ਮਨ ਕੀ ਹੈ? ਭਾਗ 2
ਜਦੋਂ ਇਹ ਮਨ ਗੁਰੂ ਦਾ ਹੁਕਮ ਮਨ ਲੈਦਾ ਹੈ ਤਾਂ ਇਹ ਜੀਵਾਤਮਾ ਰੂਪ ਹੇ ਕੇ ਟਿੱਕ ਜਾਦਾਂ ਹੈ। ਪਹਿਲਾਂ ਮਨ ਮਾਇਕ ਪਦਾਰਥਾਂ ਵਿੱਚ ਖਚਿੱਤ ਹੋਇਆ ਪਿਆ ਸੀ। ਪਰ ਗੁਰੂ ਦਾ ਹੁਕਮ ਮੰਨਣ ਨਾਲ ਪਰਮਾਤਮਾ ਦਾ ਰੂਪ ਜੀਵਾਤਮਾ ਹੇ ਗਿਆ ਹੈ। ਮਨ ਹੀ ਸਾਨੂੰ ਦੁੱਖੀ ਰੱਖਦਾ ਹੈ ਤੇ ਮਨ ਹੀ ਸਾਨੂੰ ਸੁੱਖੀ ਰੱਖਦਾ ਹੈ। ਆਵਾਗਵਨ ਦਾ ਮਾਰਗ ਮਨ ਹੀ ਨਿਸ਼ਚਿਤ ਕਰਦਾ ਹੈ। ਜਦੋ ਮਨ ਚੰਚਲਾਈ ਵਿੱਚ ਹੁੰਦਾ ਹੈ ਤਾਂ ਸਰੀਰ ਭਟਕਦਾ ਹੈ ਤੇ ਜਦੋਂ ਗੁਰੂ ਸਬਦ ਨਾਲ ਸਥਿਰ ਹੋ ਦਾਦਾ ਹੈ ਤੇ ਇਹ ਆਪਣੇ ਅਸਲ ਜੀਵਾਤਮਾ ਨੂੰ ਪਛਾਣ ਲੈਦਾ ਹੈ ਕਿਉਂਕਿ ਉਹ ਜੋਤ ਸਰੂਪ ਹੈ। ਇਹੀ ਮਨ ਨੂੰ ਜਿੱਤਣਾ ਹੈ। ਮਨ ਨੂੰ ਜਿੱਤਣ ਨਾਲ ਸਾਰੇ ਸੰਸਾਰ ਨੂੰ ਜਿਤਿਆ ਜਾ ਸਕਦਾ ਹੈ।
ਆਧਿਨੁਕ ਖੋਜ ਨੇ ਮਨ ਨੂੰ ਦੋ ਹਿਸਿਆਂ ਵਿੱਚ ਵੰਡਿਆ ਹੈ। ਸੁਚੇਤ ਮਨ ਤੇ ਅਚੇਤ ਮਨ । ਮਨੁੱਖ ਦੀ ਜੀਵਨ ਦੌੜ ਕੇਵਲ ਸੁਚੇਤ ਮਨ ਦੇ ਆਸਰੇ ਨਹੀਂ ਚਲਦੀ। ਰੋਜ ਦੇ ਕੀਤੇ ਹੋਏ ਕੰਮ ਸਚੇਤ ਮਨ ਦੇ ਯਾਦ ਨਹੀਂ ਰਹਿੰਦੇ, ਉਹ ਹਮੇਸ਼ਾ ਲਈ ਮਿਟ ਜਾਦੇ ਜੇਕਰ ਅਚੇਤ ਮਨ ਵਿੱਚ ਇਕਠੇ ਨਾ ਹੁੰਦੇ। ਸਚੇਤ ਮਨ ਦਾ ਸਟੋਰ ਹੈ, ਅਚੇਤ ਮਨ ਹੈ। ਰਾਤ ਨੂੰ ਸਚੇਤ ਮਨ ਸੌ ਜਾਦਾ ਹੈ, ਪਰ ਅਚੇਤ ਮਨ ਨਹੀਂ ਸੌਦਾ, ਇਸ ਦੀ ਹਲਚਲ ਵਿੱਚੋ ਸੁਪਨੇ ਆਉਦੇ ਰਹਿੰਦੇ ਹਨ।
ਸਰੀਰ ਤੇ ਮਨ ਦਾ ਡੂੰਘਾ ਰਿਸਤਾ ਹੈ, ਜੇਕਰ ਸਰੀਰ ਕਿਸੇ ਕਾਰਣ ਰੋਗ ਗ੍ਸਤ ਹੋ ਜਾਵੇ ਤਾ ਸਰੀਰਕ ਕਸਟ ਕਾਰਨ ਮਨ ਵੀ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ ਤੇ ਉਦਾਸ ਅਵਸਥਾ ਆ ਘੇਰਦੀ ਹੈ। ਜੇ ਕੋਈ ਮਿੱਤਰ ਪਿਆਰੇ ਸਬੰਧੀ ਬੁਰੀ ਖਬਰ ਸੁਣ ਤੇ ਮਨ ਉਦਾਸ ਹੋ ਜਾਵੇ ਤਾਂ ਸਰੀਰ ਵੀ ਨਿਢਾਲ ਹੋ ਜਾਂਦਾ ਹੈ।
ਕੁਦਰਤ🌿🍃 ਚ ਲਗਾਤਾਰ ਹੋ ਰਹੇ ਰੱਬੀ ਨਾਦ ਨੂੰ ਸੁਣਨ ਨਾਲ ਸਚੇਤ ਮਨ ਆਪਣੀ ਭੱਜ ਦੌੜ ਵੱਲੋਂ ਲਚਾਰ ਹੋ ਜਾਂਦਾ ਹੈ। ਨਾਦ ਰਾਗ ਵਿੱਚ ਇਹ ਵਡਿਆਈ ਹੈ ਕਿ ਮਨ ਨੂੰ ਸਰੂਰ ਵਿੱਚ ਲਿਆ ਕੇ ਮਸਤ ਕਰ ਦਿੰਦਾ ਹੈ। ਇੱਕੀ ਕਾਰਣ ਜਦੋ ਬੱਚਾ ਰੌਦਾ ਹੋਵੇ ਤੇ ਨਾ ਸੌਵੇਂ ਤਾ ਮਾਰ ਲੋਰੀਆਂ ਸੁਣਾਉਦੀ ਹੈ ਤੇ ਬੱਚਾ ਸੌ ਜਾਦਾ ਹੈ। ਚਲਦੀ ਗੱਡੀ ਨਾਲ ਸਹਿਜੇ ਹੀ ਨੀਂਦ ਆ ਜਾਂਦੀ ਹੈ ਕਿਸੇ ਨਦੀ ਦਰਿਆ ਦੇ ਕੰਢੇ ਪਾਣੀ ਦੀ ਆਵਾਜ਼ ਸੁਣ ਕੇ ਨੀਂਦ ਝੱਪਕਾ ਮਾਰਦੀ ਹੈ।
Comments
Post a Comment