Skip to main content

HUKAMNAMA SRI DARBAR SAHIB, SRI AMRITSAR, ANG 666, 11-AUG.-2021

 AMRIT VELE DA HUKAMNAMA SRI DARBAR SAHIB, SRI AMRITSAR, ANG 666, 11-AUG.-2021



ਰਾਗੁ ਧਨਾਸਿਰੀ ਮਹਲਾ ੩ ਘਰੁ ੪    

ੴ ਸਤਿਗੁਰ ਪ੍ਰਸਾਦਿ ॥ 

ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥ 


रागु धनासिरी महला ३ घरु ४    ੴ सतिगुर प्रसादि ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥१॥ हंउ बलिहारै जाउ साचे तेरे नाम विटहु ॥ करण कारण सभना का एको अवरु न दूजा कोई ॥१॥ रहाउ ॥ बहुते फेर पए किरपन कउ अब किछु किरपा कीजै ॥ होहु दइआल दरसनु देहु अपुना ऐसी बखस करीजै ॥२॥ भनति नानक भरम पट खूल्हे गुर परसादी जानिआ ॥ साची लिव लागी है भीतरि सतिगुर सिउ मनु मानिआ ॥३॥१॥९॥ 


Raag Dhanaasaree, Third Mehl, Fourth House: 

One Universal Creator God. By The Grace Of The True Guru: I am just a poor beggar of Yours; You are Your Own Lord Master, You are the Great Giver. Be Merciful, and bless me, a humble beggar, with Your Name, so that I may forever remain imbued with Your Love. ||1|| I am a sacrifice to Your Name, O True Lord. The One Lord is the Cause of causes; there is no other at all. ||1||Pause|| I was wretched; I wandered through so many cycles of reincarnation. Now, Lord, please bless me with Your Grace. Be merciful, and grant me the Blessed Vision of Your Darshan; please grant me such a gift. ||2|| Prays Nanak, the shutters of doubt have been opened wide; by Guru's Grace, I have come to know the Lord. 

I am filled to overflowing with true love; my mind is pleased and appeased by the True Guru. ||3||1||9|| 


ਪਦਅਰਥ: ਹਮ = ਅਸੀ ਜੀਵ। ਭੀਖਕ = ਮੰਗਤੇ। ਭੇਖਾਰੀ = ਮੰਗਤੇ। ਨਿਜ ਪਤਿ = ਆਪਣੇ ਆਪ ਦਾ ਮਾਲਕ, ਸੁਤੰਤਰ। ਦਾਤਾ = ਦਾਤਾਂ ਦੇਣ ਵਾਲਾ। ਦੈਆਲ = ਦਇਆਵਾਨ। ਕੰਉ = ਨੂੰ। ਰਹਉ = ਰਹਉਂ, ਮੈਂ ਰਹਾਂ। ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ।੧।ਬਲਿਹਾਰੈ = ਕੁਰਬਾਨ। ਜਾਉ = ਜਾਉਂ, ਮੈਂ ਜਾਂਦਾ ਹਾਂ। ਵਿਟਹੁ = ਤੋਂ। ਕਰਣ ਕਾਰਣ = ਜਗਤ ਦਾ ਮੂਲ।੧।ਰਹਾਉ।ਫੇਰ = ਗੇੜ। ਕਿਰਪਨ ਕਉ = ਕੰਜੂਸ ਨੂੰ, ਮਾਇਆ = ਵੇੜ੍ਹੇ ਨੂੰ। ਕੀਜੈ = ਕਰ। ਬਖਸ = ਬਖ਼ਸ਼ਸ਼।੨।ਭਨਤਿ = ਆਖਦਾ ਹੈ। ਭਰਮ ਪਟ = ਭਰਮ ਦੇ ਪੜਦੇ। ਪਰਸਾਦੀ = ਕਿਰਪਾ ਨਾਲ। ਜਾਨਿਆ = ਸਾਂਝ ਪਾ ਲਈ। ਸਾਚੀ = ਸਦਾ ਕਾਇਮ ਰਹਿਣ ਵਾਲੀ। ਲਿਵ = ਲਗਨ। ਭੀਤਰਿ = ਅੰਦਰ, ਮਨ ਵਿਚ। ਸਿਉ = ਨਾਲ।੩।


ਅਰਥ: ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ।੧।ਰਹਾਉ।ਹੇ ਪ੍ਰਭੂ! ਅਸੀ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ।੧।ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼।੨।ਹੇ ਭਾਈ! ਨਾਨਕ ਆਖਦਾ ਹੈ-ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ।੩।੧।੯।


अर्थ: हे प्रभु ! मैं तेरे सदा कायम रहने वाले नाम से सदके जाता हूँ। तू सारे जगत का मूल है; तू ही सब जीवों को पैदा करने वाला है कोई और (तेरे जैसा) नहीं है।1। रहाउ।हे प्रभू! हम जीव तेरे (दर के) मंगते हैं, तू स्वतंत्र रह के सब को दातें देने वाला है। हे प्रभू! मेरे पर दयावान हो। मुझ मंगते को अपना नाम दे (ता कि) मैं सदा तेरे प्रेम-रंग में रंगा रहूँ।1।हे प्रभु ! मुझ माया-ग्रसित को (अब तक मरने के) अनेकों चक्कर लग चुके हैं, अब तो मेरे पर कुछ मेहर कर। हे प्रभू! मेरे पर दया कर। मेरे पर यही कृपा कर कि मुझे अपना दीदार दे।2।हे भाई! नानक कहता है– गुरू की कृपा से जिस मनुष्य के भ्रम के पर्दे खुल जाते हैं, उसकी (परमात्मा के साथ) गहरी सांझ बन जाती है। उसके हृदय में (परमात्मा के साथ) सदा कायम रहने वाली लगन लग जाती है, गुरू के साथ उसका मन पतीज जाता है।3।1।9।


( Waheguru Ji Ka Khalsa, Waheguru Ji Ki Fathe )

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱ...

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏