ਪੱਥਰ ਕਦੇ ਗੁਲਾਬ ਨਹੀਂ ਹੁੰਦੇ
ਪੱਥਰ ਕਦੇ ਗੁਲਾਬ ਨਹੀਂ ਹੁੰਦੇ
ਕੋਰੇ ਵਰਕੇ ਕਿਤਾਬ ਨਹੀਂ ਹੁੰਦੇ
ਜੇਕਰ ਲਾਈਏ ਯਾਰੀ ਬੁੱਲਿਆਂ
ਫ਼ਿਰ ਯਾਰਾ ਨਾਲ ਹਿਸਾਬ ਨਹੀਂ ਹੁੰਦੇ
ਫਿਰ ਯਾਰਾ ਨਾਲ ਹਿਸਾਬ ਨਹੀਂ ਹੁਦੇ।
ਅੱਲਫ਼ ਅੱਗ 🔥ਲੱਗੀ ਵਿੱਚ ਸੀਨੇ ਦੇ
ਸੀਨਾ ਤੱਪ ਕੇ ਵਾਂਗ ਤੰਦੂਰ ਹੋਇਆ
ਕੁਝ ਲੋਕਾਂ ਦੇ ਤਾਨਿਆ ਮਾਰ ਦਿੱਤਾ
ਕੁਝ ਸੱਜਣ ਅੱਖੀਆਂ ਤੋ ਦੂਰ ਹੋਇਆ
ਇਕ ਸੀਸਾ ਲਇਆ ਸੀ ਯਾਰ ਵੇਖਣ ਲਈ
ਉਹ ਵੀ ਜਮੀਨ ਤੇ ਡਿੱਗ ਕੇ ਚੂਰ ਹੋਇਆ
ਬੁੱਲ੍ਹੇ ਸਾਹ ਲੋਕੀਂ ਹੱਸ ਕੇ ਯਾਰ ਮਨਾ ਲੈਦੇ
ਤੇ ਸਾਡਾ ਰੋਣਾ ਵੀ ਨਾ ਮਨਜੂਰ ਹੋਇਆ
ਤੇ ਸਾਡਾ ਰੋਣਾ ਵੀ ਨਾ ਮਨਜੂਰ ਹੋਇਆ।
ਕੀਤਾ ਸਵਾਲ ਮੀਆ ਮਜਨੂੰ ਨੂੰ
ਕੀਤਾ ਸਵਾਲ ਮੀਆ ਮਜਨੂੰ ਨੂੰ
ਤੇਰੀ ਲੈਲਾ ਰੰਗ ਦੀ ਕਾਲੀ ਏ
ਦਿੱਤਾ ਜਵਾਬ ਮੀਆ ਮਜਨੂੰ ਨੇ
ਤੇਰੀ ਅੱਖ ਨਾ ਵੇਖਣ ਵਾਲੀ ਏ
ਕਰਾਨ ਪਾਕ ਦੇ ਵਰਕ ਚਿੱਟੇ
ਉੱਤੇ ਲਿੱਖੀ ਸਿਆਹੀ ਕਾਲੀ ਏ
ਛੱਡ ਵੇ ਬੁੱਲਿਆਂ ਦਿਲ ਦੇ ਛੱਡਿਆ
ਤੇ ਕੀ ਗੋਰੀ ਤੇ ਕੀ ਕਾਲੀ ਏ
ਤੇ ਕੀ ਗੋਰੀ ਕੇ ਕੀ ਕਾਲੀ ਏ।
ਮੇਰੀ ਰੂਹ ਵਿੱਚ ਮੇਰਾ ਯਾਰ ਵੱਸਦਾ
ਮੇਰੀ ਰੂਹ ਵਿੱਚ ਮੇਰਾ ਯਾਰ ਵੱਸਦਾ
ਮੇਰੀ ਅੱਖ ਵਿੱਚ ਉਸਦਾ ਦੀਦਾਰ ਵੱਸਦਾ
ਸਾਨੂੰ ਆਪਣੇ ਦਰਦ ਦੀ ਪਰਵਾਹ ਨਹੀਂ
ਪਰ ਰੱਬ ਕਰੇ
ਹਰ ਵਕਤ ਰਹੇ ਮੇਰਾ ਯਾਰ ਹੱਸਦਾ
ਹਰ ਵਕਤ ਰਹੇ ਮੇਰਾ ਯਾਰ ਹੱਸਦਾ।
ਝੂਠੇ ਹਾਸੇ ਹੱਸਦੇ ਲੋਕੀਂ
ਝੂਠੇ ਹਾਸੇ ਹੱਸਦੇ ਲੋਕੀਂ
ਭੇਦ ਨਾ ਦਿਲ ਦਾ ਦੱਸਦੇ ਲੋਕੀਂ
ਚੰਗੇ ਵਕਤ ਦੇ ਸੰਘੀ ਸਾਥੀ
ਬੁਰੇ ਵਕਤ ਤੋ ਨੱਸਦੇ ਲੋਕੀਂ
ਬੁਰੇ ਵਕਤ ਤੋ ਨੱਸਦੇ ਲੋਕੀਂ
ਤੁਸੀਂ ਵੀ ਉੱਚੇ, ਤਹਾਡੀ ਜਾਤ ਵੀ ਉੱਚੀ
ਤੁਸੀਂ ਵੀ ਉੱਚੇ, ਤਹਾਡੀ ਜਾਤ ਵੀ ਉੱਚੀ
ਤੁਸੀਂ ਵਿੱਚ ਉੱਚ ਦੇ ਰਹਿਣਾ
ਅੱਸੀ ਕਸੂਰੀ ਸਾਡੀ ਜਾਤ ਵੀ ਕਸੂਰੀ
ਅਸੀਂ ਵਿੱਚ ਕਸੂਰ ਦੇ ਰਹਿਣਾ
ਅੱਸੀ ਵਿੱਚ ਕਸੂਰ ਦੇ ਰਹਿਣਾ।
ਫੁੱਲਾਂ ਦਾ ਤੂੰ ਅਤਰ ਬਣਾ
ਅਤਰਾਂ ਦਾ ਫਿਰ ਕੱਢ ਦਰਿਆ
ਦਰਿਆ ਵਿੱਚ ਫਿਰ ਰੱਜ ਕੇ ਨਹਾ
ਮੱਛੀਆਂ ਵਾਗੂ ਤਾਰੀਆਂ ਲਾ
ਫ਼ਿਰ ਵੀ ਤੇਰੀ ਬੋ ਨਹੀਂ ਮੁਕਣੀ
ਪਹਿਲਾਂ ਆਪਣੀ ਮੈ ਮੁਕਾ
ਪਹਿਲਾਂ ਆਪਣੀ ਮੈ ਮਕਾ।
Comments
Post a Comment