ਵਾਹਿਗੁਰੂ ਜੀ ਫਿਰ ਲਿਖਣਾ ਪੂਰਾ ਪੜ ਲਵੋ ਪਹਿਲਾ ,ਹਾਏ ਓਏ ਨਿਰਦਈ ਲੋਕੇ ਭੱਜ ਗਏ ਬਾਬੇ ਨਾਨਕ ਦੇ ਸਿਧਾਤ ਤੋ ਬੱਸ ਕੱਲਾ ਨਿੱਜ ਹੈ ਪੱਲੇ ਮੇਰਾ ਮੁੰਡਾ ਬਾਹਰ ਬਗ ਜਾਵੇ ਮੇਰਾ ਜਵਾਕਾ ਦਾ ਕੀ ਬਣੂ ਲੋਕ ਮਰਦੇ ਨੇ ਮਰ ਜਾਣ ਮੇਰਾ ਘਰ ਪੈਸਿਆ ਨਾਲ ਭਰ ਜਾਵੇ.ਕੀ ਯਾਰ ਪੈਸਾ ਤੇ ਨਿੱਜ ਮੂਹਰੇ ਕਰ ਲਿਆ
.
ਆਹ ਸਰਦਾਰ ਵਿਚਾਰਾ ਕਾਰ ਮੱਚਦੀ ਦੇ ਅੰਦਰ ਹਾਰਨ ਤੇ ਲਾਇਟਾ ਮਾਰਦਾ ਰਿਹਾ ਕਿਸੇ ਨੇ ਟਾਕੀ ਨਹੀ ਖੋਲੀ ਦੋ ਸੌ ਮੋਬਾਇਲ ਕੱਢ ਕਿ ਵੀਡਿਓ ਬਣਾਉਦੇ ਰਹੇ ਸਟੋਰੀਆ ਪਾਉਂਦੇ ਰਹੇ ਜਾ ਕਹਿੰਦੇ ਰਹੇ ਗੱਡੀ ਤੋ ਦੂਰ ਰਹੋ ਇਹ ਬੰਬ ਵਾਗੂ ਫਟੇਗੀ .ਸਦਕੇ ਤੁਹਾਡੇ ਦਰੱਖਤ ਤੁਸੀ ਮਚਾ ਰਹੇ ਹੋ ਜਾਨਵਰ ਤੁਸੀ ਮਾਰ ਰਹੇ ਹੋ ਖਾਣ ਪੀਣ ਵਾਲੀਆ ਚੀਜਾ ਤੁਸੀ ਜਹਿਰਲੀਆ ਕਰਤੀਆ ਸਪਰੇਆ ਨਾਲ ਚਲੋ ਵਧੀਆ ਨਿਬੜ ਗਿਆ ਛੱਡ ਦਿਓ ਇੱਕ ਦੂਜੇ ਦੀ ਸਹਾਇਤਾ ਕਰਨੀ .ਮਾਰ ਦਿਓ ਇੱਕ ਦੂਜੇ ਨੂੰ ਪੁਰਾਣੇ ਸਮੇਂ ਵਾਲੀ ਸਾਂਝ ਛੱਡ ਦਿਓ ਵਧੀਆ ਕਾਮਯਾਬ ਹੋ ਜਾਵੋਗੇ .ਬੱਲੇ ਓਏ ਤੁਹਾਡੇ ਕੋਈ ਨਾ ਦੇਖਦੇ ਜਾਵੋ ਵਾਲ ਅੱਗੇ ਹੀ ਡਿੱਗਣਗੇ:ਰੰਧਾਵਾ
Comments
Post a Comment