Skip to main content

Posts

Showing posts from July, 2022

ਜਦੋਂ ਗਰੀਬ ਵਰਗ ਦੇ ਲੋਕਾਂ ਨੂੰ ਇਸ ਬੈੱਡ ਤੇ ਪਾਇਆ ਜਾਂਦਾ ਸੀ ਤਾਂ ਕੋਈ ਰੌਲਾ ਨੀ ਸੀ, ਜਦੋਂ ਅਵਦੀ ਵਾਰੀ ਆਈ ਤਾਂ ਅਸਤੀਫਾ ਦੇਣ ਲੱਗ ਪਏ, ਕਿਉਂ ਗਰੀਬ ਲੋਕ ਬੰਦੇ ਨੀ ਹੁੰਦੇ ਉਨਾ ਨੂੰ ਕੀੜੇ ਮਕੌੜੇ

ਜਦੋਂ ਗਰੀਬ ਵਰਗ ਦੇ ਲੋਕਾਂ ਨੂੰ ਇਸ ਬੈੱਡ ਤੇ ਪਾਇਆ ਜਾਂਦਾ ਸੀ ਤਾਂ ਕੋਈ ਰੌਲਾ ਨੀ ਸੀ, ਜਦੋਂ ਅਵਦੀ ਵਾਰੀ ਆਈ ਤਾਂ ਅਸਤੀਫਾ ਦੇਣ ਲੱਗ ਪਏ,  ਕਿਉਂ ਗਰੀਬ ਲੋਕ ਬੰਦੇ ਨੀ ਹੁੰਦੇ ਉਨਾ ਨੂੰ ਕੀੜੇ ਮਕੌੜੇ ਸਮਝਦੇ ਨੇ ਇਹ ਉੱਚ ਪੱਧਰੇ ਲੋਕ, ਮੰਤਰੀ ਸਾਬ ਨੇ ਜੋ ਇਨਾ ਨਾਲ ਸਲੂਕ ਕੀਤਾ ਬਹੁਤ ਵਧੀਆ ਕੀਤਾ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਹਰ ਬੰਦੇ ਨੂੰ ਅਜਿਹੇ ਵੀਸੀ ਵਰਗੇ ਘਟੀਆ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਪਾਰਟੀ ਚਾਹੇ ਕੋਈ ਵੀ ਹੋਵੇ ਵਧੀਆ ਕੰਮਾਂ ਦੀ ਸਿਫਤ ਕਰਨੀ ਚਾਹੀਦੀ ਆ ਮਾੜੇ ਕੰਮਾਂ ਦਾ ਵਿਰੋਧ ਵੀ ਜਰੂਰੀ ਆ  ਪਰ ਜੋ ਹਲੇ ਵੀ ਕਈ ਦਲਾਲ ਮੀਡੀਆ ਵਾਲੇ ਵੀਸੀ ਦੇ ਹੱਕ ਦੀ ਗੱਲ ਕਰਦੇ ਨੇ ਲੱਖ ਲਾਹਨਤ ਆ ਉਨਾ ਤੇ 😡😡

ਇਹ ਕਹਾਣੀ ਸ਼ਰੀਫ਼ਾਂ ਬੀਬੀ ਦੀ ਹੈ ਜੋ ਵੱਡੀ ਬੱਧਣੀ, ਮੋਗਾ (ਰਹਿਮਾਨੀ ਘੁਮਿਆਰ ਪਰਵਾਰ) ਨਾਲ ਸੰਬੰਧ ਰੱਖਦੀ ਹੈ । 47’ ਦੀ ਵੰਡ ਤੋਂ ਪਹਿਲਾਂ

 ਇਹ ਕਹਾਣੀ ਸ਼ਰੀਫ਼ਾਂ ਬੀਬੀ ਦੀ ਹੈ ਜੋ ਵੱਡੀ ਬੱਧਣੀ, ਮੋਗਾ (ਰਹਿਮਾਨੀ ਘੁਮਿਆਰ ਪਰਵਾਰ) ਨਾਲ ਸੰਬੰਧ ਰੱਖਦੀ ਹੈ । 47’ ਦੀ ਵੰਡ ਤੋਂ ਪਹਿਲਾਂ ਇਹਨਾਂ ਦਾ ਘਰ ਟਾਂਗੇ ਵਾਲੇ ਅੱਡੇ ਕੋਲ ਸੀ ਤੇ ਘਰ ਅੱਗੋਂ ਨਹਿਰ ਲੰਘਦੀ ਸੀ । ਬੀਬੀ ਦੇ ਪਿਤਾ ਦਾ ਨਾਮ ਖ਼ੁਸ਼ੀ ਮੁਹੰਮਦ ਉਰਫ ਮੱਲ ਵਲਦ ਸ਼ੰਮਾ ਸੀ । ਤਾਏ ਦਾ ਨਾਮ ਮੁਹੰਮਦ ਬਖ਼ਸ਼ ਸੀ । ਬੀਬੀ ਦੇ ਪਿਤਾ ਅਤੇ ਤਾਏ ਦੇ ਦੋ-ਦੋ ਪੁੱਤਰ ਸਨ । ਬੀਬੀ ਦਾ ਵੀਰ ਜਦੋਂ ਕਤਲੋ-ਗਾਰਤ ਹੋ ਰਹੀ ਸੀ ਜਿਸ ਦਾ ਨਾਮ ਤੁਫੈਲ ਸੀ ਡਰ ਕੇ ਕਿੱਧਰੇ ਲੁੱਕ ਗਿਆ ਜਿਸ ਦਾ ਕੁਝ ਪਤਾ ਨਾ ਲੱਗਾ । 👇video link  https://youtu.be/_Jwmyp_gkV4 ਸੰਨ 1990 ਵਿੱਚ ਡਾ ਅਰਜੀਤ ਦੇ ਨਾਮ ਤੋਂ ਕੋਈ ਵੀਰ ਲਹਿੰਦੇ ਪੰਜਾਬ ਆਪਣਾ ਪਰਵਾਰ ਲੱਭਣ ਗਿਆ ਸੀ ਜੋ ਮੁਹਾਂਦਰੇ ਤੋਂ ਬੀਬੀ ਦਾ ਵੀਰ ਦੱਸੀਦਾ, ਜਿਸਦੇ ਪੁੱੜਪੜੀ ਉੱਤੇ ਫਲਵੈਹਰੀ ਦਾ ਚਟਾਕ ਅਤੇ ਇਕ ਪੈਰ ਤੇ’ ਸੜੇ ਦਾ ਨਿਸ਼ਾਨ ਹੈ ਜੋ ਓਸ ਸਮੇਂ 329 ਚੱਕ ਦੇ ਰਹਿਣ ਵਾਲੇ ਮੁਹੰਮਦ ਅਸਗਰ ਨੂੰ ਮਿਲਿਆ ਸੀ । ਵਿੱਛੜੇ ਬੱਚੇ ਦਾ ਬਾਅਦ ਵਿੱਚ ਨਾਮ ਅਰਜੀਤ/ਅਰਜੀਦ ਰੱਖ ਦਿੱਤਾ ਗਿਆ ਜਿਸ ਨੂੰ ਹਿੰਦੂ ਜੋੜੇ ਨੇ ਪਾਲਿਆ ਅਤੇ ਪੜਾਇਆ ਜੋ ਕਿ ਘੋੜਿਆਂ ਦਾ ਡਾਕਟਰ ਬਣ ਗਿਆ । ਓਸ ਹਿੰਦੂ ਜੋੜੇ ਦੇ ਖ਼ੁਦ ਦੀ ਕੋਈ ਔਲਾਦ ਨਹੀਂ ਸੀ ।  ਅਸਗਰ ਦੇ ਦੱਸੇ ਮੁਤਾਬਕ ਅਰਜੀਤ/ਅਰਜੀਦ ਇਕ ਵਾਰ ਕਾਫ਼ਲੇ ਨਾਲ ਪਾਕਿਸਤਾਨ ਦੇ ਬੂਰੇਵਾਲ ਪੁੱਜ ਵੀ ਜਾਂਦਾ ਪਰ ਆਪਣੇ ਪਰਵਾਰ ਨੂੰ ਨਹੀਂ ਲੱਭ ਪਾਉਦਾ ਤਾਂ ਵਾਪਸ ਭਾਰਤ ਚਲਾ ਜਾਂ

ਕੋਈ ਭਰਮੀ ਜੀ. 👉 ਖੀਰਾ ਤੇ ਮਤੀਰਾ ਕੱਢਦੇ ਨੇ ਗਰਮੀ ਜੀ..... 👉 ਪੰਡਤਾਂ ਜਿਹਾ ਨਹੀ ਹੁੰਦਾ ਕੋਈ ਭਰਮੀ ਜੀ..... 👉 ਸਾਉਣ ਵਾਲੇ ਮੰਜੇ ਜਾ ਬੈਡ ਤੇ ਨਹੀ ਰੋਟੀ ਖਾਈ

 Copy.         👉 ਖੀਰਾ ਤੇ ਮਤੀਰਾ ਕੱਢਦੇ ਨੇ ਗਰਮੀ ਜੀ..... 👉 ਪੰਡਤਾਂ ਜਿਹਾ ਨਹੀ ਹੁੰਦਾ ਕੋਈ ਭਰਮੀ ਜੀ..   👉 ਖੀਰਾ ਤੇ ਮਤੀਰਾ ਕੱਢਦੇ ਨੇ ਗਰਮੀ ਜੀ..... 👉 ਪੰਡਤਾਂ ਜਿਹਾ ਨਹੀ ਹੁੰਦਾ ਕੋਈ ਭਰਮੀ ਜੀ..... 👉 ਸਾਉਣ ਵਾਲੇ ਮੰਜੇ ਜਾ ਬੈਡ ਤੇ ਨਹੀ ਰੋਟੀ ਖਾਈ ਦੀ...... 👉 ਔਖੇ ਵੇਲੇ ਛੱਡੀਏ ਨਾ ਬਾਹ ਭਾਈ ਦੀ.... 👉 ਜਿਹੜੇ ਬੈਠ ਜਾਈਏ ਰੁੱਖ ਥੱਲੇ ਨਹੀਉ ਪੁਟੀ ਦਾ..... 👉 ਹੋਜੇ ਜਵਾਨ ਪੁੱਤ ਨਹੀਉ ਕੁੱਟੀ ਦਾ..... 👉 ਬਿਨਾ ਛੇੜੇ ਸੱਪ ਕਦੇ ਮਾਰੇ ਡੰਗ ਨਾ.... 👉 ਔਰਤ ਨਾਲ ਗੱਲ ਕਰੀ ਦੀ ਆ ਢੰਗ ਨਾਲ.... 👉 ਰਾਤ ਵੇਲੇ ਸੋਟੀ ਬਿਨਾ ਘਰੋ ਜਾਈਏ ਨਾ.... 👉 ਲੋੜ ਨਾਲੋ ਵੱਧ ਯਾਰੋ ਕਦੇ ਖਾਈਏ ਨਾ..... 👉 ਯਾਰੀ ਪਾ ਕੇ ਘਰ ਯਾਰ ਦਾ ਨੀ ਲੁਟੀ ਦਾ..... 👉 ਹੋਜੇ ਜਵਾਨ ਪੁੱਤ ਨਹੀਉ ਕੁਟੀ ਦਾ.....! 👉ਵੱਡੇ ਭਾਈ ਅਤੇ ਪਿਉ ਤੇ ਨੀ ਹੱਥ ਚੁੱਕੀ ਦਾ..... 👉 ਭੋਗ ਪਾ ਦੇਈਏ ਮਾੜੀ ਗੱਲ ਮੁੱਕੀ ਦਾ...... 👉 ਕਦੇ ਵੀ ਰਿਸਤੇਦਾਰਾ ਤੋ ਨੀ ਪੈਸੇ ਮੰਗੀ ਦੇ..... 👉 ਕੱਢ ਲੈਈਏ ਆਏ ਹੋਣ ਦਿਨ ਤੰਗੀ ਦੇ...... 👉ਬੇਲੋੜਾ ਕਰਜਾ ਕਦੇ ਨੀ ਚੁਕੀ ਦਾ..... 👉ਹੋਜੇ ਜਵਾਨ ਪੁੱਤ ਨਹੀਉ ਕੁਟੀ ਦਾ....।। 👉 ਰੌਲੇ ਵਾਲੀ ਕਦੇ ਨੀ ਜਮੀਨ ਵਾਹੀ ਦੀ..... 👉 ਦਾਰੂ ਪੈਸੇ ਪਿਛੇ ਨਹੀਓ ਵੋਟ ਪਾਈ ਦੀ...... 👉 ਲੂਣ ਖਾ ਕੇ ਥਾਲੀ ਚ ਨੀ ਛੇਕ ਕਰੀ ਦਾ...... 👉 ਸੱਚੀ ਗੱਲ ਕਹਿਣ ਤੋ ਨੀ ਕਦੇ ਡਰੀ ਦਾ....... 👉 ਵੈਰੀਆ ਦੀ ਗਲੀ ਚ ਨੀ ਜਾ ਕੇ ਬੁਕੀ ਦਾ ..

ਦਸਵੀਂ ਕਲਾਸ ਵਿੱਚੋ 95% ਨੰਬਰ ਆਉਣ ਤੇ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ,, ਕੌਣ ਜ਼ੁਮੇਬਾਰ ਆ ਇਸ ਖ਼ੁਦਕੁਸ਼ੀ ਦਾ ? ਕੋਈ ਦੱਸ ਸਕਦਾ ? ਮੈਂ ਦੱਸਦਾ :-

 ਦਸਵੀਂ ਕਲਾਸ ਵਿੱਚੋ 95% ਨੰਬਰ ਆਉਣ ਤੇ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ,, ਕੌਣ ਜ਼ੁਮੇਬਾਰ ਆ ਇਸ ਖ਼ੁਦਕੁਸ਼ੀ ਦਾ ? ਕੋਈ ਦੱਸ ਸਕਦਾ ? ਮੈਂ ਦੱਸਦਾ :- ਸਾਰੀਆਂ ਗੱਲਾਂ ਕਿਤਾਬਾਂ ਨੀ ਸਿਖਾਉਂਦੀਆਂ ਤੇ ਜ਼ਿੰਦਗੀ ਤੋਂ ਵੱਡਾ ਕੋਈ ਇਮਤਿਹਾਨ (Exam) ਨੀ ਹੁੰਦਾ,, ਮਾਂ ਬਾਪ ਨੂੰ ਚਾਹੀਦਾ ਬੱਚਿਆਂ ਨੂੰ ਦਲੇਰ (Mentally strong) ਬਣਾਉਣ ਤਾਂ ਜੋ ਬੱਚਾ ਕਦੀ ਵੀ ਜ਼ਿੰਦਗੀ ਚ ਗਲਤ ਸਟੈਪ ਨਾ ਚੁੱਕੇ । ਨਾਲੇ ਇਹ ਇਮਤਿਹਾਨ ਤਾਂ ਬਹੁਤ ਛੋਟੇ ਨੇ ਪਿਆਰੇ ਬੱਚਿਓ,, ਜ਼ਿੰਦਗੀ ਵੱਡੇ ਵੱਡੇ ਇਮਤਿਹਾਨ ਲੈਂਦੀ ਏ,, ਬੱਬਰ ਸ਼ੇਰ ਜਿੱਡਾ ਜਿਗਰਾ ਰੱਖ ਕੇ ਜ਼ਿੰਦਗੀ ਜਿਉਣੀ ਸਿੱਖੋ,, ਖ਼ੁਦਕੁਸ਼ੀ ਤਾਂ ਕਾਇਰ ਤੇ ਡਰਪੋਕ ਕਰਦੇ ਨੇ । ਮੇਰੇ ਹਿਸਾਬ ਨਾਲ ਜ਼ੁਮੇਬਾਰ ਮਾਂ ਤੇ ਪਿਓ ਨੇ ਜਿਨ੍ਹਾਂ ਨੇ ਪ੍ਰੈਸ਼ਰ ਪਾ ਪਾ ਕੇ ਮੁੰਡੇ ਦਾ ਪ੍ਰੈਸ਼ਰ ਕੂਕਰ ਬਣਾ ਦਿੱਤਾ,, ਤੇ ਦੂਜੀ ਸਭ ਤੋਂ ਵੱਡੀ ਗੱਲ ਮੁੰਡੇ ਨੂੰ ਜ਼ਿੰਦਗੀ ਜਿਉਣੀ ਨਹੀਂ ਸਿਖਾਈ,, ਹਲਾਤਾਂ ਨਾਲ ਲੜਨਾ ਨਹੀਂ ਸਿਖਾਇਆ,, ਸਿਰਫ ਕਿਤਾਬੀ ਕੀੜਾ ਬਣਾ ਦਿੱਤਾ ।  ਮੇਰੀ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਜ਼ਿੰਦਗੀ ਨਾਲ ਲੜਨਾ ਸਿਖਾਓ,, ਉਨਾਂ ਨੂੰ ਸਿਖਾਓ ਕਿ ਟਾਰਗਟ ਤੇ ਪਹੁੰਚਣ ਲਈ ਕਈ ਵਾਰ ਬਹੁਤ ਮਹਿਨਤ ਕਰਨੀ ਪੈਂਦੀ,, ਉਨਾਂ ਨੂੰ ਮੈਂਟਲੀ ਇੰਨੇ ਜਿਆਦਾ ਪਾਵਰਫੁੱਲ ਬਣਾਓ ਕਿ ਉਹ ਖ਼ੁਦਕੁਸ਼ੀ ਕਰਨ ਦਾ ਸੋਚਣ ਵੀ ਨਾ,, ਇਸ ਵਾਰ ਨੀ ਟਾਰਗਟ ਪੂਰਾ ਹੋਇਆ ਅਗਲੀ ਵਾਰ ਸਹੀ,, ਉਨਾਂ ਨੂੰ ਜ਼ਿੰਦਗੀ ਦੀ ਕਦਰ ਸਮਝਾਓ,, ਉਨਾਂ ਨੂੰ ਦ

ਅੱਜ ਤੋਂ ਲਗਪਗ ਸਾਢੇ ਚਾਰ ਸੋ ਸਾਲ (450)ਪਹਿਲੇ ਜਿਸ ਵਕਤ ਸ਼੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਹੋਈ ਸੀ,ਉਸ ਸਮੇਂ ਆਵਾਜ ਨੂੰ ਉੱਚਾ ਕਰਨ ਲਈ ਲਾਊਡ ਸਪੀਕਰ ਆਦਿ ਨਹੀਂ ਹੁੰਦੇ ਸਨ

 ਅੱਜ ਤੋਂ ਲਗਪਗ ਸਾਢੇ ਚਾਰ ਸੋ ਸਾਲ (450)ਪਹਿਲੇ ਜਿਸ ਵਕਤ ਸ਼੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਹੋਈ ਸੀ,ਉਸ ਸਮੇਂ ਆਵਾਜ ਨੂੰ ਉੱਚਾ ਕਰਨ ਲਈ ਲਾਊਡ ਸਪੀਕਰ ਆਦਿ ਨਹੀਂ ਹੁੰਦੇ ਸਨ। ਮਨੁੱਖ ਆਪਣੀ ਗੱਲ ਨੂੰ ਦੂਜਿਆਂ ਤਕ ਪਹੁੰਚਾਣ ਲਈ ਆਪਣੇ ਗਲੇ ਦੇ ਜੋਰ ਤੇ ਹੀ ਨਿਰਭਰ ਕਰਦਾ ਸੀ। ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜਦ 500 ਫੁਟ ਲੰਮੇ ਤੇ 490 ਫੁਟ ਚੌੜੇ ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਸਾਹਿਬ ਦੀ ਸਾਜਨਾ ਕੀਤੀ ਤਾਂ ਉਨਾਂ ਨੇ ਜਿਥੇ ਇਸ ਅਦਭੁਤ ਅਸਥਾਨ ਦੇ ਕਈ ਹੋਰ ਪਹਿਲੂਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਉਥੇ ਇਸ ਗੱਲ ਨੂੰ ਵੀ ਧਿਆਨ ‘ਚ ਰਖਿਆ ਕਿ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਲਗਦੀ ਪਰਿਕਰਮਾ ਵਿਚ ਬੈਠੀ ਸੰਗਤ ਤੋਂ ਇਲਾਵਾ ਜੇ ਹੋ ਸਕੇ ਤਾਂ ਸਰੋਵਰ ਦੇ ਕੰਢਿਆਂ ਤੇ ਬੈਠੀ ਸੰਗਤ ਨੂੰ ਵੀ ਕੀਰਤਨ ਦੀ ਆਵਾਜ ਪਹੁੰਚ ਸਕੇ। ਇਸ ਲਈ ਉਨਾਂ ਨੇ ਧੁਨੀ ਸਿਸਟਮ ਦੀ ਮਹਾਨਤਾ ਨੂੰ ਮੁੱਖ ਰਖਦਿਆਂ ਹੋਇਆਂ ਹਰਿਮੰਦਰ ਭਵਨ ਨਿਰਮਾਣ ਨੂੰ ਉਸ ਦੇ ਬਿਲਕੁਲ ਅਨੁਕੂਲ ਬਣਾਇਆ। ਭਵਨ ਦੀ ਉਚਾਈ ਬਾਰੀਆਂ,ਦਰਵਾਜਿਆਂ ਦੀ ਲੰਬਾਈ, ਚੌੜਾਈ ਤੇ ਉਚਾਈ ਦਾ ਧੁਨੀ ਤਕਨੀਕ ਦੇ ਪਖੋਂ ਪੂਰਾ – ਪੂਰਾ ਹਿਸਾਬ ਰੱਖਿਆ ਗਿਆ। ਇਕ ਕੰਧ ਦਾ ਦੂਜੀ ਕੰਧ ਤੋਂ ਫਾਸਲਾ ਇਨਾਂ ਰਖਿਆ ਗਿਆ ਕਿ ਕੋਈ ਵੀ ਚੀਜ ਕੀਰਤਨ ਦੀ ਆਵਾਜ ਵਿੱਚ ਰੁਕਾਵਟ ਨਾ ਪਾਵੇ ਅਤੇ ਨਾ ਇਮਾਰਤੀ ਢਾਂਚੇ ਕਾਰਨ ਆਵਾਜ ਫਟੇੱ ,ਨਾ ਹੀ ਗੂੰਜੇ,ਸਗੋਂ ਹੋਰ ਮੁਲਾਇਮ ਹੋ ਕੇ ਵਧੇਰੇ ਸੁਰੀਲੀ ਹੋ ਜਾਵੇ। ਇਹ ਸਾਰਾ ਕਾਰਜ ਆਪਣੇ ਆਪ ਵਿਚ ਬਹੁਤ ਤ

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ।। 22 ਜੁਲਾਈ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।

 ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ।। 22 ਜੁਲਾਈ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਸਿੱਖ ਸਤਿਗੁਰੂਆਂ ਵਿਚੋਂ ਅਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਹਨ । ਕੋਈ ਵੀ ਸ਼ਖਸੀਅਤਿ ਨੂੰ ਛੋਟੀ ਜਾਂ ਵੱਡੀ ਉਮਰ ਕਰਕੇ ਗੁਰੂ ਨਹੀਂ ਮੰਨਿਆ ਗਿਆ ਬਲਕਿ ਜਿਥੇ ‘ ਗੁਰੂ ਜਯੋਤੀ ' ਨੇ ਪ੍ਰਕਾਸ਼ ਕੀਤਾ ਹੈ , ਉਹ ਗੁਰੂ ਹੈ । ਹੀਰਾ ਦਿਸਣ ਵਿਚ ਛੋਟਾ ਹੁੰਦਾ ਹੈ ਪਰ ਉਸ ਦੀ ਕੀਮਤ ਬਹੁਤ ਹੁੰਦੀ ਹੈ । ਬਾਵਨ ਚੰਦਨ ਅਕਾਰ ਵਿਚ ਨਿੱਕਾ ਜਿਹਾ ਹੁੰਦਾ ਹੈ ਪਰ ਉਸ ਦੀ ਸੁਗੰਧੀ ਸਾਰੇ ਜੰਗਲ ਨੂੰ ਮਹਿਕਾ ਦਿੰਦੀ ਹੈ । ਇਸੇ ਤਰ੍ਹਾਂ ਅਠਵੀਂ ਪਾਤਸ਼ਾਹੀ ਦੀ ਉਮਰ ਛੋਟੀ ਸੀ ਪਰ ਗੁਰੂ ਜਯੋਤੀ ਦੇ ਪ੍ਰਕਾਸ਼ ਕਰ ਕੇ ਆਪ ਨੇ ਬਹੁਤ ਵਡੇ ਕੰਮ ਕੀਤੇ ਹਨ । ਆਪ ਦੀ ਕਰਨੀ ਵਡੀ ਹੈ । ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਅਵਤਾਰ ਸਾਵਣ ਵਦੀ 7 , 1656 ਨੂੰ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਘਰ ਮਾਤਾ ਕ੍ਰਿਸ਼ਨ ਕੌਰ ਦੀ ਪਵਿੱਤਰ ਕੁਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ । ਰਾਮ ਰਾਇ ਆਪ ਦਾ ਵੱਡਾ ਭਰਾ ਸੀ । ਉਹ ਬੜਾ ਸਿਆਣਾ , ਨੀਤੀ ਨਿਪੁੰਨ , ਸਿਖ ਸੰਗਤਾਂ ਤੇ ਮਸੰਦਾਂ ਵਿਚ ਅਸਰ - ਰਸੂਖ ਰਖਣ ਵਾਲਾ ਸੀ , ਪਰ ਔਰੰਗਜ਼ੇਬ ਦੇ ਦਰਬਾਰ ਵਿਚ ਉਸ ਨੇ ਗੁਰਬਾਣੀ ਦੇ ਅਰਥ ਉਲਟਾਉਣ ਦੀ ਜੋ ਗਲਤੀ ਕੀਤੀ , ਉਸ ਨੂੰ ਮੁਖ ਰਖ ਕੇ ਸਤਵੀਂ ਪਾਤਸ਼ਾਹੀ ਨੇ ਮੂ

ਸੁਲਤਾਨਪੁਰ ਲੋਧੀ ਉਹ ਕਰਮਾਂ ਵਾਲੀ ਧਰਤੀ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਲਗਭਗ 15 ਸਾਲ ਗੁਜਾਰੇ ਸਨ । ਸੁਲਤਾਨਪੁਰ

 ਸੁਲਤਾਨਪੁਰ ਲੋਧੀ ਉਹ ਕਰਮਾਂ ਵਾਲੀ ਧਰਤੀ ਹੈ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਲਗਭਗ 15 ਸਾਲ ਗੁਜਾਰੇ ਸਨ । ਸੁਲਤਾਨਪੁਰ ਲੋਧੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਤੇ ਜੀਜਾ ਜੈ ਰਾਮ ਰਹਿੰਦੇ ਸਨ ਤੇ ਗੁਰੂ ਨਾਨਕ ਦੇਵ ਜੀ ਉਨ੍ਹਾਂ ਨਾਲ ਹੀ ਰਹਿੰਦੇ ਸਨ। ਗੁਰੂ ਜੀ ਨੇ ਦੋਲਤਂ ਖਾ ਮੋਦੀ ਦੇ ਮੋਦੀਖਾਨੇ ਵਿੱਚ ਨੋਕਰੀ ਕਰ ਲਈ ।ਮੋਦੀਖਾਨੇ ਵਿੱਚ ਗੁਰੂ ਜੀ ਰਾਸ਼ਨ ਦੀ ਦੁਕਾਨ ਚਲਾਉਂਦੇ ਸਨ ਤੇ ਰਾਸ਼ਨ ਤੇਰਾਂ ਤੇਰਾਂ ਕਰਕੇ ਤੋਲੀ ਜਾਂਦੇ ਸਨ । ਫਿਰ ਕੁਝ ਲੋਕਾਂ ਨੇ ਨਵਾਬ ਦੋਲਤਖਾਨ ਨੁੰ ਸ਼ਕਾਇਤ ਕੀਤੀ ਕਿ ਗੁਰੂ ਜੀ ਤਾਂ ਤੁਹਾਡੇ ਮੋਦੀਖਾਨੇ ਨੂੰ ਲੁਟਾਈ ਜਾਂਦੇ ਹਨ ।ਥੋੜ੍ਹੇ ਦਿਨਾਂ ਬਾਅਦ ਦੋਲਤ ਖਾਨ ਨੇ ਸਾਰੀ ਚੈਕਿਗ ਕਰਵਾਈ ਤਾਂ ਮਾਲ ਵੱਧ ਹੀ ਪਾਇਆ ਗਿਆ ।ਇਸ ਤਰ੍ਹਾਂ ਅਗੇ ਜਾ ਕੇ ਫਿਰ ਦੋ ਵਾਰ ਚੈਕਿੰਗ ਕੀਤੀ ਗਈ ਪਰ ਗੁਰੂ ਜੀ ਦਾ ਕਾਰੋਬਾਰ ਨਫੇ ਵਿੱਚ ਸੀ ਉਸ ਤੌ ਬਾਅਦ ਗੁਰੂ ਜੀ ਨੇ ਨੋਕਰੀ ਛਂਡ ਦਿਤੀ  ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

ਗੁਰੂ ਨੂੰ ਕੀ ਮੂੰਹ ਦਿਖਾਓਗੇ ਸਿੱਖੋ!...? 😢

 ਗੁਰੂ ਨੂੰ ਕੀ ਮੂੰਹ ਦਿਖਾਓਗੇ ਸਿੱਖੋ!...? 😢 ਇਕ ਬੰਦਾ ਜਿਸ ਦੇ ਚਿਹਰੇ ਦੀ ਰੂਪ ਰੇਖਾ ਉਸਨੂੰ ਹੈਵਾਨ ਸਾਬਿਤ ਕਰ ਰਹੀ ਹੈ ਉਹ ਅਚਾਨਕ ਸ਼ੈਤਾਨੀ ਹਾਸਾ ਹੱਸਦਾ ਆਉਂਦਾ ਤੇ ਬੱਕਰੇ ਬੁਲਾ ਰਿਹਾ ਤੇ ਉਚੀ ਉਚੀ ਕਹਿ ਰਿਹਾ ਹੈ ..... ਉਹ ਕਿਥੇ ਆ ਉਹ ਵਡੇ ਸੂਰਮੇ ਜਿਹੜੇ ਕਹਿੰਦੇ ਸੀ ਮੇਰੀ ਧੋਣ ਲਾ ਤੀ ਉਨ੍ਹਾਂ "ਮੱਸਾ "ਸਦਾ ਲਈ ਮਾਰਤਾ ...... ਨਿਕਲੋ ਬਾਹਰ ਕਿਥੇ ਹੋ ਸੂਰਮਿਓ ....ਬੁਰਰਰਰਰਰਰਆਆ ..... ਇਨੇ ਸਮੇਂ ਚ ਦੋ ਨੂਰਾਨੀ ਚਿਹਰੇ ਪ੍ਰਗਟ ਹੁੰਦੇ ਹਨ ਜਿਨ੍ਹਾਂ ਦੇ ਚਿਹਰੇ ਦੀ ਤਾਬ ਸਾਹਮਣੇ ਸੂਰਜ ਵੀ ਫਿੱਕਾ ਪੈਂਦਾ ਹੈ ...ਉਨ੍ਹਾਂ ਚੋ ਇਕ ਸ਼ੇਰ ਵਾਂਗ ਦਹਾੜਦਾ ਹੋਇਆ ਗੱਜਦਾ ਹੈ .....ਬੋਲ ਦੁਸ਼ਟਾ! ਮਰਨ ਤੋ ਬਾਅਦ ਅਜ ਇਨ੍ਹੇ ਦਿਨ੍ਹਾਂ ਬਾਅਦ ਸਾਡੀ ਕਿਵੇਂ ਯਾਦ ਆਈ..?  ਲ਼ੱਗਦਾ ਫਿਰ ਸਲੋਤਰ ਭਾਲਦਾ..? ...... ਉਹ ਸ਼ੈਤਾਨੀ ਹਾਸਾ ਹੱਸ ਕਿ ਕਹਿਣ ਲੱਗਾ ਉਹ ਜਵਾਨੋ! .....ਤੁਸੀ ਮੈਨੂੰ ਕਿਉ ਮਾਰਿਆ ਸੀ...? ..... ਉਹ ਰੱਬੀ ਰੂਹਾਂ ਕਹਿਣ ਲੱਗੀਆਂ ਤੂੰ ਸਾਡੇ ਪਾਵਨ ਹਰਿਮੰਦਰ ਵਿੱਚ ਸ਼ਰਾਬ ਪੀਤੀ ਸੁ, ਹੁਕਾ ਪੀਤਾ ਸੁ, ਕੰਜਰੀਆਂ ਨਚਾਉਣ ਦੀ ਹਿਮਾਕਤ ਕੀਤੀ ਸੁ ...ਇਸੇ ਲਈ ਤੇਰਾ ਸੋਹਿਲਾ ਅਸੀ ਪੜਿਆ ਕਿ ਤੂੰ ਗੁਰੂ ਦੇ ਘਰ ਦੀ ਬੇਹੁਰਮਤੀ ਕੀਤੀ ਸੁ ...ਤੇ ਤੇਰੀ ਮੌਤ ਇਕ ਸਬਕ ਸੀ ਬੁਚੜਾਂ ਲਈ ......../ .....ਮੱਸਾ ਫਿਰ ਹੱਸਦਾ ਤੇ ਕਹਿਣ ਲੱਗਾ ਉਹ ਸੁਖਾ ਸਿੰਘਾ ਤੇ ਮਹਿਤਾਬ ਸਿੰਘਾਂ ਤੁਸੀ ਇਕ ਮੱਸਾ ਮਾਰਿਆ ਸੀ ਅੱਜ ਹਜ਼ਾਰਾਂ ਲੱਖਾਂ ਮੱਸੇ ਪੈਦਾ ਹੋ ਗਏ

ਨਾ ਹੁਣ ਲੱਗੇ ਗਰਮੀ ਨਾ ਆਵੇ ਪਸੀਨਾ ਹੈ ਪੀਂਘਾਂ ਪਾ ਲਵੋ ਕੁੜੀਓ ਚੜੀਆਂ ਸੋਣ ਦਾ ਮਹੀਨਾ ਹੈ

 ਆਜੋ   ਨੀ   ਸਹੇਲੀਓ   ਵੇਖੋ   ਮੋਰ   ਪੈਲਾਂ  ਪਾਉਂਦਾ ਹੈ  ਅੰਬਰਾਂ    ਦੇ   ਵਿਚ   ਕਾਲਾਂ   ਬੱਦਲ    ਮੰਡਰਾਉਂਦਾ ਹੈ  ਨਾ    ਹੁਣ    ਲੱਗੇ    ਗਰਮੀ   ਨਾ   ਆਵੇ   ਪਸੀਨਾ ਹੈ  ਪੀਂਘਾਂ  ਪਾ  ਲਵੋ  ਕੁੜੀਓ  ਚੜੀਆਂ  ਸੋਣ ਦਾ ਮਹੀਨਾ ਹੈ  ਅਸਮਾਨਾਂ  ਦੇ  ਵਿਚ  ਕਿਵੇ  ਚਿੜੀਆਂ  ਨੇ ਚਹਿਕਦੀਆਂ ਬਾਗਾਂ  ਦੇ  ਵਿਚ  ਵੇਖੋ  ਕਲਿਆਂ  ਪਇਆਂ ਮਹਿਕਦੀਆਂ  ਖੁੱਸ਼    ਹੋਇਆਂ    ਸਾਡੀਆਂ    ਅੱਜ   ਲੱਗੇ   ਜਮੀਨਾਂ ਹੈ  ਪੀਂਘਾਂ  ਪਾ  ਲਵੋ  ਕੁੜੀਓ  ਚੜੀਆਂ  ਸੋਣ ਦਾ ਮਹੀਨਾ ਹੈ  ਘੁੱਗੀਆਂ  ਤੇ  ਗਟਾਰਾ  ਦੀ  ਬੜੀ  ਮੋਜ  ਪਈ  ਲੱਗੀ ਹੈ  ਡੱਡੂਆਂ  ਦੀ  ਪਾਣੀ  ਵਿਚ  ਟਿਰ  ਟਿਰ  ਹੋਣ  ਲੱਗੀ  ਹੈ ਸੂਟਾਂ   ਨਾਲ  ਪਰਾਂਦਾ  ਪਾ  ਕੇ  ਲੱਗਦੀਆਂ  ਹਸੀਨਾ  ਹੈ  ਪੀਂਘਾਂ  ਪਾ  ਲਵੋ  ਕੁੜੀਓ  ਚੜੀਆਂ  ਸੋਣ ਦਾ ਮਹੀਨਾ ਹੈ  ਪੈਂਦੀ  ਹੈ  ਬਰਸਾਤ  ਚਾਹ  ਨਾਲ  ਪਕੋੜੇ  ਵੀ ਤੂੰ ਕੱਢ ਲੈ  ਕਣਿਆਂ  ਦੇ  ਵਿਚ  ਨਹਾਉਣਾ ਬਾਕੀ ਸਾਰੇ ਕੰਮ ਛੱਡ ਲੈ ਪਿਆਸੇ  ਰੁੱਖਾਂ  ਦਾ  ਵੀ ਅੱਜ  ਨਹਾਉਣ  ਦਾ ਮਹੀਨਾ ਹੈ  ਪੀਂਘਾਂ  ਪਾ  ਲਵੋ  ਕੁੜੀਓ  ਚੜੀਆਂ  ਸੋਣ ਦਾ ਮਹੀਨਾ ਹੈ 

ਜਦੋਂ ਕੋਈ ਕਮੀ ਨਾ ਰਹੀ ਤਾਂ ਮਾਂ ਨੇ ਬੱਚਿਆਂ ਨੂੰ ਸੰਭਾਲ ਲਿਆ ਫਿਰ ਬੱਚਿਆਂ ਨੇ ਬੁੱਢੀ ਮਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਿਉਂ ਕੀਤੀ? ਮਾਤਾ-ਪਿਤਾ

 #ਜਦੋਂ ਕੋਈ ਕਮੀ ਨਾ ਰਹੀ ਤਾਂ ਮਾਂ ਨੇ ਬੱਚਿਆਂ ਨੂੰ ਸੰਭਾਲ ਲਿਆ  ਫਿਰ ਬੱਚਿਆਂ ਨੇ ਬੁੱਢੀ ਮਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਿਉਂ ਕੀਤੀ?  ਮਾਤਾ-ਪਿਤਾ ਦੀ ਅਵੱਗਿਆ ਕਰਨ ਵਾਲਿਆਂ ਨੂੰ ਘਬਰਾ ਕੇ ਤੋਬਾ ਕਰਨੀ ਚਾਹੀਦੀ ਹੈ ਅਤੇ ਪਿਤਾ ਤੋਂ ਮਾਫੀ ਮੰਗ ਕੇ ਮਨਾ ਲੈਣਾ ਚਾਹੀਦਾ ਹੈ।  ਨਹੀਂ ਤਾਂ ਤੁਸੀਂ ਕਿਤੇ ਨਹੀਂ ਰਹੋਗੇ।  ਹਜ਼ੂਰ ਦਾ ਫੁਰਮਾਨ ਹੈ: ਜਿਸ ਨੇ ਸਵੇਰੇ ਇਹ ਕੀਤਾ ਹੈ ਕਿ ਉਸ ਦੇ ਮਾਤਾ-ਪਿਤਾ ਦੇ ਹੁਕਮਾਂ ਦਾ ਆਦਰ ਕੀਤਾ ਜਾਂਦਾ ਹੈ, ਉਸ ਲਈ ਸਵੇਰ ਨੂੰ ਹੀ ਜੰਨਤ ਦੇ ਦੋ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਅਤੇ ਜੇਕਰ ਮਾਤਾ-ਪਿਤਾ ਵਿੱਚੋਂ ਇੱਕ ਹੀ ਹੋਵੇ ਤਾਂ ਇੱਕ ਦਰਵਾਜ਼ਾ ਖੁੱਲ੍ਹ ਜਾਂਦਾ ਹੈ।  ਅਤੇ ਜਿਸ ਨੇ ਸ਼ਾਮ ਨੂੰ ਅਜਿਹਾ ਕੀਤਾ ਹੈ, ਜੋ ਮਾਤਾ-ਪਿਤਾ ਬਾਰੇ ਅੱਲ੍ਹਾ ਦਾ ਕਹਿਣਾ ਨਹੀਂ ਮੰਨਦਾ ਹੈ, ਉਸ ਲਈ ਸਵੇਰੇ ਹੀ ਨਰਕ ਦੇ ਦੋ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਅਤੇ ਜੇ ਮਾਪਿਆਂ ਵਿੱਚੋਂ ਇੱਕ ਹੈ, ਤਾਂ ਇੱਕ ਦਰਵਾਜ਼ਾ ਖੁੱਲ੍ਹ ਜਾਂਦਾ ਹੈ।  # ਇੱਕ ਵਿਅਕਤੀ ਨੇ ਬੇਨਤੀ ਕੀਤੀ: ਜੇ ਮਾਪੇ ਜ਼ੁਲਮ ਕਰਦੇ ਹਨ। ਕਿਹਾ: ਜੇ ਜ਼ੁਲਮ ਕਰੋ, ਜੇ ਜ਼ੁਲਮ ਕਰੋ, ਜੇ ਜ਼ੁਲਮ ਕਰੋ।  #ਸ਼ੋਆਬੁਲ ਇਮਾਨ 6/206   #ਜੇਕਰ ਜ਼ਾਲਮ ਖਲੀਫਾ ਦੇ ਖਿਲਾਫ ਸ਼ਰੀਅਤ ਦਾ ਹੁਕਮ ਦਿੰਦਾ ਹੈ ਤਾਂ ਉਸ ਨੂੰ ਇਸ ਮਾਮਲੇ ਵਿੱਚ ਬਰਬਰ ਨਹੀਂ ਮੰਨਿਆ ਜਾਣਾ ਚਾਹੀਦਾ। ਮਸਲਨ ਜੇ ਹਰਾਮ ਰੋਜ਼ੀ ਕਮਾਉਣ ਜਾਂ ਦਾੜ੍ਹੀ ਕਟਵਾਉਣ ਦਾ ਹੁਕਮ ਦੇਵੇ ਤਾਂ ਇਹ ਗੱਲਾਂ ਨਹੀਂ ਮੰਨੀਆਂ ਜਾਣੀਆਂ ਚਾਹੀਦੀਆਂ, ਪਾ

ਇਸ ਫੋਟੋ ਨੂੰ ਦੇਖ ਕੇ ਤੁਹਾਡੇ ਮਨ ਵਿਚ ਹਰ ਤਰ੍ਹਾਂ ਦੇ ਵਿਚਾਰ ਆਉਣਗੇ ਪਰ ਇਸ ਫੋਟੋ ਦੀ ਸੱਚਾਈ ਜਾਣ ਕੇ ਤੁਹਾਡੀਆਂ ਅੱਖਾਂ ਵਿਚ ਹੰਝੂ ਆ ਜਾਣਗੇ!

 ਬਾਪ ਧੀ ਦੇ ਪਿਆਰ ਦੀ ਕਮਾਲ ਦੀ ਕਹਾਣੀ, ਜਰੂਰ ਪੜੋ  ਇਸ ਫੋਟੋ ਨੂੰ ਦੇਖ ਕੇ ਤੁਹਾਡੇ ਮਨ ਵਿਚ ਹਰ ਤਰ੍ਹਾਂ ਦੇ ਵਿਚਾਰ ਆਉਣਗੇ ਪਰ ਇਸ ਫੋਟੋ ਦੀ ਸੱਚਾਈ ਜਾਣ ਕੇ ਤੁਹਾਡੀਆਂ ਅੱਖਾਂ ਵਿਚ ਹੰਝੂ ਆ ਜਾਣਗੇ!  ਇਹ ਫੋਟੋ ਯੂਰਪ ਦੇ ਇੱਕ ਪੇਂਟਰ "ਮੁਰੀਲੋ" ਦੁਆਰਾ ਬਣਾਈ ਗਈ ਸੀ! ਯੂਰਪ ਦੇ ਇੱਕ ਦੇਸ਼ ਵਿੱਚ ਇੱਕ ਆਦਮੀ ਨੂੰ ਰੋਟੀ ਚੋਰੀ ਕਰਨ ਦੇ ਦੋਸ਼ ਵਿੱਚ ਭੁੱਖਮਰੀ ਦੀ ਸਜ਼ਾ ਸੁਣਾਈ ਗਈ, ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਸਜ਼ਾ ਅਜਿਹੀ ਸੀ ਕਿ ਉਸਨੂੰ ਮਰਨ ਤੱਕ ਭੁੱਖਾ ਰੱਖਿਆ ਜਾਵੇ! ਉਸ ਦੀ ਧੀ ਨੇ ਆਪਣੇ ਪਿਤਾ ਨੂੰ ਮਿਲਣ ਲਈ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਹਰ ਰੋਜ਼ ਆਪਣੇ ਪਿਤਾ ਨੂੰ ਮਿਲਣ! ਉਸ ਨੂੰ ਮਿਲਣ ਦਿੱਤਾ ਗਿਆ, ਮਿਲਣ ਤੋਂ ਪਹਿਲਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਜੋ ਉਹ ਕੋਈ ਖਾਣ-ਪੀਣ ਦਾ ਸਮਾਨ ਨਾ ਲੈ ਸਕੇ।ਉਸ ਨੇ ਆਪਣੇ ਪਿਤਾ ਦੀ ਹਾਲਤ ਨਹੀਂ ਵੇਖੀ! ਉਹ ਆਪਣੇ ਪਿਤਾ ਨੂੰ ਜਿਊਂਦਾ ਰੱਖਣ ਲਈ ਉਸ ਨੂੰ ਦੁੱਧ ਪਿਲਾਉਣ ਲੱਗੀ! ਜਦੋਂ ਕਈ ਦਿਨ ਬੀਤ ਜਾਣ 'ਤੇ ਵੀ ਵਿਅਕਤੀ ਦੀ ਮੌਤ ਨਾ ਹੋਈ ਤਾਂ ਪਹਿਰੇਦਾਰਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਦੁੱਧ ਪਿਲਾਉਣ ਵਾਲੀ ਲੜਕੀ ਨੂੰ ਫੜ ਲਿਆ, ਉਸ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਸਰਕਾਰ ਨੇ ਕਾਨੂੰਨ ਤੋਂ ਬਾਹਰ ਦਾ ਭਾਵਨਾਤਮਕ ਫੈਸਲਾ ਦਿੱਤਾ, ਦੋਵਾਂ ਨੂੰ ਰਿਹਾਅ ਕਰ ਦਿੱਤਾ ਗਿਆ। ਕੀਤਾ।  ਇਹ ਪੇਂਟਿੰਗ ਹੈ ਯੂਰਪ ਦੀ ਸਭ ਤੋਂ ਮਹਿੰਗੀ ਪੇਂਟਿੰਗ...!!  ਔਰਤ

ਅਗਰ ਕਿਸੇ ਕੋਲ ਵੀ ਇਸ ਮਿਹਨਤੀ ਬੰਦੇ ਦਾ ਨੰਬਰ ਜਾਂ ਘਰ ਦਾ ਪਤਾ ਹੋਵੇ ਤਾਂ ਕਿਰਪਾ ਕਰਕੇ Inbox ਕਰਿਉ 🙏🏼

 

ਨਾਨਕਿਆਂ ਦੇ ਉਹ ਦਿਨ ਅੱਜ ਦੇ ਕੁੱਲੂ ਮਨਾਲੀ ਟ੍ਰਿਪ ਨੂੰ ਮਾਤ ਪਾਉਂਦੇ ਹਨ।

 ਮੈਂ ਨਿੱਕਾ ਹੁੰਦਾ ਮੇਰੇ ਨਾਨਕੇ ਗਿਆ। ਕਈ ਦਿਨ ਰਿਹਾ। ਆਂਢੀ ਗੁਆਂਢੀ ਸਾਰੇ ਜਾਣਦੇ ਸੀ ਕੀ ਇਹ ਬੀਬੀ (ਮੇਰੀ ਮਾਂ ਦਾ ਪੇਕਿਆਂ ਦਾ ਨਾਮ) ਦਾ ਮੁੰਡਾ ਹੈ। ਨਾਨੀ ਦੀ ਮੇਨੂ ਸੁਰਤ ਨਹੀਂ। ਨਾਨੀ ਆਲਾ ਪਿਆਰ ਵੀ ਓਥੇ ਰਹਿੰਦੇ ਵੱਡੀ ਮਾਸੀ ਕੋਲੇ ਮਿਲਿਆ। ਜਿਸ ਨੂੰ ਅਸੀਂ ਮਾਸੀ ਤਾਰੋ ਆਖਦੇ ਹਾਂ। ਹੁਣ ਵੀ ਉਹ 98 ਸਾਲਾਂ ਦੀ ਹੈ । ਨਾਨਕੇ ਪਿੰਡ ਖੂਬ ਐਸ਼ ਲੁੱਟੀ।ਖੂਬ ਤਾਸ਼ ਖੇਡਦੇ। ਇੱਕ ਦਿਨ ਸ਼ਾਮ ਨੂੰ ਮੈਂ ਤੇ ਮੇਰੇ ਮਾਮੇ ਦੀ ਕੁੜੀ ਗੁਆਂਢੀਆਂ ਦੇ ਮਿੱਟੀ ਦੇ ਤੇਲ ਦੀ ਬੋਤਲ ਉਧਾਰੀ ਲੈਣ ਗਏ।ਉਹ ਭਾਊ ਸਨ ਕਹਿੰਦੇ ਮੁੜ ਅੰਦਰੋਂ ਗੈਲਨ ਵਿਚੋਂ ਬੰਬੇ ਨਾਲ ਬੋਤਲ ਭਰ ਲਵੋ। ਬੰਬਾਂ ਕੰਚ ਦੀ ਗੋਲੀ ਵਾਲਾ ਹੁੰਦਾ ਸੀ। ਜਦੋ ਅਸੀਂ ਤੇਲ ਕੱਢਣ ਲੱਗੇ ਤਾਂ ਤੇਲ ਬਾਹਰ ਉਛਲਦਾ ਸੀ। ਮਰ ਜਾਣਿਆ ਤੇਲ ਤੇ ਬਾਹਰ ਡੁੱਲੀ ਜਾਂਦਾ ਹੈ ਮੇਰੇ ਮਾਮੇ ਦੀ ਕੁੜੀ ਨੇ ਕਿਹਾ।ਪਰ ਮੈਂ ਪੂਰੇ ਜ਼ੋਰ ਨਾਲ ਬੰਬਾਂ ਚਲਾਉਣ ਲਗਿਆ। ਇੱਕ ਬੋਤਲ ਭਰੀ ਤੇ ਵਾਧੂ ਤੇਲ ਡੋਲ ਦਿੱਤਾ। ਕੋਠੇ ਵਿੱਚ ਅੰਧੇਰਾ ਸੀ ਪਤਾ ਤਾਂ ਨਹੀਂ ਲਗਿਆ। ਪਰ ਮੁਸ਼ਕ ਤੇ ਗਿੱਲਾ ਕੱਚਾ ਥਾਂ ਦੱਸਦਾ ਸੀ। ਅਸੀਂ ਫਟਾ ਫਟ ਤੇਲ ਦੀ ਬੋਤਲ ਲੈ ਕੇ ਘਰ ਆ ਗਏ। ਸਾਡੇ ਜਾਣ ਤੋਂ ਬਾਦ ਓਹਨਾ ਨੂੰ ਤੇਲ ਦੀ ਮੁਸ਼ਕ ਆਈ।ਤੇ ਵੇਖਿਆ ਗੈਲਨ ਵੀ ਅੱਧਾ ਹੀ ਰਹਿ ਗਿਆ ਸੀ। ਅਗਲੇ ਦਿਨ ਓਹਨਾ ਨੇ ਮੇਰੇ ਨਾਨਾ ਜੀ ਨੂੰ ਉਲਾਂਭਾ ਦਿੱਤਾ। ਪਰ ਅਸੀਂ ਉੱਕਾ ਹੀ ਗੱਲ ਤੋਂ ਮੁਕਰ ਗਏ। ਓਹਨਾ ਦਿਨਾਂ ਵਿੱਚ ਮਿੱਟੀ ਦੇ ਤੇਲ ਦੀ ਭਾਰੀ ਕਿੱਲਤ ਸੀ। ਫਿਰ ਮੈਂ ਕਈ ਦਿਨ ਓਹਨਾ

ਕਰਿਆਨੇ ਦੀ ਦੁਕਾਨ 'ਤੇ ਇਕ ਗਾਹਕ ਆਇਆ ਅਤੇ ਦੁਕਾਨਦਾਰ ਨੂੰ ਕਿਹਾ- ਭਾਈ, ਮੈਨੂੰ 10 ਕਿਲੋ ਬਦਾਮ ਦੇ ਦਿਓ।

 ਕਰਿਆਨੇ ਦੀ ਦੁਕਾਨ 'ਤੇ ਇਕ ਗਾਹਕ ਆਇਆ ਅਤੇ ਦੁਕਾਨਦਾਰ ਨੂੰ ਕਿਹਾ- ਭਾਈ, ਮੈਨੂੰ 10 ਕਿਲੋ ਬਦਾਮ ਦੇ ਦਿਓ।  ਦੁਕਾਨਦਾਰ 10 ਕਿਲੋ ਤੋਲਣ ਲੱਗਾ।   ਫਿਰ ਇੱਕ ਕੀਮਤੀ ਕਾਰ ਉਸ ਦੀ ਦੁਕਾਨ ਦੇ ਅੱਗੇ ਆ ਕੇ ਰੁਕੀ ਅਤੇ ਉਸ ਤੋਂ ਹੇਠਾਂ ਉਤਰ ਕੇ ਇੱਕ ਸੂਟ ਬੂਟ ਵਾਲਾ ਵਿਅਕਤੀ ਦੁਕਾਨ 'ਤੇ ਆਇਆ, ਅਤੇ ਕਿਹਾ- ਭਾਈ, 1 ਕਿਲੋ ਬਦਾਮ ਮੈਨੂੰ ਵੀ ਦੇ ਦਿਓ।  ਦੁਕਾਨਦਾਰ ਨੇ ਪਹਿਲੇ ਗਾਹਕ ਨੂੰ 10 ਕਿਲੋ ਬਦਾਮ ਦਿੱਤੇ, ਫਿਰ ਦੂਜੇ ਗਾਹਕ ਨੂੰ 1 ਕਿਲੋ...  ਜਦੋਂ 10 ਕਿਲੋ ਗ੍ਰਾਹਕ ਚਲਾ ਗਿਆ ਤਾਂ ਕਾਰ ਵਿਚ ਬੈਠੇ ਗਾਹਕ ਨੇ ਉਤਸੁਕਤਾ ਨਾਲ ਦੁਕਾਨਦਾਰ ਨੂੰ ਪੁੱਛਿਆ - ਕੀ ਇਹ ਗਾਹਕ ਜੋ ਹੁਣੇ ਗਿਆ ਹੈ ਕੋਈ ਵੱਡਾ ਆਦਮੀ ਹੈ ਜਾਂ ਉਨ੍ਹਾਂ ਦੇ ਘਰ ਕੋਈ ਪ੍ਰੋਗਰਾਮ ਹੈ ਕਿਉਂਕਿ ਉਹ 10 ਕਿਲੋ ਲੈ ਚੁੱਕੇ ਹਨ।  ਦੁਕਾਨਦਾਰ ਨੇ ਮੁਸਕਰਾਉਂਦੇ ਹੋਏ ਕਿਹਾ - ਓ ਨਹੀਂ ਸਰ ਜੀ। ਇਹ ਤਾਂ ਬਲਕਿ ਸਰਕਾਰੀ ਮਹਿਕਮੇ ਵਿੱਚ ਚਪੜਾਸੀ ਹੈ ਪਰ ਪਿਛਲੇ ਸਾਲ ਤੋਂ ਉਸਨੇ ਇੱਕ ਵਿਧਵਾ ਨਾਲ ਵਿਆਹ ਕਰ ਲਿਆ ਸੀ ਜਿਸਦਾ ਪਤੀ ਉਸਦੇ ਲੱਖਾਂ ਰੁਪਏ ਛੱਡ ਗਿਆ ਸੀ, ਉਦੋਂ ਤੋਂ ਉਹ ਉਸਦਾ ਖਰਚਾ ਕਰ ਰਿਹਾ ਹੈ। ਹਰ ਮਹੀਨੇ ਇਹ ਸੱਜਣ ਇਸ ਲਈ ਇਸੇ ਤਰ੍ਹਾਂ  10 ਕਿਲੋ ਚੁੱਕਦੇ ਹਨ।   ਇਹ ਸੁਣ ਕੇ ਉਸ ਗਾਹਕ ਨੇ ਵੀ 1 ਦੀ ਬਜਾਏ 10 ਕਿਲੋ ਬਦਾਮ ਲੈ ਲਏ।  ਜਦੋਂ ਉਹ 10 ਕਿਲੋ ਬਦਾਮ ਲੈ ਕੇ ਘਰ ਪਹੁੰਚਿਆ ਤਾਂ ਉਸਦੀ ਪਤਨੀ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ - ਕੀ ਉਹ ਕਿਸੇ ਹੋਰ ਦਾ ਸਮਾਨ ਲੈ ਕੇ ਆਇਆ ਹੈ? ਸਾਨੂੰ

ਸਿਰਫ ਮਰਦ ਹੀ ਪੜਨ। ਕਬੂਤਰ ਆਸ਼ਿਕ ਦੂਰ ਰਹਿਣ। ਰੋਜੀ ਆਪਣੇ ਕਾਲਜ ਜਾਣ ਸਮੇ ਤੇ ਬਸ ਸਟੈਡ ਆ ਗਈ ।

 ਸਿਰਫ ਮਰਦ ਹੀ ਪੜਨ। ਕਬੂਤਰ ਆਸ਼ਿਕ ਦੂਰ ਰਹਿਣ। ਰੋਜੀ ਆਪਣੇ ਕਾਲਜ ਜਾਣ ਸਮੇ ਤੇ ਬਸ ਸਟੈਡ ਆ ਗਈ । ਚਿਹਰੇ ਤੇ ਰੋਜ ਦੀ ਤਰਾਂ ਡਰ ਤੇ ਤਣਾਅ ਨਜਰ ਆ ਰਿਹਾ ਸੀ.  ਸਾਹਮਣੇ ਉਹ ਸ਼ਹਿਰ ਦਾ ਨਾਮੀ ਬਦਮਾਸ਼ ਖੜਾ ਸੀ ਜੋ ਆਪਣੇ ਗੁੰਡਿਆਂ ਨਾਲ ਰੋਜਾਨਾ ਕੁੜੀ ਦਾ ਪਿਛਾ ਕਰਕੇ ਤੰਗ ਕਰਦਾ.  ਕਾਲੇ ਰੰਗ ਦਾ ਨਾਗ ਵਰਗਾ ਇਹ ਬੰਦਾ ਰੋਜੀ ਨੂੰ ਡੰਗਣ ਦੀ ਕੋਸ਼ਿਸ਼ ਕਰਦਾ ਸੀ,  ਪਰ ਉਹ ਬਚਦੀ ਜਾ ਰਹੀ ਸੀ.  ਗਰੀਬ ਕਿਸਾਨ ਦੀ ਧੀ ਲਈ ਪੜਾਈ ਪਹਿਲਾਂ ਹੀ ਔਖੀ ਹੁੰਦੀ ਉਪਰੋ ਇਹ ਮੰਤਰੀਆਂ ਦੇ ਰਖੈਲ਼ ਜੀਣਾਂ ਹਰਾਮ ਕਰ ਦਿੰਦੇ.  ਰੋਜੀ ਬਸ ਵਿਚ ਚੜ ਗਈ । ਭੀੜ ਹੋਣ ਕਰਕੇ ਸੀਟ ਨਾ ਮਿਲੀ,  ਇੱਕ ਉੱਚੇ ਲੰਮੇ ਸਰਦਾਰ ਜਵਾਨ ਨੇ ਉੱਠ ਕੇ ਕੁੜੀ ਨੂੰ ਸੀਟ ਦੇ ਦਿਤੀ.  ਰੋਜੀ ਬੈਠੀ ਨਾਂ,  ਸਰਦਾਰ ਨੇ ਕਿਹਾ ਬੈਠ ਜਾ ਭੈਣੇ,  ਭਰਾਵਾਂ ਦੇ ਹੁੰਦਿਆਂ ਭੈਣਾ ਖੜ ਕੇ ਸਫਰ ਨੀ ਕਰਦੀਆਂ । ਭਰਾ ਲਫਜ ਸੁਣ ਕਿ ਰੋਜੀ ਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਚਿਹਰੇ ਤੇ ਰੌਣਕ ਪਰਤ ਆਈ । ਉੱਧਰ ਬਦਮਾਸ਼ ਵੀ ਰੋਜੀ ਨੇੜੇ ਆ ਕੇ ਖੜ ਗਏ ।  ਲੀਡਰ ਨੇ ਰੋਜੀ ਦੇ ਮੋਢੇ ਤੇ ਹਥ ਰੱਖ ਦਿਤਾ,  ਰੋਜੀ ਇੱਕ ਦਮ ਉੱਠ ਖੜੀ ਹੋਈ ਤੇ ਪਿਛੇ ਜਾਣ ਦੀ ਕੋਸ਼ਿਸ਼ ਕੀਤੀ ।  ਸਰਦਾਰ ਨੌਜਵਾਨ ਨੇ ਇਹ ਸਾਰਾ ਕੁਝ ਵੇਖ ਲਿਆ  ਉਸ ਦੀਆਂ ਅੱਖਾਂ ਇੱਕ ਦਮ ਲਾਲ ਹੋ ਗਈਆਂ ।  ਡਰੈਵਰ ਨੂੰ ਉੱਚੀ ਅਵਾਜ ਵਿਚ ਗੱਡੀ ਰੋਕਣ ਲਈ ਦਬਕਾ ਮਾਰਿਆ । ਸ਼ੇਰ ਵਰਗੀ ਗਰਜਵੀ ਅਵਾਜ ਸੁਣਕੇ ਡਰੈਵਰ ਦੇ ਪੈਰ ਆਪਣੇ ਆਪ ਬਰੇਕਾਂ ਜਾਮ ਕਰ ਗਏ । ਲੋਈ ਦੀ ਬੁਕਲ ਵਿਚੋ ਹਥਿਆ

"ਤੇਰੇ ਦਰ ਪੇ ਹਿੰਦੂ ਕੋ ਅੰਦਰ ਜਾਤੇ ਦੇਖਾ ! ਮੁਸਲਮਾਨ ਕੋ ਬਾਹਰ ਆਤੇ ਦੇਖਾ ! ਇਸਾਈ

 "ਤੇਰੇ ਦਰ ਪੇ ਹਿੰਦੂ ਕੋ ਅੰਦਰ ਜਾਤੇ ਦੇਖਾ ! ਮੁਸਲਮਾਨ ਕੋ ਬਾਹਰ ਆਤੇ ਦੇਖਾ !  ਇਸਾਈ ਕੋ ਸਿਰ ਝੂਕਾਤੇ ਦੇਖਾ !  ਸਿੱਖ ਕੋ ਬਾਣੀ ਗਾਤੇ ਦੇਖਾ ! ਅਪਾਹਿਜ ਕੋ ਹਲਵਾ (ਕੜਾਹ ਪ੍ਰਸ਼ਾਦ) ਖਾਤੇ ਦੇਖਾ ! ਔਰ ਮੁਰਦੋੰ ਕੋ ਜਿੰਦਗੀ ਪਾਤੇ ਦੇਖਾ !.. ੧ਓ ਸਤਿਨਾਮ ਸ੍ਰੀ ਵਾਹਿਗੁਰੂ ਜੀ ੧ਓ

ਇਹ ਬੱਚਾ ਮਾਛੀਵਾੜਾ ਸ੍ਰੀ ਚਰਨਕੰਵਲ ਸਾਹਿਬ ਰੋਡ ਤੋਂ ਮਿਲਿਆ ਇਸ ਫੋਟੋ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਹ ਬੱਚਾ ਆਪਣੇ ਮਾਂ ਬਾਪ ਨੂੰ ਮਿਲ ਸਕੇ cont 7888799952 ਤੁਹਾਡਾ ਇਕ ਸ਼ੇਅਰ ਰੋਦੇ ਮਾਸੂਮ ਨੂੰ ਮਾਂ ਤੱਕ ਮਿਲਾ ਸਕਦਾ ਹੈ

 ਇਹ ਬੱਚਾ ਮਾਛੀਵਾੜਾ ਸ੍ਰੀ ਚਰਨਕੰਵਲ ਸਾਹਿਬ ਰੋਡ ਤੋਂ ਮਿਲਿਆ ਇਸ ਫੋਟੋ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਹ ਬੱਚਾ ਆਪਣੇ ਮਾਂ ਬਾਪ ਨੂੰ ਮਿਲ ਸਕੇ cont 7888799952 ਤੁਹਾਡਾ ਇਕ ਸ਼ੇਅਰ ਰੋਦੇ ਮਾਸੂਮ ਨੂੰ ਮਾਂ ਤੱਕ ਮਿਲਾ ਸਕਦਾ ਹੈ

ਹਰ ਮੁਸ਼ਕਿਲ ਦਾ ਹੱਲ ਹੈ ਅੱਜ ਨਹੀਂ ਤਾਂ ਕੱਲ ਹੈ,

 ਹਰ ਮੁਸ਼ਕਿਲ ਦਾ ਹੱਲ ਹੈ ਅੱਜ ਨਹੀਂ ਤਾਂ ਕੱਲ ਹੈ, ਵਾਹਿਗੁਰੂ ਉਤੇ ਰੱਖ ਭਰੋਸਾ ਉਸ ਦਾ ਹੁਕਮ ਅਟੱਲ ਹੈ, ਵਾਲ ਕਦੇ ਨਾ ਹੁੰਦਾ ਵਿੰਗਾਂ ਜੇ ਸਤਿਗੁਰ ਆਪਣੇ ਵੱਲ ਹੈ ।। ਵਾਹਿਗੁਰੂ ਜੀ ਸਰਬਤ ਦਾ ਭਲਾ ਕਰੋ ਜੀ  ਮੇਹਰ ਭਰਿਆ ਹੱਥ ਰੱਖੋ ਆਪਣਾ ਸਬ ਤੇ        Waheguru ji 🙏🙏

ਇੱਕ ਬੇਰੁਜਗਾਰ ਰੋਜ ਰੋਜ ਨੌਕਰੀ ਲੱਭਣ ਸ਼ਹਿਰ ਜਾਂਦਾ ਤੇ ਨਿਰਾਸ਼ ਹੋ ਕੇ ਮੁੜ ਆਉਂਦਾ !ਅੰਦਰੋਂ ਟੁੱਟੇ ਹੋਏ ਗੇਟ ਦੀ ਝੀਥ ਥਾਣੀ ਆਪਣੀਆਂ ਜੇਬਾਂ ਫਰੋਲਦੀ ਮਾਂ ਨੂੰ ਦੇਖ

 ਇੱਕ ਬੇਰੁਜਗਾਰ ਰੋਜ ਰੋਜ ਨੌਕਰੀ ਲੱਭਣ ਸ਼ਹਿਰ ਜਾਂਦਾ ਤੇ ਨਿਰਾਸ਼ ਹੋ ਕੇ ਮੁੜ ਆਉਂਦਾ ! ਘਰੇ ਆ ਕੇ ਕਪੜੇ ਲਾਹ  ਸਿੱਧਾ ਗੁਸਲਖਾਨੇ ਵੜ ਜਾਂਦਾ !  ਅੰਦਰੋਂ ਟੁੱਟੇ ਹੋਏ ਗੇਟ ਦੀ ਝੀਥ ਥਾਣੀ ਆਪਣੀਆਂ ਜੇਬਾਂ ਫਰੋਲਦੀ ਮਾਂ ਨੂੰ ਦੇਖ ਇਹ ਸੋਚ ਕੇ ਪਾਣੀਓਂ ਪਾਣੀ ਹੋ ਜਾਂਦਾ ਕੇ ਸ਼ਇਦ ਮਾਂ ਜੇਬ ਵਿਚੋਂ ਕੋਈ ਪੈਸਾ ਲੱਭ ਰਹੀ ਹੋਵੇਗੀ  ! ਓਧਰ ਪੁੱਤ ਦੀ ਰਗ-ਰਗ ਤੋਂ ਵਾਕਿਫ ਮਾਂ ਅਸਲ ਵਿੱਚ ਇਹ ਸੋਚ ਕੇ ਜੇਬਾਂ ਫਰੋਲ ਰਹੀਂ ਹੁੰਦੀ ਕੇ ਕਿਤੇ ਮੁੰਡਾ "ਸਲਫਾਸ" ਦੀ  ਪੁੜੀ ਹੀ ਨਾ ਲੈ ਆਇਆ ਹੋਵੇ ਖਾਣ ਵਾਸਤੇ ! ਇੱਕ ਦਿਨ ਨਿਰਾਸ਼ ਹੋਏ ਨੇ ਸੱਚ-ਮੁੱਚ ਹੀ  ਸ਼ਹਿਰੋਂ ਦੁਆਈਆਂ ਵਾਲੀ ਦੁਕਾਨ ਤੋਂ "ਸਲਫਾਸ " ਮੁੱਲ ਲੈ ਬੋਝੇ ਚ ਪਾ ਲਈ ! ਇਸੇ ਚੱਕਰ ਵਿਚ ਪਿੰਡ ਦੀ ਬੱਸ ਵੀ ਲੰਘ ਗਈ .. ਤੇ ਟਾਂਗੇ ਤੇ ਆਉਂਦੇ ਨੂੰ ਵਾਹਵਾ ਕੁਵੇਲਾ ਹੋ ਗਿਆ ! ਬਰੂਹਾਂ ਟੱਪੀਆਂ ਤਾਂ ਕੀ ਦੇਖਦਾ ਮਾਂ ਉਸਦੀ ਰੋਟੀ ਵਾਲੀ ਥਾਲੀ ਤੇ ਪੱਖੀ ਝਲਦੀ ਝਲਦੀ ਓਥੇ ਹੀ ਸੌਂ ਗਈ ਹੈ !  ਕਿੰਨੀ ਦੇਰ ਮਾਂ ਕੋਲ ਬੈਠਾ ਸੋਚਦਾ ਰਿਹਾ ਕੇ ਅੱਜ ਇਹ ਸਾਰਾ ਚੱਕਰ ਹੀ ਮੁੱਕ ਜਾਣਾ ਹੈ  ! ਥੋੜੀ ਦੇਰ ਬਾਅਦ  ਉੱਠਿਆ ..ਸਿੱਧਾ ਬਿਸਤਰੇ ਤੇ ਜਾ ਡਿੱਗਾ ਤੇ ਬੋਜਿਓਂ ਸਲਫਾਸ ਦੀ ਗੋਲੀ ਕੱਢ ਮੂੰਹ ਚ ਪਾਉਣ ਹੀ ਲੱਗਾ ਸੀ ਕੇ ਮਾਂ ਬਿਜਲੀ ਵਾਂਗ ਉਡਦੀ ਹੋਈ ਪੁੱਤ ਦੇ ਕਮਰੇ ਵਿਚ ਆਈ ! ਉਸਦਾ ਮੂੰਹ ਚੁੰਮਦੀ ਹੋਈ ਆਖਣ ਲੱਗੀ ਕੇ ਪੁੱਤ ਉਦਾਸ ਨਾ ਹੋਵੀਂ ਕਦੀ ਜਿੰਦਗੀ ਤੋਂ ..ਇਹ ਉਤਰਾਹ ਚੜਾਹ ਤੇ ਆਉਂਦੇ ਜਾਂਦੇ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥

 ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ 🌺 ਅਰਥ -(ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥ ANG 982

ਬਹੁਤ ਦੁੱਖਦਾਈ ਖਬਰ ਇਸ ਨੌਜਵਾਨ ਦਾ ਹਸਦਾ ਵਸਦਾ ਘਰ ਰੋਲ ਦਿੱਤਾ ਮਹੀਨੇ ਟੀਮ ਹੋਏ ਸੀ ਇਹਨੇ ਗਈ ਨੂੰ ਤਿੰਨ ਲੱਖ ਮੰਗਵਾ ਚੁੱਕੀ ਸੀ ਕਮ ਦਾ

ਬਹੁਤ ਦੁੱਖਦਾਈ ਖਬਰ ਇਸ ਨੌਜਵਾਨ ਦਾ ਹਸਦਾ ਵਸਦਾ ਘਰ ਰੋਲ ਦਿੱਤਾ ਮਹੀਨੇ ਟੀਮ ਹੋਏ ਸੀ ਇਹਨੇ ਗਈ ਨੂੰ ਤਿੰਨ ਲੱਖ ਮੰਗਵਾ ਚੁੱਕੀ ਸੀ ਕਮ ਦਾ ਡੱਕਾ ਤੋੜ ਦੀ ਨਹੀਂ ਸੀ ਇਹ ਮੁੰਡੇ ਨੂੰ ਤੰਗ ਕਰਦੀ ਸੀ ਪੈਸਿਆਂ ਲਈ ਅਖੀਰ ਨੂੰ ਜਦੋਂ ਮੁੰਡੇ ਦੀ ਫਾਈਲ ਲੋਣ ਦਾ ਸਮਾਂ ਆਇਆ ਤਾਂ ਇਹਨੇ ਫੋਨ ਚੁੱਕਣਾ ਬੰਦ ਕਰਤਾ ਤੇ ਮੁੰਡਾ ਦੁਖੀ ਹੋਕੇ ਮਰ ਗਿਆ ਵਿਚਾਰਾ 22 ਸਾਲ ਦੀ ਉਮਰ ਸੀ ਇਹਦੀ ਇਕ ਭੈਣ ਆ ਇਹਦੀ ਜਿਨੂੰ ਓਹਦੇ ਭਰਾ ਦੀ ਕਮਾਈ ਕਦੇ ਪੂਰੀ ਨਹੀਂ ਹੋਣੀ ਵਿਚਾਰੀ ਦਾ ਕੀ ਬਣੂੰ ਇਹ ਮੁੰਡੇ ਦੀ ਮਾ ਇਕ ਸਾਲ ਪਹਿਲਾ ਹਾਰਟ ਅਟੈਕ ਨਲ ਮਰਗੀ ਸੀ ਕਿਸੇ ਹੋਰ ਮਾ ਦੇ ਪੁਤ ਦੀ ਮੌਤ ਦਾ ਕਾਰਨ ਨਾ ਬਣੇ ਇਹ  ਬਹੁਤ ਦੁੱਖਦਾਈ ਖਬਰ ਇਸ ਨੌਜਵਾਨ ਦਾ ਹਸਦਾ ਵਸਦਾ ਘਰ ਰੋਲ ਦਿੱਤਾ ਮਹੀਨੇ ਟੀਮ ਹੋਏ ਸੀ ਇਹਨੇ ਗਈ ਨੂੰ ਤਿੰਨ ਲੱਖ ਮੰਗਵਾ ਚੁੱਕੀ ਸੀ ਕਮ ਦਾ ਡੱਕਾ ਤੋੜ ਦੀ ਨਹੀਂ ਸੀ ਇਹ ਮੁੰਡੇ ਨੂੰ ਤੰਗ ਕਰਦੀ ਸੀ ਪੈਸਿਆਂ ਲਈ ਅਖੀਰ ਨੂੰ ਜਦੋਂ ਮੁੰਡੇ ਦੀ ਫਾਈਲ ਲੋਣ ਦਾ ਸਮਾਂ ਆਇਆ ਤਾਂ ਇਹਨੇ ਫੋਨ ਚੁੱਕਣਾ ਬੰਦ ਕਰਤਾ ਤੇ ਮੁੰਡਾ ਦੁਖੀ ਹੋਕੇ ਮਰ ਗਿਆ ਵਿਚਾਰਾ 22 ਸਾਲ ਦੀ ਉਮਰ ਸੀ ਇਹਦੀ ਇਕ ਭੈਣ ਆ ਇਹਦੀ ਜਿਨੂੰ ਓਹਦੇ ਭਰਾ ਦੀ ਕਮਾਈ ਕਦੇ ਪੂਰੀ ਨਹੀਂ ਹੋਣੀ ਵਿਚਾਰੀ ਦਾ ਕੀ ਬਣੂੰ ਇਹ ਮੁੰਡੇ ਦੀ ਮਾ ਇਕ ਸਾਲ ਪਹਿਲਾ ਹਾਰਟ ਅਟੈਕ ਨਲ ਮਰਗੀ ਸੀ ਕਿਸੇ ਹੋਰ ਮਾ ਦੇ ਪੁਤ ਦੀ ਮੌਤ ਦਾ ਕਾਰਨ ਨਾ ਬਣੇ ਇਹ

ਇਹ ਤਸਵੀਰਾਂ ਕਨੇਡਾ ਵਿੱਚ ਇੱਕ ਅਧਿਆਪਕਾ ਵੱਲੋਂ ਆਪਣੇ ਵਿਦਿਆਰਥੀਆਂ ਦੀਆਂ ਪਾਇਆ ਗਈਆਂ ਤਸਵੀਰਾਂ ਹਨ

 ਇਹ ਤਸਵੀਰਾਂ ਕਨੇਡਾ ਵਿੱਚ ਇੱਕ ਅਧਿਆਪਕਾ ਵੱਲੋਂ ਆਪਣੇ ਵਿਦਿਆਰਥੀਆਂ ਦੀਆਂ ਪਾਇਆ ਗਈਆਂ ਤਸਵੀਰਾਂ ਹਨ | ਇਹ ਅਧਿਆਪਕਾ ਔਡੀਸ ਨਾਸੇਰ ਲਿਖਦੀ ਹੈ ਕਿ ਇਹ ਉਸ ਦੇ ਸਭ ਤੋਂ ਹੋਣਹਾਰ ਵਿਦਿਆਰਥੀਆਂ ਵਿੱਚੋਂ ਹਨ - ਬਾਰਾਂ-ਬਾਰਾਂ ਘੰਟੇ ਦੀਆਂ ਸ਼ਿਫਟਾਂ ਲਾਉਂਦੇ ਹਨ, ਅੱਧੀ ਰਾਤ ਤੋਂ ਲੈ ਕੇ ਸਵੇਰ ਦੇ ਸੱਤ ਵਜੇ ਤੱਕ ਕੰਮ ਕਰਦੇ ਹਨ ਅਤੇ ਫੇਰ 2 ਘੰਟੇ ਦਾ ਬੱਸ ਦਾ ਸਫ਼ਰ ਕਰਕੇ ਕਾਲਜ ਵਿੱਚ 9 ਘੰਟਿਆਂ ਦੀ ਕਲਾਸ ਲਾਉਣ ਆਉਂਦੇ ਹਨ |  ਇਹ ਤਸਵੀਰਾਂ ਪੰਜਾਬੋਂ ਗਏ ਬਹੁਤ ਸਾਰੇ ਮਿਹਨਤੀ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਬਿਆਨਦੀਆਂ ਹਨ | ਪੰਜਾਬ 'ਚ ਜਿੱਥੇ ਨਸ਼ੇ ਦਾ ਰੁਝਾਨ ਹੈ ੳੁੱਥੇ ਬਾਹਰ ਜਾਣ ਦਾ ਰੁਝਾਨ ਵੀ ਸਿਖਰਾਂ ਤੇ ਹੈ ਤੇ ੲਿਹਨਾਂ ਦੋਹਾਂ ਰੁਝਾਨਾਂ ਪਿੱਛੇ ਜੇ ਕੋੲੀ ਸਾਂਝਾ ਕਾਰਨ ਪੜਚੋਲਿਅਾ ਜਾਵੇ ਤਾਂ ੳੁਹ ਬੇਰੁਜ਼ਗਾਰੀ ਅਤੇ ਗੈਰ-ਯਕੀਨੀ ਭਵਿੱਖ ਹੈ | ਚੰਗੇ ਭਵਿੱਖ ਦੇ ਸੁਪਨੇ ਸੰਜੋੲੀ ੲਿਹ ਨੌਜਵਾਨ ਕਦੇ ਬੇਫਿਕਰੀ ਦੀ ਨੀਂਦ ਤੱਕ ਨਹੀਂ ਸੌਂਦੇ | ਇਹ ਮਿਹਨਤੀ ਨੌਜਵਾਨਾਂ ਦੀ ਅਸਲ ਕਹਾਣੀ ਹੈ | ..... 

CM ਦਾ ਵਿਆਹ ਕਲ ਨੂੰ, ਭਾਗਵੰਤ ਮਾਨ #CM

 ਮੁੱਖ ਮੰਤਰੀ ਦਾ ਵਿਆਹ ਆ  ਕੱਲ੍ਹ ਚੈਨਲ ਕਵਰ ਕਰਨਗੇ ਸਾਡਾ ਕੰਮ ਆ  ਲੋਕ ਰੱਜ ਰੱਜ ਦੇਖਣਗੇ , ਵਿਆਹ ਦੀ ਨਿੱਕੀ ਨਿੱਕੀ ਗੱਲ  ਗੋਲ ਗੱਪਿਆਂ ਤੋਂ ਲੈਕੇ ਸਾਲੀਆਂ ਦੇ ਜੋੜੇ ਚੁੱਕਣ ਤੱਕ ।ਸਭ  ਫੇਰ ਦੇਰ ਸ਼ਾਮ ਸਾਰਾ ਸਵਾਦ ਲੈਕੇ ਇਕ ਸੂਰਮਾ ਉਠੂ  ਪੰਜਾਬ ਦੇ ਚੈਨਲਾਂ ਨੂੰ ਮੱਤਾਂ ਦਿੰਦਾ  ਸ਼ਰਮਸਾਰ ਕਰਦਾ  ਜਿਸਨੇ ਆਪ ਵਿਆਹ ਦੀਆਂ ਜਲੇਬੀਆਂ ਤੱਕ ਦੇਖੀਆਂ  ਚੈਨਲਾਂ ਨੂੰ ਪੱਤਰਕਾਰੀ ਸਿਖਾਉਗਾ  ਤੁਸੀਂ ਹਰੇਕ ਵਿਆਹ ਦੇਖਦਾ ਹੋ  ਹਰੇਕ ਮਕਾਨ ਦੇਖਦੇ ਹੋ  ਗਾਲਾਂ ਸਾਡੇ ਹਿੱਸੇ ਆਉਂਦੀਆਂ ਦਿਖਾਉਣ ਕਰਕੇ  ਅੱਜ ਕਰ ਦਿਓ ਐਲਾਨ ਕੇ ਨਹੀਂ ਦੇਖਦਾ  ਕਹਿ ਦਿਓ ਕੇ ਨਾ ਦਿਖਾਵੇ ਪੰਜਾਬ ਦਾ ਮੀਡਿਆ  ਸਭ ਤੋਂ ਵੱਧ ਸਮਾਂ ਦੇਖਣ ਵਾਲੇ ਸਭ ਤੋਂ ਵੱਧ ਵਿਰੋਧ ਕਰਨਗੇ , ਮੇਰੀ ਗੱਲ ਯਾਦ ਰੱਖਿਓ

ਪਾਣੀ ਬਚਾਉਣ ਲਈ ਸ਼ੁਰੂਆਤ ਘਰਾਂ ਤੋਂ ਕਰਨੀ ਪੈਣੀ...

 

ਗੁਰੂ ਪਿਆਰੀ ਸਾਧ ਸੰਗਤ ਜੀ ਏ ਉਹ ਗਾਗਰ ਹੈ ਜਿਸ ਨਾਲ ਗੁਰੂ ਅਮਰਦਾਸ ਜੀ ਗੋਇੰਦਵਾਲ ਬਿਆਸ ਦਰਿਆ ਤੋਂ ਜਲ਼ ਲਿਆ ਕੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਖੱਡੂਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਇਸ਼ਨਾਨ ਕਰਵਾਇਆ ਕਰਦੇ ਸਨ🙏

 ਗੁਰੂ ਪਿਆਰੀ ਸਾਧ ਸੰਗਤ ਜੀ ਏ ਉਹ ਗਾਗਰ ਹੈ ਜਿਸ ਨਾਲ ਗੁਰੂ ਅਮਰਦਾਸ ਜੀ ਗੋਇੰਦਵਾਲ ਬਿਆਸ ਦਰਿਆ ਤੋਂ ਜਲ਼ ਲਿਆ ਕੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਖੱਡੂਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਇਸ਼ਨਾਨ ਕਰਵਾਇਆ ਕਰਦੇ ਸਨ🙏

ਦਿਹਾੜੀਦਾਰ, ਦੀ ਮਿਹਨਤ ਨੂੰ ਸਲਾਮ।

 ਚਾਰ ਸੌ ਦਿਹਾੜੀ ਵਾਲੇ ਬੰਦੇ ਦਾ ਹਾਲ ਦੇਖੋ ਅਫਸਰ ਸਾਹਿਬ ਏ ਸੀ ਦਫ਼ਤਰਾਂ ਚ ਬੈਠੇ 60+70 ਹਜ਼ਾਰ ਤਨਖਾਹ ਲੈਣ ਵਾਲੇ ਅੱਖਾਂ ਖੋਲ੍ਹ ਕੇ ਦੇਖ ਲੈਣ ਗਰੀਬ ਮਜ਼ਦੂਰ ਦੀ ਜ਼ਿੰਦਗੀ ਇਹਨੂੰ ਕਹਿੰਦੇ ਆ ਖੂਨ ਪਸੀਨੇ ਦੀ ਕਮਾਈ

ਵਾਹਿਗੁਰੂ ਸਿਮਰਨ

 ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥ ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥ ਅਰਥ--ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ। (ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ। ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ। ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ॥੫॥੪॥੩੭॥ANG 28 ਸਤਿਨਾਮ ਵਾਹਿਗੁਰੂ ਜੀ। 

ਆਉਣ ਵਾਲੇ 10-15 ਸਾਲਾਂ 'ਚ ਇੱਕ ਪੀੜੀ ਸੰਸਾਰ ਛੱਡ ਕੇ ਚੱਲੀ ਜਾਏਗੀ... ਓਹ ਲੋਕ ਜਿੰਨਾ ਦੀ ਉਮਰ ਇਸ ਵੇਲੇ 65-70 ਸਾਲ ਹੈ।

 ਆਉਣ ਵਾਲੇ 10-15 ਸਾਲਾਂ 'ਚ ਇੱਕ ਪੀੜੀ ਸੰਸਾਰ ਛੱਡ ਕੇ ਚੱਲੀ ਜਾਏਗੀ... ਓਹ ਲੋਕ ਜਿੰਨਾ ਦੀ ਉਮਰ ਇਸ ਵੇਲੇ 65-70 ਸਾਲ ਹੈ।  ਏਸ ਪੀੜੀ ਦੇ ਲੋਕ ਬਿਲਕੁਲ ਅਲੱਗ ਹਨ...  ਰਾਤ ਨੂੰ ਜਲਦੀ ਸੋ ਕੇ ਸਵੇਰੇ ਜਲਦੀ ਉੱਠਣ ਵਾਲੇ, ਘਰ 'ਚ ਲੱਗੇ ਪੌਦਿਆਂ ਨੂੰ ਪਾਣੀ ਦੇਣ ਵਾਲੇ, ਟਹਿਲ-ਕਦਮੀ ਕਰਦਿਆਂ ਸੈਰ ਕਰਨ ਵਾਲੇ।  ਮੰਦਰ- ਗੁਰੂਦੁਆਰੇ ਜਾਣ ਵਾਲੇ, ਸਵੇਰੇ ਸ਼ਾਮ ਰੱਬ ਦਾ ਨਾਮ ਲੈਣ ਵਾਲੇ, ਰਸਤੇ 'ਚ ਮਿਲਣ ਵਾਲੇ ਨੂੰ ਰਾਮ-ਰਾਮ, ਸਤਿ ਸ੍ਰੀ ਅਕਾਲ ਬੁਲਾਉਣ ਵਾਲੇ, ਸਭ ਦਾ ਹਾਲ-ਚਾਲ ਪੁੱਛਣ ਵਾਲੇ।  ਤਿੱਥ-ਤਿਉਹਾਰ, ਰੀਤੀ-ਰਿਵਾਜ਼, ਮੱਸਿਆ-ਪੂਰਨਮਾਸੀ, ਇਕਾਦਸ਼ੀ ਦਾ ਧਿਆਨ ਰੱਖਣ ਵਾਲੇ, ਜੰਮਣੇ-ਮਰਨੇ ਦੀਆਂ ਤਰੀਕਾਂ ਯਾਦ ਰੱਥਣ ਵਾਲੇ, ਰੱਬ ਦਾ ਡਰ ਮੰਨਣ ਵਾਲੇ, ਵਰਤ ਰੱਖਣ ਵਾਲੇ, ਨਜ਼ਰ ਉਤਾਰਨ ਵਾਲੇ।    ਅਖਬਾਰ ਨੂੰ ਉਲਟ-ਪਲਟ ਕੇ ਦਿਨ 'ਚ ਦੋ ਵਾਰੀ ਪੜਨ ਵਾਲੇ, ਘਰ ਦਾ ਕੁਟਿਆ ਮਸਾਲਾ ਵਰਤਣ ਵਾਲੇ, ਆਚਾਰ ਪਾਉਣ ਵਾਲੇ, ਪੁਰਾਣੀਆਂ ਚੱਪਲਾਂ ਪਾ ਕੇ ਘੁੰਮਣ ਵਾਲੇ।  ਸੰਤੋਖੀ ਤੇ ਸਾਦਗੀ ਵਾਲਾ ਜੀਵਨ ਜੀਣ ਵਾਲੇ, ਮਿਲਾਵਟ ਤੇ ਬਣਾਵਟ ਤੋਂ ਦੂਰ ਰਹਿਣ ਵਾਲੇ, ਧਰਮ ਦੇ ਰਸਤੇ 'ਤੇ ਚੱਲਣ ਵਾਲੇ, ਸਭ ਦਾ ਫਿਕਰ ਕਰਨ ਵਾਲੇ।  ਅਜਿਹੇ ਲੋਕ ਹੌਲੀ ਹੌਲੀ ਸਾਡਾ ਸਾਥ ਛੱਡ ਕੇ ਜਾ ਰਹੇ ਹਨ... ਜੇਕਰ ਤੁਹਾਡੇ ਘਰ ਵੀ ਬਜੁਰਗ ਹਨ ਤਾਂ ਓਨਾ ਨੂੰ ਆਦਰ- ਸਨਮਾਨ, ਅਪਣਾਪਣ, ਤੇ ਪਿਆਰ ਦੇ ਕੇ ਉਨ੍ਹਾਂ ਦੇ ਪਦਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰੋ...  ਮਨੁੱਖੀ

ਫਿਕਰਾ ਚੋ ਰਹਿ ਕੇ ਪਰੇਸ਼ਾਨੀਆਂ ਹੀ ਮਿਲਣਗੀਆਂ

 ਬਿਲਕੁਲ ਸਹੀ ਲਿੱਖਿਆ, ਫਿਕਰਾ ਚੋ ਰਹਿ ਕੇ ਪਰੇਸ਼ਾਨੀਆਂ ਹੀ ਮਿਲਣਗੀਆਂ, ਜਿੰਨੀ ਆਪਾ ਫਿਕਰ ਕਰੇਗੇ, ਉਹਨੀਂ ਹੀ ਪਰੇਸ਼ਨੀ ਵੱਧਦੀ ਜਾਵੇਗੀ।  ਵਾਹਿਗੁਰੂ ਦਾ ਸਿਮਰਨ ਵਾਹਿਗੁਰੂ ਜੀ ਦਾ ਨਾਮ ਜੱਪਣ ਨਾਲ ਤਹਾਨੂੰ ਖੁਸੀਆਂ ਹੀ ਮਿਲਣਗੀਆਂ, ਦੁੱਖ ਨਹੀਂ, ਇਸ ਲਈ ਉਸ ਪਰਮਾਤਮਾ ਦਾ ਨਾਮ ਜਰੂਰ ਜੱਪੋ।  ਵਾਹਿਗੁਰੂ ਜੀ ਕਾ ਖਾਲਸਾ।।  ਵਾਹਿਗੁਰੂ ਜੀ ਕੀ ਫਤਿਹ।।  #waheguru ji #waheguru simran #satnam waheguru ji