#ਜੱਟਾਂ_ਦਾ_ਸੋਨਾ
ਘਰੋਂ ਬਾਹਰ ਨਿੱਕਲ ਕੇ ਦੇਖੀਏ ਤਾਂ ਸਾਰੀ ਧਰਤੀ ਸੁਨਹਿਰੀ ਰੰਗ ਦੀ ਲੱਗਦੀ ਹੈ। ਇਵੇਂ ਲੱਗਦਾ ਜਿਵੇਂ ਖੇਤਾਂ ਵਿੱਚ ਸੋਨਾ ਪਿਆ ਹੋਵੇ। ਲੱਗਦਾ ਹੀ ਨਹੀਂ ਸਗੋਂ ਜੱਟ ਲਈ ਫਸਲ ਸੋਨੇ ਤੋਂ ਵੀ ਵੱਧ ਕੇ ਹੁੰਦੀ ਹੈ। ਹਰੇ ਤੋਂ ਸੁਨਹਿਰੀ ਰੰਗ ਬਦਲਣ ਤੱਕ ਉਸ ਨੂੰ ਜੱਟ ਪਸੀਨੇ ਦਾ ਪਾਣੀ ਦਿੰਦਾ ਹੈ। ਵੱਟਾਂ ਤੇ ਤੁਰਦਾ ਫਿਰਦਾ ਜੱਟ ਸਿੱਟਿਆਂ ਨੂੰ ਭੋਰ ਭੋਰ ਦੇਖ ਫਸਲ ਦੇ ਝਾੜ ਦਾ ਅੰਦਾਜ਼ਾ ਲਗਾਉਂਦਾ ਹੈ ਅਤੇ ਨਿੱਕੀਆਂ ਨਿੱਕੀਆਂ ਸਕੀਮਾਂ ਬਣਾਉਂਦਾ ਹੈ। ਚਾਹੇ ਉਹ ਧੀ ਦੇ ਹੱਥ ਪੀਲੇ ਕਰਨੇ ਹੋਣ ਜਾਂ ਕੋਈ ਖੇਤੀ ਦਾ ਕੰਮ ਕਰਨਾ ਹੋਵੇ।
ਅਰਦਾਸਾਂ ਕਰਦਿਆਂ ਫਸਲ ਪੱਕ ਦੀ ਹੈ। ਕਦੇ ਕਦੇ ਮੌਸਮ ਦੀ ਮਾਰ ਵੀ ਝੱਲਣੀ ਪੈਂਦੀ ਹੈ। ਫੇਰ ਟੁੱਟੇ ਸੁਪਨਿਆਂ ਨੂੰ ਉਮੀਦਾਂ ਨਾਲ ਜੋੜਨਾ ਪੈਂਦਾ ਹੈ।
ਇਹਨਾਂ ਦਿਨਾਂ ਵਿੱਚ ਵਾਢੀ ਦੀ ਫੁੱਲ ਤਿਆਰੀ ਹੁੰਦੀ ਹੈ। ਬੇਸ਼ੱਕ ਸਮਾਂ ਬਦਲਿਆ ਹੈ। ਹੁਣ ਜਿਆਦਾ ਵਾਢੀ ਕੰਬਾਇਨਾਂ ਨਾਲ ਹੋਣ ਲੱਗੀ ਹੈ। ਪਹਿਲਾਂ ਨਵੀਂਆਂ ਦਾਤੀਆਂ ਲਿਆ ਸਾਰਾ ਦਿਨ ਲੋਕ ਕਣਕ ਦੀ ਵਡਾਈ ਕਰਦੇ ਸਨ। ਵਡਾਈ ਮਗਰੋਂ ਭਰੀਆਂ ਬੰਨਣਾ ਜਾਂ ਮੰਡਲੀਆਂ ਲਗਾਉਂਦੇ ਤੇ ਹੜੰਬੇ ਨਾਲ ਕਣਕ ਕੱਢਦੇ ਸਨ। ਕਣਕ ਕੱਡਣ ਵਾਲੇ ਦਿਨ ਖੇਤਾਂ ਵਿੱਚ ਬੈਠ ਖਾਦੀ ਰੋਟੀ ਦਾ ਸਵਾਦ ਵੱਖਰਾ ਹੀ ਹੁੰਦਾ। ਕਣਕ ਕੱਢਣ ਮਗਰੋਂ ਤੂੜੀ ਦੀਆ ਧੜਾਂ ਨੂੰ ਲਿੰਬਦੇ।
ਅੱਜ ਕੱਲ ਕਣਕਾਂ ਦੀ ਵਡਾਈ ਕੰਬਾਈਨਾਂ ਨਾਲ ਹੋਣ ਲੱਗੀ ਹੈ। ਖੇਤਾਂ ਵਿੱਚ ਗੂੰਜਦੀਆਂ ਕੰਬਾਈਨਾਂ ਦੀ ਰੌਣਕ ਵੀ ਵੱਖਰੀ ਹੁੰਦੀ ਹੈ। ਜੱਟ ਆਪਣੀ ਵਾਰੀ ਦੀ ਉਡੀਕ ਦੇ ਹਿਸਾਬ ਨਾਲ ਟਰੈਕਟਰ ਟਰਾਲੀਆਂ ਲੈ ਖੇਤਾਂ ਵਿੱਚ ਪਹੁੰਚ ਦੇ ਹਨ। ਕੰਬਾਈਨ ਜਦੋਂ ਖੇਤ ਵਿਚ ਚੱਲਦੀ ਹੈ ਤਾਂ ਹਰ ਇੱਕ ਜੱਟ ਦੀ ਫੀਲਿੰਗ ਨੂੰ ਜੱਟ ਹੀ ਸਮਝ ਸਕਦਾ ਹੈ। ਕਣਕ ਦੀ ਵਡਾਈ ਵੇਲੇ ਜੱਟਾਂ ਦਾ ਚਾਅ ਸੱਤਵੇਂ ਅਸਮਾਨ ਤੇ ਪੁੱਜਿਆ ਹੁੰਦਾ ਹੈ।।
ਸਾਰੇ ਆਵਾਮ ਦੇ ਪੇਟ ਭਰਨ ਵਾਲੇ ਜੱਟ ਦੀ ਮਿਹਨਤ ਨੂੰ ਰੱਬ ਰੰਗ ਭਾਗ ਲਾਵੇ।
ਅਰਦਾਸ ਕਰਦੇ ਹਾਂ ਕਿ ਇਸ ਵਾਰ ਦੀ ਕਣਕਾਂ ਦੀ ਵਾਢੀ ਵੀ ਰੱਬ ਦੀ ਮਿਹਰ ਨਾਲ ਸੁੱਖੀ ਸਾਂਦੀ ਨੇਪਰੇ ਚੜੇ। ਅਤੇ ਹਰ ਇੱਕ ਜੱਟ ਦੇ ਸੂਪਨੇ ਬਾਬਾ ਪੂਰੇ ਕਰੇ।
Comments
Post a Comment