ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਬਿਸ਼ਪ ਵੱਲੋਂ ਸਾਂਝਾ ਐਲਾਨ-ਨਕਲੀ ਪਾਸਟਰਾਂ ਖਿਲਾਫ਼ ਸਾਂਝੀ ਲੜਾਈ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ
ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਬਿਸ਼ਪ ਵੱਲੋਂ ਸਾਂਝਾ ਐਲਾਨ-ਨਕਲੀ ਪਾਸਟਰਾਂ ਖਿਲਾਫ਼ ਸਾਂਝੀ ਲੜਾਈ
ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ
ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸਰਪਰਸਤੀ ਵਿੱਚ ਸਿੱਖ ਨੁਮਾਇੰਦਿਆਂ ਨਾਲ ਐਂਜਲੀਕਨ ਚਰਚ ਆਫ ਇੰਡੀਆ ਦੀ ਸੈਕੇਟਰੀ ਮਧੁਲੀਕਾ ਜੌਏਸ ਅਤੇ ਚਰਚ ਆਫ ਇੰਡੀਆ ਦੇ ਬਿਸ਼ਪ ਦੀ ਅਗਵਾਈ ਵਿੱਚ ਆਏ ਇਸਾਈ ਵਫਦ ਨੇ ਸਾਂਝੀ ਬੈਠਕ ਅਤੇ ਪ੍ਰੈਸ ਕਾਨਫਰੰਸ ਕੀਤੀ।
ਇਸ ਮੌਕੇ ਇਸਾਈ ਆਗੂਆਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਨਕਲੀ ਪਾਸਟਰਾਂ ਦਾ ਇਸਾਈਆਂ ਨਾਲ ਕੋਈ ਸੰਬੰਧ ਨਹੀਂ ਹੈ ਤੇ ਜੋ ਉਹ ਕਰ ਰਹੇ ਹਨ ਉਹ ਬਾਈਬਲ ਅਨੁਸਾਰ ਗਲਤ ਹੈ। ਹੁਣ ਨਕਲੀ ਪਾਸਟਰਾਂ ਖਿਲਾਫ਼ ਸਾਂਝੀ ਲੜਾਈ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਨਕਲੀ ਪਾਸਟਰਾਂ ਵੱਲੋਂ ਸਿੱਖ ਧਰਮ ਦੀਆਂ ਬੇਅਦਬੀਆਂ ‘ਤੇ ਉਹਨਾਂ ਦੁੱਖ ਪਰਗਟ ਕਰਦਿਆਂ ਕਨੂੰਨੀ ਚਾਰਾਜੋਈ ਦੀ ਹਾਮੀ ਭਰੀ। ਇਸ ਮੌਕੇ ਸਿੰਘ ਸਹਿਬ ਨੇ ਵੀ ਸਖਤ ਸ਼ਬਦਾਂ ਵਿਚ ਨਕਲੀ ਪਾਸਟਰਾਂ ਦੀਆਂ ਕਾਰਵਾਈਆਂ ‘ਤੇ ਸਰਕਾਰ ਨੂੰ ਦਖਲ ਦੇਣ ਦਾ ਆਦੇਸ਼ ਦਿੱਤਾ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਕੇਸਗੜ੍ਹ ਸਾਹਿਬ ਵੀ ਹਾਜ਼ਰ ਸਨ।
ਡਾ ਅਮਰਿੰਦਰ ਸਿੰਘ, ਅਜੈਪਾਲ ਸਿੰਘ, ਸਤਿੰਦਰ ਸਿੰਘ, ਦਵਿੰਦਰ ਸਿੰਘ ਸੇਖੋਂ, ਗੰਗਵੀਰ ਰਾਠੌੜ ਨੇ ਤੱਥਾਂ ਅਧਾਰਿਤ ਗੋਸ਼ਟੀ ਕੀਤੀ।
ਬੈਠਕ ਲਈ ਮਿਸਲ ਸਤਲੁਜ ਅਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੀ ਸਾਰੀ ਟੀਮ ਨੇ ਵਿਸ਼ੇਸ਼ ਯਤਨ ਕੀਤੇ!
Comments
Post a Comment