛ ਲਵਾ ਕੀ ਉਹ ਜਿਉਦੇ ਨੇ ਜਾ ਮਰ ਗਏ। ਤਾਏ ਨੇ ਗੁੱਸੇ ਭਰੇ ਲਹਿਜੇ ਵਿੱਚ ਕਿਹਾ..."ਮੈ ਹੈਗਾ ਅਜੇ ਤੇਰਾ ਧਿਆਨ ਰੱਖਣ ਲਈ।
ਨਾਲੇ ਉਹਨੂੰ ਪੜਣ ਤੇ ਕੁਝ ਕਰਨ ਲਈ ਭੇਜਿਆ ਸੀ ਉਹ ਤਾ ਉਥੋ ਦਾ ਹੋ ਕੇ ਬਹਿ ਗਿਆ..।
ਤਾਏ ਅਤੇ ਤਾਈ ਦੀਆ ਏਨਾ ਗੱਲਾ ਨੂੰ ਮੈ ਬੁੱਤ ਵਾਗ ਚੁੱਪ ਚਾਪ ਸੁਣਦਾ ਰਿਹਾ ਮੈਨੂੰ ਸਮਝ ਨਹੀਂ ਆ ਰਹੀ ਕੀ ਮੈ ਕੀ ਬੋਲਾ।
ਇਹਨਾ ਦੀ ਇਕ ਹੋਰ ਜਿੰਦਗੀ ਵੀ ਹੈ ਇਹ ਮੈ ਅੱਜ ਪਹਿਲੀ ਵਾਰ ਦੇਖ ਰਿਹਾ ਸੀ। ਫਿਰ ਤਾਏ ਨੇ ਮੇਰੇ ਵੱਲ ਦੇਖਿਆ ਤੇ ਕਿਹਾ...ਪੁੱਤ ਰਾਤ ਹੋ ਰਹੀ ਆ ਤੂੰ ਵੀ ਆਪਣੇ ਘਰ ਚਲਾ ਜਾ ਤੇਰੀ ਤਾਈ ਨੂੰ ਮੈ ਆਪੇ ਸਮਝਾ ਲਵਾਗਾ।
ਤਾਏ ਦੇ ਕਹਿਣ ਤੇ ਮੈ ਵਾਪਸ ਚਲ ਪਿਆ..ਉਹ ਸਵਾਲ ਜੋ ਮੈਨੂੰ ਹਰ ਰੋਜ ਤੰਗ ਕਰਦੇ ਸਨ ਹੁਣ ਉਹ ਸਾਂਤ ਹੋ ਗਏ ਸੀ ਕਿਉਕਿ ਉਹਨਾ ਸਵਾਲਾਂ ਦੇ ਮੈਨੂੰ ਜਵਾਬ ਮਿਲ ਗਏ ਸੀ। ਜਿਸ ਤਾਏ ਬਾਰੇ ਕਦੇ ਸੋਚ ਕੇ ਮੈਨੂੰ ਅਕਸਰ ਗੁੱਸਾ ਆਉਦਾ ਸੀ ਅੱਜ ਮੈਨੂੰ ਉਹਨਾ ਲਾਚਾਰ ਮਾ-ਬਾਪ ਤੇ ਤਰਸ ਆ ਰਿਹਾ ਸੀ।
ਭਰਿਆ ਪੀਤਾ ਮੈ ਵਾਪਸ ਘਰ ਆ ਗਿਆ ਉਸ ਦਿਨ ਤੋ ਬਾਦ ਮੈ ਤਾਏ ਅਤੇ ਤਾਈ ਜੀ ਦਾ ਆਪਣੇ ਮਾ-ਬਾਪ ਵਾਗ ਧਿਆਨ ਰੱਖਣਾ ਸੁਰੂ ਕਰ ਦਿੱਤਾ ਹਰ ਜਰੂਰਤ ਦਾ ਖਿਆਲ ਰੱਖਦਾ।
ਹੁਣ ਇਹ ਸਭ ਕਰਨ ਵਿੱਚ ਮੈਨੂੰ ਬੜੀ ਖੁਸੀ ਮਹਿਸੂਸ ਹੁੰਦੀ ਸੀ।
ਸੋ ਦੋਸਤੋ ਇਕ ਮਾ-ਬਾਪ ਜੋ ਆਪਣੀ ਔਲਾਦ ਲਈ ਸਭ ਕੁਝ ਕਰਦਾ ਹੈ ਆਖਿਰ ਉਸੇ ਨੂੰ ਕੋਈ ਪੁਛਣ ਵਾਲਾ ਨਹੀ ਹੁੰਦਾ।
ਇਕ ਥੋੜੀ ਜਿਹੀ ਫਿਕਰ ਹੀ ਉਹਨਾ ਨੂੰ ਜਿੰਦਾ ਰੱਖਦੀ ਪਰ ਅਫਸੋਸ ਔਲਾਦ ਉਹ ਵੀ ਨਹੀਂ ਕਰਦੀ..।
ਪਤਾ ਨਹੀ ਸਮਾਜ ਵਿੱਚ ਕਿੰਨੇ ਹੋਰ ਤਾਏ ਮੇਹਰ ਸਿੰਘ ਵਰਗੇ ਇਨਸਾਨ ਹੋਣਗੇ ਜਿਹੜੇ ਏਦਾ ਦੀ ਦੋਹਰੀ ਜਿੰਦਗੀ ਜਿਉਣ ਲਈ ਮਜਬੂਰ ਹੋਣਗੇ।।
Comments
Post a Comment