ਐਵੇੰ ਨਾ ਜ਼ਿੰਦੇ ਮਾਣ ਕਰੀੰ..ਢਾਈ ਦਿਨ ਦੀ ਪ੍ਰਾਹੁਣੀ ਏਥੇ ਤੂੰ..
ਦੁਨੀਆ ਦੀ ਬਹੁਤ ਹੀ ਮਸਹੂਰ ਫ਼ੈਸ਼ਨ ਡਿਜਾਇਨਰ ਤੇ ਲੇਖਕਾ ਕਰੀਸਡਾ ਰੋਡਰੀਗਜ ਕੈਂਸਰ ਨਾਲ ਆਪਣੀ ਮੌਤ ਤੋਂ ਪਹਿਲਾਂ ਲਿਖਦੀ ਹੈ।
1. ਮੇਰੇ ਕਾਰ ਗੈਰਾਜ ਵਿੱਚ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਖੜੀ ਹੈ ਪਰ ਮੈਂ ਹਸਪਤਾਲ ਦੀ ਵੀਲ-ਚੇਅਰ ਵਿੱਚ ਸਫਰ ਕਰਦੀ ਹਾਂ।
2. ਘਰ ਮੇਰੀ ਅਲਮਾਰੀ ਵਿੱਚ ਹਰ ਤਰਾਂ ਦੇ ਮਹਿੰਗੇ ਕੱਪੜੇ ਪਏ ਹਨ ਹੀਰੇ ਜਵਾਹਰਾਤ ਗਹਿਣੇ ਪਏ ਹਨ ਬੇਸੁਮਾਰ ਮਹਿੰਗੇ ਜੁੱਤੇ ਪਏ ਹਨ ਪਰ ਮੈਂ ਹਸਪਤਾਲ ਦੀ ਦਿੱਤੀ ਇੱਕ ਚਾਦਰ ਵਿੱਚ ਨੰਗੇ ਪੈਰ ਲਿਪਟੀ ਹਾਂ।
3. ਮੇਰੇ ਬੈਂਕ ਵਿੱਚ ਬੇਸੁਮਾਰ ਪੈਸੇ ਹਨ ਪਰ ਹੁਣ ਉਹ ਮੇਰੇ ਕਿਸੇ ਕੰਮ ਦੇ ਨਹੀਂ।
4. ਮੇਰਾ ਘਰ ਇੱਕ ਮਹਿਲ ਦੀ ਤਰਾਂ ਹੈ ਪਰ ਮੈਂ ਹਸਪਤਾਲ ਦੇ ਡਬਲ ਸਾਇਜ ਬੈਂਡ ਵਿੱਚ ਪਈ ਹਾਂ।
5. ਮੈਂ 5 ਸਿਤਾਰਾ ਹੋਟਲ ਤੋਂ ਦੂਜੇ 5 ਸਿਤਾਰਾ ਹੋਟਲ ਵਿੱਚ ਬਦਲ ਸਕਦੀ ਹਾਂ ਪਰ ਇੱਥੇ ਇੱਕ ਲੈਬਾਰਟਰੀ ਤੋਂ ਦੂਜੀ ਲੈਬਾਰਟਰੀ ਵਿੱਚ ਘੁੰਮਦੀ ਹਾਂ।
6. ਮੈਂ ਕਰੋੜਾਂ ਚਾਹੁਣ ਵਾਲ਼ਿਆਂ ਨੂੰ ਆਪਣੇ ਆਟੋਗਰਾਫ ਦਿੱਤੇ ਹਨ ਪਰ ਅੱਜ ਡਾਕਟਰ ਦੇ ਆਖਰੀ ਨੋਟ ਤੇ ਦਸਖ਼ਤ ਕੀਤੇ ਹਨ।
7. ਮੇਰੇ ਕੋਲ 7 ਮਹਿੰਗੇ ਵਾਲਾਂ ਨੂੰ ਸ਼ਿੰਗਾਰਨ ਵਾਲੇ ਜਿਉਲਰੀ ਸੇਟ ਹਨ ਪਰ ਅੱਜ ਮੇਰੇ ਸਿਰ ਤੇ ਵਾਲ ਹੀ ਨਹੀਂ।
8. ਆਪਣੇ ਨਿੱਜੀ ਜਹਾਜ਼ ਤੇ ਮੈਂ ਕਿਤੇ ਵੀ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਸੀ ਪਰ ਅੱਜ ਵੀਲ-ਚੇਅਰ ਤੇ ਬਿਠਾਉਣ ਲਈ ਵੀ 2 ਬੰਦਿਆਂ ਦੀ ਲੋੜ ਪੈਂਦੀ ਹੈ।
9. ਵੈਸੇ ਤਾਂ ਬਹੁਤ ਤਰਾਂ ਦੇ ਖਾਣੇ ਹਨ ਮੇਰੇ ਲਈ ਕੋਈ ਔਖੇ ਨਹੀਂ ਖਾਣੇ, ਪਰ ਮੇਰਾ ਖਾਣਾ ਸਵੇਰੇ 2 ਗੋਲ਼ੀਆਂ ਤੇ ਸ਼ਾਮ ਨੂੰ ਥੋੜਾ ਜਿਹਾ ਲੂਣ ਹੈ।
ਮੇਰਾ ਘਰ, ਮੇਰਾ ਪੈਸਾ, ਮੇਰੀਆਂ ਕਾਰਾਂ, ਮੇਰੀ ਮਹਿੰਗੀ ਜਿਉਲਰੀ, ਮੇਰੀ ਸ਼ੋਹਰਤ, ਕਿਸੇ ਕੰਮ ਨਹੀਂ ਆ ਰਹੀ। ਜਿਸ ਪਿੱਛੇ ਮੈਂ ਸਾਰੀ ਉਮਰ ਜਦੋਜਹਿਦ ਕੀਤੀ। ਇਹ ਸਭ ਕੁਝ ਹੁਣ ਮੈਨੂੰ ਸਕੂਨ ਨਹੀਂ ਦੇ ਸਕਦੇ..
ਜ਼ਿੰਦਗੀ ਬਹੁਤ ਛੋਟੀ ਹੈ। ਮੌਤ ਸਭ ਤੋਂ ਵੱਡਾ ਸੱਚ ਹੈ ਪਰ ਅਸੀਂ ਇਸ ਸੱਚ ਨੂੰ ਭੁਲਾਈ ਬੈਠੇ ਹਾਂ। ਕੋਸ਼ਿਸ਼ ਕਰੀਏ ਹਰ ਇੱਕ ਦੀ ਮਦਦ ਕਰੀਏ, ਕਿਸੇ ਦਾ ਹੱਕ ਨਾ ਮਾਰੀਏ। ਹੰਕਾਰੀ ਨਾ ਬਣੀਏ, ਹਰ ਇਕ ਦਾ ਸਤਿਕਾਰ ਕਰੀਏ। ਹਰ ਇਕ ਨੂੰ ਗਲਵੱਕੜੀ ਵਿਚ ਲੈਣ ਦੀ ਕੋਸ਼ਿਸ਼ ਕਰੀਏ।
Comments
Post a Comment