Skip to main content

ਚਮਕੌਰ ਦੀ ਜੰਗ ਦੇ ਸਹੀਦਾਂ ਦਾ ਸਸਕਾਰ ਕਰਨ ਵਾਲੀ ਬੀਬੀ ਹਰਸ਼ਰਨ ਕੌਰ, ਦੀ ਜੰਗ ਦੀ ਆਖਰੀ ਸਹੀਦ ਬੀਬੀ ਹਰਸ਼ਰਨ ਕੌਰ

 ਵੱਡੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕਰਨ ਵਾਲੀ ਸ਼ਹੀਦ ਬੀਬੀ ਹਰਸ਼ਰਨ ਕੌਰ ਨੂੰ ਪ੍ਰਣਾਮ

     ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰੇ ਤੇ ਹੋਰ ਸਿੰਘ ਸਰਸਾ ਨਦੀ ਪਾਰ ਕਰਕੇ ਚਮਕੌਰ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ-ਪਿੱਛੇ ਮੁਗਲ ਫੌਜਾਂ ਵੀ ਚਮਕੌਰ ਪਹੁੰਚ ਗਈਆਂ। ਜਦੋਂ ਚਮਕੌਰ ਸਾਹਿਬ ਵਿਖੇ ਯੁੱਧ ਹੋਇਆ ਤਾਂ ਵੱਡੇ ਸਾਹਿਬਜ਼ਾਦੇ ਤੇ ਸਿੰਘ ਸ਼ਹੀਦ ਹੋ ਗਏ, ਜਿਸ ਤੋਂ ਬਾਅਦ ਗੁਰੂ ਜੀ ਨੇ ਬਚੇ ਪੰਜ ਸਿੰਘਾਂ ਨੂੰ  ਬੇਨਤੀ ਕੀਤੀ ਕਿ ਖ਼ਾਲਸਾ ਪੰਥ ਦੀ ਖ਼ਾਤਰ ਉਹ ਰਾਤ ਦੇ ਹਨੇਰੇ ਵਿਚ ਗੜ੍ਹੀ ਛੱਡ ਕੇ ਚਲੇ ਜਾਣ। ਨਾ ਮੰਨਣ ‘ਤੇ ਉਨ੍ਹਾਂ ਨੇ ਖਾਲਸੇ ਦੇ ਤੌਰ ‘ਤੇ ਹੁਕਮ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲ ਵੱਲ ਨਿਕਲ ਗਏ ਜਿਥੇ ਉਨ੍ਹਾਂ ਨੂੰ ਪਿੱਛੇ ਆ ਰਹੇ ਤਿੰਨ ਸਿੰਘਾਂ ਨੇ ਮਿਲਣਾ ਸੀ।



  ਦੋ ਸਿੰਘ ਪਿੱਛੇ ਗੜ੍ਹੀ ਵਿਚ ਮੁਗ਼ਲਾਂ ਦਾ ਮੁਕਾਬਲਾ ਕਰਨ ਲਈ ਠਹਿਰ ਗਏ। ਰਸਤੇ ਵਿਚ ਗੁਰੂ ਸਾਹਿਬ ਬੀਬੀ ਹਰਸ਼ਰਨ ਕੌਰ ਦੇ ਪਿੰਡ ਪਹੁੰਚੇ, ਜਿਸ ਨੇ ਉਨ੍ਹਾਂ ਨੂੰ ਪਛਾਣ ਲਿਆ। ਬੀਬੀ ਨੇ ਸਾਹਿਬਜ਼ਾਦਿਆਂ ਨੂੰ ਬਚਪਨ ਵਿਚ ਖਿਡਾਇਆ ਸੀ। ਉਸ ਨੇ ਜਦੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਗੁਰੂ ਸਾਹਿਬ ਨੇ ਚਮਕੌਰ ਦੇ ਯੁੱਧ ਵਿਚ ਪਾਈਆਂ ਸ਼ਹੀਦੀਆਂ ਬਾਰੇ ਦੱਸਿਆ। ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ ਫ਼ੌਜ ਯੁੱਧ ਤੋਂ ਥੱਕ ਹਾਰ ਕੇ ਤੰਬੂਆਂ ਵਿਚ ਸੌਂ ਰਹੀ ਸੀ। ਬੀਬੀ ਨੇ ਪਛਾਣ ਕੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ। ਆਸ-ਪਾਸ ਤੋਂ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ। ਲੱਕੜਾਂ ਦੇ ਢੇਰ ‘ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ। ਅੱਗ ਦੇ ਮੱਚਦੇ ਭਾਂਬੜ ਦੇਖ ਕੇ ਮੁਗ਼ਲ ਫ਼ੌਜੀ ਹੈਰਾਨੀ ਵਿਚ ਉਠ ਖੜ੍ਹੇ ਹੋਏ। ਆਪਣੇ ਹਾਕਮਾਂ ਤੋਂ ਵੱਡੇ ਇਨਾਮ ਲੈਣ ਅਤੇ ਰੁਤਬੇ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ ਕਿਉਂਕਿ ਹਾਕਮਾਂ ਨੂੰ ਦਿਖਾਉਣ ਲਈ ਉਨ੍ਹਾਂ ਕੋਲ ਕੁੱਝ ਵੀ ਨਹੀਂ ਬਚਿਆ ਸੀ। ਅੱਗ ਦੀਆਂ ਲਾਟਾਂ ਦੇ ਚਾਨਣ ਵਿਚ ਉਨ੍ਹਾਂ ਨੇ ਦੇਖਿਆ ਕਿ ਬਲ ਰਹੀ ਅੱਗ ਦੇ ਨੇੜੇ ਇੱਕ ਬੀਬੀ ਹੱਥ ਵਿਚ ਬਰਛਾ ਲਈ ਖੜੀ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ

  ਮੁਗ਼ਲ ਉਸ ਕੋਲ ਪਹੁੰਚੇ ਅਤੇ ਪੁੱਛਿਆ ਕਿ ਉਹ ਕੌਣ ਸੀ ਅਤੇ ਕਿੱਥੋਂ ਆਈ ਸੀ? ਪਰ ਬੀਬੀ ਚੁੱਪ ਰਹੀ ਕਿਉਂਕਿ ਉਸ ਨੇ ਝੂਠ ਨਹੀਂ ਸੀ ਬੋਲਣਾ। ਉਸ ਦੀ ਚੁੱਪ ਕਾਰਨ ਉਹ ਉਸ ਦਾ ਭੇਤ ਖੋਲ੍ਹਣ ਵਿਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਨੂੰ ਉਸ ਦੀ ਚੁੱਪ ਉੱਤੇ ਇੰਨਾ ਗੁੱਸਾ ਆ ਗਿਆ ਕਿ ਉਨ੍ਹਾਂ ਨੇ ਬਰਛੇ ਸਮੇਤ ਬੀਬੀ ਨੂੰ ਚੁੱਕ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ। ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਨੇ 24 ਦਸੰਬਰ 1704 ਨੂੰ ਸ਼ਹੀਦੀ ਪ੍ਰਾਪਤ ਕਰ ਲਈ। ਭਾਈ ਵੀਰ ਸਿੰਘ ਨੇ ‘ਕਲਗੀਧਰ ਚਮਤਕਾਰ’ ਦੇ ਪੰਜਵੇਂ ਪਾਠ ਵਿਚ ਬੀਬੀ ਦਾ ਨਾਮ ਸ਼ਰਨ ਕੌਰ ਲਿਖਿਆ ਹੈ। ਬੀਬੀ ਹਰਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸਸਕਾਰ ਕਰਕੇ ਇੱਕ ਬਹਾਦਰੀ ਭਰਿਆ ਕਾਰਨਾਮਾ ਕਰ ਦਿਖਾਇਆ ਜੋ ਸ਼ਾਇਦ ਮੁਗ਼ਲ ਫੌਜਾਂ ਦੇ ਹੁੰਦਿਆਂ ਕੋਈ ਪੁਰਸ਼ ਵੀ ਕਰਨ ਦਾ ਹੌਸਲਾ ਨਾ ਕਰ ਸਕਦਾ। ਇਹ ਹੀ ‘ਚਿੜੀਆਂ ਕੋਲੋਂ ਬਾਜ਼ ਤੁੜਾਉਣ’ ਦੀ ਕਰਾਮਾਤ ਸੀ ਜੋ ਦਸਮ ਗੁਰੂ ਦੇ ਅੰਮ੍ਰਿਤ ਨੇ ਕਰ ਦਿਖਾਈ। ਹੁਣ ਜਦੋਂ ਵੀ ਸਿੱਖ ਧਰਮ ਵਿੱਚ ਬੀਬੀ ਹਰਸ਼ਰਨ ਕੌਰ ਦਾ ਨਾਮ ਲਿਆ ਜਾਂਦਾ ਹੈ ਤਾਂ ਸਾਰਿਆਂ ਦਾ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਅੱਗੇ ਸੀਸ ਝੁੱਕ ਜਾਂਦਾ ਹੈ।

🙏ਸਤਿਨਾਮ ਸ੍ਰੀ ਵਾਹਿਗੁਰੂ ਜੀ🙏

🙏ਸਤਿਨਾਮ ਸ੍ਰੀ ਵਾਹਿਗੁਰੂ ਜੀ🙏

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ


Salutations to Shaheed Bibi Harsharan Kaur who performed the last rites of the great Sahibzada


 After leaving the fort of Anandpur Sahib, when Guru Gobind Singh Ji, the eldest sons Baba Ajit Singh and Baba Jujhar Singh, Panj Pyare and others crossed the Sarsa river and reached Chamkaur, the Mughal army followed them to Chamkaur.  When the battle took place at Chamkaur Sahib, the eldest Sahibzada and Singh were killed, after which the Guru requested the remaining five Singhs to leave the fort in the dark of night for the sake of the Khalsa Panth.  Disobeying, he gave the order as Khalsa and Guru Gobind Singh went to the forest of Machhiwara where he was to be met by three Singhs who were following him.


 Two Singhs stayed behind in the fort to fight the Mughals.  On the way, Guru Sahib reached the village of Bibi Harsharan Kaur, who recognized her.  Bibi had played Sahibzada in her childhood.  When he inquired about them, Guru Sahib related the martyrs of the battle of Chamkaur.  Bibi Harsharan Kaur reached the battlefield barefoot in the darkness of night.  The Mughal army was sleeping in tents exhausted from the battle.  Bibi identified and collected the bodies of Sahibzada and Shaheed Singh.  He collected as much wood as he could from the surrounding area and piled it up in one place.  The bodies of the martyrs were identified and set on fire on a pile of wood.  The Mughal soldiers were astonished to see the flames.  Their dreams of receiving great rewards and status from their rulers were shattered because they had nothing left to show to the rulers.  In the light of the flames they saw a lady holding a spear in her hand near the blazing fire which surprised them.


 The Mughals approached her and asked who she was and where she came from.  But Bibi remained silent because she did not want to lie.  Because of his silence, they were unable to reveal his secret.  They were so angry at his silence that they picked up Bibi with a spear and threw her into the blazing fire.  Thus Bibi Harsharan Kaur was martyred on 24th December 1704.  Bhai Vir Singh has written the name of Bibi Sharan Kaur in the fifth verse of 'Kalgidhar Chamatkar'.  Bibi Harsharan Kaur performed a heroic deed by performing the final cremation of the Sahibzada and the martyred Singhs which no man could have dared to perform despite the presence of Mughal forces.  This was the miracle of 'breaking the eagle from the birds' which was performed by the Amrit of the Tenth Guru.  Now whenever Bibi Harsharan Kaur's name is mentioned in Sikhism, everyone bows before her incomparable martyrdom.


 ਨਾਮ ਸਤਿਨਾਮ ਸ੍ਰੀ ਵਾਹਿਗੁਰੁ ਜੀ🙏


 ਨਾਮ ਸਤਿਨਾਮ ਸ੍ਰੀ ਵਾਹਿਗੁਰੁ ਜੀ🙏


 God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God  God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God, God


महान साहिबजादा का अंतिम संस्कार करने वाली शहीद बीबी हरशरण कौर को नमन


  आनंदपुर साहिब के किले को छोड़ने के बाद, जब गुरु गोबिंद सिंह जी, सबसे बड़े बेटे बाबा अजीत सिंह और बाबा जुझार सिंह, पंज प्यारे और अन्य लोग सरसा नदी पार कर चमकौर पहुंचे, तो मुगल सेना उनके पीछे चमकौर तक गई।  जब चमकौर साहिब में लड़ाई हुई, तो सबसे बड़े साहिबजादा और सिंह मारे गए, जिसके बाद गुरु ने शेष पांच सिंहों से खालसा पंथ की खातिर रात के अंधेरे में किले को छोड़ने का अनुरोध किया।  अवज्ञा करते हुए, उन्होंने खालसा के रूप में आदेश दिया और गुरु गोबिंद सिंह माछीवाड़ा के जंगल में गए जहां उन्हें तीन सिंहों से मिलना था जो उनका पीछा कर रहे थे।


  दो सिंह मुगलों से लड़ने के लिए किले में पीछे रह गए।  रास्ते में गुरु साहिब बीबी हरशरण कौर के गांव पहुंचे, जिन्होंने उन्हें पहचान लिया।  बीबी ने बचपन में साहिबजादा का किरदार निभाया था।  जब उन्होंने उनके बारे में पूछताछ की, तो गुरु साहिब ने चमकौर की लड़ाई के शहीदों को बताया।  बीबी हरशरण कौर रात के अंधेरे में नंगे पांव युद्ध के मैदान में पहुंचीं।  मुगल सेना युद्ध से थके हुए तंबू में सो रही थी।  बीबी ने साहिबजादा और शहीद सिंह के शवों की पहचान की और उन्हें एकत्र किया।  उसने अपने आस-पास के क्षेत्र से जितनी लकड़ियाँ उठाई, इकट्ठी की और उसे एक स्थान पर ढेर कर दिया।  शहीदों के शवों की पहचान की गई और लकड़ी के ढेर में आग लगा दी गई।  आग की लपटों को देखकर मुगल सैनिक चकित रह गए।  अपने शासकों से महान पुरस्कार और स्थिति प्राप्त करने के उनके सपने चकनाचूर हो गए क्योंकि उनके पास शासकों को दिखाने के लिए कुछ नहीं बचा था।  आग की लपटों की रोशनी में उन्होंने एक महिला को अपने हाथ में एक भाला पकड़े हुए देखा जो धधकती आग के पास थी जिसने उन्हें चौंका दिया।


  मुगल उसके पास पहुंचे और पूछा कि वह कौन है और कहां से आई है।  लेकिन बीबी चुप रही क्योंकि वह झूठ नहीं बोलना चाहती थी।  उसकी चुप्पी के कारण वे उसका रहस्य उजागर नहीं कर पाए।  वे उसकी चुप्पी पर इतने क्रोधित हुए कि उन्होंने बीबी को भाले से उठा लिया और उसे धधकती आग में फेंक दिया।  इस प्रकार 24 दिसंबर 1704 को बीबी हरशरण कौर शहीद हो गईं। भाई वीर सिंह ने 'कलगीधर चमत्कार' के पांचवें श्लोक में बीबी शरण कौर का नाम लिखा है।  बीबी हरशरण कौर ने साहिबजादा और शहीद सिंहों का अंतिम संस्कार करके एक वीरतापूर्ण कार्य किया, जिसे मुगल सेना की उपस्थिति के बावजूद कोई भी व्यक्ति करने की हिम्मत नहीं कर सकता था।  यह 'पक्षियों से चील को तोड़ने' का चमत्कार था जो दसवें गुरु के अमृत द्वारा किया गया था।  अब जब भी सिख धर्म में बीबी हरशरण कौर का नाम आता है तो हर कोई उनकी अतुलनीय शहादत को नमन करता है।


  नाम सत नाम श्री वाहिगुरु जियो


  नाम सत नाम श्री वाहिगुरु जियो


  भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान, भगवान

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।