ਪੰਜੇ ਵਕਤ ਨਮਾਜਾ ਪੜੀਆਂ
ਤੈਨੂੰ ਲੋਕੀ ਆਖਣ ਨਮਾਜੀ
ਜੰਗ ਕਰਕੇ ਮੁੜ ਘਰ ਨੂੰ ਆਇਓ
ਤੈਨੂੰ ਲੋਕੀ ਆਖਣ ਗਾਜੀ
ਚੜ ਇਨਸਾਫ਼ ਦੀ ਕੁਰਸੀ ਬੈਠਿਓ
ਤੈਨੂੰ ਲੋਕੀ ਆਖਣ ਕਾਜੀ
ਬੁੱਲੇ ਸਾਹ ਤੂੰ ਕੁਝ ਨਹੀਂ ਖਟਿਆਂ
ਜੇ ਤੂੰ ਯਾਰ ਨਾ ਕੀਤਾ ਰਾਜੀ
ਜੇ ਤੂੰ ਯਾਰ ਨਾ ਕੀਤਾ ਰਾਜੀ।
ਰੱਬ ਬੰਦੇ ਵਿੱਚ ਇਵੇਂ ਵੱਸਦਾ
ਜਿਵੇਂ ਕੱਪੜੇ ਵਿੱਚ ਰੂੰ
ਆਪਣੇ ਆਪ ਨੂੰ ਵਾਜਾ ਮਾਰੇ
ਆਪੇ ਕਰੇ ਹੂ ਹੂ।
ਉੱਚੇ ਮਕਾਨਾਂ ਦੀਆਂ ਰੰਗਲੀਆ ਬਾਰੀਆਂ ਨੇ
ਰਾਤ ਦੇ ਸ਼ਕਾਰੀਆ ਨੇ
ਜੁੱਲਫਾਂ ਸਵਾਰੀਆਂ ਨੇ
ਰਹਿੰਦਾ ਹੈ ਜਮੀਨ ਉੱਤੇ
ਚੰਨ ਨਾਲ ਸਾਰੀਆਂ ਨੇ
ਦਿੱਲ ਬੇਈਮਾਨ ਦੀਆਂ ਲੰਮੀਆਂ ਉਡਾਰੀਆਂ ਨੇ
ਦਿੱਲ ਬੇਈਮਾਨ ਦੀਆਂ ਲੰਮੀਆਂ ਉਡਾਰੀਆਂ ਨੇ।
ਇੱਕ ਅਜਬ ਸਵਾਦ ਜਦਾਈ ਏ
ਇੱਸ ਗੱਲ ਦੀ ਸਮਝ ਨਾ ਆਈ ਏ
ਜਾ ਪੁਛ ਵੇਖ ਪਰਦੇਸੀਆਂ ਤੋਂ
ਜਿੰਨਾ ਹਿਜਰ ਦੀ ਕੀਤੀ ਕਮਾਈ ਏ
ਜਿੰਦ ਕਰਦਾ ਹੈ ਨਾਹ ਨਹੀਂ ਸੁਣਦਾ
ਸੋਹਣਾ ਏ ਨਾ ਤਾਂ ਨੀ ਸੁਣਦਾ
ਜੇ ਮੈਂ ਉਹਨੂੰ ਦਿੱਲ ਦਾ ਹਾਲ ਸਨਾਵਾਂ
ਦੋ ਲਫਜਾਂ ਤੋ ਅਗਾਂਹ ਨਹੀਂ ਸੁਣਦਾ
ਦੋ ਲਫਜਾਂ ਤੋ ਅਗਾਂਹ ਨਹੀਂ ਸੁਣਦਾ।
ਇੱਕ ਇੱਕ ਅੱਥਰੂ ਲੱਖ ਦਾ ਹੁੰਦਾ
ਜੇ ਉਹ ਸੋਹਣਾ ਤੱਕਦਾ ਹੁੰਦਾ।
ਤੇ ਵੇਖਦਾ ਕਿਧਰੇ ਪਿਆਰ ਤੋਂ ਪਹਿਲੇ
ਕਿੰਜ ਸੀ ਮੈ ਹੱਸਦਾ ਹੁੰਦਾ
ਅੱਖੀਆਂ ਹੋਰ ਕਿਸੇ ਨੂੰ ਕਿਓ ਵੇਖਣ
ਜਦੋਂ ਖੋਟ ਈਮਾਨ ਵਿੱਚ ਕੋਈ ਨਹੀਂ
ਤੇਰੇ ਦਿੱਲ ਦੀਆਂ ਯਾਰ ਖੁਦਾ ਜਾਣੇ
ਸਾਡਾ ਹੋਰ ਜਹਾਨ ਵਿੱਚ ਕੋਈ ਨਹੀਂ
ਰਾਤ ਪਵੇ ਬੇਦਰਦਾਂ ਨੂੰ ਨੀਂਦ ਪਿਆਰੀ ਆਵੇ
ਦਰਦਮੰਦਾਂ ਨੂੰ ਯਾਦ ਸੱਜਣ ਦੀ
ਸੁਤਿਆਂ ਆਣ ਜਗਾਵੇ
ਸੁਤਿਆਂ ਆਣ ਜਗਾਵੇ।
Nice
ReplyDelete