ਮਨ ਕੀ ਹੈ?
ਸ਼ਰੀਰ ਇੱਕ ਗੱਡੀ ਦੀਆਂ ਨਿਆਈਂ ਹੈ, ਤੇ ਮਨ ਇਸ ਦਾ ਚਾਲਕ ਹੈ, ਜਾ ਇੰਝ ਕਹਿ ਲਵੋ, ਮਨ ਗੱਡੀ ਦਾ driver ਹੈ। ਜਿਵੇਂ ਮਨ (ਚਾਲਾਕ) ਚਾਹੁੰਦਾ ਹੈ, ਸਰੀਰ ਉਸੇ ਤਰ੍ਹਾਂ ਇੰਦਰਿਆ ਰਾਹੀਂ ਕਾਰਜ ਕਰਦਾ ਹੈ। ਮਨ ਬਹੁਤ ਚੱਚਲ ਹੈ, ਇਹ ਕਦੇ ਕੁਝ ਚਾਹੁੰਦਾ ਹੈ, ਕਦੇ ਕੁਝ,। ਉਦਾਹਰਨ ਵਜੋਂ,.. ਕਦੇ ਕਿਸੇ ਦੇ ਲੱਖਾਂ ਰੁਪਏ ਵਾਪਸ ਕਰ ਕੇ ਇਮਾਨਦਾਰੀ ਦਾ ਸਬੂਤ ਦਿੰਦਾ ਹੈ, ਕਦੇ ਇੱਕ ਰੁਪਏ ਕਰਕੇ ਆਪਣਾ ਇਮਾਨ ਭਰੋਸਾ ਗੁਵਾ ਲੈਦਾ ਹੈ, ਚੱਚਲ ਹੋਣ ਕਾਰਨ ਇਹ ਛੇਤੀ ਕੀਤਿਆਂ ਕਾਬੂ ਨਹੀਂ ਆਉਦਾ, ਇਹ ਇਛਾਵਾਂ ਤੇ ਤਿ੍ਸਨਾਵਾ ਅਧੀਨ ਵਿਚਰਦਾ ਭੁੱਲ ਜਾਦਾ ਹੈ, ਇਹ ਜੋਤ ਸਰੂਪ ਵੀ ਹੈ, ਤੇ ਆਪਣੇ ਮੂਲ ਪਰਮੇਸ਼ੁਰ ਤੱਤ ਨੂੰ ਨਹੀਂ ਪਛਾਣ ਦਾ।
ਮਨ ਦਾ ਸਭਅ ਹਵਾ ਵਰਗਾ ਮਨਿਆ ਜਾਦਾ ਹੈ। ਜੋ ਕਦੇ ਟਿਕਦਾ ਨਹੀਂ, । ਜਿਹੋ ਜਿਹੇ ਮਨ ਕੰਮ ਕਰਦਾ ਹੈ ਉਸ ਨੂੰ ਉਸੇ ਨਾਲ ਜਾਣਿਆ ਜਾਂਦਾ ਹੈ।
ਭਾਵ ਚੰਗੇ ਕਰਮ ਕਰਨ ਵਾਲਾ ਮਨ ਜੋਗੀ ਹੈ, ਤੇ ਮੰਦੇ ਕਰਮ ਕਰਨ ਵਾਲਾ ਜਾ ਭੋਗਾਂ ਵਿੱਚ ਖਚਿੱਤ ਹੋਣ ਵਾਲਾ ਭੋਗੀ , ਮੂਰਖਾਂ ਵਾਲੇ ਕੰਮ ਕਰਨ ਕਰਕੇ ਮੂਰਖ ਜਾਂ ਗਵਾਰ ਹੈ। ਦਾਨ ਕਰਨ ਵਾਲਾ ਮਨ ਦਾਤਾ ਹੈ ਤੇ ਮੰਗ ਕੇ ਖਾਣ ਵਾਲਾ ਮੰਗਤਾ ਹੈ ਤਾ ਤੇ ਮਨ ਨੂੰ ਸੁੱਧ ਰੱਖਣ ਦੀ ਲੋੜ ਹੈ, ਇਹ ਸੁੱਧਤਾ ਕੇਵਲ ਗੂਰੂ ਦੇ ਹੁਕਮ ਮਨਣ ਨਾਲ ਹੋਣੀ ਹੈ। ਜੇ ਤਹਾਨੂੰ ਕੁਝ ਸਮੇਂ ਆਇਆ ਤੇ ਪੇਜ ਨੂੰ ਲਾਇਕ ਜਰੂਰ ਕਰੋ, ਅਗਲਾ ਭਾਗ ਜਲਦੀ ਹੀ।।... ਮਨ ਨੂੰ ਕਾਬੂ ਕਿਵੇ ਕਰੀਏ
Comments
Post a Comment