Skip to main content

Posts

Showing posts from December, 2021

ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ ਸਾਹਿਬ) ਜ਼ਿਲ੍ਹਾ ਲੁਧਿਆਣਾ ਵਿਚ ਪਿੰਡ ਆਲਮਗੀਰ ਵਿਚ ਸਥਿਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,

 ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ ਸਾਹਿਬ) ਜ਼ਿਲ੍ਹਾ ਲੁਧਿਆਣਾ ਵਿਚ ਪਿੰਡ ਆਲਮਗੀਰ ਵਿਚ ਸਥਿਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਆਪਣੇ ਚਾਰ ਪੁੱਤਰਾਂ ਅਤੇ ਮਾਤਾ ਜੀ ਨੂੰ ਮੁਗਲਾਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ;ਮਾਛੀਵਾੜਾ ਤੋਂ “ਊਚ ਦਾ ਪੀਰ” ਦੇ ਰੂਪ ਵਿਚ ਇਕ ਮੰਜੇ ਉੱਤੇ ਆਲਮਗੀਰ ਪੋਹ 1761 ਬਿਕਰਮੀ  ਵਿਖੇ ਪਹੁੰਚੇ ਸਨ। ਇੱਥੇ ਪੁੱਜਣ ਤੇ, ਪਿੰਡ ਦੇ ਘੋੜਿਆਂ ਦੇ ਇਕ ਵਪਾਰੀ ਭਾਈ ਨਿਗਾਹਿਆ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ ਸੀ।   ਨਬੀ ਖਾਨ ਅਤੇ ਗਨੀ ਖਾਨ ਨੂੰ ਮੰਜੇ ਨਾਲ ਵਾਪਸ ਭੇਜ ਦਿੱਤਾ ਗਿਆ। ਗੁਰੂ ਸਾਹਿਬ ਨੇ ਇਕ ਬਜ਼ੁਰਗ ਔਰਤ ਨੂੰ ਕਿਹਾ ਜੋ ਗਾਂ ਦੇ ਗੋਬਰ ਨੂੰ ਚੁੱਕ ਰਹੀ ਸੀ ਕਿ ਉਹ ਪਾਣੀ ਵਾਲੀ ਜਗ੍ਹਾ ਦੱਸ ਸਕਦੀ ਹੈ ਜਿਸ ਜਗ੍ਹਾ ਤੋਂ ਪਾਣੀ ਲੈ ਕੇ ਇਸ਼ਨਾਨ ਕਰੇ ਜਿਸ ਤੇ ਬਜ਼ੁਰਗ ਔਰਤ ਨੇ ਜਵਾਬ ਦਿੱਤਾ ਕਿ “ਪੀਰ ਜੀ ਇਹ ਖੰਡਰ ਦੀ ਥਾਂ ਹੈ, ਇੱਥੇ ਪਾਣੀ ਨਹੀਂ ਹੈ। ਇੱਥੇ ਇੱਕ ਦੂਰ ਬਹੁਤ ਦੂਰ ਜਗ੍ਹਾ ਹੈ ਪਰ ਉੱਥੇ ਇੱਕ ਵੱਡਾ ਅਜਗਰ ਰਹਿੰਦਾ ਹੈ, ਉੱਥੇ ਕੋਈ ਨਹੀਂ ਜਾਂਦਾ। ਗੁਰੂ ਸਾਹਿਬ ਜੀ ਨੇ ਤੀਰ ਨਾਲ ਅਜਗਰ ਨੂੰ ਮਾਰ ਕੇ ਉਸਨੂੰ “ਮੁਕਤੀ” ਦੇ ਦਿੱਤੀ ਹੈ ਅਤੇ ਅਜਗਰ ਖੂਹ ਵਿਚ ਡਿੱਗ ਗਿਆ। ਜਦੋਂ ਸਿੱਖ ਪਾਣੀ ਲਿਆਉਣ ਲਈ ਗਿਆ ਤਾਂ ਦੇਖਿਆ ਕਿ ਪਾਣੀ ਬਹੁਤ ਗੰਦਾ ਹੋ ਗਿਆ ਸੀ, ਗੁਰੂ ਸਾਹਿਬ ਉੱਥੇ ਹੀ ਬੈਠੇ ਹੋਏ ਸਨ। ਗੁਰੂ ਸਾਹਿਬ ਨੇ ਇਕ ਹੋਰ ਤੀਰ ਮਾਰਿਆ ਅਤੇ ਇਕ ਪਾਣੀ ਦਾ ਫੁਹਾਰਾ ਨਿਕਲਿਆ ਅਤੇ ਸਾਰੇ ਸਿੱਖਾਂ

ਨੂਰਾ ਮਾਹੀ ਇੱਕ ਵਾਰ ਜਰੂਰ ਪੜੋ ਜੀ।

 ਨੂਰਾ ਮਾਹੀ - ਆਨੰਦਪੁਰ ਸਾਹਿਬ ਦਾ ਕਿਲਾਹ੍ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾਹ੍ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ 1705) ਨੂੰ ਅੰਮਿਰ੍ਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ। ਜਿਉਂ ਹੀ ਦਿਨ ਚੜਿਹ੍ਆ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਨੇ ਨੂਰੇ ਨੂੰ ਦੁੱਧ ਛਕਾਉਣ ਲਈ ਕਿਹਾ। ਇਸ 'ਤੇ ਨੂਰੇ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੱਝਾਂ ਤਾਂ ਮੈਂ ਅੱਜ ਸਵੇਰੇ ਚੋ ਕੇ ਆਇਆਂ, ਹੁਣ ਮੱਝਾਂ ਥੱਲੇ ਦੁੱਧ ਨਹੀਂ ਹੈ। ਜੇਕਰ ਤੁਸੀਂ ਹੁਕਮ ਕਰੋ, ਮੈਂ ਦੁੱਧ ਘਰੋਂ ਲੈ ਆਉਂਦਾ ਹਾਂ ਪਰ ਗੁਰੂ ਸਾਹਿਬ ਨੇ ਨੂਰੇ ਨੂੰ ਇਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਝੋਟੀ ਨੂੰ ਥਾਪੜਾ ਦੇ ਕੇ ਚੋਅ ਲੈ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨੂਰਾ ਮਾਹੀ ਝੋਟੀ ਨੂੰ ਥਾਪੜਾ ਦੇ ਕੇ ਦੁੱਧ ਚੋਣ ਲਈ ਹੇਠਾਂ ਬੈਠ ਗਿਆ ਅਤੇ ਝੋਟੀ ਨੂੰ ਦੁੱਧ ਉਤਰ ਆਇਆ। ਨੂਰੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਦੁੱਧ ਚੋਣ ਲਈ ਕੋਈ ਬਰਤਨ ਨਹੀਂ ਹੈ। ਗੁਰੂ ਸਾਹਿਬ ਨੇ ਉਸ ਨੂੰ ਆਪਣੇ 288 ਛੇਕਾਂ ਵਾਲਾ ਬਰਤਨ ਜਿਸ ਨੂੰ ਗੰਗਾ ਸਾਗਰ ਕਹਿੰਦੇ ਹਨ, ਦੇ ਦਿੱਤਾ। ਨੂਰੇ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਔਸਰ ਝੋਟੀ ਨੇ ਦੁੱਧ ਦੇ ਦਿੱਤਾ ਅਤੇ 288 ਛੇਕਾਂ ਵਾਲੇ ਬਰਤਨ (ਗੰਗਾ ਸਾਗਰ) ਵਿਚੋਂ ਦੁੱਧ ਬਾਹਰ ਨਹੀਂ ਡੁੱ

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਗੁਰੂ ਕੇ ਪਿਆਰੇ ਸਿੱਖ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ ਦੁਨੀਆਂ ਤਕ ਰਿਣੀ ਰਹੇਗਾ।

 ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਗੁਰੂ ਕੇ ਪਿਆਰੇ ਸਿੱਖ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ  ਦੁਨੀਆਂ ਤਕ ਰਿਣੀ ਰਹੇਗਾ।    ਦੁਨੀਆਂ ਦੀ ਇਸ ਮਹਿੰਗੀ ਜ਼ਮੀਨ ਦੀ ਖ਼੍ਰੀਦ ਕਰਨ ਲਈ ਵੱਡੇ ਹੌਸਲੇ ਤੇ ਧਨ ਦੀ ਲੋੜ ਸੀ ਤੇ ਵਕਤ ਦੀ ਇਸ ਵੱਡੀ ਤੇ ਇਤਿਹਾਸਕ ਲੋੜ ਨੂੰ ਪੂਰਾ ਕਰਨ ਅੱਗੇ ਆਏ ਦੀਵਾਨ ਟੋਡਰ ਮੱਲ ਜੀ ਜਿਨ੍ਹਾਂ ਨੇ ਉਸ ਸਮੇਂ ਲਗਭਗ 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰ ਕੇ ਗੁਰੂਘਰ ਪ੍ਰਤੀ ਅਪਣੇ ਫ਼ਰਜ਼ ਨੂੰ ਨਿਭਾਇਆ ਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ। ਟੋਡਰਮੱਲ ਜੀ ਜ਼ਿਲ੍ਹਾ ਲਾਹੌਰ ਪਿੰਡ ਚੂਹਈਆਂ ਦੇ ਵਾਸੀ ਇਕ ਗ਼ਰੀਬ ਖੱਤਰੀ ਸ੍ਰੀ ਭਗਵਤੀ ਦਾਸ ਦੇ ਘਰ  ਵਿਚ ਜਨਮਿਆ । ਕੁਝ ਇਤਿਹਾਸਕਾਰ ਇਹਨਾਂ ਦਾ ਜਨਮ ਅੱਜੋਕਾ ਲਹਾਰਪੁਰ, ਉੱਤਰ ਪ੍ਰਦੇਸ਼, ਭਾਰਤ ਵਿੱਚ ਦਸਦੇ ਹਨ ਤੇ ਕੁਝ  ਕਾਕੜਾ ਦਾ ਪਿੰਡ ਤੇ ਬਲਾਕ ਭਵਾਨੀਗੜ੍ਹ ਜਿਲਾ ਸੰਗਰੂਰ,  ਟੋਡਰਮੱਲ ਜੀ ਫ਼ਾਰਸੀ ਤੋਂ ਬਿਨਾਂ ਹਿੰਦੀ ਦਾ ਵੀ ਕਵੀ ਸੀ । ਇਸ ਦੀ ਇਕ ਰਚਨਾ ਇਸ ਤਰ੍ਹਾਂ ਹੈ :  ਤੀਰ ਬਿਨ ਜਿਵੇ ਕਮਾਨ ਗੁਰੂ ਬਿਨ ਜੈਸੇ ਗਯਾਨ  ਮਾਨ ਬਿਨ ਦਾਨ ਜੈਸੇ ਜਲ ਬਿਨ ਸਰ ਹੈ ,  ਕੰਠ ਬਿਨ ਗੀਤ ਜੈਸੇ ਹਿਤੁ ਬਿਨ ਪ੍ਰੀਤਿ  ਜੈਸੇ ਵੇਸ਼ਯਾ ਰਸਰੀਤਿ ਜੈਸੇ ਫਲ ਬਿਨ ਤਰ ਹੈ ,  ਤਾਰ ਬ

ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ

 ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (ਸੱਤ ਅਤੇ ਨੌਂ ਸਾਲ ) ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਹੈ ਕੇ ਓਸ ਤੋਂ ਪਹਿਲਾਂ ਓਹਨਾ ਨਾਲ ਕੀ ਬੀਤੀ ਓਹਨਾ ਨੂ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ....ਓਹਨਾ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ ....? 1) ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ "ਕਥਾ ਗੂਰੂ ਸੁਤਨ ਜੀ ਕੀ"  ਅਨੁਸਾਰ ਛੋਟੇ ਸਾਹਿਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ। 2) 9 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ  ਨਹੀਂ ਦਿੱਤਾ ਗਿਆ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਕੱਟੀ ਠੰਡੀ ਜ਼ਮੀਨ ਉੱਪਰ 3) 10 ਪੋਹ ਨੂੰ ਸਰਹੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਬਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ  ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਜਾਦਿਆਂ ਦੀ ਗਿਰਫਤਾਰੀ ਬਾਰੇ ਪਤਾ ਲੱਗਾ ਓਸ ਨੇ ਸੋਚਿਆ ਕਿ ਮਾਂ ਤੇ ਪੁੱਤਰਾ ਦਾ ਮੋਹ ਓਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ 4) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁ

ਪਾਕਿਸਤਾਨ ਦੀ ਮੁਸਲਿਮ ਲੜਕੀ ਨੇ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ, ਤੇ ਪੀ. ਐਚ. ਡੀ

 

ਚਮਕੌਰ ਦੀ ਜੰਗ ਦੇ ਸਹੀਦਾਂ ਦਾ ਸਸਕਾਰ ਕਰਨ ਵਾਲੀ ਬੀਬੀ ਹਰਸ਼ਰਨ ਕੌਰ, ਦੀ ਜੰਗ ਦੀ ਆਖਰੀ ਸਹੀਦ ਬੀਬੀ ਹਰਸ਼ਰਨ ਕੌਰ

 ਵੱਡੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕਰਨ ਵਾਲੀ ਸ਼ਹੀਦ ਬੀਬੀ ਹਰਸ਼ਰਨ ਕੌਰ ਨੂੰ ਪ੍ਰਣਾਮ      ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰੇ ਤੇ ਹੋਰ ਸਿੰਘ ਸਰਸਾ ਨਦੀ ਪਾਰ ਕਰਕੇ ਚਮਕੌਰ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ-ਪਿੱਛੇ ਮੁਗਲ ਫੌਜਾਂ ਵੀ ਚਮਕੌਰ ਪਹੁੰਚ ਗਈਆਂ। ਜਦੋਂ ਚਮਕੌਰ ਸਾਹਿਬ ਵਿਖੇ ਯੁੱਧ ਹੋਇਆ ਤਾਂ ਵੱਡੇ ਸਾਹਿਬਜ਼ਾਦੇ ਤੇ ਸਿੰਘ ਸ਼ਹੀਦ ਹੋ ਗਏ, ਜਿਸ ਤੋਂ ਬਾਅਦ ਗੁਰੂ ਜੀ ਨੇ ਬਚੇ ਪੰਜ ਸਿੰਘਾਂ ਨੂੰ  ਬੇਨਤੀ ਕੀਤੀ ਕਿ ਖ਼ਾਲਸਾ ਪੰਥ ਦੀ ਖ਼ਾਤਰ ਉਹ ਰਾਤ ਦੇ ਹਨੇਰੇ ਵਿਚ ਗੜ੍ਹੀ ਛੱਡ ਕੇ ਚਲੇ ਜਾਣ। ਨਾ ਮੰਨਣ ‘ਤੇ ਉਨ੍ਹਾਂ ਨੇ ਖਾਲਸੇ ਦੇ ਤੌਰ ‘ਤੇ ਹੁਕਮ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲ ਵੱਲ ਨਿਕਲ ਗਏ ਜਿਥੇ ਉਨ੍ਹਾਂ ਨੂੰ ਪਿੱਛੇ ਆ ਰਹੇ ਤਿੰਨ ਸਿੰਘਾਂ ਨੇ ਮਿਲਣਾ ਸੀ।   ਦੋ ਸਿੰਘ ਪਿੱਛੇ ਗੜ੍ਹੀ ਵਿਚ ਮੁਗ਼ਲਾਂ ਦਾ ਮੁਕਾਬਲਾ ਕਰਨ ਲਈ ਠਹਿਰ ਗਏ। ਰਸਤੇ ਵਿਚ ਗੁਰੂ ਸਾਹਿਬ ਬੀਬੀ ਹਰਸ਼ਰਨ ਕੌਰ ਦੇ ਪਿੰਡ ਪਹੁੰਚੇ, ਜਿਸ ਨੇ ਉਨ੍ਹਾਂ ਨੂੰ ਪਛਾਣ ਲਿਆ। ਬੀਬੀ ਨੇ ਸਾਹਿਬਜ਼ਾਦਿਆਂ ਨੂੰ ਬਚਪਨ ਵਿਚ ਖਿਡਾਇਆ ਸੀ। ਉਸ ਨੇ ਜਦੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਗੁਰੂ ਸਾਹਿਬ ਨੇ ਚਮਕੌਰ ਦੇ ਯੁੱਧ ਵਿਚ ਪਾਈਆਂ ਸ਼ਹੀਦੀਆਂ ਬਾਰੇ ਦੱਸਿਆ। ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ

ਨੂਰੇ ਮਾਹੀ ਨੇ ਸਰਹਿੰਦ ਤੋਂ ਪਤਾ ਲਿਆਉਣਾ::

 ਨੂਰੇ ਮਾਹੀ ਨੇ ਸਰਹਿੰਦ ਤੋਂ ਪਤਾ ਲਿਆਉਣਾ:: ਗੁਰੂ ਜੀ ਰਾਏ ਕਲੇ ਪਾਸ ਠਹਿਰੇ। ਨੂਰਾ ਮਾਹੀ ਸਰਹਿੰਦ ਤੋਂ ਖਬਰ ਲੈਣ ਗਿਆ ਤੀਜੇ ਦਿਨ ਰਾਏਕੋਟ ਗੁਰੂ ਜੀ ਪਾਸ ਪਹੁਚਿਆ।ਉੱਥੋਂ ਜੋ ਵੇਖਿਆ ਅਤੇ ਸੁਣਿਆ ਉਸ ਦਾ ਵਰਨਣ ਇਸ ਤਰਾਂ ਮਿਲਦਾ ਹੈ  """ਗੁਰੂ ਜੀ ਮੈਂ ਇਉਂ ਸੁਣ ਕੇ ਆਇਆ ਹਾਂ ਕਿ ਸਰਸਾ ਨਦੀ ਤੇ ਵਿਛੋੜੇ ਤੋਂ ਬਾਅਦ ਸ਼ਾਹਿਬਜਾਦਿਆਂਆ ਅਤੇ ਵੱਡੀ ਮਾਈ (ਮਾਂ ਗੁਜਰੀ)ਜੀ ਨੂੰ ਖੇੜੀ ਵਾਲਾ ਗੰਗੂ ਬਰਹਮਣ ਆਪਣੇ ਘਰ ਲੈ ਗਿਆ। ਖੱਚਰ ਦੌਲਤ ਨਾਲ ਲੱਦੀ ਹੋਈ ਸੀ। ਜਿਸ ਨੂੰ ਦੇਖ ਕੇ ਬਰਹਮਣ ਗੰਗੂ ਦੀ ਨੀਅਤ ਫਿਟ ਗਈ ।ਉਸਨੇ ਦੌਲਤ ਚੁਰਾ ਲਈ ਅਤੇ ਪਾਪੀ ਨੇ ਤਿੰਨਾ ਨੂੰ ਮੋਰਿੰਡਾ ਪੁਲੀਸ ਦੇ ਹਵਾਲੇ ਕਰ ਦਿੱਤਾ ਸ਼ਾਹਿਬਜਾਦਿਆਂਆ ਅਤੇ ਵੱਡੀ ਮਾਈ ਨੂੰ ਜਾਨੀ ਖਾਂ ਅਤੇ ਮਾਨੀ ਖਾਂ ਦੋ ਸਿਪਾਹੀ ਸਰਹਿੰਦ ਲੈ ਗਏ। ਵੱਡੀ ਮਾਈ ਨੂੰ ਬੁਰਜ ਅੰਦਰ ਬੰਦ ਕਰ ਦਿੱਤਾ ਤੇ ਬੱਚਿਆਂ ਨੂੰ ਸੂਬੇ ਨੇ ਬੁਲਾਇਆ। ਸ਼ੂਬਾ ਵਜੀਰ ਨੇ ਸ਼ਾਹਿਬਜਾਦਿਆਂਆ ਨੂੰ ਮੁਸਲਮਾਨ ਬਣਾਉਣ ਲਈ ਕਈ ਪਰਕਾਰ ਦੇ ਡਰਾਵੇ, ਲਾਲਚ ਅਤੇ ਤਸੀਹੇ ਦਿੱਤੇ ਗਏ। ਪਰ ਬੱਚਿਆ ਨੇ ਜਰਾ ਭੀ ਚਿਤ ਨਾ ਡੁਲਾਇਆ। ਵਜੀਦੇ ਨੇ ਗੁਸੇ ਵਿਚ ਆ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਕਿਸੇ ਨੂੰ ਵੀ ਤਰਸ ਨਾ ਆਇਆ। ਅਖੀਰ ਸ਼ੇਰ ਮੁਹੰਮਦ ਖਾਂ ਨੇ ਸੂਬੇ ਤਾਈਂ ਕਿਹਾ ਕਿ ਸੂਬਿਆਂ ਕਿਉਂ ਕਹਿਰ ਕਮਾਉਣ ਲੱਗਾਂ?ਬਾਪ ਦਾ ਵੈਰ ਬੱਚਿਆਂ ਤੇ ਕਿਓਂ ਕਰਦੈਂ?ਬੱਚੇ ਫੜ ਕੇ ਮਾਰਨਾ ਸ਼ਰਾ ਵਿਚ ਨਹੀਂ ਲਿਖਿਆ।  ਕਹਿੰਦੇ ਹਨ ਕਿ ਸੂਬਾ ਮੰਨ ਗਿਆ ਕਿ ਬੱ

ਸਾਹਿਬਜ਼ਾਦਾ ਅਜੀਤ ਸਿੰਘ

 ਪੜ੍ਹਿਓ ਜ਼ਰੂਰ 🙏🙏 ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੇ ਮੈਦਾਨ ਵਿੱਚ ਜੂਝ ਰਹੇ ਸੀ ਤਾਂ ਦੁਸ਼ਮਣ ਦੀ ਫ਼ੌਜ ਦਾ ਹਰ ਸਿਪਾਹੀ ਚਾਹੁੰਦਾ ਸੀ ਕਿ ਮੇਰਾ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਲੱਗੇ.... ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਮੌਤ ਮੇਰੇ ਹੱਥੋਂ ਹੋਵੇ ਤਾਂ ਕਿ ਮੈਂ ਬਾਦਸ਼ਾਹ ਤੋਂ ਵੱਡਾ ਇਨਾਮ ਲੈ ਸਕਾਂ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੂੰ ਮੈਂ ਕਤਲ ਕੀਤਾ.... ਹਰ ਪਾਸਿਓਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਵਾਰ ਹੋ ਰਹੇ ਸੀ..! ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਮੀਨ ਤੇ ਡਿੱਗੇ ਸੀ ਤਾਂ ਉਹਨਾਂ ਦੇ ਸਰੀਰ ਉੱਪਰ ਤਿੰਨ ਸੌ ਤੋਂ ਵੱਧ ਫੱਟਾਂ ਦੇ ਵਾਰ ਸੀ,  ਚਮਕੌਰ ਦੀ ਗੜ੍ਹੀ ਦੀ ਮੰਮਟੀ ਤੇ ਖੜ੍ਹਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਾ ਦੇਖਕੇ ਕਹਿ ਰਹੇ ਹਨ           “ ਕੁਰਬਾਨ ਪਿਦਰ ਸ਼ਾਬਾਸ਼ ਖ਼ੂਬ ਲੜੇ ਹੋ,              ਕਿਉਂ ਨਾ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ “          ( ਮੈਂ ਤੇਰੇ ਤੋਂ ਕੁਰਬਾਨ ਜਾਨਾਂ ਪੁੱਤਰ, ਸ਼ਾਬਾਸ਼ ਬਹੁਤ ਸੋਹਣਾ ਲੜਿਆ ਹੈਂ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਸੀ, ਤੂੰ ਇੰਝ ਹੀ ਲੜਨਾ ਸੀ, )    ਸਾਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ               “ ਪੀਓ ਪਿਆਲਾ ਪਿਰਮ ਕਾ ਸੁਮਨ ਭਏ ਅਸਵਾਰ                  ਆਜ ਖਾਲਸਾ ਖ਼ਾਸ ਭਇਓ ਸਤਿਗੁਰ ਕੇ ਦ

ਚਮਕੌਰ ਦੀ ਗੜ੍ਹੀ...

 ਪੜ੍ਹਿਓ ਜ਼ਰੂਰ 🙏🙏 ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੇ ਮੈਦਾਨ ਵਿੱਚ ਜੂਝ ਰਹੇ ਸੀ ਤਾਂ ਦੁਸ਼ਮਣ ਦੀ ਫ਼ੌਜ ਦਾ ਹਰ ਸਿਪਾਹੀ ਚਾਹੁੰਦਾ ਸੀ ਕਿ ਮੇਰਾ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਲੱਗੇ.... ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਮੌਤ ਮੇਰੇ ਹੱਥੋਂ ਹੋਵੇ ਤਾਂ ਕਿ ਮੈਂ ਬਾਦਸ਼ਾਹ ਤੋਂ ਵੱਡਾ ਇਨਾਮ ਲੈ ਸਕਾਂ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੂੰ ਮੈਂ ਕਤਲ ਕੀਤਾ.... ਹਰ ਪਾਸਿਓਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਵਾਰ ਹੋ ਰਹੇ ਸੀ..! ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਮੀਨ ਤੇ ਡਿੱਗੇ ਸੀ ਤਾਂ ਉਹਨਾਂ ਦੇ ਸਰੀਰ ਉੱਪਰ ਤਿੰਨ ਸੌ ਤੋਂ ਵੱਧ ਫੱਟਾਂ ਦੇ ਵਾਰ ਸੀ, . .  ਚਮਕੌਰ ਦੀ ਗੜ੍ਹੀ ਦੀ ਮੰਮਟੀ ਤੇ ਖੜ੍ਹਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਾ ਦੇਖਕੇ ਕਹਿ ਰਹੇ ਹਨ . . .  ਕੁਰਬਾਨ ਪਿਦਰ ਸ਼ਾਬਾਸ਼ ਖ਼ੂਬ ਲੜੇ ਹੋ, ਕਿਉਂ ਨਾ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ “ ( ਮੈਂ ਤੇਰੇ ਤੋਂ ਕੁਰਬਾਨ ਜਾਨਾਂ ਪੁੱਤਰ, ਸ਼ਾਬਾਸ਼ ਬਹੁਤ ਸੋਹਣਾ ਲੜਿਆ ਹੈਂ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਸੀ, ਤੂੰ ਇੰਝ ਹੀ ਲੜਨਾ ਸੀ, ) . .  ਸਾਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ “ ਪੀਓ ਪਿਆਲਾ ਪਿਰਮ ਕਾ ਸੁਮਨ ਭਏ ਅਸਵਾਰ ਆਜ ਖਾਲਸਾ ਖ਼ਾਸ ਭਇਓ ਸਤਿਗੁਰ ਕੇ ਦਰਬਾਰ “ ( ਏ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਇਮਾਨਤ ਤੈਨੂੰ ਸੌ

ਛੋਟੇ ਸਾਹਿਬਜਾਦੇ।

 ਕੀ ਲਿਖ ਦਿਆਂ ਕੀ ਬੋਲ ਦਿਆਂ ਜੀਅ ਕਰੇ ਸਿਆਹੀ ਡੋਲ੍ਹ ਦਿਆਂ .... ✍️  ਮੈਂ ਬੱਚਿਆਂ ਦੇ ਜੇਰਿਆਂ ਨੂੰ , ਕਿਸ ਪਰਬਤ ਨਾਲ ਤੋਲ ਦਿਆਂ ਜ਼ੋਰ  ਲਾ  ਲਿਆ  ਸੂਬੇ  ਨੇ  , ਬੋਲੀ  ਓਹਦੀ  ਬੋਲੇ  ਨਈਂ ਪੀ ਗਏ  ਜਾਮ  ਸ਼ਹਾਦਤ ਦਾ , ਸਾਹਿਬਜ਼ਾਦੇ  ਡੋਲੇ  ਨਈਂ ਏ'  ਕੁਰਬਾਨੀ  ਨਿਸ਼ਬਦ ਹੈ , ਪਾ ਸ਼ਬਦੀਂ  ਕਿੰਝ  ਮੋਲ ਦਿਆਂ ਕੀ ਲਿਖ ਦਿਆਂ ਕੀ ਬੋਲ ਦਿਆਂ ਜੀਅ ਕਰੇ ਸਿਆਹੀ ਡੋਲ੍ਹ ਦਿਆਂ .... ✍️ ਕਿੰਨਾ ਲਹੂ ਸ਼ਹੀਦਾਂ ਦਾ , ਧਰਮ ਦੀ ਖ਼ਾਤਿਰ ਡੁੱਲਿਆ ਏ ਲਾਵਾਂ  ਕਿਵੇਂ  ਹਿਸਾਬ  ਮੈਂ  , ਮੈਨੂੰ  ਹਿਸਾਬ  ਭੁੱਲਿਆ  ਏ ਲਾਲ  ਰੰਗ ਨੂੰ  ਮੈਂ ਆਖ਼ਿਰ , ਸਾਗਰ  ਦੇ ਵਿੱਚ  ਘੋਲ ਦਿਆਂ ਕੀ ਲਿਖ ਦਿਆਂ ਕੀ ਬੋਲ ਦਿਆਂ ਜੀਅ ਕਰੇ ਸਿਆਹੀ ਡੋਲ੍ਹ ਦਿਆਂ .... ✍️  ਗੀਤ ਬਣਾ  ਗੁਰੂ ਗੋਬਿੰਦ ਤੇ , ਲਵਾਂ ਕਾਫ਼ੀਏ  ਕੱਸ ਕਿਵੇਂ ਮੁੱਠੀ  ਦੇ  ਵਿੱਚ  ਅੰਬਰ ਨੂੰ , ਕੈਦ  ਕਰਾਂ  ਮੈਂ  ਦੱਸ  ਕਿਵੇਂ ਜਿੰਮੀ ਅਹਿਮਦਗੜ੍ਹ  ਦਿਆ , ਹਵਾ "ਚ  ਮੁੱਠੀ  ਖੋਲ੍ਹ  ਦਿਆਂ ਕੀ ਲਿਖ ਦਿਆਂ ਕੀ ਬੋਲ ਦਿਆਂ ਜੀਅ ਕਰੇ ਸਿਆਹੀ ਡੋਲ੍ਹ ਦਿਆਂ .... ✍️ What to write or what to say  Please pour ink ....  Which mountain should I weigh the children's jerks with?  The state insisted, the language was not spoken  Drunk jam of martyrdom, Sahibzada dole nai  A 'Sacrifice is a word, how can you value the words?  What to

ਗਰੀਬ ਤੇ ਠੰਡ...

 ਇੱਕ ਠੰਡੀ ਰਾਤ, ਇੱਕ ਅਰਬਪਤੀ ਬਾਹਰ ਇੱਕ ਬਜ਼ੁਰਗ ਗਰੀਬ ਆਦਮੀ ਨੂੰ ਮਿਲਿਆ।  ਉਸਨੇ ਉਸਨੂੰ ਪੁੱਛਿਆ, "ਕੀ ਤੈਨੂੰ ਬਾਹਰ ਠੰਡ ਨਹੀਂ ਲੱਗਦੀ, ਅਤੇ ਤੂੰ ਕੋਟ ਵੀ ਨਹੀਂ ਪਾਇਆ ਹੋਇਆ?"  ਬੁੱਢੇ ਆਦਮੀ ਨੇ ਜਵਾਬ ਦਿੱਤਾ, "ਮੇਰੇ ਕੋਲ ਕੋਟ ਨਹੀਂ ਹੈ ਪਰ ਮੈਂ ਇਸਦਾ ਆਦੀ ਹਾਂ."  ਅਰਬਪਤੀ ਨੇ ਜਵਾਬ ਦਿੱਤਾ, "ਮੇਰਾ ਇੰਤਜ਼ਾਰ ਕਰੋ। ਮੈਂ ਹੁਣੇ ਆਪਣੇ ਘਰ ਜਾਵਾਂਗਾ ਅਤੇ ਤੁਹਾਡੇ ਲਈ ਕੋਟ ਲਿਆਵਾਂਗਾ।"  ਗਰੀਬ ਆਦਮੀ ਬਹੁਤ ਖੁਸ਼ ਹੋਇਆ ਅਤੇ ਕਿਹਾ ਕਿ ਉਹ ਉਸਦੀ ਉਡੀਕ ਕਰੇਗਾ।  ਅਰਬਪਤੀ ਉਸ ਦੇ ਘਰ ਵਿੱਚ ਵੜ ਗਿਆ ਅਤੇ ਉੱਥੇ ਰੁੱਝ ਗਿਆ ਅਤੇ ਗਰੀਬ ਆਦਮੀ ਨੂੰ ਭੁੱਲ ਗਿਆ।  ਸਵੇਰੇ ਉਸਨੂੰ ਗਰੀਬ ਬੁੱਢੇ ਦੀ ਯਾਦ ਆਈ ਅਤੇ ਉਸਨੂੰ ਲੱਭਣ ਲਈ ਬਾਹਰ ਨਿਕਲਿਆ ਪਰ ਉਸਨੂੰ ਠੰਡ ਕਾਰਨ ਮਰਿਆ ਹੋਇਆ ਮਿਲਿਆ, ਪਰ ਉਹ ਇੱਕ ਚਿੱਠੀ ਛੱਡ ਗਿਆ ਸੀ ਜਿਸ ਵਿੱਚ ਲਿਖਿਆ ਸੀ, "ਜਦੋਂ ਮੇਰੇ ਕੋਲ ਗਰਮ ਕੱਪੜੇ ਨਹੀਂ ਸਨ ਤਾਂ ਮੈਨੂੰ ਠੰਡ ਨਾਲ ਲੜਨਾ ਪਿਆ ਸੀ।" ਮਾਨਸਿਕ ਸ਼ਕਤੀ.  ਪਰ ਜਦੋਂ ਤੁਸੀਂ ਮੇਰੀ ਮਦਦ ਕਰਨ ਦਾ ਵਾਅਦਾ ਕੀਤਾ ਤਾਂ ਮੈਂ ਤੁਹਾਡੇ ਵਾਅਦੇ ਨਾਲ ਜੁੜ ਗਿਆ ਅਤੇ ਇਸ ਨੇ ਮੇਰੀ ਮਾਨਸਿਕ ਸ਼ਕਤੀ ਖੋਹ ਲਈ।  ,  ਜੇ ਤੁਸੀਂ ਆਪਣਾ ਵਾਅਦਾ ਪੂਰਾ ਨਹੀਂ ਕਰ ਸਕਦੇ, ਤਾਂ ਕੁਝ ਵੀ ਵਾਅਦਾ ਨਾ ਕਰੋ।  ਇਹ ਤੁਹਾਡੇ ਲਈ ਮਹੱਤਵਪੂਰਨ ਨਹੀਂ ਹੋ ਸਕਦਾ, ਪਰ ਇਹ ਕਿਸੇ ਹੋਰ ਲਈ ਸਭ ਕੁਝ ਹੋ ਸਕਦਾ ਹੈ। One cold night, a billionaire met an

ਮਨ ਕੀ ਹੈ, ਭਾਗ 2

 ਮਨ ਕੀ ਹੈ? ਭਾਗ 2 ਜਦੋਂ ਇਹ ਮਨ ਗੁਰੂ ਦਾ ਹੁਕਮ ਮਨ ਲੈਦਾ ਹੈ ਤਾਂ ਇਹ ਜੀਵਾਤਮਾ ਰੂਪ ਹੇ ਕੇ ਟਿੱਕ ਜਾਦਾਂ ਹੈ। ਪਹਿਲਾਂ ਮਨ ਮਾਇਕ ਪਦਾਰਥਾਂ ਵਿੱਚ ਖਚਿੱਤ ਹੋਇਆ ਪਿਆ ਸੀ। ਪਰ ਗੁਰੂ ਦਾ ਹੁਕਮ ਮੰਨਣ ਨਾਲ ਪਰਮਾਤਮਾ ਦਾ ਰੂਪ ਜੀਵਾਤਮਾ ਹੇ ਗਿਆ ਹੈ। ਮਨ ਹੀ ਸਾਨੂੰ ਦੁੱਖੀ ਰੱਖਦਾ ਹੈ ਤੇ ਮਨ ਹੀ ਸਾਨੂੰ ਸੁੱਖੀ ਰੱਖਦਾ ਹੈ। ਆਵਾਗਵਨ ਦਾ ਮਾਰਗ ਮਨ ਹੀ ਨਿਸ਼ਚਿਤ ਕਰਦਾ ਹੈ। ਜਦੋ ਮਨ ਚੰਚਲਾਈ ਵਿੱਚ ਹੁੰਦਾ ਹੈ ਤਾਂ ਸਰੀਰ ਭਟਕਦਾ ਹੈ ਤੇ ਜਦੋਂ ਗੁਰੂ ਸਬਦ ਨਾਲ ਸਥਿਰ ਹੋ ਦਾਦਾ ਹੈ ਤੇ ਇਹ ਆਪਣੇ ਅਸਲ ਜੀਵਾਤਮਾ ਨੂੰ ਪਛਾਣ ਲੈਦਾ ਹੈ ਕਿਉਂਕਿ ਉਹ ਜੋਤ ਸਰੂਪ ਹੈ। ਇਹੀ ਮਨ ਨੂੰ ਜਿੱਤਣਾ ਹੈ। ਮਨ ਨੂੰ ਜਿੱਤਣ ਨਾਲ ਸਾਰੇ ਸੰਸਾਰ ਨੂੰ ਜਿਤਿਆ ਜਾ ਸਕਦਾ ਹੈ।   ਆਧਿਨੁਕ ਖੋਜ ਨੇ ਮਨ ਨੂੰ ਦੋ ਹਿਸਿਆਂ ਵਿੱਚ ਵੰਡਿਆ ਹੈ। ਸੁਚੇਤ ਮਨ ਤੇ ਅਚੇਤ ਮਨ । ਮਨੁੱਖ ਦੀ ਜੀਵਨ ਦੌੜ ਕੇਵਲ ਸੁਚੇਤ ਮਨ ਦੇ ਆਸਰੇ ਨਹੀਂ ਚਲਦੀ। ਰੋਜ ਦੇ ਕੀਤੇ ਹੋਏ ਕੰਮ ਸਚੇਤ ਮਨ ਦੇ ਯਾਦ ਨਹੀਂ ਰਹਿੰਦੇ, ਉਹ ਹਮੇਸ਼ਾ ਲਈ ਮਿਟ ਜਾਦੇ ਜੇਕਰ ਅਚੇਤ ਮਨ ਵਿੱਚ ਇਕਠੇ ਨਾ ਹੁੰਦੇ। ਸਚੇਤ ਮਨ ਦਾ  ਸਟੋਰ ਹੈ, ਅਚੇਤ ਮਨ ਹੈ। ਰਾਤ ਨੂੰ ਸਚੇਤ ਮਨ ਸੌ ਜਾਦਾ ਹੈ, ਪਰ ਅਚੇਤ ਮਨ ਨਹੀਂ ਸੌਦਾ, ਇਸ ਦੀ ਹਲਚਲ ਵਿੱਚੋ ਸੁਪਨੇ ਆਉਦੇ ਰਹਿੰਦੇ ਹਨ।  ਸਰੀਰ ਤੇ ਮਨ ਦਾ ਡੂੰਘਾ ਰਿਸਤਾ ਹੈ, ਜੇਕਰ ਸਰੀਰ ਕਿਸੇ ਕਾਰਣ ਰੋਗ ਗ੍ਸਤ ਹੋ ਜਾਵੇ ਤਾ ਸਰੀਰਕ ਕਸਟ ਕਾਰਨ ਮਨ ਵੀ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ ਤੇ ਉਦਾਸ ਅਵਸਥਾ ਆ ਘੇਰਦੀ

ਮਨ ਕੀ ਹੈ... (ਅਰਥ)

 ਮਨ ਕੀ ਹੈ?  ਸ਼ਰੀਰ ਇੱਕ ਗੱਡੀ ਦੀਆਂ ਨਿਆਈਂ ਹੈ, ਤੇ ਮਨ ਇਸ ਦਾ ਚਾਲਕ ਹੈ, ਜਾ ਇੰਝ ਕਹਿ ਲਵੋ, ਮਨ ਗੱਡੀ ਦਾ driver ਹੈ। ਜਿਵੇਂ ਮਨ (ਚਾਲਾਕ) ਚਾਹੁੰਦਾ ਹੈ, ਸਰੀਰ ਉਸੇ ਤਰ੍ਹਾਂ ਇੰਦਰਿਆ ਰਾਹੀਂ ਕਾਰਜ ਕਰਦਾ ਹੈ। ਮਨ ਬਹੁਤ ਚੱਚਲ ਹੈ, ਇਹ ਕਦੇ ਕੁਝ ਚਾਹੁੰਦਾ ਹੈ, ਕਦੇ ਕੁਝ,। ਉਦਾਹਰਨ ਵਜੋਂ,.. ਕਦੇ ਕਿਸੇ ਦੇ ਲੱਖਾਂ ਰੁਪਏ  ਵਾਪਸ ਕਰ ਕੇ ਇਮਾਨਦਾਰੀ ਦਾ ਸਬੂਤ ਦਿੰਦਾ ਹੈ, ਕਦੇ ਇੱਕ ਰੁਪਏ ਕਰਕੇ ਆਪਣਾ ਇਮਾਨ ਭਰੋਸਾ ਗੁਵਾ ਲੈਦਾ ਹੈ, ਚੱਚਲ ਹੋਣ ਕਾਰਨ ਇਹ ਛੇਤੀ ਕੀਤਿਆਂ ਕਾਬੂ ਨਹੀਂ ਆਉਦਾ, ਇਹ ਇਛਾਵਾਂ ਤੇ ਤਿ੍ਸਨਾਵਾ ਅਧੀਨ ਵਿਚਰਦਾ ਭੁੱਲ ਜਾਦਾ ਹੈ, ਇਹ ਜੋਤ ਸਰੂਪ ਵੀ ਹੈ, ਤੇ ਆਪਣੇ ਮੂਲ  ਪਰਮੇਸ਼ੁਰ ਤੱਤ ਨੂੰ ਨਹੀਂ ਪਛਾਣ ਦਾ।  ਮਨ ਦਾ ਸਭਅ ਹਵਾ ਵਰਗਾ ਮਨਿਆ ਜਾਦਾ ਹੈ। ਜੋ ਕਦੇ ਟਿਕਦਾ ਨਹੀਂ, । ਜਿਹੋ ਜਿਹੇ ਮਨ ਕੰਮ ਕਰਦਾ ਹੈ ਉਸ ਨੂੰ ਉਸੇ ਨਾਲ ਜਾਣਿਆ ਜਾਂਦਾ ਹੈ।  ਭਾਵ ਚੰਗੇ ਕਰਮ ਕਰਨ ਵਾਲਾ ਮਨ ਜੋਗੀ ਹੈ, ਤੇ ਮੰਦੇ ਕਰਮ ਕਰਨ ਵਾਲਾ ਜਾ ਭੋਗਾਂ ਵਿੱਚ ਖਚਿੱਤ ਹੋਣ ਵਾਲਾ  ਭੋਗੀ , ਮੂਰਖਾਂ ਵਾਲੇ ਕੰਮ ਕਰਨ ਕਰਕੇ ਮੂਰਖ ਜਾਂ ਗਵਾਰ ਹੈ। ਦਾਨ ਕਰਨ ਵਾਲਾ ਮਨ ਦਾਤਾ ਹੈ ਤੇ ਮੰਗ ਕੇ ਖਾਣ ਵਾਲਾ ਮੰਗਤਾ ਹੈ ਤਾ ਤੇ ਮਨ ਨੂੰ ਸੁੱਧ ਰੱਖਣ ਦੀ  ਲੋੜ ਹੈ, ਇਹ ਸੁੱਧਤਾ  ਕੇਵਲ ਗੂਰੂ ਦੇ ਹੁਕਮ ਮਨਣ ਨਾਲ ਹੋਣੀ ਹੈ। ਜੇ ਤਹਾਨੂੰ ਕੁਝ ਸਮੇਂ ਆਇਆ ਤੇ ਪੇਜ ਨੂੰ ਲਾਇਕ ਜਰੂਰ ਕਰੋ, ਅਗਲਾ ਭਾਗ ਜਲਦੀ ਹੀ।।... ਮਨ ਨੂੰ ਕਾਬੂ ਕਿਵੇ ਕਰੀਏ

ਪੋਹ ਦਾ ਮਹੀਨਾ ਕਿਉਂ ਖਾਸ ਹੈ ਸਿੱਖ ਧਰਮ ਲਈ

 ਪੋਹ ਮਹੀਨਾ ਕਿਉਂ ਖਾਸ ਹੈ ਸਿੱਖ ਧਰਮ ਲਈ   ਦਸੰਬਰ (ਪੋਹ ) ਦਾ ਮਹੀਨਾ ਇਸ ਵਿੱਚ, ਕੋਈ 300 ਸਾਲ ਪਹਿਲਾਂ ਸਿੱਖ ਕੌਮ ਉੱਤੇ ਵਾਪਰੇ ਭਿਆਨਕ ਦਿਨਾਂ ਦੀ ਯਾਦ ਵਿੱਚ, ਪੰਜਾਬ ਦੀਆਂ ਕਈ ਥਾਵਾਂ ਉੱਤੇ ਸ਼ਹੀਦੀ ਜੋੜ ਮੇਲ ਕਰਵਾਏ ਜਾਂਦੇ ਹਨ। ਦੇਸੀ ਮਹੀਨੇ ਪੋਹ ਦੀਆਂ ਯਖ ਠੰਡੀਆਂ ਰਾਤਾਂ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦਾ ਸਮੁੱਚਾ ਪਰਿਵਾਰ ਅਤੇ  ਸਿੰਘਾਂ ਨੇ ਆਪਣੀ ਜਾਨ ‘ਤੇ ਖੇਡਦੇ ਹੋਏ ਇੱਕ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ । ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀ ਅਦੁੱਤੀ ਸ਼ਹਾਦਤਾਂ ਦੀ ਦਾਸਤਾਨ ਕਿਤੇ ਵੀ ਨਹੀਂ ਮਿਲਦੀ। ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤਾਂ ਪੱਥਰ ਦਿਲਾਂ ਨੂੰ ਵੀ ਪਿਘਲਾ ਦੇਣ ਵਾਲੀ ਹੈ। ਸਿੱਖ ਇਤਿਹਾਸ ਦੇ ਇਨ੍ਹਾਂ ਖ਼ੂਨੀ ਪੱਤਰਿਆਂ ਦਾ ਇਹ ਸਫ਼ਰ 6 ਪੋਹ ਤੋਂ ਲੈ ਕੇ 12 ਪੋਹ ਤੱਕ ਦੇ ਉਹ ਭੀਆਵਲੇ ਦਿਨ ਤੇ ਰਾਤਾਂ ਹਨ, ਜਿਨ੍ਹਾਂ ਵਿੱਚ ਸਿਦਕ, ਸਦਾਰਤ ਅਤੇ ਸ਼ਹਾਦਤ ਦੀ ਇੱਕ ਅਨੂਠੀ ਕਹਾਣੀ ਲਿਖੀ ਗਈ । 6 ਪੋਹ ਨੂੰ ਸਵੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਵਸਾਏ ਚੱਕ ਨਾਨਕੀ (ਆਨੰਦਪੁਰ ਸਾਹਿਬ) ਨੂੰ ਅਲਵਿਦਾ ਆਖੀ। ਉਹ ਆਪਣੇ ਪਰਿਵਾਰ ਤੇ ਸਿੱਖ ਫੌਜਾਂ ਸਮੇਤ ਅਜੇ ਆਨੰਦਪੁਰੀ ਨੂੰ ਛੱਡ ਕੇ ਕੁਝ ਦੂਰੀ ਉੱਤੇ ਸਰਸਾ ਨਦੀ ਦੇ ਕਿਨਾਰੇ ਹੀ ਪਹੁੰਚੇ ਸਨ ਕਿ ਮੁਗਲਾਂ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਆਪਣੇ ਕੀਤੇ ਵਚਨਾਂ ਨੂੰ ਤੋੜਦਿਆਂ ਹੱਲਾ ਬੋਲ ਦਿੱਤਾ। ਇੱਕ ਪਾਸੇ ਕੁਦਰਤ ਦਾ ਕ

ਪੰਜਵੀ ਜਮਾਤ ਬੋਰਡ ਦੀ

 ਮੇਰਾ ਨਾਮ ਹਰਜਿੰਦਰ ਸਿੰਘ ਹੈੈ, ਮੈਂ ਪੰਜਵੀ ਕਲਾਸ ਵਿੱਚ ਪੜਦਾ ਸੀ, ਮੈ  ਪੰਜਵੀ ਜਮਾਤ 1995 ਵਿੱਚ ਪਾਸ ਕੀਤੀ, ਉੁਦੋਂ ਪੰਜਵੀ ਜਮਾਤ ਵੀ ਬੋਰਡ ਦੀ ਹੁੰਦੀ ਸੀ, ਮੈ ਪੰਜਵੀ ਜਮਾਤ ਵਿੱਚ ਪੜਦਾ ਸੀ,ਉੱਦੋਂ ਪੰਜਵੀ ਜਮਾਤ ਵਿੱਚ ਅੰਗਰੇਜ਼ੀ ਨਹੀ ਸੀ ਹੁੰਦੀ, ਅੰਗਰੇਜ਼ੀ ਛੇਵੀ ਜਮਾਤ ਵਿੱਚ ਸੁਰੂ ਹੁੰਦੀ,  ਅੱਸੀ ਪੰਜਵੀ ਜਮਾਤ ਵਿੱਚ ਪੜਦੇ ਸੀ, ਉਸ ਟਾਇਮ ਇੱਕੋ ਮੈਡਮ ਹੁੰਦੀ ਸੀ, ਪਹਿਲੀ ਤੋ ਲੈ ਕੇ ਪੰਜਵੀ ਤੱਕ, ਤੇ ਸਾਰੀਆਂ ਜਮਾਤਾਂ ਨੂੰ ਇੱਕੋ ਮੈਡਮ ਪੜਾਉਦੀ  ਸੀ, ਮੇਰੀ ਮੈਡਮ ਦਾ ਨਾ ਹਰਭਜਨ ਕੌਰ ਸੀ, ਜਦੋਂ ਅਸੀਂ ਸਕੂਲ ਜਾਦੇ ਸਾ  ਸਭ ਤੋਂ ਪਹਿਲਾਂ ਪ੍ਰਾਰਥਨਾ ਹੁੰਦੀ ਸੀ। ਫ਼ਿਰ ਸਾਡੀ ਪੜਾਈ ਸੁਰੂ ਹੁੰਦੀ ਸੀ , ਪਤਾ ਨਹੀਂ ਹੁੰਦਾ ਮੈਡਮ ਨੇ ਕਿਹੜੀ ਕਿਤਾਬ ਕੱਢਣ ਨੂੰ ਕਹਿ ਦੇਣਾ, ਜੇ ਪਹਿਲਾਂ ਗਣਿਤ ਦੇ ਸਵਾਲ ਪਾ ਦਿੱਤੇ ਜਾ ਨਾ ਆਉਣੇ ਤਾ ਬਹੁਤ ਡੰਡੇ ਪੈਦੇ ਸਨ, ਪੰਜਬੀ ਵਿੱਚੋਂ ਡੰਡੇ  ਤੋ ਬੱਚੇ ਜਾਈ ਦਾ ਸੀ, ਫਿਰ ਅੱਧੀ ਛੁੱਟੀ ਹੰਦੀ ਸੀ, ਅਸੀਂ ਖੇਡਦੇ ਸੀ,। ਅੱਧੀ ਛੁੱਟੀ ਤੋ ਬਾਅਦ ਫਿਰ ਕਲਾਸ ਸੁਰੂ, ਫਿਰ ਸਾਨੂੰ ਮੈਡਮ ਨੇ ਹਿੰਦੀ ਪੜਾਉਣੀ, ਤੇ ਸਾਨੂੰ ਨਹੀਂ ਸੀ ਆਉਦੀ ਤੇ ਸਾਨੂੰ ਬਹੁਤ ਕੁੱਟ ਪੈਦੀ, ਉਸ ਟਾਇਮ ਤੇ ਮੈਡਮ ਸਾਨੂੰ ਡੰਡਿਆਂ ਨਾਲ ਕੁੱਟ ਦੀ ਹੁੰਦੀ ਸੀ। ਅੱਜ ਕੱਲ ਤਾਈਂ ਬੱਚਿਆਂ ਨੂੰ ਇੱਕ ਚਪੇੜ ਵੱਜ ਜਾਵੇ ਤਾਂ ਆਪਣੇ ਮਾ ਪਿਉ ਨੂੰ ਸਕੂਲ ਲੈ ਆ ਆਉਦੇ ਨੇ,ਹੁਣ ਤੇ ਪਹਿਲਾਂ ਵਿੱਚ ਬਹੁਤ ਫਰਕ ਆ, ਜਿੰਨਾ ਨੇ ਪੰਜਵੀ ਜਮਾਤ ਬੋਰਡ ਦੀ ਕੀਤੀ ਉਨ੍ਹਾਂ ਨੂੰ

ਸੁੰਦਰਤਾ ਮਨ ਦੀ... ਇਹ ਕਹਾਣੀ ਸਵੀਡਨ ਦੀ ਹੈ

 ਇੱਕ ਲੜਕੀ ਸਵੀਡਨ ਦੇ ਟਪਾਜ ਪਰਾਤ  ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ। ਉਹ ਆਪਣੇ ਮਾਤਾ ਪਿਤਾ ਦੀ ਲਾਡਲੀ ਧੀ ਸੀ। ਉਸਦਾ ਨਾਮ ਲੂਸੀ ਸੀ, ਉਹ ਬੜੀ ਦਿਆਲੂ ਸੀ, ਪਰ ਉਹ ਸੁੰਦਰ ਨਹੀਂ ਸੀ।  ਲੂਸੀ ਇੱਕ ਦਿਨ ਬਜਾਰ ਵਿੱਚ ਜਾ ਰਹੀ ਸੀ।, ਉਸ ਦੀ ਨੱਜਰ ਇੱਕ ਬੁੱਢੀ ਅੌਰਤ ਤੇ ਪਈ, ਬੱਢੀ ਅੌਰਤ ਕੋਲ ਸੜਕ ਪਾਰ ਨਹੀਂ ਹੋ ਰਹੀ ਸੀ, ਲੂਸੀ ਨੇ ਉਸਨੂੰ ਸੜਕ ਪਾਰ ਕਰਾ ਦਿੱਤੀ। ਬੁੱਢੀ ਔਰਤ ਨੇ ਉਸੀਸਾ ਦਿੰਦੇ ਕਿਹਾ, ਬੇਟੀ ਤੂੰ ਸੱਚਮੁੱਚ ਬਹੁਤ ਚੰਗੇ ਦਿੱਲ ਦੀ ਏ। ਮੈਂ ਚਾਹੁੰਦੀ ਹਾਂ ਤੇਰੀ ਸੂਰਤ ਵੀ ਤੇਰੇ ਮਨ ਜਿਹੀ ਹੋ ਜਾਵੇ।  ਫਿਰ ਬੁੱਢੀ ਔਰਤ ਨੇ ਥੈਲੇ ਵਿੱਚੋਂ ਖੰਭ ਕੱਢਿਆ ਤੇ, ਲੂਸੀ ਨੂੰ ਦੇ ਦਿੱਤਾ ਕਿਹਾ, ਲੈ ਜਦ ਤੱਕ ਖੰਭ ਆਪਣੇ ਕੋਲ ਰੱਖੇ ਗੀ ਤੂੰ ਬਹੁਤ ਸੁੰਦਰ ਦਿੱਖੇ ਗੀ,ਬੁੱਢੀ ਔਰਤ ਖੰਭ ਦੇ ਕੇ ਗਾਇਬ ਹੋ ਗਈ , ਲੂਸੀ ਨੇ ਖੰਭ ਆਪਣੇ ਕੋਲ ਰੱਖ ਲਿਆ,, ਤੇ ਬਹੁਤ ਸੁੰਦਰ ਦਿਖਣ ਲੱਗ ਪਈ, ਉਹ ਸੱਚਮੁੱਚ ਬਹੁਤ ਸੋਹਣੀ ਹੋ ਗਈ।  ਲੂਸੀ ਖੁਸ਼ੀ ਖੁਸ਼ੀ ਘਰ ਆ ਗਈ, ਤੇ ਲੂਸੀ ਦੇ ਘਰਦੇ ਲੂਸੀ ਨੂੰ ਦੇਖ ਕੇ ਬੜੇ ਹੈਰਾਨ ਹੋਏ, ਲੂਸੀ ਨੇ ਫਿਰ ਘਰਦਿਆਂ ਨੂੰ ਸਾਰਾ ਕਿਸਾ ਆਖ ਸਣਾਇਆ, ਉਸ ਦੇ ਪਿਤਾ ਕਹਿਣ ਲੱਗੇ ਹੁਣ ਅਸੀਂ ਆਪਣੀ ਬੇਟੀ ਦਾ ਵਿਆਹ ਕਰਾਗੇ ਲੂਸੀ ਦੇ ਪਿਤਾ ਨੇ ਲੜਕੀ ਵਾਸਤੇ ਢੁਕਵਾਂ ਵਰ ਲੱਭਣ ਲੱਗ ਪਏ। ਉਹਨੇ ਕਈ ਲੱੜਕੇ ਦੇਖੇ, ਪਰ ਉਹਨਾਂ ਨੂੰ ਅਜਿਹਾ ਲੜਕਾ ਨਹੀਂ ਮਿਲਿਆ, ਜੋ ਲੂਸੀ ਲਈ ਢੁਕਵਾਂ ਹੋਵੇ।  ਕੁਝ ਦਿਨਾ ਬਾਆਦ ਉਹਨਾਂ ਨੂੰ ਲੂਸੀ ਵਸਤੇ, ਇੱਕ ਬਹੁਤ

Waheguru simran..

 

ਵਾਹਿਗੁਰੂ ਜੀ।