ਮੇਰਾ ਨਾਮ ਹਰਜਿੰਦਰ ਸਿੰਘ ਹੈੈ, ਮੈਂ ਪੰਜਵੀ ਕਲਾਸ ਵਿੱਚ ਪੜਦਾ ਸੀ, ਮੈ ਪੰਜਵੀ ਜਮਾਤ 1995 ਵਿੱਚ ਪਾਸ ਕੀਤੀ, ਉੁਦੋਂ ਪੰਜਵੀ ਜਮਾਤ ਵੀ ਬੋਰਡ ਦੀ ਹੁੰਦੀ ਸੀ, ਮੈ ਪੰਜਵੀ ਜਮਾਤ ਵਿੱਚ ਪੜਦਾ ਸੀ,ਉੱਦੋਂ ਪੰਜਵੀ ਜਮਾਤ ਵਿੱਚ ਅੰਗਰੇਜ਼ੀ ਨਹੀ ਸੀ ਹੁੰਦੀ, ਅੰਗਰੇਜ਼ੀ ਛੇਵੀ ਜਮਾਤ ਵਿੱਚ ਸੁਰੂ ਹੁੰਦੀ,
ਅੱਸੀ ਪੰਜਵੀ ਜਮਾਤ ਵਿੱਚ ਪੜਦੇ ਸੀ, ਉਸ ਟਾਇਮ ਇੱਕੋ ਮੈਡਮ ਹੁੰਦੀ ਸੀ, ਪਹਿਲੀ ਤੋ ਲੈ ਕੇ ਪੰਜਵੀ ਤੱਕ, ਤੇ ਸਾਰੀਆਂ ਜਮਾਤਾਂ ਨੂੰ ਇੱਕੋ ਮੈਡਮ ਪੜਾਉਦੀ ਸੀ, ਮੇਰੀ ਮੈਡਮ ਦਾ ਨਾ ਹਰਭਜਨ ਕੌਰ ਸੀ, ਜਦੋਂ ਅਸੀਂ ਸਕੂਲ ਜਾਦੇ ਸਾ ਸਭ ਤੋਂ ਪਹਿਲਾਂ ਪ੍ਰਾਰਥਨਾ ਹੁੰਦੀ ਸੀ। ਫ਼ਿਰ ਸਾਡੀ ਪੜਾਈ ਸੁਰੂ ਹੁੰਦੀ ਸੀ , ਪਤਾ ਨਹੀਂ ਹੁੰਦਾ ਮੈਡਮ ਨੇ ਕਿਹੜੀ ਕਿਤਾਬ ਕੱਢਣ ਨੂੰ ਕਹਿ ਦੇਣਾ, ਜੇ ਪਹਿਲਾਂ ਗਣਿਤ ਦੇ ਸਵਾਲ ਪਾ ਦਿੱਤੇ ਜਾ ਨਾ ਆਉਣੇ ਤਾ ਬਹੁਤ ਡੰਡੇ ਪੈਦੇ ਸਨ, ਪੰਜਬੀ ਵਿੱਚੋਂ ਡੰਡੇ ਤੋ ਬੱਚੇ ਜਾਈ ਦਾ ਸੀ, ਫਿਰ ਅੱਧੀ ਛੁੱਟੀ ਹੰਦੀ ਸੀ, ਅਸੀਂ ਖੇਡਦੇ ਸੀ,।
ਅੱਧੀ ਛੁੱਟੀ ਤੋ ਬਾਅਦ ਫਿਰ ਕਲਾਸ ਸੁਰੂ, ਫਿਰ ਸਾਨੂੰ ਮੈਡਮ ਨੇ ਹਿੰਦੀ ਪੜਾਉਣੀ, ਤੇ ਸਾਨੂੰ ਨਹੀਂ ਸੀ ਆਉਦੀ ਤੇ ਸਾਨੂੰ ਬਹੁਤ ਕੁੱਟ ਪੈਦੀ, ਉਸ ਟਾਇਮ ਤੇ ਮੈਡਮ ਸਾਨੂੰ ਡੰਡਿਆਂ ਨਾਲ ਕੁੱਟ ਦੀ ਹੁੰਦੀ ਸੀ। ਅੱਜ ਕੱਲ ਤਾਈਂ ਬੱਚਿਆਂ ਨੂੰ ਇੱਕ ਚਪੇੜ ਵੱਜ ਜਾਵੇ ਤਾਂ ਆਪਣੇ ਮਾ ਪਿਉ ਨੂੰ ਸਕੂਲ ਲੈ ਆ ਆਉਦੇ ਨੇ,ਹੁਣ ਤੇ ਪਹਿਲਾਂ ਵਿੱਚ ਬਹੁਤ ਫਰਕ ਆ, ਜਿੰਨਾ ਨੇ ਪੰਜਵੀ ਜਮਾਤ ਬੋਰਡ ਦੀ ਕੀਤੀ ਉਨ੍ਹਾਂ ਨੂੰ ਪੁਛ ਕੇ ਵੇਖੋ, ਬਾਕੀ ਫਿਰ ਕਿਸੇ ਦਿੱਤਾ ਲਿੱਖਾ ਗੇ ਧੰਨਵਾਦ।
Comments
Post a Comment