ਮੈ ਮਿੱਟੀ ਮੇਰੀ ਹੋਦ ਵੀ ਮਿੱਟੀ,
ਆਖਰ ਮਿੱਟੀ ਵਿੱਚ ਰਲ ਜਾਣਾ
ਕਲ ਦੀਆਂ ਫਿਕਰਾਂ ਛੱਡ ਬੰਦਿਆਂ,
ਕੀ ਪੱਤਾ ਕਦੋਂ ਚਲੇ ਜਾਣਾ ਬੰਦਿਆਂ
ਮਿੱਟੀ ਵਾਲੇ ਘਰ ਵਿੱਚ ਰਹਿ ਕੇ ਆਖੇ ਮੇਰਾ ਮੇਰਾ,
ਕੀ ਲੈਣ ਆਇਆ ਸੀ ਇੱਥੇ
ਦੱਸ ਕੀ ਬੁੱਲਿਆਂ ਤੇਰਾ
ਫਕੀਰ ਬੁੱਲੇ ਸਾਹ ਨੂੰ ਜਦੋਂ ਕਿਸੇ ਨੇ ਪੁਛਿਆ,
ਇੰਨੀ ਗਰੀਬੀ ਵਿੱਚ ਵੀ ਖੁਦਾ ਦਾ ਸ਼ੁਕਰ ਕਿਵੇਂ ਕਰਦੇ ਹੋ
ਤਾਂ ਬੁਲੇ ਸਾਹ ਨੇ ਕਿਹਾ
ਚੜਦੇ ਸੂਰਜ ਢਲਦੇ ਵੇਖੇ ਮੈਂ
ਬੁਝਦੇ ਦੀਵੇ ਬਲਦੇ ਵੇਖੇ ਮੈਂ
ਹੀਰੇ ਦਾ ਕੋਈ ਮੁੱਲ ਨਾ ਜਾਣੇ
ਖੋਟੇ ਸਿੱਕੇ ਚਲਦੇ ਵੇਖੇ
ਜਿੰਨਾ ਦਾ ਜਗ ਤਾ ਨਾ ਕੋਈ
ਉਹ ਵੀ ਪੁੱਤਰ ਪਲਦੇ ਵੇਖੇ ਮੈਂ
ਉਸ ਦੀ ਰਹਿਮਤ ਨਾਲ
ਬੰਦੇ ਪਾਣੀ ਉੱਤੇ ਚਲਦੇ ਵੇਖੇ ਮੈਂ
ਲੋਕੀ ਕਹਿੰਦੇ ਦਾਲ ਨਹੀ ਗਲਦੀ
ਮੈਂ ਤਾ ਪੱਥਰ ਗਲਦੇ ਵੇਖੇ ਇੱਥੇ
ਇੱਕ ਦੂਜੇ ਨੂੰ ਸੁਟਦੇ ਲੋਕੀ
ਪਰ ਮਨ ਵਿੱਚ ਕੂੜਾ ਸੁੱਟਿਆ ਈ ਨਹੀ
ਠਗੀਆਂ ਮਾਰ ਮਾਰ ਕੇ ਲੁਟਦੇ
ਕਦੇ ਰਾਮ ਨਾਮ ਨੂੰ ਲੁੱਟਿਆ ਨੀ
ਗਮ ਕਰ ਬੁੱਲਿਆਂ ਤਕਦੀਰ ਬਿਦਲਦੀ ਰਹਿੰਦੀ ਏਂ
ਸੀਸਾ ਸੀਸਾ ਹੀ ਰਹਿੰਦਾ ਏ
ਬਸ ਤਸਵੀਰ ਬਦਲਦੀ ਰਹਿਦੀ ਏ
ਬਿੰਨਾ ਮਲਾਹ ਦੇ ਕਾਹਦੀਆ ਕਸਤੀਆ
ਬਿੰਨਾ ਮੁਸਰਦ ਦੇ ਕਾਹਦੀਆ ਹਸਤੀਆਂ
ਰੂਹਾਂ ਦਾ ਹੀ ਮੁੱਲ ਬਸ ਸਾਹਿਬ ਦੇ ਦਰ ਪੈਦਾ
ਬਾਕੀ ਸਭ ਹਸਤੀਆਂ ਬਸਤੀਆਂ
ਮਿੱਟੀ ਤੋਂ ਵੀ ਸਸਤੀਆਂ
ਚਾਦਰ ਮੈਲੀ ਤੇ ਸਾਬਣ ਥੋੜਾ
ਬੈਠ ਕਿਨਾਰੇ ਧਾਵਾ ਗੇ
ਦਾਗ ਨਹੀਂ ਸੁੱਟਣੇ ਪਾਪਾਂ ਵਾਲੇ
ਧੋਵਾਗੇ ਫਿਰ ਰੋਵਾਗੇ
ਬੁਰੇ ਬੰਦੇ ਮੈ ਲੱਭਣ ਤੁਰਿਆ
ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ
ਮੈਥੋਂ ਬੁਰਾ ਨਹੀਂ ਕੋਈ
ਬਸ ਕਰ ਬੁੱਲਿਆਂ ਬਸ ਕਰ
ਹੁਣ ਮੌੜ ਕਲਮ ਦਾ ਘੋੜਾ
ਸਾਰੀ ਉਮਰ ਦੁੱਖ ਨਹੀਂ ਮੁਕਦੇ
ਵਰਕਾ ਰਹਿ ਗਾ ਥੋੜਾ
ਬੁੱਲੇ ਸਾਹ ਇੱਥੇ ਸਭ ਮੁਸਾਫ਼ਰ
ਕਿੱਸੇ ਨਹੀ ਇੱਥੇ ਰਹਿਣਾ
ਆਪੋ ਆਪਣੀ ਵਾਟ ਮਕਾ ਕੇ
ਸਭ ਨੂੰ ਮੁੜਨਾ ਪੈਣਾ
ਬੁੱਲੇ ਸਾਹ ਰੰਗ ਫਿੱਕੇ ਹੋ ਗਏ
ਤੇਰੇ ਵਾਜੋ ਸਾਰੇ
ਤੂੰ ਤੂੰ ਕਰ ਕੇ ਜਿੱਤ ਗਏ ਸੀ
ਮੈਂ ਮੈ ਕਰ ਕੇ ਹਾਰੇ
ਨੀਦ ਨਾ ਦੇਖੇ ਬਿਸਤਰਾ
ਤੇ ਭੁੱਖ ਨਾ ਦੇਖੇ ਮਾਸ
ਮੌਤ ਨਾ ਦੇਖੇ ਉਮਰ, ਤੇ ਇਸਕ ਨਾ ਦੇਖੇ ਜਾਤ
ਬੁੱਲੇ ਨਾਲੋਂ ਚੁੱਲਾ ਚੰਗਾ
ਜਿਸ ਪਰ ਤਆਮ ਪਕਾਈਦਾ
ਰਲ ਫਕੀਰਾਂ ਮਜਲਿਸ ਕੀਤੀ
ਭੋਰਾ ਭੋਰਾ ਖਾਇਦਾ
ਬੁਰੇ ਰਸਤੇ ਕਦੀ ਨਾ ਜਾਈਏ
ਭਾਵੇ ਮੰਜਿਲ ਕਿੰਨੀ ਵੀ ਦੂਰ ਹੋਵੇ
ਰਾਹ ਜਾਦੇ ਨੂੰ ਕਦੇ ਵੀ ਦਿੱਲ ਨਾ ਦਈਏ
ਭਾਵੇਂ ਲੱਖ ਮੁਖੜੇ ਤੇ ਨੂਰ ਹੋਵੇੁ
ਬੁੱਲੇ ਸਾਹ ਮੁਹਬੱਤ ਉਥੇ ਪਾਈਏ
ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ
Comments
Post a Comment