ਇੱਕ ਲੜਕੀ ਸਵੀਡਨ ਦੇ ਟਪਾਜ ਪਰਾਤ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ। ਉਹ ਆਪਣੇ ਮਾਤਾ ਪਿਤਾ ਦੀ ਲਾਡਲੀ ਧੀ ਸੀ। ਉਸਦਾ ਨਾਮ ਲੂਸੀ ਸੀ, ਉਹ ਬੜੀ ਦਿਆਲੂ ਸੀ, ਪਰ ਉਹ ਸੁੰਦਰ ਨਹੀਂ ਸੀ।
ਲੂਸੀ ਇੱਕ ਦਿਨ ਬਜਾਰ ਵਿੱਚ ਜਾ ਰਹੀ ਸੀ।, ਉਸ ਦੀ ਨੱਜਰ ਇੱਕ ਬੁੱਢੀ ਅੌਰਤ ਤੇ ਪਈ, ਬੱਢੀ ਅੌਰਤ ਕੋਲ ਸੜਕ ਪਾਰ ਨਹੀਂ ਹੋ ਰਹੀ ਸੀ, ਲੂਸੀ ਨੇ ਉਸਨੂੰ ਸੜਕ ਪਾਰ ਕਰਾ ਦਿੱਤੀ। ਬੁੱਢੀ ਔਰਤ ਨੇ ਉਸੀਸਾ ਦਿੰਦੇ ਕਿਹਾ, ਬੇਟੀ ਤੂੰ ਸੱਚਮੁੱਚ ਬਹੁਤ ਚੰਗੇ ਦਿੱਲ ਦੀ ਏ। ਮੈਂ ਚਾਹੁੰਦੀ ਹਾਂ ਤੇਰੀ ਸੂਰਤ ਵੀ ਤੇਰੇ ਮਨ ਜਿਹੀ ਹੋ ਜਾਵੇ।
ਫਿਰ ਬੁੱਢੀ ਔਰਤ ਨੇ ਥੈਲੇ ਵਿੱਚੋਂ ਖੰਭ ਕੱਢਿਆ ਤੇ, ਲੂਸੀ ਨੂੰ ਦੇ ਦਿੱਤਾ ਕਿਹਾ, ਲੈ ਜਦ ਤੱਕ ਖੰਭ ਆਪਣੇ ਕੋਲ ਰੱਖੇ ਗੀ ਤੂੰ ਬਹੁਤ ਸੁੰਦਰ ਦਿੱਖੇ ਗੀ,ਬੁੱਢੀ ਔਰਤ ਖੰਭ ਦੇ ਕੇ ਗਾਇਬ ਹੋ ਗਈ , ਲੂਸੀ ਨੇ ਖੰਭ ਆਪਣੇ ਕੋਲ ਰੱਖ ਲਿਆ,, ਤੇ ਬਹੁਤ ਸੁੰਦਰ ਦਿਖਣ ਲੱਗ ਪਈ, ਉਹ ਸੱਚਮੁੱਚ ਬਹੁਤ ਸੋਹਣੀ ਹੋ ਗਈ।
ਲੂਸੀ ਖੁਸ਼ੀ ਖੁਸ਼ੀ ਘਰ ਆ ਗਈ, ਤੇ ਲੂਸੀ ਦੇ ਘਰਦੇ ਲੂਸੀ ਨੂੰ ਦੇਖ ਕੇ ਬੜੇ ਹੈਰਾਨ ਹੋਏ, ਲੂਸੀ ਨੇ ਫਿਰ ਘਰਦਿਆਂ ਨੂੰ ਸਾਰਾ ਕਿਸਾ ਆਖ ਸਣਾਇਆ, ਉਸ ਦੇ ਪਿਤਾ ਕਹਿਣ ਲੱਗੇ ਹੁਣ ਅਸੀਂ ਆਪਣੀ ਬੇਟੀ ਦਾ ਵਿਆਹ ਕਰਾਗੇ
ਲੂਸੀ ਦੇ ਪਿਤਾ ਨੇ ਲੜਕੀ ਵਾਸਤੇ ਢੁਕਵਾਂ ਵਰ ਲੱਭਣ ਲੱਗ ਪਏ। ਉਹਨੇ ਕਈ ਲੱੜਕੇ ਦੇਖੇ, ਪਰ ਉਹਨਾਂ ਨੂੰ ਅਜਿਹਾ ਲੜਕਾ ਨਹੀਂ ਮਿਲਿਆ, ਜੋ ਲੂਸੀ ਲਈ ਢੁਕਵਾਂ ਹੋਵੇ।
ਕੁਝ ਦਿਨਾ ਬਾਆਦ ਉਹਨਾਂ ਨੂੰ ਲੂਸੀ ਵਸਤੇ, ਇੱਕ ਬਹੁਤ ਸੁੰਦਰ ਲੜਕਾ ਲੱਭ ਗਿਆ, ਲੂਸੀ ਨੇ ਉਸ ਲੜਕੇ ਨੂੰ ਦੇਖਿਆ, ਉਹ ਸੱਚਮੁੱਚ ਬਹੁਤ ਸੋਹਣਾ ਸੀ, ਉਸਨੇ ਟੋਪੀ ਪਹਿਨੀ ਹੋਈ ਸੀ, ਲੂਸੀ ਨੂੰ ਲੜਕਾ ਪਸੰਦ ਸੀ।
ਮਾਤਾ ਪਿਤਾ ਦੀ ਹਾਜ਼ਰੀ ਵਿੱਚ ਉਸਨੇ ਲੂਸੀ ਨੂੰ ਅੰਗੂਠੀ ਪਾ ਦਿੱਤੀ, ਤੇ ਸਾਦੀ ਤੈਅ ਕਰ ਦਿੱਤੀ। ਕੁਝ ਦਿਨਾਂ ਬਾਅਦ ਸਾਦੀ ਹੋਣੀ ਸੀ, ਪਰ ਲੂਸੀ ਦੇ ਮਨ ਵਿੱਚ ਕੁਝ ਖਟਕ ਰਿਹਾ ਸੀ।
ਇਕ ਦਿਨ ਲੂਸੀ ਦਾ ਮੰਗੇਤਰ ਲੂਸੀ ਨੂੰ ਮਿਲਣ ਵਾਸਤੇ ਆਇਆ, ਤੇ ਲੂਸੀ ਨੇ ਕਿਹਾ ਮੈ ਤਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ, ਲੜਕੇ ਨੇ ਲਾਪਰਵਾਹੀ ਨਾਲ ਕਿਹਾ ਬੋਲੋ, ਲੂਸੀ ਨੇ ਮੈ ਸਾਡੇ ਨਾਲ ਕਿਸੇ ਤਰ੍ਹਾਂ ਦੀ ਹੇਰਾ ਫੇਰੀ ਨਹੀਂ ਕਰਨਾ ਚਾਹੁੰਦੀ ਮੈ ਤਹਾਨੂੰ ਜਿਸ ਤਰ੍ਹਾਂ ਦੀ ਦਿੱਖ ਰਹੀ ਪਰ ਮੈ ਉਹੋਂ ਜਿਹੀ ਨਹੀ ਹਾ, ਉਸ ਨੇ ਲੜਕੇ ਨੂੰ ਬੁੱਢੀ ਔਰਤ ਖੰਭ ਵਾਲੀ ਗੱਲ ਦੱਸ ਦਿੱਤੀ
ਲੂਸੀ ਕਹਿਣ ਲੱਗੀ ਇਹ ਖੰਭ ਕਦੇ ਨਾ ਕਦੇ ਟੁੱਟੇ ਗਾ ਜਾ ਫ਼ਿਰ ਗਵਾਚੇ ਗਾ
ਮੈ ਮੈ ਤਹਾਨੂੰ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦੀ, ਲੜਕਾ ਹੈਰਾਨੀ ਨਾਲ ਤੱਕਣ ਲੱਗਾ, ਤੇ ਕਿਹਾ ਜਿਸ ਤਰ੍ਹਾਂ ਤੁਸੀਂ ਖੰਭ ਕੀਰਨੇ ਸੁੰਦਰ ਹੋ ਉਸੇ ਤਰ੍ਹਾਂ ਮੈ ਵੀ ਟੋਪੀ ਨਾਲ ਸੁੰਦਰ ਹਾ ਮੈਨੂੰ ਵੀ ਬੁੱਢੀ ਔਰਤ ਨੇ ਟੋਪੀ ਦਿੱਤੀ ਸੀ, ਮੈ ਟੋਪੀ ਨਾਲ ਸੋਹਣਾ ਦਿਸਦਾ ਹਾ ਵੇਸੇ ਮੈ ਬਦਸੂਰਤ ਹਾ, ਉਝ ਤਾ ਅਸਲੀ ਸੁੰਦਰਤਾ ਮਨ ਦੀ ਹੁੰਦੀ ਹੈ, ਮਨ ਸਾਫ਼ ਤੇ ਕੁਝ ਸਾਫ ਹੈ, ਮੈ ਤਹਾਡੇ ਨਾਲ ਸਾਦੀ ਕਰਾਂਗਾ,
ਲੂਸੀ ਕਹਿਣ ਲੱਗੀ ਅੱਸੀ ਦੋਵਾਂ ਨੇ ਨਕਲੀ ਕਵਚ ਪਹਿਨ ਰੱਖਿਆ ਏ, ਕਿਓਂ ਨਾ ਇਹ ਕਵਚ ਸਦਾ ਲਈ ਲਾ ਦੇਈਏ, ਲੜਕਾ ਤੇ ਲੂਸੀ ਨੇ , ਖੰਭ ਤੇ ਟੋਪੀ ਨਹਿਰ ਵਿਚ ਸੁੱਟ ਦਿੱਤੇ, ਤੇ ਫ਼ਿਰ ਦੋਵਾਂ ਦੇ ਮਾਤਾ ਪਿਤਾ, ਤੇ ਪਿੰਡ ਦੇ ਲੋਕ ਵੇਖ ਕੇ ਹੈਰਾਨ ਹੋ ਗਏ, ਫਿਰ ਲੂਸੀ ਨੇ, ਤੇ ਮੁੰਡੇ ਨੇ ਸਾਰੀ ਗੱਲ ਸਾਰਿਆਂ ਨੂੰ ਦੱਸ ਦਿੱਤੀ, ਤੇ ਸਾਰਿਆਂ ਨੇ ਉਹਨਾਂ ਦਾ ਸਲਾਘਾ ਕੀਤੀ,, ਫਿਰ ਦੋਵਾਂ ਨੇ ਸਾਦੀ ਕਰ ਲਈ।
Comments
Post a Comment