ਬਹੁਤ ਲੋਕ ਬੰਦ ਗੋਭੀ ਨਹੀਂ ਖਾਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਬੰਦ ਗੋਭੀ ਚ ਕੋਈ ਕੀੜਾ ਹੁੰਦਾ ਹੈ। ਅਸਲ ਵਿੱਚ ਉਹ ਕੀੜਾ ਇੱਕ ਪ੍ਰੋਟੋਜ਼ੋਆ ਹੁੰਦਾ ਹੈ। ਇਹ ਸਿਰਫ਼ ਬੰਦ ਗੋਭੀ ਤੇ ਨਹੀਂ ਹੁੰਦਾ ਇਕ ਕਿਸੇ ਵੀ ਖਾਣੇ ਤੇ ਹੋ ਸਕਦਾ ਹੈ। ਇਸਨੂੰ ਪ੍ਰੋਟੋਜ਼ੋਆ ਕਹਿੰਦੇ ਹਨ।
ਇਹ ਪ੍ਰੋਟੋਜ਼ੋਆ ਹੀ ਪ੍ਰੋਜ਼ੋਅਲ ਇਨਫੈਕਸ਼ਨ ਕਰਦਾ ਹੈ। ਇਹ ਪ੍ਰੋਟੋਜ਼ੋਆ ਅੰਤੜੀਆਂ ਚੋਂ ਬਾਕੀ ਸਰੀਰ ਚ ਕਿਤੇ ਵੀ ਜਾ ਸਕਦਾ ਹੁੰਦਾ ਹੈ।
ਪ੍ਰੰਤੂ ਇਹ ਸਿਰਫ਼ ਬੰਦ ਗੋਭੀ ਤੇ ਹੀ ਨਹੀਂ ਰਹਿੰਦਾ, ਇਹ ਕਿਸੇ ਵੀ ਸਬਜ਼ੀ ਫਲ ਤੇ ਹੋ ਸਕਦਾ ਹੈ।
ਇਹ ਉਨ੍ਹਾਂ ਸਬਜ਼ੀਆਂ, ਸਲਾਦਾਂ ਜਾਂ ਫਲਾਂ ਚ ਹੁੰਦਾ ਹੈ ਜਿਨ੍ਹਾਂ ਨੂੰ ਗੰਦੇ ਪਾਣੀ ਨਾਲ ਦੁਕਾਨਦਾਰ ਗਿੱਲਾ ਰਖਦੇ ਹਨ। ਜਾਂ ਜਿਨ੍ਹਾਂ ਸਬਜ਼ੀਆਂ ਨੂੰ ਗੰਦੇ ਪਾਣੀ ਨਾਲ ਉਗਾਇਆ ਗਿਆ ਹੁੰਦਾ ਹੈ।
ਇਹ ਬਾਜ਼ਾਰੂ ਖਾਣਿਆਂ ਚੋਂ ਵੀ ਆ ਜਾਂਦਾ ਹੈ। ਇਹ ਰੇਹੜੀਆਂ ਜਾਂ ਹੋਰ ਦੁਕਾਨਾਂ ਤੋਂ ਮਿਲਣ ਵਾਲੇ ਦਹੀਂ ਭੱਲੇ, ਚਾਟ ਆਦਿ ਤੋਂ ਵੀ ਆ ਸਕਦਾ ਹੈ। ਰੇਹੜੀਆਂ ਦੇ ਜੂਸ, ਸ਼ੇਕ ਆਦਿ ਚੋਂ ਵੀ ਤੇ ਆਈਸਕ੍ਰੀਮ, ਰਬੜੀ, ਕੁਲਫੀ ਆਦਿ ਤੋਂ ਵੀ। ਹੋਟਲਾਂ, ਢਾਬਿਆਂ ਦੇ ਪਾਣੀ ਚੋਂ ਵੀ ਅਤੇ ਸੜਕਾਂ ਤੇ ਖੁੱਲ੍ਹੇ ਚ ਖੁਆ ਰਹੇ ਖਾਣਿਆਂ ਤੋਂ ਵੀ ਆ ਸਕਦਾ ਹੈ। ਪਰ ਵਿਚਾਰੀ ਬੰਦ ਗੋਭੀ ਬਦਨਾਮ ਕਰ ਦਿੱਤੀ ਗਈ।
ਬੰਦ ਗੋਭੀ ਦਿਲ ਰੋਗਾਂ ਤੋਂ ਬਚਾਉਣ ਚ ਸਭ ਤੋਂ ਵੱਧ ਫਾਇਦੇਵੰਦ ਹੈ। ਇਹ ਫੈਟੀ ਲਿਵਰ, ਸਿਰੌਸਿਸ, ਪੀਲੀਆ, ਹੈਪੇਟਾਇਟਿਸ ਤੋਂ ਵੀ ਚੰਗੀ ਹੈ ਤੇ ਸ਼ੂਗਰ, ਮੋਟਾਪਾ, ਤਣਾਉ ਅਤੇ ਕਬਜ਼, ਤੇਜ਼ਾਬੀਪਨ, ਪੇਟ ਗੈਸ, ਪੇਟ ਭਾਰੀਪਣ ਆਦਿ ਤੋਂ ਵੀ ਲਾਭਦਾਇਕ ਹੈ।
ਇਹ ਹਾਰਮੋਨਲ ਇੰਬੈਲੰਸ ਤੋਂ ਵੀ ਚੰਗੀ ਹੈ ਤੇ ਪਥਰੀ, ਪਿਸ਼ਾਬ ਲੱਗ ਕੇ ਆਉਣਾ, ਪਿਸ਼ਾਬ ਖੁੱਲ੍ਹ ਕੇ ਨਾ ਆਉਣਾ, ਮਾਹਵਾਰੀ ਖੁੱਲ੍ਹ ਨਾਂ ਆਉਣੀ, ਵਾਰ ਵਾਰ ਲਿਕੋਰੀਆ ਹੋਣੀ ਆਦਿ ਤੋਂ ਵੀ ਚੰਗੀ ਹੈ।
ਇਹ ਹਰ ਤਰ੍ਹਾਂ ਦਾ ਰਸੌਲੀ, ਕੈਂਸਰ ਬਣਨੋਂ ਵੀ ਰੋਕਦੀ ਹੈ ਤੇ ਕਿਸੇ ਵੀ ਰਸੌਲੀ ਨੂੰ ਕੈਂਸਰ ਬਣਨੋਂ ਵੀ ਰੋਕਦੀ ਹੈ।
ਵਰਾਇਟੀ ਚ ਖਾਉ। ਥੋੜ੍ਹਾ ਖਾਉ ਲੋੜ ਅਨੁਸਾਰ ਖਾਉ। ਖਾਣਾ ਸੋਹਣਾ ਬਣਾ ਕੇ ਸੋਹਣੀ ਤਰ੍ਹਾਂ ਸਜਾ ਕੇ ਖਾਉ ਲੇਕਿਨ ਲੂਣ, ਮਿਰਚ, ਮਸਾਲੇ ਘੱਟ ਪਾਉ। ਹਰ ਤਰ੍ਹਾਂ ਦਾ ਮਿੱਠਾ ਵੀ ਘੱਟ ਖਾਉ। ਮਿਲਾਵਟੀ ਖਾਣਿਆਂ ਤੋਂ ਬਚੋ। ਰਲ ਮਿਲ ਖਾਉ। ਰਲ ਮਿਲ ਕੰਮ ਕਰੋ। ਕਿਸੇ ਇੱਕ ਤੇ ਕੰਮ ਦਾ ਬੋਝ ਨਾ ਪਾਉ। ਖੁਸ਼ ਹੋ ਕੇ ਖਾਉ। ਜਿਸ ਨੇ ਖਾਣਾ ਵਧੀਆ ਬਣਾਇਆ ਹੋਵੇ ਉਸਨੂੰ ਸੁਲਾਹਿਆ ਵੀ ਕਰੋ।
Comments
Post a Comment