ਜਿੱਤ ਹਾਰ ਇੱਕ ਸਿੱਕੇ ਦੇ 2 ਪਹਿਲੂ ਨੇ,, ਬੇਗਾਨੇ ਪੁੱਤ ਵੀ ਘਰੋਂ ਜਿੱਤਣ ਹੀ ਆਉਂਦੇ ਨੇ, ਜਦੋਂ ਅਰਸ਼ਦੀਪ ਕੋਲੋਂ ਕੈਚ ਛੁੱਟਿਆ ਉਦੋਂ ਸਾਰੇ ਪਲੇਅਰ ਬਹੁਤ ਦਬਾ ਹੇਠ ਸੀ, ਕਿਉਂ ਕਿ ਇੰਡੀਆ ਟੀਮ ਹਾਰਨ ਵੱਲ ਵੱਧ ਰਹੀ ਸੀ, ਦੇਖਕੇ ਅਫਸੋਸ ਜਰੂਰ ਹੋਇਆ ਕਿ ਯਾਰ ਇਸ ਵੇਲੇ ਨੀ ਸੀ ਛੱਡਣਾ ਚਾਹੀਦਾ, ਦੇਖਣ ਵਾਲੇ ਸਾਰੇ ਜੱਜ ਹੁੰਦੇ ਨੇ ਤੇ ਹਰੇਕ ਨੂੰ ਲੱਗਦਾ ਹੁੰਦਾ ਨੋਰਮਲ ਕੈਚ ਨੀ ਫੜ ਸਕਿਆ, ਪਰ ਜਿਹੜਾ ਮੈਦਾਨ ਚ ਹੁੰਦਾ ਤੇ ਲੱਖਾਂ ਲੋਕਾਂ ਦੇ ਸਾਹਮਣੇ ਖੇਡ ਰਿਹਾ ਹੁੰਦਾ ਉਸਨੂੰ ਪਤਾ ਹੁੰਦਾ ਕਿਸ ਭਾਅ ਵਿਕਦੀ ਹੁੰਦੀ, ਅੱਜ ਲੋਕ ਅਰਸ਼ਦੀਪ ਨੂੰ ਖਾਲਿਸਤਾਨੀ ਦੱਸ ਰਹੇ ਨੇ ਸਿਰਫ ਇਸ ਲਈ ਕਿ ਉਹ ਸਰਦਾਰ ਐ, ਲੱਖ ਲਾਹਨਤਾਂ ਮੇਰੇ ਵਲੋਂ ਉਨ੍ਹਾਂ ਚਵਲ ਲੋਕਾਂ ਲਈ ਜਿਨ੍ਹਾਂ ਦੀ ਸੋਚ ਨਾਲੀ ਚ ਡਿੱਗੀ ਐ,, ਅਰਸ਼ਦੀਪ ਕੋਈ ਪਹਿਲਾ ਪਲੇਅਰ ਨੀ ਜਿਸ ਕੋਲੋਂ ਗਲਤੀ ਹੋਈ, ਅਰਸ਼ਦੀਪ ਸਾਡਾ ਪੰਜਾਬੀ ਭਰਾ ਐ ਤੇ ਅਸੀਂ ਸਾਰੇ ਇਸਦੇ ਹੱਕ ਚ ਖੜੇ ਹਾਂ,, ਨਾਲੇ ਅਰਸ਼ਦੀਪ ਨੇ ਲਾਸਟ ਔਵਰ ਚ ਵਿਕਟ ਕੱਢ ਕੇ ਮੁੱਲ ਮੋੜ ਦਿੱਤਾ ਸੀ, ਕੁੱਤਿਆਂ ਦਾ ਕੰਮ ਭੌਂਕਣਾ ਹੁੰਦਾ, ਬੱਬਰ ਸ਼ੇਰ ਪ੍ਰਵਾਹ ਨੀ ਕਰਦੇ ਹੁੰਦੇ । ਨਵਜੋਤ ਮਹਿਤਾ ✍️
Comments
Post a Comment