ਪੈਕਾ 🏠 ਘਰ ਪਹਿਲਾਂ ਵਰਗਾ ਲੱਗਾ, ਬੇਸ਼ਕ ਬਾਪੂ ਨਹੀਂ ਸੀ ਬੇਸ਼ਕ ਬਾਪੂ ਨਹੀਂ ਸੀ,ਪਰ ਕਿੰਨੇ ਸਾਰੇ ਆਪਦੇ ਮੁਹਾਦਰੇ ਪਿੱਛੇ ਛੱਡ ਗਿਆ
ਬੱਸ ਤੋਂ ਜਦ ਉਹ ਰਾਜੇਆਣੇ ਪਹਿਲੇ ਮੋੜ ਤੇ ਉਤਰੀ ਤਾਂ ਪੇਕੇ ਪਿੰਡ ਦੀ ਸੱਥ ਚ ਕਈ ਬਜ਼ੁਰਗ ਬੈਠੇ ਸਨ । ਨੀਲੋ ਨੀਂਵੀ ਜੇਹੀ ਪਾ ਸੱਥ ਕੋਲ ਦੀ ਲੰਘਣ ਲੱਗੀ ਤਾਂ ਪਿੰਡ ਦਾ ਬਜ਼ੁਰਗ ਜੋ ਉਸਦੇ ਬਾਪੂ ਦਾ ਪੱਗ ਵੱਟ ਭਰਾ ਬਣਿਆ ਸੀ ,ਉਸਦੇ ਅੱਗੇ ਹੋ ਸਿਰ ਪਲੋਸ ਕਹਿਣ ਲੱਗਾ , “ਤਕੜਾ ਸ਼ੇਰਾ ..” ਬਾਪੂ ਦੇ ਉਸ ਦੋਸਤ ਨੂੰ ਵੇਖ ਨੀਲੋ ਦੀਆਂ ਅੱਖਾਂ ਧਾਹਾਂ ਮਾਰਨ ਲੱਗੀਆਂ ਤੇ ਉਸਤੋਂ ਕੁਛ ਨਾ ਬੋਲਿਆ । ਸੁਰਜਨ ਸਿੰਹੁ ਨੇ ਉਸਦਾ ਸਿਰ ਥਪਥਪਾਉਂਦੇ ਕਿਹਾ , “ਸ਼ੇਰਾ ਹੌਂਸਲਾ ਕਰ ..
ਉਹ ਤਾਂ ਧੋਖਾ ਦੇ ਗਿਆ ਆਪਾਂ ਨੂੰ ਪਰ ਕੀ ਕਰ ਸਕਦੇ ਆ .. ਡਾਢੇ ਨੂੰ ਵੀ ਉਸਦੀ ਲੋੜ ਹੋਊ ..” ਨੀਲੋ ਨੇ ਚੁੰਨੀ ਨਾਲ ਅੱਖਾਂ ਪੂੰਝੀਆਂ ਤੇ ਬਾਪੂ ਦੇ ਦੋਸਤ ਦੀਆਂ ਗਹਿਰੀਆਂ ਅੱਖਾੰ ਪਾਣੀ ਨਾਲ ਭਰੀਆਂ ਦੇਖ ਗੱਲ ਬਦਲੀ , “ਤੁਸੀਂ ਕਿਵੇਂ ਠੀਕ ਰਹਿਨੇ ਹੋ ਤਾਇਆ ਜੀ ..” ਸੁਰਜਨ ਸਿੰਹੁ ਨੇ ਖੂੰਡੀ ਨਾਲ ਧਰਤੀ ਚੋ ਮਿੱਟੀ ਕੱਢਦੇ ਕਿਹਾ , “ਬੱਸ ਪੁੱਤ ,ਲੰਘੀ ਜਾਂਦੇ ਆ ਦਿਨ ,ਹੁਣ ਤਾਂ ਕਦੇ ਕਦੇ ਤੇਰਾ ਪਿਉ ਸੁਪਨਿਆਂ ਚ ਹਾਕਾਂ ਮਾਰਦਾ ਕਿ ਆ ਜਾ ਪਤੰਦਰਾਂ ਮੇਰੇ ਕੋਲ ਹੋਰ ਕਿੰਨੀ ਕੁ ਜੀਉਣੀ ਆ ..” ਸੁਰਜਨ ਸਿੰਹੁ ਦੀਆਂ ਗੱਲਾਂ ਸੁਣ ਨੀਲੋ ਹੁੰਗਾਰੇ ਭਰਦੀ ਰਹੀ ਤੇ ਫਿਰ ਦੁਬਾਰਾ ਸਿਰ ਪਲਸਾ ਕੇ ਘਰ ਵੱਲ ਨੂੰ ਤੁਰ ਪਈ । ਰਾਸਤੇ ਚ ਜਾਂਦੀ ਉਹ ਸੋਚ ਰਹੀ ਸੀ ਕਿ ਸੱਚੀ ਨੀ ਇਕੱਲੇ ਦਾ ਜੀਅ ਲੱਗਦਾ ਹੋਣਾ ਬਾਪੂ ਦਾ .. ਸੁਪਨਿਆਂ ਚ ਤਾਂ ਰੋਜ਼ ਮੈਨੂੰ ਵੀ ਤਾਂ ਅਵਾਜ਼ਾਂ ਮਾਰਦਾ ।ਖਿਆਲਾਂ ਦਾ ਤਾਣਾ ਬਾਣਾ ਬੁਣਦੀ ਉਹ ਘਰ ਪੁੱਜ ਗਈ ਤੇ ਅਗ੍ਹਾ ਬਾਪੂ ਦੇ ਮੁਹਾਂਦਰੇ ਵਾਲਾ ਬਾਪੂ ਦਾ ਮੁੰਡਾ (ਨੀਲੋ ਦਾ ਭਰਾ ) ਗੇਟ ਵੱਲ ਭੱਜ ਕੇ ਆਇਆ ਤੇ ਆਵਦੀ ਭੈਣ ਨੂੰ ਕਲਾਵੇ ਚ ਲੈ ਲਿਆ । ਓਹਨੂੰ ਇੱਕ ਪਲ ਲਈ ਲੱਗਾ ਕਿ ਬਾਪੂ ਗਲ ਲੱਗ ਉਸਦੇ ਪੇਕੇ ਆਉਣ ਦਾ ਚਾਅ ਕਰ ਰਿਹਾ ਏ । ਓਹ ਹੁੱਬਕੀ ਹੁੱਬਕੀ ਰੋਈ ਤੇ ਫਿਰ ਬਾਪੂ ਦੇ ਮੁਹਾਂਦਰਿਆਂ ਨਾਲ ਰਲਦੇ ਆਵਦੇ ਭਤੀਜਿਆਂ ਨੂੰ ਮਿਲੀ । ਪੇਕਾ ਘਰ ਪਹਿਲਾਂ ਵਰਗਾ ਹੀ ਲੱਗਾ । ਬੇਸ਼ੱਕ ਬਾਪੂ ਨਹੀਂ ਸੀ ਪਰ ਕਿੰਨੇ ਸਾਰੇ ਆਵਦੇ ਮੁਹਾਂਦਰੇ ਪਿੱਛੇ ਛੱਡ ਗਿਆ ।
💕🙏💕🙏💕🙏💕🙏💕🙏💕🙏💕🙏💕💕💕
Comments
Post a Comment