*ਪਤਨੀ ਨੇ ਆਪਣੇ ਪਤੀ ਨੂੰ ਜਨਮ ਦਿੱਤਾ*
ਭੈਣਾਂ ਜ਼ਰੂਰ ਸ਼ੇਅਰ ਕਰਨ ਜੀ।
👇👇👇👇👇👇👇👇👇
*ਮੈਂ ਵਿਗੜੀ ਮੰਢੀਰ ਨਾਲ ਘੁੰਮਦਾ ਰਹਿੰਦਾ ਸੀ ਪਰ ਘਰ ਦਿਆਂ ਨੇ ਮੇਰਾ ਵਿਆਹ ਕਰ ਦਿੱਤਾ ਮੇਰੀ ਪਤਨੀ ਬਹੁਤ ਹੱਸਮੁੱਖ ਸੀ, ਕੋਈ ਵੀ ਗੱਲ ਕਰਨ ਤੋਂ ਪਹਿਲਾਂ ਹੀ ਹੱਸ ਪੈਂਦੀ ਉਸਦਾ ਹਾਸਾ ਮੈਨੂੰ ਬਹੁਤ ਸੋਹਣਾ ਲੱਗਦਾ ਸੀ ਮੈਂ ਜਦੋਂ ਕੰਮ ਤੋਂ ਘਰੇ ਆਉਣਾ ਜਾਂ ਬਾਹਰੋਂ ਘਰੇ ਜਾਣਾਂ ਤਾਂ ਉਸ ਦਾ ਹੱਸਦਾ ਚਿਹਰਾ ਵੇਖ ਕੇ ਮੇਰੀ ਪਾਣੀ ਦੀ ਪਿਆਸ ਮੁੱਕ ਜਾਂਦੀ ਸੀ, ਮੇਰੀ ਸਾਰੀ ਥਕਾਵਟ ਉੱਤਰ ਜਾਂਦੀ ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਇੱਕ ਮਾਲੀ ਆਪਣੇ ਬਾਗ ਵਿੱਚੋਂ ਬਣਾਏ ਫੁੱਲਾਂ ਦੇ ਗੁਲਦਸਤੇ ਨੂੰ ਦੇਖ ਕੇ ਖੁਸ਼ ਹੁੰਦਾ ਹੈ*
*ਵਿਆਹ ਤੋਂ ਦੋ ਕੁ ਮਹੀਨਿਆਂ ਬਾਅਦ ਮੈਂ ਮਹਿਸੂਸ ਕੀਤਾ ਕਿ ਮੇਰੀ ਪਤਨੀ ਮੈਨੂੰ ਵੇਖ ਕੇ ਪਹਿਲਾਂ ਵਾਂਗ ਖ਼ੁਸ਼ ਕਿਉਂ ਨਹੀਂ ਹੁੰਦੀ ਮੈਨੂੰ ਵੇਖ ਉਸਦਾ ਹਾਸਾ ਉਦਾਸੀ ਵਿੱਚ ਕਿਉਂ ਬਦਲ ਜਾਂਦਾ ਹੈ ਇਹ ਗੱਲ ਮੈਂ ਘੰਟਿਆਂ ਬੱਧੀ ਸੋਚਦਾ ਰਹਿੰਦਾ ਕਿ ਜਿਹੜੀ ਮੈਨੂੰ ਵੇਖ ਕੇ ਫੁੱਲਾਂ ਵਾਂਗ ਖਿੜ ਜਾਂਦੀ ਸੀ ਉਹ ਰੁੱਖੀ ਰੁੱਖੀ ਕਿਉਂ ਰਹਿੰਦੀ ਹੈ ਮੇਰੇ ਮਨ ਵਿਚ ਕਈ ਤਰ੍ਹਾਂ ਦੇ ਸ਼ੰਕੇ ਖਿਆਲ ਆਉਂਦੇ ਕਿ ਉਹ ਮੈਨੂੰ ਨਾਪਸੰਦ ਤਾਂ ਨਹੀਂ ਕਰਨ ਲੱਗ ਪਈ ਮੈਂ ਹਰ ਰੋਜ਼ ਪੁੱਛਦਾ ਪੁੱਛਦਾ ਚੁੱਪ ਹੀ ਰਹਿੰਦਾ ਪਰ ਇੱਕ ਦਿਨ ਮੈਂ ਟੱਲੀ ਹੋ ਕੇ ਪੁਛ ਹੀ ਲਿਆ ਕੇ ਤੂੰ ਪਹਿਲਾਂ ਵਾਂਗ ਕਿਉਂ ਨਹੀਂ ਹੱਸਦੀ ਕੁੱਝ ਦੇਰ ਚੁੱਪ ਰਹਿਣ ਪਿੱਛੋਂ ਉਸ ਨੇ ਚੁੱਪੀ ਤੋੜੀ ਤੇ ਕਿਹਾ ਜੇਕਰ ਤੁਸੀਂ ਮੇਰੀ ਗੱਲ ਮੰਨੋਂਗੇ ਤਾਂ ਮੈਂ ਦੱਸਾਂਗੀ ਤਾਂ ਪਤਨੀ ਨੇ ਪਹਿਲਾਂ ਪਤੀ ਨਾਲ ਵਾਅਦਾ ਕੀਤਾ ਤੇ ਫਿਰ ਕਿਹਾ ਜਦੋਂ ਆਪਣਾ ਵਿਆਹ ਹੋਇਆ ਸੀ ਤਾਂ ਮੈਂ ਦੋ ਮਹੀਨੇ ਇਸ ਲਈ ਖੁਸ਼ ਰਹੀ ਕਿ ਮੇਰਾ ਪਤੀ ਕੋਈ ਵੀ ਨਸ਼ਾ ਨਹੀਂ ਕਰਦਾ ਅਤੇ ਮੇਰੀ ਤੇ ਆਪਣੇ ਮਾਤਾ ਪਿਤਾ ਦੀ ਕਿੰਨੀ ਦੇਖ-ਭਾਲ ਕਰਦਾ ਹੈ ਇਹ ਦੇਖ ਕੇ ਮੈਂ ਬਹੁਤ ਖੁਸ਼ ਹੋ ਜਾਂਦੀ ਸੀ*
*ਪਰ ਦੋ ਮਹੀਨਿਆਂ ਬਾਅਦ ਤੁਸੀਂ ਹਰ ਰੋਜ਼ ਸ਼ਰਾਬ ਪੀ ਕੇ ਆਉਣਾ ਸ਼ੁਰੂ ਕਰ ਦਿੱਤਾ ਮੇਰੇ ਸਾਹਮਣੇ ਸਿਗਰਟ ਪੀਣੀ, ਜਰਦਾ ਲਗਾਉਣਾਂ ਕਦੇ ਕਦੇ ਕੁਛ ਸੁੰਘਣਾਂ ਸ਼ੁਰੂ ਕਰ ਦਿੱਤਾ ਤਾਂ ਉਦੋਂ ਤੋਂ ਮੇਰਾ ਮਨ ਉਦਾਸ ਦੁਖੀ ਰਹਿਣ ਲੱਗ ਪਿਆ ਤੇ ਚਿਹਰਾ ਮੁਰਝਾਉਣਾਂ ਸ਼ੁਰੂ ਹੋ ਗਿਆ ਮੈਨੂੰ ਨਸ਼ਿਆ ਤੋਂ ਬਹੁਤ ਡਰ ਲੱਗਦਾ ਹੈ ਕਿਉਂਕਿ ਮੇਰੀ ਸਹੇਲੀ ਦਾ ਪਤੀ ਐਨਾ ਜ਼ਿਆਦਾ ਨਸ਼ਾ ਕਰਦਾ ਹੈ ਕਿ ਉਸ ਨੇ ਆਪਣੇ ਮਾਪਿਆਂ ਦੀਆਂ ਬਣਾਈਆਂ ਕੋਠੀਆਂ, ਕਾਰਾਂ, ਜ਼ਮੀਨਾਂ ਵਿਕਣ ਤੇ ਲਗਾ ਦਿੱਤੀਆਂ ਤੇ ਆਪ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਹੈ, ਬੱਚੇ ਪਾਪਾ ਪਾਪਾ ਵਿਲਕਦੇ ਰਹਿੰਦੇ ਨੇ, ਪਰ ਉਹ ਆਪ ਹਰ ਵਕਤ ਨਸ਼ੇ ਵਿੱਚ ਰਹਿੰਦਾ ਹੈ ਮਿਲੇ ਤਾਂ ਵੀ ਜੇ ਨਾ ਮਿਲੇ ਤਾਂ ਵੀ ਬੇਸੁੱਧ ਪਿਆ ਰਹਿੰਦਾ ਹੈ ਮਾਂ ਬਾਪ ਬੁੱਢੇ ਹੋ ਗਏ ਹਨ, ਨਾ ਹਸਪਤਾਲ ਲ਼ੈ ਕੇ ਜਾਣ ਜੋਗੇ ਨਾ ਹੀ ਮੋਢਿਆਂ ਤੇ ਚੁੱਕਣ ਜੋਗੇ, ਸਹੇਲੀ ਮੇਰੀ ਦੇ ਪੇਕੇ ਉਸਦੇ ਪਤੀ ਨੂੰ ਨਸ਼ਾ ਛੁਡਾਊ ਕੇਂਦਰ ਛੱਡ ਕੇ ਆਉਂਦੇ ਤਾਂ ਬਾਹਰ ਆ ਕੇ ਫਿਰ ਨਸਿਆਂ ਤੇ ਲੱਗ ਜਾਂਦਾ ਹੈ ਕਿਉਂਕਿ ਉਹ ਖੁਦ ਕਹਿੰਦਾ ਹੈ ਮੈਂ ਪਤਨੀ, ਬੱਚੇ, ਮਾਂ ਬਾਪ ਤੇ ਦੁਨੀਆਂ ਛੱਡ ਦੇਵਾਂਗਾ ਪਰ ਨਸ਼ਾ ਨਹੀਂ ਛੱਡ ਸਕਦਾ ਜੋ ਕਿ ਇਹ ਗੱਲ ਪੈਰਾਂ ਥੱਲਿਓਂ ਜ਼ਮੀਨ ਕੱਢ ਦਿੰਦੀ ਹੈ,*
*ਮੇਰੀ ਸਹੇਲੀ ਮੇਰੇ ਤੋਂ ਵੀ ਹੱਸਮੁੱਖ ਸੀ ਉਸਦੇ ਮਾਪੇ ਤੇ ਕਾਲਜ ਦੀਆਂ ਕੁੜੀਆਂ ਉਸਨੂੰ ਹੱਸਦੀ ਨੂੰ ਵੇਖ ਕੇ ਖਿੜਦਾ ਫੁੱਲ ਕਿਹਾ ਕਰਦੀਆਂ ਸਨ ਪਰ ਅੱਜ ਉਸਦਾ ਹਾਸਾ ਨਸ਼ਿਆਂ ਨੇ ਖਤਮ ਕਰ ਦਿੱਤਾ ਇਸ ਕਰਕੇ ਮੈਂ ਤੁਹਾਨੂੰ ਦੇਖ ਕੇ ਮੁਰਝਾ ਜਾਂਦੀ ਹਾਂ ਕਿਉਂਕਿ ਮੇਰੀ ਸਹੇਲੀ ਦਾ ਪਤੀ ਪਹਿਲਾਂ ਪਹਿਲਾਂ ਬੀੜੀਆਂ ਸਿਗਰਟਾਂ ਤੇ ਦਾਰੂ ਹੀ ਪੀਂਦਾ ਸੀ ਪਰ ਉਹ ਨਜ਼ਰ ਅੰਦਾਜ਼ ਕਰਦੀ ਰਹੀ ਪਰ ਉਹ ਇਸੇ ਤਰ੍ਹਾਂ ਨਸ਼ੇ ਦਾ ਆਦੀ ਹੋ ਗਿਆ ਤੇ ਅੱਜ ਮੇਰੀ ਫੁੱਲਾਂ ਵਰਗੀ ਸਹੇਲੀ ਜਿਊਂਦੀ ਹੀ ਲਾਸ਼ ਬਣੀ ਹੋਈ ਹੈ ਇਸ ਕਰਕੇ ਮੇਰਾ ਮਨ ਦੁੱਖੀ ਹੋ ਜਾਂਦਾ ਹੈ ਜਦੋਂ ਤੁਸੀਂ ਨਸ਼ੇ ਕਰਕੇ ਘਰ ਆ ਜਾਂਦੇ ਹੋਂ, ਤਾਂ ਮੈਂ ਉਦਾਸ ਹੋ ਜਾਂਦੀ ਹਾਂ, ਮੇਰੇ ਤਾਂ ਮਾਪੇ ਐਨੇ ਗਰੀਬ ਹਨ ਕਿ ਉਹ ਤੁਹਾਨੂੰ ਨਸ਼ਾ ਛੁਡਾਊ ਕੇਂਦਰ ਵੀ ਨਹੀਂ ਭੇਜ ਸਕਦੇ ਹਾੜੇ ਮੇਰੇ ਸਿਰ ਦਿਆਂ ਸਾਈਆਂ ਜੇ ਮੇਰੇ ਮੁੱਖ ਤੇ ਹਾਸਾ ਵੇਖਣਾਂ ਮੈਨੂੰ ਖੁਸ਼ ਵੇਖਣਾਂ ਤਾਂ ਅੱਜ ਤੋਂ ਨਸ਼ਾ ਤਿਆਗ ਦੇਵੀਂ ਤੇ ਵਾਅਦਾ ਕਰੀਂ ਕੇ ਮੈਂ ਕਦੇ ਵੀ ਆਪਣੀ ਵਹੁਟੀ ਨੂੰ ਮੁਰਝਾਉਣ ਨਹੀਂ ਦਿਆਂਗਾ ਭਾਵ ਕਦੇ ਵੀ ਨਸ਼ਾ ਨਹੀਂ ਕਰਾਂਗਾ, ਇਹ ਗੱਲ ਸੁਣ ਕੇ ਮੈਂ ਸਿਰਾਣੇ ਪਿਆ ਜਰਦਾ, ਬਟੂਆ ਵਿੱਚ ਪਈ ਚਿੱਟੇ ਦੀ ਪੂੜੀ, ਅਲਮਾਰੀਆਂ ਤੇ ਬੈੱਡ ਦੇ ਵਿੱਚ ਪਈਆਂ ਸ਼ਰਾਬ ਦੀਆਂ ਬੋਤਲਾਂ ਸੁੱਟ ਦਿੱਤੀਆਂ ਤੇ ਉਸਦਾ ਹਾਸਾ ਫਿਰ ਤੋਂ ਵੇਖ ਕੇ ਇੰਝ ਮਹਿਸੂਸ ਹੋਇਆ ਕਿ ਮੇਰਾ ਫਿਰ ਤੋਂ ਨਵਾਂ ਜਨਮ ਹੋ ਗਿਆ।*
🙏🙏🙏🙏🙏🙏🙏🙏🙏🙏🙏🙏
Comments
Post a Comment